ਜਲਾਲਾਬਾਦ ਨੂੰ ਵਹੀਰਾਂ ਘੱਤ ਦਿਓ ! |
|
|
ਬਠਿੰਡਾ : 1 ਅਗਸਤ
'ਜਥੇਦਾਰੋ ਜਲਾਲਾਬਾਦ ਨੂੰ ਵਹੀਰਾਂ ਘੱਤ ਦਿਓ, ਇੱਕ ਘੰਟੇ ਦੇ ਦੌਰੇ ਨਾਲ ਹੀ ਰਾਜਾ ਖੌਰੂੰ ਪਾ ਗਿਐ।‘ ਇਹ ਟਿੱਪਣੀ ਕਿਸੇ ਰਾਹਗੀਰ ਦੀ ਨਹੀਂ, ਸਗੋਂ ਸਰਗਰਮ ਅਕਾਲੀ ਵਰਕਰਾਂ ਨੂੰ ਆ ਰਹੇ ਟੈਲੀਫੋਨਾਂ ਦੀ ਗੱਲਬਾਤ ਦਾ ਸਾਰ ਤੱਤ ਹੈ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਇੱਕ ਚਾਹ ਦੀ ਦੁਕਾਨ ‘ਤੇ ਅਚਨਚੇਤ ਮਿਲੇ ਦੋ ਜਥੇਦਾਰ ਅਜੇ ਸਰਸਰੀ ਗੱਲਬਾਤ ਹੀ ਕਰ ਰਹੇ ਸਨ ਕਿ ਇੱਕ ਦੇ ਮੋਬਾਇਲ ਫੋਨ ਦੀ ਘੰਟੀ ਖੜਕ ਪਈ, ਫਤਹਿ ਬੁਲਾ ਕੇ ਸੁਣਨ ਲਈ ਉਹ ਥੋੜ੍ਹਾ ਜਿਹਾ ਪਾਸੇ ਹੁੰਦਾ ਹੈ ਕਿ ਦੂਜੇ ਦੇ ਫੋਨ ਦੀ ਟੱਲੀ ਵੀ ਵੱਜਣ ਲੱਗ ਪਂੈਦੀ ਹੈ। ਪੰਜ-ਪੰਜ ਮਿੰਟ ਦੀ ਗੱਲਬਾਤ ਉਪਰੰਤ ਜਦ ਉਹ ਮੁੜ ਮਿਲਦੇ ਹਨ ਤਾਂ ਜਲਾਲਾਬਾਦ ਜਾਣ ਦੀ ਚਰਚਾ ਹੋਣ ਲੱਗ ਪੈਂਦੀ ਹੈ।
ਪਹਿਲਾ ਬੋਲਦੈ ਰਾਤ ਹੀ ਵਾਪਸੀ ਹੋਈ ਹੈ, ਪਤਾ ਨਹੀਂ ਕੀ ਆਫ਼ਤ ਆ ਗਈ ਤਾਂ ਦੂਜਾ ਦੱਸਦੈ ਮੈਨੂੰ ਵੀ ਹੁਕਮ ਹੋਇਐ ਕਿ ਛੇਤੀ ਜਲਾਲਾਬਾਦ ਪੁੱਜਿਆ ਜਾਵੇ, ਕਿਉਂਕਿ ਇੱਕ ਘੰਟੇ ਦੇ ਦੌਰੇ ਨਾਲ ਹੀ ਰਾਜਾ ਐਨਾ ਕੁ ਖੌਰੂ ਪਾ ਗਿਐ ਕਿ ਸਾਰੀ ਖੇਡ ਹੀ ਖ਼ਰਾਬ ਹੋ ਗਈ। ਇੱਥੇ ਇਹ ਜ਼ਿਕਰਯੋਗ ਹੈ ਕਿ ਜਿਸ ਰੈਲੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਰਸੋਂ ਸ਼ਾਮ ਸੰਬੋਧਨ ਕੀਤੈ, ਨੱਕੋ ਨੱਕ ਭਰੇ ਪੰਡਾਲ ਤੋਂ ਬਾਹਰ ਵੀ ਲੋਕਾਂ ਦੀਆਂ ਭੀੜਾਂ ਜੁੜੀਆਂ ਹੋਈਆਂ ਸਨ, ਜਿਨ੍ਹਾਂ ਵਿੱਚ ਬਹੁਤਾਂਤ ਰਾਏ ਸਿੱਖ ਭਾਈਚਾਰੇ ਦੀ ਸੀ। ਇਹ ਵੀ ਪਤਾ ਲੱਗਾ ਹੈ ਕਿ ਪਿੰਡਾਂ ਦੇ ਜਥੇਦਾਰਾਂ ਤੋਂ ਇਲਾਵਾ ਸਰਪੰਚਾਂ-ਪੰਚਾਂ ਤੇ ਨਗਰ ਕੌਸਲਰਾਂ ਨੂੰ ਵੀ ਫੋਨ ਕਰ-ਕਰ ਕੇ ਕਿਹਾ ਜਾ ਰਿਹੈ ਕਿ ਸਰਪੰਚਾ ਹੋਰ ਆਦਮੀ ਲੈ ਕੇ ਪਹੁੰਚ।
|