|
ਅਮਰੀਕਾ ਵੀ ਭਾਰਤੀ ਨਕਸ਼ੇ ਕਦਮ 'ਤੇ ਤੁਰੇ |
|
|
ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਦੂਸ਼ਣ ਘਟ
ਕਰਨ ਅਤੇ ਆਮ ਜਨਤਾ ਦੀ ਬਿਹਤਰੀ ਲਈ ਅਮਰੀਕਾ ਨੂੰ ਵੀ ਭਾਰਤ ਵਾਂਗ ਰੇਲਵੇ ਤੇ ਸੜਕੀ ਜਨਤਕ
ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ|
ਅੰਮ੍ਰਿਤਸਰ ਵਿਕਾਸ ਮੰਚ
ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਦੂਸ਼ਣ ਘਟ ਕਰਨ ਅਤੇ ਆਮ ਜਨਤਾ ਦੀ
ਬਿਹਤਰੀ ਲਈ ਅਮਰੀਕਾ ਨੂੰ ਵੀ ਭਾਰਤ ਵਾਂਗ ਰੇਲਵੇ ਤੇ ਸੜਕੀ ਜਨਤਕ ਸੇਵਾਵਾਂ ਪ੍ਰਦਾਨ
ਕਰਨੀਆਂ ਚਾਹੀਦੀਆਂ ਹਨ|
ਅਮਰੀਕਾ
ਦੇ ਪ੍ਰਸਿੱਧ ਸ਼ਹਿਰ ਡੇਅਟਨ (ਓਹਾਇਓ) ਵਿਖੇ ਕ੍ਰਿਸਚੀਅਨ ਕਨੈਕਸ਼ਨ ਵਲੋਂ ਮਨਾਏ ਗਏ
ਤੇਰ੍ਹਵੇਂ ਡੀਸੈਂਨਡੈਂਟ ਦਿਵਸ ਦੇ ਮੌਕੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਉਹਨਾਂ ਕਿਹਾ ਕਿ
ਰੇਲਵੇ ਵਿਚ ਭਾਰਤ ਦੁਨੀਆਂ ਭਰ ਵਿਚ ਪਹਿਲੇ ਸਥਾਨ ਉੱਤੇ ਹੈ ਅਤੇ ਦੇਸ਼ ਤੇ ਵਿਦੇਸ਼ੀਆਂ ਲਈ
ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਾਧਨ ਹੈ।
ਦੁਨੀਆਂ
ਭਰ ਵਿੱਚ ਰੇਲਵੇ ਲੋਕਾਂ ਲਈ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ ਪਰ ਹੈਰਾਨੀ ਦੀ ਗੱਲ ਹੈ ਕਿ
ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਅਮਰੀਕਾ ਇਸ ਪੱਖੋਂ ਸਭ ਤੋਂ ਫਾਡੀ ਹੈ। ਉਹਨਾਂ ਨੇ ਸਿੱਖ ਧਰਮ ਬਾਰੇ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਜਿਸ ਨੂੰ ਸਭ ਨੇ ਸਲਾਹਿਆ।
ਆਵਾਜਾਈ
ਦੇ ਇਸ ਸਾਧਨ ਨੂੰ ਲੈ ਕੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਰਿਵਰਸਾਈਡ ਦੇ ਡਿਪਟੀ ਮੇਅਰ
ਜਿਮ ਵੈਲਮੈਨ ਅਤੇ ਉਸ ਦੇ ਇਕ ਸਾਥੀ ਬਰਾਇਨ ਵੀਵਰ ਨੇ ਇਸ ਸਬੰਧੀ ਆਪਣਾ ਪੇਪਰ ਪੜ੍ਹਦੇ
ਹੋਏ ਦੱਸਿਆ ਕਿ ਓਬਾਮਾ ਸਰਕਾਰ ਨੇ ਯਾਤਰੀ ਰੇਲ ਦੇ ਪ੍ਰੋਜੈਕਟਾਂ ਲਈ 8 ਬਿਲੀਅਨ ਡਾਲਰ
ਰੱਖੇ ਹਨ ਅਤੇ ਓਹਾਇਓ ਸੂਬੇ ਨੇ 250 ਮਿਲੀਅਨ ਡਾਲਰ ਦੀ ਇਸ ਕਾਰਜ ਲਈ ਮੰਗ ਕੀਤੀ ਹੈ।
ਉਹਨਾਂ
ਨੇ ਓਹਾਇਓ ਸੂਬੇ ਸੰਬੰਧੀ ਤਿਆਰ ਕੀਤੇ ਪ੍ਰੋਜੈਕਟ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਇਹ
ਪ੍ਰੋਜੈਕਟ ਲਾਗੂ ਹੋਣ ਨਾਲ ਜਿਥੇ ਲੋਕਾਂ ਦੀ ਆਵਾਜਾਈ ਆਸਾਨ ਹੋਵੇਗੀ ਉਥੇ ਖਰਚਾ ਵੀ
ਆਵੇਗਾ ਤੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ
ਨਾਲ ਸਿਨਸਨਾਟੀ ਤੇ ਕਲੀਵਲੈਂਡ ਦਾ ਸਫਰ ਕੇਵਲ 5-6 ਘੰਟੇ ਵਿੱਚ ਤਹਿ ਹੋ ਸਕੇਗਾ ਤੇ ਖਰਚਾ
ਵੀ ਕੇਵਲ 25 ਡਾਲਰ ਦੇ ਕਰੀਬ ਆਵੇਗਾ& ਉਹਨਾਂ ਨੇ ਤੁਲਨਾ ਕਰਕੇ ਦੱਸਿਆ ਕਿ ਜਿਥੇ
ਹਵਾਈ ਸਫਰ ਦਾ ਪ੍ਰਤੀ ਮੀਲ 75 ਸੈਟ ਤੇ ਕਾਰ ਦਾ 65 ਸੈਟ ਖਰਚ ਆਉਂਦਾ ਹੈ, ਉਥੇ ਟ੍ਰੇਨ
ਦਾ ਕੇਵਲ 14 ਸੈਟ ਖਰਚ ਆਉਂਦਾ ਹੈ|
ਮਿਸਟਰ
ਜਿਮ ਬਾਈਰਡ ਨੇ ਡੇਅਟਨ ਦੀ ਰੇਲ ਪ੍ਰਣਾਲੀ ਦੇ ਇਤਿਹਾਸ 'ਤੇ ਚਾਨਣਾ ਪਾਇਆ ਤੇ ਸਭ ਨੂੰ ਇਹ
ਦੱਸ ਕੇ ਹੈਰਾਨ ਕਰ ਦਿੱਤਾ ਕਿ 1922 ਵਿੱਚ ਇਥੋਂ 66 ਗੱਡੀਆਂ ਰੋਜ਼ਾਨਾ ਚਲਦੀਆਂ ਸਨ ਪਰ
ਹੁਣ ਇਕ ਵੀ ਨਹੀਂ ਚਲਦੀ ਤੇ ਰੇਲਵੇ ਸਟੇਸ਼ਨ ਖੰਡਰ ਬਣ ਚੁੱਕਾ ਹੈ ਪਰ ਡੇਅਟਨ ਅਜੇ ਵੀ
ਉਹਨਾਂ ਪੰਜਾਂ ਸ਼ਹਿਰਾਂ ਵਿੱਚ ਸ਼ਾਮਿਲ ਹੈ ਜਿਥੇ ਬਿਜਲੀ ਨਾਲ ਚਲਣ ਵਾਲੀਆਂ ਬਸ ਟਰਾਲੀਆਂ
ਦੀ ਸਹੂਲਤ ਹੈ।
ਯੂਨਾਇਟਿਡ
ਥੀਓਲੋਜੀਕਲ ਸੈਮੀਨਰੀ ਦੇ ਪ੍ਰੋਫੈਸਰ ਡਾ. ਐਂਡਰਿਊ ਸੋਰ ਪਾਰਕ ਨੇ ਜਨਤਕ ਟਰਾਂਸਪੋਰਟ ਦੀ
ਅਣਹੋਂਦ ਕਾਰਨ ਸਮਾਜ 'ਤੇ ਕੀ ਪ੍ਰਭਾਵ ਪੈਂਦੇ ਹਨ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ
ਦਿੱਤੀ ਤੇ ਜਨਤਕ ਟਰਾਂਸਪੋਰਟ ਲਈ ਅਮਰੀਕੀ ਲੋਕਾਂ ਨੂੰ ਅੱਗੇ ਆਉਣ ਲਈ ਕਿਹਾ।
ਇਸ
ਮੌਕੇ ਤੇ ਸ. ਦਲਜੀਤ ਸਿੰਘ ਦਿਉਲ ਨੇ ਅਰਦਾਸ ਕੀਤੀ ਤੇ ਰਾਇਟ ਸਟੇਟ ਯੂਨੀਵਰਸਿਟੀ ਦੇ
ਸਕੂਲ ਆਫ਼ ਮੈਡੀਸਨ ਦੇ ਅਸਿਸਟੈਂਟ ਪ੍ਰੋਫੈਸਰ ਡਾ. ਦਰਸ਼ਨ ਸਿੰਘ ਸਹਿਬੀ ਨੇ ਇਸ ਦੀ
ਅੰਗਰੇਜੀ ਵਿੱਚ ਵਿਆਖਿਆ ਕੀਤੀ& ਇਸੇ ਤਰਾਂ ਇਸਾਈ ਧਰਮ ਦੀ ਅਰਦਾਸ ਹੋਈ।
ਮਿਸ਼ਜ
ਕੇਰਨ ਟਰੇਸੀ ਨੇ ਆਦਿ ਵਾਸੀਆਂ ਦਾ ਮਸ਼ਹੂਰ ਟਰੇਨ ਗੀਤ ਸਿਟੀ ਆਫ ਨਿਊ ਓਰਲੀਅਨਸ' ਮਧੁਰ
ਆਵਾਜ਼ ਵਿੱਚ ਪੇਸ਼ ਕੀਤਾ& ਉਸ ਨੇ ਧਰਤੀ ਦਾ ਗੀਤ ਵੀ ਪੇਸ਼ ਕੀਤਾ ਜਿਸ ਦੇ ਬੋਲ ਸਨ,
ਉਧਰਤੀ ਸਾਡੀ ਮਾਤਾ ਹੈ, ਅਸੀਂ ਇਸ ਦੀ ਰਖਵਾਲੀ ਕਰ ਰਹੇ ਹਾਂ''।
ਰੀਪਾਵਰ
ਅਮਰੀਕਾ ਸੰਸਥਾ ਦੇ ਡਾ. ਐਰਿਕ ਜੋਹਨਸਨ ਨੇ ਲੋਕਾਂ ਨੂੰ ਉਸ ਬਿਲ ਦੀ ਹਮਾਇਤ ਕਰਨ ਦੀ
ਅਪੀਲ ਕੀਤੀ ਜਿਹੜਾ ਉਹਨਾਂ ਦੀ ਸੰਸਥਾ ਵਲੋਂ ਸੈਨੇਟ ਵਲੋਂ ਪਾਸ ਕਰਨ ਲਈ ਪੇਸ਼ ਕੀਤਾ ਜਾ
ਰਿਹਾ ਹੈ, ਜਿਸ ਨਾਲ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਢੁਕਵੇਂ ਕਦਮ ਚੁੱਕਣ ਲਈ ਕਿਹਾ
ਗਿਆ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਇਸ ਧਰਤੀ 'ਤੇ ਜਿਉਂਦੀਆਂ ਰਹਿ ਸਕਣ।
ਡੇਅਟਨ
ਸ਼ਹਿਰ ਦੇ ਖੰਡਰ ਹੋਏ ਰੇਲਵੇ ਸ਼ਟੇਸ਼ਨ ਤੀਕ ਮਾਰਚ ਕੀਤਾ ਗਿਆ ਜਿਥੇ ਕਿਸੇ ਸਮੇਂ ਰੌਣਕਾਂ
ਹੁੰਦੀਆਂ ਸਨ ਤੇ 1922 ਵਿੱਚ ਰੋਜ਼ਾਨਾ 66 ਯਾਤਰੀ ਗੱਡੀਆਂ ਵੱਖ-ਵੱਖ ਸ਼ਹਿਰਾਂ ਨੂੰ
ਜਾਂਦੀਆਂ ਸਨ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ ਤੇ ਇੰਜੀ: ਸਮੀਪ ਸਿੰਘ ਗੁਮਟਾਲਾ ਹਾਜ਼ਰ ਸਨ।
|
|