ਨਸ਼ੀਲੇ ਪਦਾਰਥਾਂ ਦੀ ਸਮਗ¦ਿਗ ਦਾ ਮਾਮਲਾ ਕਬੱਡੀ ਖਿਡਾਰੀ ਨੂੰ ਦਸ ਸਾਲ ਕੈਦ ਤੇ 16 ਕਰੋੜ ਜੁਰਮਾਨਾ |
|
|
ਵੈਨਕੂਵਰ, 5 ਅਗਸਤ-ਇਥੋਂ ਦੇ ਸ਼ਹਿਰ ਡੈਲਟਾ ਦੇ ਰਹਿਣ ਵਾਲੇ 41 ਸਾਲਾ ਦਵਿੰਦਰ ‘ਜਵਾਹਰਾ’ ਨੂੰ ਕੋਕੀਨ ਸਮਗ¦ਿਗ ਕੇਸ ’ਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ, 10 ਸਾਲ ਦੀ ਸਜ਼ਾ ਅਤੇ 40 ਲੱਖ ਡਾਲਰ (ਲਗਭਗ 16 ਕਰੋੜ ਰੁਪਏ) ਜੁਰਮਾਨਾ ਸੁਣਾਇਆ ਗਿਆ ਹੈ। ਜਵਾਹਰਾ ’ਤੇ 85 ਕਿਲੋ ਹੈਰੋਇਨ ਸਮਗ¦ਿਗ ਦੇ ਦੋਸ਼ ਸਾਬਤ ਹੋਏ ਸਨ, ਜਿਸ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 1.4 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਪੰਜਾਬ ਦੇ ਜ਼ਿਲ੍ਹਾ ਜ¦ਧਰ ’ਚ ਪੈਂਦੇ ਕਸਬਾ ਕਾਲਾਸੰਘਿਆਂ ਦਾ ਰਹਿਣ ਵਾਲਾ ਦਵਿੰਦਰ ਉਰਫ ਜਵਾਹਰਾ, ਕਬੱਡੀ ਦਾ ਅੰਤਰਰਾਸ਼ਟਰੀ ਖਿਡਾਰੀ ਰਿਹਾ ਹੈ ਤੇ ਉਸ ਨੇ ਕਬੱਡੀ ਸਿਖਲਾਈ ਲਈ ਕਾਫੀ ਸਮਾਂ ਕੋਚਿੰਗ ਵੀ ਕੀਤੀ ਹੈ। ਜਵਾਹਰਾ ਨੂੰ ਸੁਣਾਈ ਸਜ਼ਾ 19 ਅਕਤੂਬਰ ਤੋਂ ਲਾਗੂ ਹੋਵੇਗੀ, ਜਦ ਕਿ ਉਸ ਦੇ ਹੋਰਨਾਂ ਸਾਥੀਆਂ ’ਚੋਂ ਹੌਂਗ ਨਗੇਅਨ ਨੂੰ 14 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਨਸ਼ੀਲੇ ਪਦਾਰਥਾਂ ਦੀ ਸਮਗ¦ਿਗ ਦੇ ਉਕਤ ਮਾਮਲੇ ’ਚ ਹੀ ਇਕ ਹੋਰ ਪੰਜਾਬੀ, ਸੋਖਾ ‘ਭੋਪਾਲ’ ਵੀ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ’ਤੇ ਆਪਣੇ ਸਾਥੀ ਵਾਥ ਨਿੰਮ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਸਿੱਧ ਹੋਣ ’ਤੇ ਘੱਟੋ-ਘੱਟ 10 ਸਾਲ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਕੈਨੇਡਾ ਤੇ ਅਮਰੀਕਾ ਦਰਮਿਆਨ ਨਸ਼ੀਲੇ ਪਦਾਰਥਾਂ ਦੀ ਖੇਪ ਫੜਨ ਲਈ ਯੂ. ਐਸ. ਡਰੱਗ ਇਨਫੋਰਸਮੈਂਟ ਪ੍ਰਸ਼ਾਸਨ ਵੱਲੋਂ ਬਣਾਏ ਗਏ ਜਾਲ ’ਚ ਦਵਿੰਦਰ ਜਵਾਹਰਾ ਤੇ ਉਸ ਦੇ ਸਾਥੀ ਉਸ ਵੇਲੇ ਫਸ ਗਏ ਜਦੋਂ ਨਕਾਬਪੋਸ਼ ਪੁਲਿਸ ਅਫਸਰਾਂ ਨਾਲ ਹੀ ਹੈਰੋਇਨ ਦਾ ਸੌਦਾ, 1.2 ਮਿਲੀਅਨ ਡਾਲਰ ’ਚ ਕਰਕੇ ਪੈਸਿਆਂ ਦੀ ਅਦਾਇਗੀ ਕਰ ਰਹੇ ਸਨ। ਯੂਨਾਈਟਿਡ ਸਟੇਟਸ ਦੇ ਸਹਾਇਕ ਅਟਾਰਨੀ ਜਨਰਲ ਕੈਰਨ ਏ. ਏਸਕੋਬਰ ਨੇ ਦੱਸਿਆ ਕਿ 12 ਲੱਖ ਡਾਲਰ ਨਗਦੀ ਤੋਂ ਇਲਾਵਾ ਸੋਖਾ ਭੋਪਾਲ ਦੇ ਖਾਤੇ ’ਚੋਂ ਵੀ 106.806 ਡਾਲਰ ਬਰਾਮਦ ਹੋਏ।
ਕੈਲੇਫੋਰਨੀਆ ਦੀ ਅਦਾਲਤ ’ਚ ਡਰੱਗ ਸਮਗ¦ਿਗ ਦੇ ਉਕਤ ਕੇਸ ਦੀ ਸੁਣਵਾਈ ਦੌਰਾਨ ਕਬੱਡੀ ਖਿਡਾਰੀ ਦਵਿੰਦਰ ਜਵਾਹਰਾ ਵੱਲੋਂ ਆਪਣੇ ਜੁਰਮ ਦਾ ਇਕਬਾਲ ਕਰ ਲਿਆ ਗਿਆ ਸੀ, ਜਿਸ ਕਾਰਨ ਸਜ਼ਾ ਘੱਟੋ-ਘੱਟ 10 ਸਾਲ ਤੱਕ ਦੀ ਹੋਈ ਹੈ ਤੇ 40 ਲੱਖ ਡਾਲਰ ਦਾ ਜੁਰਮਾਨਾ ਭਰਨ ਦੇ ਹੁਕਮ ਹੋਏ ਹਨ। ਦੋਸ਼ੀਆਂ ਦੇ ਖੇਡ ਜਗਤ ਨਾਲ ਜੁੜੇ ਹੋਣ ਕਾਰਨ ਕਬੱਡੀ ਪ੍ਰੇਮੀਆਂ ਨੂੰ ਗਹਿਰਾ ਧੱਕਾ ਲੱਗਿਆ ਹੈ ਅਤੇ ਵੱਖ-ਵੱਖ ਖੇਡ ਸੰਸਥਾਵਾਂ ਨੇ ਦੋਵੇਂ ਪੰਜਾਬੀਆਂ ਦੇ ਨਸ਼ਿਆਂ ਦੇ ਵਪਾਰ ’ਚ ਸ਼ਾਮਿਲ ਹੋਣ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।
|