ਝਾੜ ਸਾਹਿਬ ਜੋੜ ਮੇਲੇ ਦੇ ਦੂਜੇ ਦਿਨ ਵੀ ਵਿਸ਼ਾਲ ਰੌਣਕਾਂ |
|
|
ਸਮਰਾਲਾ, 6 ਅਗਸਤ-ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਬਾਬਾ ਪਿਆਰਾ ਸਿੰਘ ਜੀ ਦੀ 44 ਵੀਂ ਬਰਸੀ ਸਬੰਧੀ ਚੱਲ ਰਹੇ ਜੋੜ ਮੇਲੇ ਦੇ ਦੂਸਰੇ ਦਿਨ ਵਿਸ਼ਾਲ ਰੋਣਕਾਂ ਅਤੇ ਰੂਹਾਨੀ ਸ਼ਰਧਾ ਦਾ ਬੋਲਬਾਲਾ ਰਿਹਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਸਵੇਰ ਤੋਂ ਹੀ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਸ਼ਰਧਾਲੂਆਂ ਨੇ ਟਰੈਕਟਰਾਂ-ਟਰਾਲੀਆਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ ਜੋੜ ਮੇਲੇ ਵਿੱਚ ਸ਼ਮੂਲੀਅਤ ਕੀਤੀ। ਚਰਖ਼ੜੀਆਂ, ਚੰਡੋਲ, ਭਾਂਤ-ਸੂਭਾਂਤ ਦੇ ਪਕਵਾਨਾਂ ਦੀਆਂ ਦੁਕਾਨਾਂ ਨੇ ਮੇਲੇ ਦੀ ਰੌਣਕ ਵਿੱਚ ਵਾਧਾ ਕੀਤਾ। ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਮੈਨੇਜਰ ਗੁਰਮੀਤ ਸਿੰਘ ਅਤੇ ਝਾੜ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਮੇਲਾ ਪ੍ਰਬੰਧਾਂ ਦੀ ਦੇਖ-ਰੇਖ ਕੀਤੀ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ 7 ਅਗਸਤ ਨੂੰ ਜੋੜ ਮੇਲੇ ਦੇ ਖੁੱਲੇ ਪੰਡਾਲ ਵਿੱਚ ਰਾਗੀ, ਢਾਡੀ, ਵਿਦਵਾਨਾਂ ਤੋਂ ਇਲਾਵਾ ਪ੍ਰਮੁੱਖ ਧਾਰਮਿਕ ਤੇ ਰਾਜਨੀਤਕ ਆਗੂ ਸ਼ਮੂਲੀਅਤ ਕਰਨਗੇ। ਭਾਈ ਗੁਰਪ੍ਰੀਤ ਸਿੰਘ ਹਜੂਰੀ ਰਾਗੀ ਸ੍ਰੀ ਮਾਛੀਵਾੜਾ ਸਾਹਿਬ ਸਮੇਤ ਅਨੇਕਾਂ ਜੱਥਿਆਂ ਨੇ ਸ਼ਬਦ ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸਾਂਝ ਪਾਈ ਅਤੇ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਵਲੋਂ ਮਲਕੀਤ ਸਿੰਘ ਕਕਰਾਲਾ ਦੀ ਦੇਖ-ਰੇਖ ਹੇਠ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
|