ਸਰਪੰਚ ਸਰਦੂਲ ਸਿੰਘ ਔਜਲਾ ਨੂੰ ਸ਼ਰਧਾਜਲੀਆ |
|
|
ਵਡਾਲਾ ਬਾਂਗਰ, 30 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਸ ਸਰਦੂਲ ਸਿੰਘ ਵਿਰਕ ਸਾਬਕਾ ਸਰਪੰਚ ਔਜਲਾ ਨਮਿੱਤ ਰਖੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਨਿਵਾਸ ਪਿੰਡ ਔਜਲਾ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਰੋਹ ਵਿਚ
ਖੇਤੀਬਾੜੀ ਮੰਤਰੀ ਪੰਜਾਬ ਜਥੇ. ਸੁੱਚਾ ਸਿੰਘ ¦ਗਾਹ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸਰਦੂਲ ਸਿੰਘ ਨਿਮਰਤਾ ਦੇ ਪੁੰਜ ਸਨ ਤੇ ਪੰਥ ਦੇ ਵਫ਼ਾਦਾਰ ਸਿਪਾਹੀ ਸਨ। ਅਕਾਲੀ ਦਲ ਦੇ ਜਿਲ੍ਹਾ ਜਰਨਲ ਸਕੱਤਰ ਜਗਪਾਲ ਸਿੰਘ ਮਿੰਟਾ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਇਕ ਜਝਾਰੂ ਵਰਕਰ ਤੋਂ ਵਾਂਝਾ ਹੋ ਗਿਆ ਹੈ। ਇਸ ਮੌਕੇ ਮਨਜੀਤ ਸਿੰਘ ਲੱਕੀ ਔਜਲਾ, ਬੀਬੀ ਕਰਮਜੀਤ ਕੌਰ ਸਰਪੰਚ ਔਜਲਾ, ਰਘਬੀਰ ਸਿੰਘ ਸਰਪੰਚ ਭੰਗਵਾ, ਬੀਬੀ ਬਲਵਿੰਦਰ ਕੌਰ ਸਰਪੰਚ, ਸੋਹਣ ਸਿੰਘ ਔਜਲਾ, ਗੁਰਦੀਪ ਸਿੰਘ ਸਰਪੰਚ ਮਸਤਕੋਟ, ਮੰਗਲ ਸਿੰਘ ਭੰਡਾਵਾ, ਮਾ. ਧਰਮਜੀਤ ਸਿੰਘ, ਮਾ. ਵੀਰ ਸਿੰਘ, ਮਾ. ਕੁਲਵਿੰਦਰਪਾਲ ਸਿੰਘ ਵਡਾਲਾ ਬਾਂਗਰ, ਕਸ਼ਮੀਰ ਸਿੰਘ, ਹਰਿੰਦਰ ਸਿੰਘ ਸਰਪੰਚ ਦੇਲਲਪੁਰ, ਸਵਿੰਦਰ ਸਿੰਘ ਔਜਲਾ, ਫੌਜਾ ਸਿੰਘ, ਅਮਰਜੀਤ ਸਿੰਘ ਸਰਪੰਚ ਪੈੜਵਾਲ, ਰਾਜਿੰਦਰ ਸਿੰਘ ਸਰਪੰਚ ਦਾਦੂਵਾਲ, ਗੁਰਮੇਜ ਸਿੰਘ ਸਰਪੰਚ ਆਦਿ ਹਾਜ਼ਰ ਸਨ।
|