ਮੋਗਾ, 30 ਜੁਲਾਈ -ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ 1984 ਦੇ ਸਿੱਖ ਦੰਗਾ ਪੀੜਤ ਪਰਿਵਾਰਾਂ ਦੀ ਇਕੱਤਰਤਾ ਪ੍ਰਧਾਨ ਰਜਿੰਦਰ ਸਿੰਘ ਸੰਘਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨਵੇਂ ਬਣ ਰਹੇ ਸ਼ਨਾਖਤੀ ਕਾਰਡਾਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਨੇ
ਦੱਸਿਆ ਕਿ ਜੋ ਪੰਜਾਬ ’ਚ ਆ ਕੇ 1985 ਦੇ ਰਿਹਾਇਸ਼ੀ ਸਬੂਤ ਵਜੋਂ ਹਲਫੀਆ ਬਿਆਨ ਸਰਕਾਰ ਵੱਲੋਂ ਮੰਗੇ ਗਏ ਸਨ ਤੇ ਪਟਵਾਰੀਆਂ ਦੀ ਘਰ-ਘਰ ਜਾ ਕੇ ਹਲਫੀਆ ਬਿਆਨ ਲੈਣ ਤੇ ਰਿਹਾਇਸ਼ ਸਬੰਧੀ ਪੜਤਾਲ ਕਰਨ ਬਾਰੇ ਡਿਊਟੀ ਲਾਈ ਗਈ ਸੀ ਬਹੁਤ ਸਾਰੇ ਪਟਵਾਰੀਆਂ ਨੇ ਇਸ ਡਿਊਟੀ ਨੂੰ ਬੜੇ ਵਧੀਆ ਢੰਗ ਨਾਲ ਨਿਭਾਇਆ ਤੇ ਕੁੱਝ ਨੇ ਅਣਗਹਿਲੀ ਵਰਤੀ ਜਿਸ ਕਾਰਨ ਬਹੁਤ ਸਾਰੇ ਪਿੰਡਾਂ ਦੇ ਬਿਨੈਕਾਰ ਇਹੋ ਜਿਹੇ ਰਹਿ ਗਏ ਹਨ ਜਿਨ੍ਹਾਂ ਪਾਸ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਅੰਤਿਮ ਮਿਤੀ ਤੋਂ ਪਹਿਲਾਂ ਦੇ ਬਣੇ ਹੋਏ ਰਿਹਾਇਸ਼ੀ ਸਬੂਤ ਵਜੋਂ ਹਲਫੀਆ ਬਿਆਨ ਮੌਜੂਦ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਰਹਿ ਗਏ ਪ੍ਰਾਰਥੀਆਂ ਤੋਂ ਵੀ ਹਲਫੀਆ ਬਿਆਨ ਲੈ ਕੇ ਸਹੀ ਕਾਰਵਾਈ ਕਰਦੇ ਹੋਏ ਪ੍ਰਾਰਥੀ ਨੂੰ ਤੁਰੰਤ ਲਾਲ ਸ਼ਨਾਖਤੀ ਕਾਰਡ ਬਣਾ ਕੇ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਗੁੰਮ ਹੋਈਆਂ ਦਰਖਾਸਤਾਂ ਬਾਰੇ ਪਿਛਲੀ ਮੀਟਿੰਗ ਜੋ ਕਿ ਜ਼ਿਲ੍ਹਾ ਪੱਧਰੀ ਮੀਟਿੰਗ ਸੀ ਜਿਸ ਵਿਚ ਏ.ਡੀ.ਸੀ. ਜੀ.ਏ. ਟੂ ਡੀ.ਸੀ. ਤੇ ਅਲੱਗ ਅਲੱਗ ਤਹਿਸੀਲਾਂ ਤੋਂ ਉਪ ਮੰਡਲ ਅਫਸਰ ਵੀ ਹਾਜ਼ਰ ਸਨ, ਵੇਲੇ ਵੀ ਇਨ੍ਹਾਂ ਗੁੰਮ ਹੋਈਆਂ ਫਾਈਲਾਂ ਸਬੰਧੀ ਗੱਲ ਕੀਤੀ ਗਈ ਸੀ ਤੇ ਲਿਖਤੀ ਤੌਰ ’ਤੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਗੁੰਮ ਹੋਈਆਂ ਫਾਈਲਾਂ ਦੀ ਅੱਜ ਤੱਕ ਕੋਈ ਭਾਲ ਨਹੀਂ ਹੋਈ ਤੇ ਨਾ ਹੀ ਕੋਈ ਲੋੜੀਂਦੀ ਕਾਰਵਾਈ ਹੋਈ। ਇਕੱਤਰਤਾ ਨੂੰ ਪ੍ਰਧਾਨ ਸੰਘਾ ਤੋਂ ਇਲਾਵਾ ਰਣਜੀਤ ਸਿੰਘ ਰੋਸਾ, ਬਲਦੇਵ ਸਿੰਘ ਖਜ਼ਾਨਚੀ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਦਿੱਲੀ, ਪਰਮਜੀਤ ਸਿੰਘ, ਸੁਖਦੇਵ ਸਿੰਘ, ਹਰਪਿੰਦਰ ਸਿੰਘ, ਭਗਵਾਨ ਸਿੰਘ ਕੋਟ ਈਸੇ ਖਾਂ, ਰਣਜੀਤ ਸਿੰਘ ਮੋਗਾ, ਖਜ਼ਾਨ ਸਿੰਘ, ਰਤਨ ਸਿੰਘ, ਹਰਜੀਤ ਸਿੰਘ, ਕੇਵਲ ਸਿੰਘ, ਬਲਦੇਵ ਸਿੰਘ, ਜਗਰੂਪ ਸਿੰਘ, ਗੁਰਮਿੰਦਰ ਸਿੰਘ, ਗੁਰਸੇਵਕ ਸਿੰਘ, ਨੈਬ ਸਿੰਘ, ਬਲਵਿੰਦਰ ਸਿੰਘ, ਗਿਆਨ ਸਿੰਘ, ਬਖਤੌਰ ਸਿੰਘ, ਮਨਜੀਤ ਕੌਰ, ਮੁਖਤਿਆਰ ਕੌਰ, ਜਸਵੀਰ ਕੌਰ, ਸ਼ਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ, ਨਿਰਮਲਜੀਤ ਕੌਰ, ਦਲੀਪ ਕੌਰ, ਮਹਿੰਦਰ ਕੌਰ, ਸੁਰਿੰਦਰ ਕੌਰ, ਸ਼ਰਨਜੀਤ ਕੌਰ, ਜਰਨੈਲ ਕੌਰ ਹਾਜ਼ਰ ਸਨ।
|