ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!..ਕੁੱਕੜ ਪਿੰਡੀਆ ..62, |
|
|
ਵਾਅ ਨੀ ਅਖਬਾਰੇ ਤੂੰ ਕਈ ਰੰਗ ਦਿਖਾਏ,
ਜਿਨੇ ਵੀ ਸੀ ਕਾਣੇ ਉਹ ਸਾਰੇ ਸੋਚੀਂ ਪਾਏ!
ਤੂੰ ਤੀਰ ਜਦੋਂ ਛਡੇ ਨਿਸ਼ਾਨੇ ਕਈ ਕਰਦੀ,
ਜਾਲਮਾ ਦੇ ਸੀਨੇ ਵਿਚੋਂ ਦੀ ਜਾਵੇ ਲੰਗਦੀ!
ਮੁਹ ਜਿਨਾ ਦੇ ਕੰਨਾ ਤਾਈਂ ਸੀ ਪਾਟੇ,
ਬੁਲੀਆਂ ਕਿਉ ਜੁੜ ਗਈਆ ਸੰਗਤ ਆਖੇ!
ਹਰ ਹਾਰੀ ਸਾਰੀ ਨੇ ਕੀ ਪਰਬੰਦ ਚਲਾਣਾ,
ਹਰ ਕਮੇਟੀ ਮੈਬਰ ਐਸ ਵੇਲੇ ਹੈ ਕਾਣਾ!
ਜਥੇਦਾਰ ਅਕਾਲ ਤਖਤ ਤੇਆਰ ਐਸ ਐਸ,
ਸੰਨ ਫਰੈਂਕਫਰਟ ਗੁਰਦੂਆਰੇ ਆਕੇ ਲਾ ਗਏ!
ਚੰਨ ਗੁਰਾਂਇਆ ਹੋਣੀ ਏਦਾ ਲਿਖ ਕੇ,
ਪੰਜਾਬੀ ਮੀਡੀਏ ਦੇ ਵਿਚ ਸ਼ਾਅ ਗਏ!
ਜੇਹੜੇ ਕੁਫਰ ਤੋਲਦੇ ਗੁਰਦੂਆਰੇ ਆਕੇ,
ਕੀ ਏਹ ਸਿੱਖ ਅਖਵਾਂਉਣ ਦੇ ਕਾਬਲ ਨੇ!
ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਨਹੀ ਸਕਦੇ,
ਐਹੋ ਜਿਹਾ ਦੇ ਕਈ ਭਈਏ ਹੀ ਬਾਬਲ ਨੇ!
|