ਪੰਜ ਕਰੋੜ ਦੀ ਹੈਰੋਇਨ ਸਮੇਤ ਕਾਬੂ |
|
|
ਕਪੂਰਥਲਾ : 1 ਅਗਸਤ
ਸਥਾਨਕ ਕਸਬੇ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਥਾਣਾ ਸਿਟੀ ਪੁਲਿਸ ਨੇ ਇੱਕ ਮੋਟਰ ਸਾਇਕਲ ਸਵਾਰ ਨੂੰ ਕਾਬੂ ਕਰਕੇ ਉਸ ਕੋਲੋਂ 5 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ
ਪੁਲਿਸ ਦੇ ਹੱਥ ਕੁਝ ਅਜਿਹੇ ਸੁਰਾਗ ਵੀ ਲੱਗੇ ਹਨ, ਜਿਸ ਨਾਲ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਹੋ ਸਕਦਾ ਹੈ। ਜਦੋਂ ਕਿ ਸੀਨੀਅਰ ਅਧਿਕਾਰੀ ਇਸ ਮਾਮਲੇ ‘ਚ ਚੁੱਪੀ ਵੱਟ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੀ ਇੱਕ ਸਿਟੀ ਪਾਰਟੀ ਨੇ ਐਸਐਚਓ ਦੀ ਅਗਵਾਈ ਵਿੱਚ ਕਰਤਾਰਪੁਰ ਨੂੰ ਜਾਣ ਵਾਲੀ ਸੜਕ ‘ਤੇ ਮਿਲਟਰੀ ਕੰਟੀਨ ਨਜ਼ਦੀਕ ਰਾਤ ਡੇਢ ਵਜੇ ਦੇ ਕਰੀਬ ਨਾਕਾ ਲਾਇਆ ਹੋਇਆ ਸੀ। ਇਸ ਮੌਕੇ ਪੁਲਿਸ ਨੇ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਮੋਟਰ ਸਾਇਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ, ਪਰ ਉਹ ਮੋਟਰ ਸਾਇਕਲ ਸਵਾਰ ਇੱਕ ਚਿੱਟੇ ਰੰਗ ਦਾ ਪੈਕਟ ਸੁੱਟ ਕੇ ਭੱਜਦਾ ਬਣਿਆ। ਸ਼ੱਕ ਪੈਂਦਿਆਂ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤੇ ਸੈਨਿਕ ਸਕੂਲ ਨਜ਼ਦੀਕ ਤੋਂ ਉਸ ਨੂੰ ਕਾਬੂ ਕਰਕੇ ਪੰਜ ਕਰੋੜ ਬਾਜ਼ਾਰ ਮੁੱਲ ਦੀ ਹੈਰੋਇਨ ਬਰਾਮਦ ਕਰ ਲਈ। ਫੜੇ ਗਏ ਵਿਅਕਤੀ ਦੀ ਸ਼ਨਾਖਤ ਸੰਤੋਖ ਸਿੰਘ ਸੁੱਖਾ ਪੁੱਤਰ ਬਲਵੀਰ ਸਿੰਘ ਵਾਸੀ ਧਿਆਨਪੁਰ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਨੇ ਉਪਰੋਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
|