ਬਿੱਲ ਕਲਿੰਟਨ ਪਹੁੰਚੇ ਉੱਤਰ ਕੋਰੀਆ |
|
|
ਸੋਲ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਉੱਤਰ ਕੋਰੀਆ 'ਚ ਬੰਦੀ ਦੋ ਅਮਰੀਕੀ
ਮਹਿਲਾ ਪੱਤਰਕਾਰਾਂ ਦੀ ਰਿਹਾਈ ਦੇ ਯਤਨਾਂ ਤਹਿਤ ਅਚਾਨਕ ਇੱਥੇ ਪਹੁੰਚ ਕੇ ਸਭ ਨੂੰ ਹੈਰਾਨ
ਕਰ ਦਿੱਤਾ।
ਅਮਰੀਕਾ ਦੇ ਸਾਬਕਾ
ਰਾਸ਼ਟਰਪਤੀ ਬਿਲ ਕਲਿੰਟਨ ਨੇ ਉੱਤਰ ਕੋਰੀਆ 'ਚ ਬੰਦੀ ਦੋ ਅਮਰੀਕੀ ਮਹਿਲਾ ਪੱਤਰਕਾਰਾਂ ਦੀ
ਰਿਹਾਈ ਦੇ ਯਤਨਾਂ ਤਹਿਤ ਅਚਾਨਕ ਇੱਥੇ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਉੱਤਰ ਕੋਰੀਆ ਦੀ ਖਬਰ ਏਜੰਸੀ ਕੇਸੀਐਨਏ ਨੇ ਕਿਹਾ ਕਿ ਕਲਿੰਟਨ ਦੀ ਅਗਵਾਈ ਕਰਨ ਵਾਲਿਆਂ 'ਚ ਦੇਸ਼ ਦੇ ਪ੍ਰਮੁੱਖ ਪ੍ਰਮਾਣੂ ਸਲਾਹਕਾਰ ਕਿਮ ਦੇ ਗਵਾਨ ਵੀ ਸ਼ਾਮਲ ਸਨ।ਦੱਖਣੀ
ਕੋਰੀਆ ਦੀ ਖਬਰ ਏਜੰਸੀ ਯੋਨਹਪ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਵੇਂ ਹੀ
ਕਲਿੰਟਨ ਉੱਤਰ ਕੋਰੀਆ ਆਉਣਗੇ,ਉਹ ਇੱਥੇ ਦੋਨੋਂ ਬੰਦੀ ਅਮਰੀਕੀ ਮਹਿਲਾ ਪੱਤਰਕਾਰਾਂ ਦੀ
ਰਿਹਾਈ ਲਈ ਗੱਲ ਕਰਨਗੇ।
ਦੋਨੋਂ ਅਮਰੀਕੀ ਪੱਤਰਕਾਰ ਐਨਾ ਲੀ ਅਤੇ ਲੌਰਾ ਕਿੰਗ ਅਮਰੀਕੀ ਟੈਲੀਵਿਜ਼ਨ ਕੰਪਨੀ ਕਰੇਂਟ ਟੀਵੀ ਨਾਲ ਸਬੰਧਤ ਹਨ।ਬਿੱਲ ਕਲਿੰਟਨ ਦੇ ਰਾਸ਼ਟਰਪਤੀ ਤੱਵ ਕਾਲ 'ਚ ਉੱਪ ਰਾਸ਼ਟਰਪਤੀ ਰਹੇ ਅਲ ਗੋਰ ਇਸ ਚੈਨਲ ਦੇ ਸਹਿ ਸੰਸਥਾਪਕ ਹਨ।ਇਨ੍ਹਾ ਦੋਨੋਂ ਪੱਤਰਕਾਰਾਂ ਨੂੰ ਉੱਤਰ ਕੋਰੀਆ,ਚੀਨ ਦੀ ਸੀਮਾ ਕੋਲ ਪਿੱਛਲੀ ਮਾਰਚ 'ਚ ਉੱਤਰ ਕੋਰੀਆ 'ਚ ਅਵੈਧ ਪ੍ਰਵੇਸ਼ ਦੇ ਆਰੋਪ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।ਪਿੱਛਲੇ
ਮਹੀਨੇ ਉੱਤਰ ਕੋਰੀਆ ਦੀ ਇੱਕ ਅਦਾਲਤ ਨੇ ਇਸ ਅਪਰਾਧ ਨੂੰ ਬੇਹੱਦ ਸੰਗੀਨ ਮੰਨਦੇ ਹੋਏ
ਇਨ੍ਹਾ ਦੋਨੋਂ ਪੱਤਰਕਾਰਾਂ ਨੂੰ 12 ਸਾਲ ਦੀ ਮਜ਼ਦੂਰੀ ਜੇਲ੍ਹ ਦੀ ਸਜ਼ਾ ਸੁਣਾਈ ਸੀ।
ਰੱਖਿਆ
ਮਾਹਿਰਾਂ ਨੇ ਸੰਭਾਵਨਾ ਵਿਅਕਤ ਕੀਤੀ ਹੈ ਕਿ ਕਲਿੰਟਨ ਦੀ ਇਸ ਯਾਤਰਾ ਨਾਲ ਉੱਤਰ ਕੋਰੀਆ
ਅਮਰੀਕਾ ਵਿੱਚ ਪ੍ਰਮਾਣੂ ਹਥਿਆਰਾਂ ਦੇ ਮਸਲੇ 'ਤੇ ਫ਼ਿਰ ਤੋਂ ਗੱਲ ਹੋ ਸਕਦੀ ਹੈ।ਕਈ
ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਉੱਤਰ ਕੋਰੀਆ ਇਨ੍ਹਾ ਦੋਨੋਂ ਪੱਤਰਕਾਰਾਂ ਨੂੰ ਮੋਹਰਾ
ਬਣਾ ਕੇ ਅਮਰੀਕੀ ਪ੍ਰਸ਼ਾਸਨ ਅਤੇ ਸੰਯੁਕਤ ਰਾਸ਼ਟਰ ਦੁਆਰਾ ਲਗਾਏ ਪ੍ਰਤਿਬੰਧਾਂ 'ਚ ਛੂਟ
ਚਾਹੁੰਦਾ ਹੈ।ਇਹ ਦੂਸਰੀ ਵਾਰ ਹੈ ਕਿ ਜਦੋਂ ਜਿਮੀ ਕਾਰਟਰ ਦੇ ਬਾਅਦ ਉੱਤਰ ਕੋਰੀਆ 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਆਏ ਹਨ।
|