ਜਾਅਲੀ ਪੱਤਰਕਾਰ ਕਾਬੂ-ਇਕ ਦਿਨ ਦਾ ਪੁਲਿਸ ਰਿਮਾਂਡ |
|
|
ਲੁਧਿਆਣਾ, 5 ਅਗਸਤ-ਲੁਧਿਆਣਾ ਪੁਲਿਸ ਨੇ ਧੋਖਾਦੇਹੀ ਦੇ ਦੋਸ਼ ਤਹਿਤ ਇਕ ਜਾਅਲੀ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਪੱਤਰਕਾਰ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਜੱਜ ਨੇ ਉਸਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ। ਥਾਣਾ ਡਿਵੀਜਨ ਨੰਬਰ 3 ਦੇ ਐਸ. ਐਚ. ਓ. ਸ੍ਰੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਵਿਨੋਦ ਜੈਨ ਵਜੋਂ ਕੀਤੀ ਗਈ ਹੈ ਅਤੇ ਉਸ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਰੋਜੀ ਇੰਪੋਰੀਅਮ ਦੇ ਮਾਲਕ ਨਰੇਸ਼ ਕੁਮਾਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਕਥਿਤ ਦੋਸ਼ੀ ਨੇ ਉਸ ਨੂੰ ਪੱਤਰਕਾਰੀ ਦਾ ਸ਼ਨਾਖ਼ਤੀ ਕਾਰਡ ਬਨਾਉਣ ਦਾ ਝਾਂਸਾ ਦੇ ਕੇ 2 ਹਜ਼ਾਰ ਰੁਪਏ ਲੈ ਲਏ ਅਤੇ ਉਸ ਨੂੰ 15 ਦਿਨ ਬਾਅਦ ਨਿਕਲਣ ਵਾਲੀ ਅਖ਼ਬਾਰ ‘ਆਧੁਨਿਕ ਲੀਲਾ’ ਦਾ ਜਾਅਲੀ ਕਾਰਡ ਬਣਾ ਦਿੱਤਾ ਜਦੋਂ ਨਰੇਸ਼ ਨੇ ਉਕਤ ਅਖ਼ਬਾਰ ਦੇ ਮਾਲਕ ਤੋਂ ਇਸ ਬਾਰੇ ਪੜਤਾਲ ਕੀਤੀ ਤਾਂ ਕਾਰਡ ਜਾਅਲੀ ਨਿਕਲਿਆ। ਪੁਲਿਸ ਨੇ ਵਿਨੋਦ ਜੈਨ ਦੇ ਕਬਜ਼ੇ ਵਿਚੋਂ ਵੀ ਉਕਤ ਅਖਬਾਰ ਦਾ ਜਾਅਲੀ ਸ਼ਨਾਖ਼ਤੀ ਕਾਰਡ ਬਰਾਮਦ ਕੀਤਾ ਹੈ। ਕਥਿਤ ਦੋਸ਼ੀ ਹੁਣ ਤੱਕ ਕਈ ਲੋਕਾਂ ਨੂੰ ਬਲੈਕਮੇ¦ਿਗ ਕਰਕੇ ਲੱਖਾਂ ਦੀ ਠੱਗੀ ਕਰ ਚੁੱਕਾ ਹੈ।
|