:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਸ਼ਿਆਂ ਖਿਲਾਫ਼ ਡਟਣ ਦਾ ਹੋਕਾ PRINT ਈ ਮੇਲ
ਧੂਰੀ/3 ਅਗਸਤ
ਮਾਲਵਾ ਫਰੈਂਡਜ਼ ਵੈਲਫੇਅਰ ਸੁਸਾਇਟੀ ਨੇ ਇੱਥੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਜਿਕ ਬੁਰਾਈਆਂ ਭਰੂਣ ਹੱਤਿਆ ਤੇ ਨਸ਼ਿਆਂ ਖਿਲਾਫ਼ ਲਾਮਬੰਦ ਹੋਣ ਦਾ ਹੋਕਾ ਦਿੰਦਾ ਲੋਕ ਪੱਖੀ ਪ੍ਰੋਗਰਾਮ ਬੀਤੀ ਸ਼ਾਮ ਕਰਵਾਇਆ। ਤਿੰਨ ਘੰਟੇ ਤੋਂ ਵੀ ਜ਼ਿਆਦਾ ਸਮਾਂ ਪ੍ਰੋਗਰਾਮ ਨੂੰ ਬਿਨਾਂ ਪਲਕ ਝਪਕਿਆਂ ਵੇਖਣਾ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਦੀ ਵਿਲੱਖਣ ਕਲਾ ਦੇ ਜਾਦੂ ਦਾ ਪ੍ਰਤੀਕ ਸੀ। ਸਮਾਗਮ ਵਿਚ ਉਚੇਚੇ ਤੌਰ ‘ਤੇ ਪਹੁੰਚੇ ਧੂਰੀ ਦੇ ਜੰਮਪਲ ਕਮੇਡੀਅਨ ਤੇ ਫਿਲਮੀ ਕਲਾਕਾਰ ਰਾਣਾ ਰਣਬੀਰ ਅਤੇ ਬਿੰਨੂ ਢਿੱਲੋਂ ਨੇ ਜਿੱਥੇ ਸੁਸਾਇਟੀ ਨਾਲ ਹਮੇਸ਼ਾ
ਜੁੜੇ ਰਹਿਣ ਦਾ ਪ੍ਰਣ ਕੀਤਾ, ਉਥੇ ਸੰਸਥਾ ਵੱਲੋਂ ਦੱਸੀਆਂ ਤਿੰਨ ਮਾਪਿਆਂ ਵਿਹੂਣੀਆਂ ਲੜਕੀਆਂ ਨੂੰ ਪੜ੍ਹਾਉਣ ਦਾ ਸੰਕਲਪ ਲੈ ਕੇ ਨਵੀਂ ਪਿਰਤ ਪਾਈ।
ਸਮਾਗਮ ਦੌਰਾਨ ਇਟਲੀ ਵਿਖੇ ਹੋਣ ਵਾਲੀ ਵਰਲਡ ਅਥਲੈਟਿਕ ਮੀਟ ਲਈ ਚੁਣੇ ਗਏ ਘੁਮੰਡ ਸਿੰਘ ਸੋਹੀ, ਫਿਲਮੀ ਕਲਾਕਾਰ ਰਾਣਾ ਰਣਬੀਰ, ਬਿੰਨੂ ਢਿੱਲੋਂ, ਆਈ ਆਰ ਐਸ ਹਰਜੀਤ ਸਿੰਘ ਸੋਹੀ, ਵਿੱਦਿਆ ਦਾਨੀ ਪੀ ਸੀ ਸ਼ਰਮਾ, ਮਾਲਵਾ ਖਾਲਸਾ ਸਕੂਲ ਦੇ ਮੈਨੇਜਰ ਗੁਰਜੀਤ ਸਿੰਘ, ਸਮਾਜ ਸੇਵੀ ਜਤਿੰਦਰ ਸਿੰਘ ਸੋਨੀ ਮੰਡੇਰ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ। ਰੰਗਮੰਚ ਪਟਿਆਲਾ ਦੀ ਟੀਮ ਨੇ ਗੁਰਚਰਨ ਸਿੰਘ ਨੇਕੀ ਦੀ ਨਿਰਦੇਸ਼ਨਾ ਹੇਠ ਭਰੂਣ ਹੱਤਿਆ ‘ਤੇ ਕਟਾਕਸ ਕਰਦਾ ਨਾਟਕ 'ਕਾਲਖ ਹਨੇਰੇ‘ ਖੇਡਿਆ ਗਿਆ, ਜਿਸ ਨੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਇਹ ਨਾਟਕ ਭਰੂਣ ਦੀ ਸਮਾਜਿਕ ਬੁਰਾਈ ਨੂੰ ਖ਼ਤਮ ਕਰਨ ਦਾ ਹੋਕਾ ਦੇਣ ਵਿਚ ਸਫਲ ਰਿਹਾ। ਨਸ਼ਿਆਂ ਵਿਚ ਗਰਕ ਰਹੀ ਜਵਾਨੀ ਦੀ ਅਸਲੀਅਤ ਬਿਆਨਦਾ ਨਾਟਕ 'ਜ਼ਖ਼ਮੀ ਖੰਭਾਂ ਦੀ ਪਰਵਾਜ਼‘ ਪ੍ਰੋਗਰਾਮ ਦਾ ਸਿਖ਼ਰ ਹੋ ਨਿਬੜਿਆ, ਜਿਸ ਨੇ ਨਸ਼ਿਆਂ ਕਾਰਨ ਟੁੱਟ ਰਹੇ ਘਰਾਂ, ਤਾਰ-ਤਾਰ ਹੋ ਰਹੇ ਰਿਸ਼ਤਿਆਂ ਦੀ ਕਰੂੜ ਹਕੀਕਤ ਅੱਖਾਂ ਸਾਹਮਣੇ ਪੇਸ਼ ਕਰ ਦਿੱਤੀ।
ਐਸ ਡੀ ਐਮ ਰਜੇਸ਼ ਤ੍ਰਿਪਾਠੀ ਨੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਹਰ ਤਰ੍ਹਾਂ ਦਾ ਸੰਸਥਾ ਨੂੰ ਸਹਿਯੋਗ ਦੇਣ ਦੀ ਗੱਲ ਕਹੀ। ਇਸ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿਚ ਡਾ. ਸੰਦੀਪ ਜੋਤ (ਉੱਘੇ ਸਮਾਜ ਸੇਵੀ) ਨੇ ਨੌਜਵਾਨਾਂ ਨੂੰ ਇਸ ਸੰਸਥਾ ਨਾਲ ਮਿਲ ਕੇ ਉਕਤ ਸਮਾਜਿਕ ਬੁਰਾਈਆਂ ਨੂੰ ਜੜੋਂ ਖ਼ਤਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਭਰੂਣ ਹੱਤਿਆ ਤੇ ਨਸ਼ਿਆਂ ਖਿਲਾਫ਼ ਚੇਤਨ ਕਰਦੀ ਪ੍ਰਦਰਸ਼ਨੀ ਲਗਾਈ ਗਈ ਜਦੋਂ ਕਿ ਹਰਬੰਸ ਸਿੰਘ ਢਿੱਲੋਂ ਚਿੱਤਰਕਾਰ ਵੱਲੋਂ ਪੈਨਸਲ ਰੰਗਾਂ ਨਾਲ ਕੋਰੇ ਕਾਗਜ਼ ਦੀ ਛਾਤੀ ‘ਤੇ ਉਕਰੇ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ।
ਸਮਾਗਮ ਵਿਚ ਨਗਰ ਕੌਂਸਲ ਧੂਰੀ ਦੇ ਪ੍ਰਧਾਨ ਰਘਵੀਰ ਚੰਦ ਥਾਣੇਦਾਰ, ਪ੍ਰਿੰਸੀਪਲ ਗੁਰਮੇਲ ਸਿੰਘ ਦਿਓਲ ਵੀ ਹਾਜ਼ਰ ਸਨ, ਜਦੋਂ ਇਸ ਦੀ ਸਫਲਤਾ ਲਈ ਸੁਸਾਇਟੀ ਦੇ ਪ੍ਰਮੁੱਖ ਆਗੂਆਂ ਗੁਰਪ੍ਰੀਤ ਸਿੰਘ ਧੂਰੀ, ਗੁਰਦਰਸ਼ਨ ਸਿੰਘ, ਬਲਜਿੰਦਰ ਸਿੰਘ, ਕਰਨਦੀਪ ਸਿੰਘ ਚੈਰੀ, ਪਰਮਿੰਦਰ ਕਿੱਕੂ, ਵਿਨੋਦ ਕੁਮਾਰ, ਵਰਿੰਦਰ ਕੁਮਾਰ, ਪਰਮਿੰਦਰ ਹੈਪੀ ਆਦਿ ਦੀ ਸਖ਼ਤ ਮਿਹਨਤ ਤੇ ਲਗਨ ਸ਼ਲਾਘਾਯੋਗ ਹੈ। ਇਸ ਲੋਕ ਪੱਖੀ ਸਮਾਗਮ ਦੀ ਪੂਰੇ ਸ਼ਹਿਰ ਅੰਦਰ ਬਹੁਤ ਚਰਚਾ ਹੈ।
 
< Prev   Next >

Advertisements