ਸੁਖਬੀਰ ਸਿੰਘ ਬਾਦਲ ਦੀ ਜਿ¤ਤ ’ਤੇ ਸਿੰਚਾਈ ਮੰਤਰੀ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ |
|
|
ਫਿਰੋਜ਼ਪੁਰ, 6 ਅਗਸਤ-ਜਲਾਲਾਬਾਦ ਹਲਕੇ ਦੀ ਜਿਮਨੀ ਚੋਣ ਦੇ ਨਤੀਜੇ ਦਾ ਐਲਾਨ ਹੁੰਦਿਆਂ ਹੀ ਅੱਜ ਇਥੇ ਇਸ ਚੋਣ ਦੇ ਇੰਚਾਰਜ ਅਤੇ ਪੰਜਾਬ ਦੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸਮੁੱਚੇ ਮਾਲਵਾ ਖੇਤਰ ਦੇ ਸਿਆਸੀ ਇਤਿਹਾਸ ’ਚ ਇਹ ਪਹਿਲਾ ਅਜਿਹਾ ਮੌਕਾ ਬਣਿਆ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਨੂੰ ਰਿਕਾਰਡ 80 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿ¤ਤ ਨਸੀਬ ਹੋਈ ਹੈ। ਸੇਖੋਂ ਦੇ ਗ੍ਰਹਿ ਵਿਖੇ ਪਹੁੰਚਣ ਵਾਲੇ ਆਗੂਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਮਹਿੰਦਰ ਸਿੰਘ ਵਿਰਕ, ਨਿਰਭੈ ਸਿੰਘ ਸੁਰ ਸਿੰਘ ਵਾਲਾ, ਲਖਵਿੰਦਰ ਸਿੰਘ, ਜਗਤਾਰ ਸਿੰਘ ਭਾਵੜਾ, ਬਚਨ ਸਿੰਘ ਭੁੱਲਰ, ਗੁਰਜੀਤ ਅਟਾਰੀ, ਬਲਰਾਜ ਕਟੋਰਾ, ਕੰਟੋਨਮੈਂਟ ਬੋਰਡ ਦੇ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ, ਨੰਦ ਕਿਸ਼ੋਰ ਗੁੱਗਨ ਸਮੇਤ ਅਨੇਕਾਂ ਆਗੂ ਅਤੇ ਪਾਰਟੀ ਵਰਕਰ ਹਾਜ਼ਰ ਸਨ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਗੁਰਨਾਮ ਸਿੰਘ ਨੇ ਆਖਿਆ ਕਿ ਜਲਾਲਾਬਾਦ ਹਲਕੇ ਤੋਂ ਸ: ਸੁਖਬੀਰ ਸਿੰਘ ਬਾਦਲ ਦੀ ਜਿਤ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਜਿਤ ਹੀ ਨਹੀਂ ਬਲਕਿ ਸਮੁੱਚੇ ਜਲਾਲਾਬਾਦ ਹਲਕੇ ਦੇ ਵੋਟਰਾਂ ਦੀ ਜਿ¤ਤ ਹੈ।
|