ਗੁਰਦਾਸਪੁਰ, ਪੁਰਾਣਾ ਸ਼ਾਲਾ 6 ਅਗਸਤ-ਕਾਹਨੂੰਵਾਨ ਹਲਕੇ ਦੀ ਹੋਈ ਜ਼ਿਮਨੀ ਚੋਣ ’ਚ ਅ¤ਜ ਜੇਤੂ ਰਹੇ ਅਕਾਲੀ ਦਲ ਦੇ ਉਮੀਦਵਾਰ ਜਥੇ. ਸੇਵਾ ਸਿੰਘ ਸੇਖਵਾਂ ਜਿ¤ਤਣ ਦੇ ਤੁਰੰਤ ਬਾਅਦ ਇਕ ਖੁੱਲੀ ਜੀਪ ਵਿਚ ਸਵਾਰ ਹੋ ਕੇ ਕਾਹਨੂੰਵਾਨ ਹਲਕੇ ਦੇ ਪਿੰਡਾਂ ਨੂੰ ਰਵਾਨਾ ਹੋ ਗਏ। ਸਭ ਤੋਂ ਪਹਿਲਾਂ ਜਥੇ. ਸੇਖਵਾਂ ਕਾਫਲੇ ਸਮੇਤ ਕਾਹਨੂੰਵਾਨ ਹਲਕੇ ਅੰਦਰ ਗੁਰਦੁਆਰਾ ਘ¤ਲੂਘਾਰਾ ਸਾਹਿਬ ਵਿਖੇ ਮੱਥਾ ਟੇਕਣ ਗਏ ਅਤੇ ਇਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵ¤ਲੋਂ ਜਥੇ. ਸੇਖਵਾਂ ਅਤੇ ਉਨਾਂ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਵ¤ਲੋਂ ਉਨਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇ. ਸੇਖਵਾਂ ਦੇ ਨਾਲ ਸਰਵਸ੍ਰੀ ਮਨਜੀਤ ਸਿੰਘ ਡਾਲਾ, ਜਗਰੂਪ ਸਿੰਘ ਸੇਖਵਾਂ, ਅਮਰਜੀਤ ਕੌਰ ਸੇਖਵਾਂ, ਰਾਜਨ ਸੇਖਵਾਂ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਜਸਵਿੰਦਰ ਸਿੰਘ ਧਾਲੀਵਾਲ, ਹਰਜੀਤ ਸਿੰਘ ਟਿ¤ਕਾ, ਠੇਕੇਦਾਰ ਗੁਰਨਾਮ ਸਿੰਘ, ਠੇਕੇਦਾਰ ਹਰਜਿੰਦਰ ਸਿੰਘ ਆਦਿ ਸਨ। ਇਸ ਦੇ ਬਾਅਦ ਜਿਉਂ ਹੀ ਜਥੇ. ਸੇਖਵਾਂ ਨੇ ਖੁ¤ਲ੍ਹੀ ਜੀਪ ਵਿਚ ਸਵਾਰ ਹੋ ਕੇ ਇਕ ਵ¤ਡੇ ਕਾਫਲੇ ਸਮੇਤ ਹਲਕੇ ਦੇ ਪਿੰਡਾਂ ਵ¤ਲ ਨੂੰ ਰੁਖ ਕੀਤਾ ਤਾਂ ਵ¤ਖ ਵ¤ਖ ਪਿੰਡਾਂ ਦੇ ਲੋਕ ਜਥੇ. ਸੇਖਵਾਂ ਦੀ ਜਿ¤ਤ ਦੀ ਖੁਸ਼ੀ ਵਿਚ ਪਹਿਲਾਂ ਹੀ ਪਿੰਡਾਂ ਦੇ ਬਾਹਰ ਉਨਾਂ ਦੇ ਸਵਾਗਤ ਲਈ ਖੜੇ ਹੋਏ ਸਨ। ਗੁਰਦੁਆਰਾ ਘ¤ਲੂਘਾਰਾ ਸਾਹਿਬ ਦੇ ਬਾਅਦ ਜਥੇ. ਸੇਖਵਾਂ ਦਾ ਇਹ ਕਾਫਲਾ ਜਦੋਂ ਪਿੰਡ ਸਿ¤ਧਵਾਂ, ਕੋਟਲੀ ਸੈਣੀਆਂ, ਛਾਉੜੀਆਂ ਬਾਂਗਰ, ਨਵੀਂ ਅਬਾਦੀ, ਕੋਟਲੀ ਸੈਣੀਆਂ, ਚੌਪੜਾ ਮਾਨ, ਸਿ¤ਧਵਾਂ, ਬ¤ਬਰੀ, ਭੁੰਬਲੀ, ਅਲਾਵਲਪੁਰ, ਲਮੀਣ ਕਰਾਲ, ਨੌਸ਼ਹਿਰਾ ਮ¤ਝਾ ਸਿੰਘ ਆਦਿ ਪਿੰਡਾਂ ਵਿਚ ਦਾਖਲ ਹੋਇਆ ਤਾਂ ਇਨਾਂ ਪਿੰਡਾਂ ਦੇ ਜਥੇ. ਸੇਖਵਾਂ ਦੇ ਸਮਰਥ¤ਕਾਂ ਵ¤ਲੋਂ ਪਹਿਲਾਂ ਹੀ ਢੋਲੀਆਂ ਦਾ ਪ੍ਰਬੰਧ ਕਰਕੇ ਭੰਗੜੇ ਪਾਏ ਜਾ ਰਹੇ ਸਨ। ਜਥੇ. ਸੇਖਵਾਂ ਨੇ ਹਰੇਕ ਪਿੰਡ ਵਿਚ ਇਹ ਗ¤ਲ ਜ਼ੋਰ ਦੇ ਕੇ ਕਹੀ ਕਿ ਅਸਲ ਵਿਚ ਇਹ ਜਿ¤ਤ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵ¤ਲੋਂ ਕਰੀਬ ਇਕ ਹਫਤਾ ਹਲਕੇ ਦੇ ਪਿੰਡਾਂ ਅੰਦਰ ਉਨਾਂ ਦੇ ਹ¤ਕ ਵਿਚ ਕੀਤੇ ਗਏ ਚੋਣ ਪ੍ਰਚਾਰ ਨੂੰ ਹੀ ਜਾਂਦੀ ਹੈ। ਇਸ ਤਰ੍ਹਾਂ ਉਹ ਸ. ਬਾਦਲ ਦੇ ਆਪਣੀ ਸਾਰੀ ਉਮਰ ਰਿਣੀ ਰਹਿਣਗੇ ਜਿਨਾਂ ਨੇ ਉਨਾਂ ਦੀ ਚੋਣ ਨੂੰ ਇਕ ਤਰ੍ਹਾਂ ਨਾਲ ਆਪਣੀ ਚੋਣ ਸਮਝ ਕੇ ਹੀ ਲੜਿਆ ਹੈ।
ਬਟਾਲਾ, (ਧਾਲੀਵਾਲ)-ਕਾਹਨੂੰਵਾਨ ਹਲਕੇ ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਜਥੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਦੇ ਨਾਲ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਨੇ ਜਥੇ ਸੇਵਾ ਸਿੰਘ ਸੇਖਵਾਂ ਅਤੇ ਉਨ੍ਹਾਂ ਦੇ ਸਪੁੱਤਰ ਸ: ਜਗਰੂਪ ਸਿੰਘ ਸੇਖਵਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਜਥੇ ਸੇਖਵਾਂ ਨੇ ਇਸ ਮੌਕੇ ਆਪਣੀ ਜਿੱਤ ਦਾ ਸਿਹਰਾ ਸਮੁੱਚੇ ਹੀ ਹਲਕੇ ਦੇ ਵਰਕਰ ਸਾਥੀਆਂ ਅਤੇ ਵੋਟਰਾਂ ਨੂੰ ਦੇਣ ਤੋਂ ਇਲਾਵਾ ਉਨ੍ਹਾਂ ਦੀ ਜਿੱਤ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਬਾਬਾ ਬੁੱਧ ਸਿੰਘ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਵੀ ਕੀਤਾ।
ਇਸ ਮੌਕੇ ਭਾਈ ਜਸਬੀਰ ਸਿੰਘ ਘੁੰਮਣ, ਸਰਪੰਚ ਸਾਧਾ ਸਿੰਘ ਘੁੰਮਣ, ਨਰਿੰਦਰ ਸਿੰਘ ਸੇਖਵਾਂ, ਕਰਨੈਲ ਸਿੰਘ ਤਤਲਾ, ਬਲਜੀਤ ਸਿੰਘ ਦਰਗਾਬਾਦ, ਚੇਅਰਮੈਨ ਬਲਜੀਤ ਸਿੰਘ ਛੀਨਾ, ਲਖਵਿੰਦਰ ਸਿੰਘ ਸੰਮਤੀ ਮੈਂਬਰ, ਰਣਜੋਧ ਸਿੰਘ ਸਰਪੰਚ, ਰਣਜੀਤ ਸਿੰਘ ਰਾਏਚੱਕ, ਗੁਰਸ਼ਰਨ ਸਿੰਘ ਸਹਾਰੀ, ਕੁਲਦੀਪ ਸਿੰਘ ਦੌਰਾਂਗਲਾ, ਡਾ. ਮਨਮੋਹਨ ਸਿੰਘ ਭਾਗੋਵਾਲੀਆ, ਰਣਧੀਰ ਸਿੰਘ ਘੁੰਮਣ, ਸੁਖਦੇਵ ਸਿੰਘ ਸਰਪੰਚ ਕੋਟਲਾ, ਸੁਖਵਿੰਦਰ ਸਿੰਘ ਸਰਪੰਚ ਜੌਹਲ, ਸਰਦੂਲ ਸਿੰਘ ਸਰਪੰਚ ਗਾਦੜੀਆਂ, ਸੁਖਜਿੰਦਰ ਸਿੰਘ ਲਾਲੀ ਡਾਇਰੈਕਟਰ ਖੰਡ ਮਿੱਲ, ਪ੍ਰਿੰਸੀਪਲ ਭਜਨ ਸਿੰਘ ਸੇਖੋਂ, ਸਵਿੰਦਰ ਸਿੰਘ ਬੋਪਾਰਾਏ, ਮੇਜਰ ਸਿੰਘ ਸੇਖਵਾਂ, ਲਾਲੀ ਘੁੰਮਣ, ਸਾਬੀ ਘੁੰਮਣ, ਸਾਬਕਾ ਸਰਪੰਚ ਰਣਧੀਰ ਸਿੰਘ, ਰਛਪਾਲ ਸਿੰਘ ਘੁੰਮਣ, ਜਿੰਦ ਮਸੀਹ, ਦਲਬੀਰ ਸਿੰਘ ਫੌਜੀ, ਸੁੱਚਾ ਮਸੀਹ ਘੁੰਮਣ, ਰਣਜੀਤ ਸਿੰਘ ਘੁੰਮਣ, ਸੂਬੇਦਾਰ ਹਰਬੰਸ ਸਿੰਘ ਬੂਲੇਵਾਲ, ਗੁਰਸ਼ਰਨ ਸਿੰਘ ਬੂਲੇਵਾਲ, ਤਸਵੀਰ ਸਿੰਘ ਘੁੰਮਣ, ਦਿਲਬਾਗ ਸਿੰਘ ਘੁੰਮਣ, ਸਰਦੂਲ ਸਿੰਘ ਘੁੰਮਣ, ਕੁੰਨਣ ਸਿੰਘ, ਤਰਲੋਕ ਸਿੰਘ ਆੜ੍ਹਤੀ, ਪੂਰਨ ਸਿੰਘ ਘੁੰਮਣ, ਅਮਰਜੀਤ ਸਿੰਘ ਵੜੈਚ ਤੋਂ ਇਲਾਵਾ ਹੋਰ ਵੀ ਇਲਾਕੇ ਭਰ ਦੇ ਅਕਾਲੀ ਆਗੂ, ਵਰਕਰ ਅਤੇ ਜਥੇ ਸੇਖਵਾਂ ਦੇ ਹਮਾਇਤੀ ਹਾਜ਼ਰ ਸਨ।
|