:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪ੍ਰੇਮੀਆਂ ਨੂੰ ਵੋਟਾਂ ਦਾ ਮੁਆਵਜ਼ਾ ਦਿੱਤਾ PRINT ਈ ਮੇਲ
ਬਠਿੰਡਾ/6 ਅਗਸਤ
ਆਖ਼ਰ ਉਹ ਕਿਹੜੀ ਮਜਬੂਰੀ ਹੈ, ਜਿਸ ਦੀ ਵਜ੍ਹਾ ਕਾਰਨ ਕਾਂਗਰਸੀ ਵਿਧਾਇਕ ਮੱਖਣ ਸਿੰਘ ਨੂੰ ਤਬਦੀਲ ਕਰਕੇ ਰਾਜ ਸਰਕਾਰ ਨੂੰ ਉਨ੍ਹਾਂ ਦੀ ਹੀ ਪਾਰਟੀ ਦੇ ਐਮ ਐਲ ਏ ਹਰਮਿੰਦਰ ਸਿੰਘ ਜੱਸੀ ਨੂੰ ਜ਼ਿਲ੍ਹਾ ਭਾਸ਼ਾ ਕਮੇਟੀ ਦਾ ਚੇਅਰਮੈਨ ਲਾਉਣਾ ਪੈ ਗਿਆ। ਇਹ ਸਵਾਲ ਰਾਜਸੀ ਹਲਕਿਆਂ ਵਿਚ ਦਿਲਚਸਪ ਬਹਿਸ- ਮੁਬਾਹਸੇ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪੰਜਾਬੀ ਭਾਸ਼ਾ ਨੂੰ ਸਰਕਾਰੇ-ਦਰਬਾਰੇ ਲਾਗੂ ਕਰਵਾਉਣ ਲਈ ਕੁਝ ਕੁ ਸਮਾਂ ਪਹਿਲਾਂ ਸੂਬਾਈ ਅਤੇ ਜ਼ਿਲ੍ਹਾ ਪੱਧਰ ‘ਤੇ ਰਾਜ ਸਰਕਾਰ ਨੇ ਕਮੇਟੀਆਂ ਦਾ ਗਠਨ ਕੀਤਾ ਸੀ। ਜ਼ਿਲ੍ਹਾ ਬਠਿੰਡਾ ਲਈ ਬਣਾਈ ਕਮੇਟੀ ਦਾ ਚੇਅਰਮੈਨ ਪੱਕਾ ਕਲਾਂ ਦੇ ਵਿਧਾਇਕ ਮੱਖਣ ਸਿੰਘ ਨੂੰ ਨਾਮਜ਼ਦ ਕੀਤਾ ਸੀ, ਜੋ ਨਾ ਸਿਰਫ਼ ਪੰਜਾਬੀਅਤ ਦੇ ਸੁਦਾਈ, ਬਲਕਿ ਉਚ ਪਾਏ ਦੇ ਸਾਹਿਤ ਰਚੇਤਾ ਅਤੇ ਕਮਾਲ ਦੇ ਵਕਤਾ ਵੀ ਹਨ।
ਹੁਣ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ (ਸਿੱਖਿਆ ਸੈਲ) ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ 12/54/08-1 ਸਿੱਖਿਆ ਸੈਲ/1217 ਰਾਹੀਂ ਮੱਖਣ ਸਿੰਘ ਦੀ ਬਜਾਏ ਹਰਮਿੰਦਰ ਸਿੰਘ ਜੱਸੀ ਨੂੰ ਇਸ ਜ਼ਿਲ੍ਹਾ ਪੱਧਰੀ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਹੈ। ਇਸ ਤਬਦੀਲੀ ਸਬੰਧੀ ਪ੍ਰਤੀਕਰਮ ਜਾਨਣ ਲਈ ਜਦੋਂ ਮੱਖਣ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸ਼ਾਇਦ ਉਸ ਦਬਾਅ ਦਾ ਨਤੀਜਾ ਹੈ, ਜੋ ਜਗੀਰੂ ਮਾਨਸਿਕਤਾ ਵਾਲੇ ਕੁਝ ਉਨ੍ਹਾਂ ਮੈਂਬਰਾਂ ਨੇ ਆਪਣੇ ਪ੍ਰਭੂਆਂ ‘ਤੇ ਪਾਇਆ ਹੋਵੇ, ਜਿਹੜੇ ਇਸ ਲਈ ਉਸ ਦੀ ਅਗਵਾਈ ਕਬੂਲਣੀ ਨਾ ਚਾਹੁੰਦੇ ਹੋਣ, ਕਿਉਂਕਿ ਉਹ ਹਮੇਸ਼ਾ ਹੀ ਉਨ੍ਹਾਂ ਦੀ ਅੱਖ ਦਾ ਕੰਡਾ ਰਿਹੈ। ਇੱਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵੀ ਉਕਤ ਕਮੇਟੀ ਦੇ ਮੈਂਬਰ ਹਨ, ਜਿਨ੍ਹਾਂ ਨਾਲ ਮੱਖਣ ਸਿੰਘ ਦਾ ਅਕਾਲੀ ਦਲ ਵਿਚ ਹੋਣ ਵੇਲੇ ਤੋਂ ਹੀ ਇੱਟ ਖੜੱਕਾ ਚੱਲਦਾ ਆ ਰਿਹੈ।
ਰਣਇੰਦਰ ਸਿੰਘ ਦੀ ਚੋਣ ਮੁਹਿੰਮ ‘ਚ ਸਰਗਰਮੀ ਨਾਲ ਭਾਗ ਲੈ ਚੁੱਕੇ ਇਕ ਕਾਂਗਰਸੀ ਵਰਕਰ ਨੇ ਕਿਹਾ ਕਿ ਬੇਸ਼ੱਕ ਹਰਿਮੰਦਰ ਜੱਸੀ ਨੂੰ ਮਾਰਕਫੈਡ ਦੀ ਚੇਅਰਮੈਨੀ ਤਾਂ ਛੱਡਣੀ ਪੈ ਗਈ, ਲੇਕਿਨ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਹਰਸਿਮਰਤ ਬਾਦਲ ਦੀ ਕੀਤੀ ਮਦਦ ਬਦਲੇ ਉਸ ਦੇ ਕੁੜਮ ਨੂੰ ਸਨਮਾਨ ਬਖਸ਼ ਕੇ ਆਖ਼ਰ ਬਾਦਲ ਪਰਿਵਾਰ ਨੇ ਰਾਮ ਰਹੀਮ ਗੁਰਮੀਤ ਸਿੰਘ ਲਈ ਸਿਆਸੀ ਮੁਆਵਜ਼ੇ ਦੀ ਨਿਗੂਣੀ ਜਿਹੀ ਅਦਾਇਗੀ ਤਾਂ ਕਰ ਦਿੱਤੀ।
ਸ਼੍ਰੋਮਣੀ ਅਕਾਲੀ ਦਲ ਦੇ ਇਕ ਆਗੂ ਤੋਂ ਜਦੋਂ ਇਸ ਘਟਨਾਕ੍ਰਮ ਸਬੰਧੀ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਮਜ਼ਾਕੀਆ ਲਹਿਜ਼ੇ ਵਿਚ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦੀ ਉਸ ਵਾਅਦਾਪ੍ਰਸਤੀ ਦਾ ਸਬੂਤ ਹੈ, ਜੋ ਵਿਰੋਧੀ ਧਿਰ ਦੇ ਆਗੂਆਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਤੌਰ ‘ਤੇ ਨਿਭਾਅ ਕੇ ਦਿਖਾਉਾਂਦਾ।
 
< Prev   Next >

Advertisements