ਝੱਖੜ ਨਾਲ ਡਿੱਗੇ ਸਫੈਦਿਆਂ ਨਾਲ ਕਿਸਾਨ ਦਾ ਭਾਰੀ ਨੁਕਸਾਨ |
|
|
ਭੀਖੀ, 31 ਜੁਲਾਈ-ਪਿੰਡ ਹਮੀਰਗੜ੍ਹ ਢੈਪਈ ਕੋਲ ਪਿਛਲੇ ਦਿਨੀਂ ਆਏ ਤੇਜ਼ ਝੱਖੜ ਕਾਰਨ ਕਿਸਾਨ ਗੁਰਚਰਨ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਢੈਪਈ ਦੇ ਕਿਸਾਨ ਦੀ ਮੋਟਰ ਅਤੇ ਫਸਲਾਂ ਦਾ ਭਾਰੀ
ਨੁਕਸਾਨ ਹੋਇਆ ਹੈ। ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲਗਭਗ ਇਕ ਮਹੀਨਾਂ ਪਹਿਲਾਂ ਉਸ ਨੇ ਸਵਾ ਲੱਖ ਰੁਪਏ ਖਰਚ ਕੇ ਓ. ਵਾਈ. ਟੀ. ਮੋਟਰ ਦਾ ਕੁਨੈਕਸ਼ਨ ਲਵਾਇਆ ਸੀ ਪ੍ਰੰਤੂ ਆਏ ਤੇਜ਼ ਝੱਖੜ ਕਾਰਨ ਸਰਕਾਰੀ ਖਤਾਨਾ ਵਿੱਚੋਂ 4-5 ਸਫੈਦੇ ਟਰਾਂਸਫਾਰਮਰ ਉਪਰ ਡਿੱਗ ਪਏ ਜਿਸ ਕਾਰਨ ਟਰਾਂਸਫਾਰਮਰ ਟੁੱਟ ਗਿਆ ਅਤੇ ਖੰਭਾ ਵੀ ਪੁੱਟਿਆ ਗਿਆ। ਉਸ ਨੇ ਦੱਸਿਆ ਕਿ ਮੇਰੇ ਕੋਲ ਸਿਰਫ ਚਾਰ ਪੰਜ ਏਕੜ ਜ਼ਮੀਨ ਹੈ ਜਿਸ ਵਿਚ 20-25 ਸਫੈਦੇ ਡਿੱਗ ਪਏ ਹਨ ਜਿਸ ਕਾਰਨ ਨਰਮੇ ਅਤੇ ਝੋਨੇ ਦੀ 2 ਏਕੜ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਕਿਹਾ ਕਿ ਜਦੋਂ ਉਹ ਡਿੱਗੇ ਦਰੱਖਤਾਂ ਨੂੰ ਆਪ ਹਟਾਉਣ ਲੱਗਾ ਤਾਂ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇ ਆ ਕੇ ਉਸ ਨੂੰ ਧਮਕੀਆਂ ਦਿੱਤੀਆਂ। ਉਕਤ ਕਿਸਾਨ ਨੇ ਮਹਿਕਮੇ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
|