:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ ਉਹ ਸੱਚੀ ਹੁੰਦੀ ਹੈ। PRINT ਈ ਮੇਲ

 174480_100002201793684_4011027_n.jpgਜਦੌਂ ਮੈਂ  ਸੱਤਵੀ  ਜਮਾਤ ਵਿਚ  ਪੜ੍ਹਦੀ  ਸਾਂ ਤਾਂ  ਗਰਮੀਆਂ ਦੇ ਦਿਨਾਂ ਵਿਚ  ਕੱਚਾ ਕੋਰਾ ਘੜਾ ਪਾਣੀ ਦਾ ਭਰ  ਕੇ ਕਲਾਸ ਦੇ ਕਮਰੇ ਵਿਚ ਰੱਖਿਆਂ  ਜਾਦਾਂ ਸੀ, ਤਾਂ ਕਿ ਸਾਰੀ ਕਲਾਸ ਠੰਡਾ ਪਾਣੀ ਪੀ ਸਕੇ । ਪਾਣੀ ਘੜੇ ਵਿਚੋ ਭਰ ਕੇ ਪੀਣ ਲਈ ਕੱਚ ਦਾ ਗਲਾਸ ਹੁੰਦਾ ਸੀ ।ਇਕ ਵਾਰ ਮੈਂ ਵੀ ਪਾਣੀ ਪੀਤਾ, ਗਲਾਸ ਘੜੇ ਦੇ ਕੋਲ ਰੱਖ ਮੈਂ ਬਾਹਰ  ਵੱਡੇ ਵਿਹੜੇ ਵਿਚ ਕਲਾਸ ਵਿਚ ਬੈਠ ਪ੍ਹੜਨ ਲਗੀ । ਥੋੜੀ  ਦੇਰ ਬਾਦ ਰੌਲਾ ਪੈ ਗਿਆ ਕੱਚ ਦਾ ਗਲਾਸ ਟੁੱਟ ਗਿਆ ਹੈ, ਜਿਸ  ਲਈ ਮੈਨੂੰ ਜੁੰਮੇਵਾਰ ਠਹਿਰਾਇਆ ਗਿਆ ।ਮੇਰੇ ਤੋਂ ਬਾਦ ਕੋਣ ਕਲਾਸ ਦੇ ਕਮਰੇ ਵਿਚ ਗਿਆ ?ਕਿਹਨੇ  ਪਾਣੀ ਪੀਤਾ?ਕਿਹਨੇ ਗਲਾਸ ਤੋੜਿਆ ਮੈਂ  ਖੁਦ ਹੈਰਾਨ ਸਾਂ, ਪਰ ਮੈਂ ਗਲਾਸ ਨਹੀ ਤੋੜਿਆ ਸੀ। ਉਹਨਾਂ ਦਿਨਾਂ ਵਿਚ ਗਲਾਸ ਦੀ ਕੀਮਤ ਇਕ ਰੁਪਏ ਤੌਂ ਘੱਟ ਸੀ ।ਮੈਂ ਚੰਗੇ ਖਾਂਦੇ ਪੀਦੇ ਘਰੌਂ ਸਾਂ,ਇਹ ਨਹੀ  ਕਿ ਮੈਂ ਗਲਾਸ ਦੀ ਕੀਮਤ ਨਹੀ ਅਦਾ  ਕਰ ਸਕਦੀ  ਸੀ । ਦੁੱਖ ਇਸ ਗੱਲ ਦਾ ਸੀ ਕਿ  ਜੋ ਕਸੂਰ ਮੈਂ ਕੀਤਾ ਨਹੀ, ਉਸ ਲਈ  ਮੈਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਕਿ ਮੈਂ ਹੀ ਅਖੀਰ ਤੇ  ਗਲਾਸ ਨਾਲ ਪਾਣੀ ਪੀਦੀਂ ਵੇਖੀ ਗਈ ਸਾਂ। ਇਸ ਗੱਲ ਦੀ  ਸਮਝ ਮੈਨੂੰ ਛੋਟੀ ਉਮਰ ਵਿਚ ਹੀ ਪੈ  ਗਈ ਸੀ ਕਿ ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਉਹ ਸੱਚੀ ਲੱਗਣ ਲੱਗਦੀ ਹੈ, ਪਰ ਅਸਲੀਅਤ  ਕੁਝ ਹੋਰ ਹੁੰਦੀ ਹੈ। ਜਿਸ ਤੇ ਵਾਪਰਦੀ ਹੈ ਸਿਰਫ ਤੇ ਸਿਰਫ  ਸੱਚ  ਉਸਨੂੰ

ਹੀ ਪਤਾ ਹੁੰਦਾ ਹੈ। ਅੱਖੀ  ਦੇਖੇ ਤੋ ਬਗੈਰ ਸੁਣੀ ਸੁਣਾਈ ਗੱਲ ਤੇ ਯਕੀਨ ਕਰਨਾ ਮੈਨੂੰ ਔਖਾ ਲਗਦਾ ਹੋ। ਇਕ ਦਿਨ ਇਕ ਪਤੀ ਨੇ  ਫੇਸ ਬੁੱਕ  ਤੇ  ਮੈਨੂੰ ਲਿਖਿਆ  ਦੇਵਿੰਦਰ ਜੀ ਤੁਸੀ ਦੁੱਖੀ ਪਤੀਆਂ ਬਾਰੇ ਵੀ ਲਿਖੋ , ਮੇਰੀ ਪਤਨੀ ਦਾਜ ਦੇ ਝੂਠੇ ਦੋਸ਼ ਲਾ ਕੇ ਮੇਰੇ ਤੋ ਧਨ ਹਾਸਿਲ ਕਰਨ ਲਈ ਮੇਰੀ ਥਾਣੇ ਤੇ ਕਚਿਹਰੀਆਂ ਵਿਚ ਖਿਚ ਘੜੀਸ ਕਰ ਰਹੀ ਹੈ ਅਤੇ ਮੈਂ ਬਹੁਤ ਪਰੇਸ਼ਾਨ ਹਾਂ। ਮੇਰਾ ਆਪਣਾਂ ਵਿਚਾਰ ਹੈ ਕਿ ਝੂਠੇ  ਕੇਸ ਬਣਾ ਕੇ ਔਰਤ ਦਾ ਮਰਦ ਨੂੰ ਲੁੱਟਣਾਂ ਜਾਂ ਮਰਦ ਦਾ ਔਰਤ ਨੂੰ  ਲੁੱਟਣਾਂ  ਸਰਾਸਰ ਗਲਤ ਹੈ। ਸੱਚਾ ਕੇਸ ਕਰਨ ਤੇ ਜਿੱਤਣ ਲਈ , ਸੱਚੀ ਆਤਮਾ ਦਾ ਹੋਣਾਂ ਬਹੁਤ ਜਰੂਰੀ ਹੈ। ਕਈ ਵਾਰ ਬੰਦਾ ਖੁਸ਼ ਹੁੰਦਾ ਹੈ ਉਹਨੇ ਕਿਸੇ ਨੂੰ ਲੁੱਟ ਲਿਆ, ਦਰਅਸਲ ਉਹ ਬੰਦਾ ਲੋਭ ਵਿਚ ਐਨਾਂ ਅੰਨਾ ਹੁੰਦਾ, ਉਸਨੂੰ ਇਹ  ਨਹੀ ਪਤਾ ਹੁੰਦਾ ਉਹ ਖੁਦ ਤੌਂ ਹੀ ਲੁੱਟ ਹੋ ਰਿਹਾ ਹੁੰਦਾ।  ਇਨਸਾਨ ਦੇ ਆਪਣੇ ਅੰਦਰ ਪੰਜ ਚੋਰ ਉਹੀ ਉਸ ਨੂੰ ਲੁੱਟ ਰਹੇ ਹਨ। ਗੁਰਬਾਣੀ ਵਿਚ ਲਿਖਿਆ ਹੈ ===== ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥ ਜੇ  ਝੂਠ ਬੋਲ ਕੇ ਦੁਨੀਆ ਦੀ ਕਚਿਹਰੀ ਵਿਚ  ਕੋਈ  ਜਿੱਤ ਵੀ  ਜਾਦਾਂ ਤਾਂ ਵੀ ਇਹ ਉਸਦੀ ਆਪਣੀ ਹੀ ਹਾਰ ਹੈ। ਉਪਰ  ਮਾਲਕ ਦੀ ਕਚਿਹਰੀ ਵਿਚ ਪੇਸ਼ੀ ਹੋਣੀ ਹੈ, ਫਿਰ ਦੁਨੀਆ ਦਾ ਕੋਈ  ਵਕੀਲ ਉਥੇ ਨਹੀ ਹੋਣਾਂ ਜੋ  ਉਸਨੂੰ ਛਡਾ ਸਕੇ। ਜਬ ਲਗੁ ਮੋਹ ਮਗਨ ਸੰਗਿ ਮਾਇ॥ ਤਬ ਲਗੁ ਧਰਮਰਾਇ ਦੇਇ ਸਜਾਇ॥ ਬਾਣੀ ਸਾਨੂੰ ਸਭ ਕੁੱਝ ਸੱਚ ਦਸ ਰਹੀ ਹੈ । ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ॥ ਇਨਸਾਨ ਦੀ ਆਪਣੇ ਲੋਭ ਦੀ ਪਿਆਸ ਨਹੀ ਬੁੱਝਦੀ ਤੇ ਰੋਜ ਖੱਪ ਖੱਪ ਮਰ ਰਿਹਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ,== ਸੱਚ ਉੱਚਾ ਹੈ ,ਪਰ ਉਸ ਤੌਂ ਵੀ  ਉੱਚਾ ਹੈ ਸੱਚਾ ਜੀਉਣਾ ॥ ਅੱਜ ਬਹੁਤ ਸਾਰੇ ਲੋਕ ਜੇਲ੍ਹਾਂ  ਵਿਚ ਬੇਕਸੂਰ  ਝੂਠ ਦੇ ਅਧਾਰ ਤੇ  ਹੋ ਸਕਦਾ  ਬੰਦ ਹੋਣ । ਉਮੀਦ ਕਰਦੀ  ਹਾਂ !  ਉਹ ਆਪਣਾਂ ਸੱਚ ਕਹਿਣ, ਆਪਣਾਂ ਹੱਕ ਤੇ ਸਹੀ ਇਨਸਾਫ ਲੈਣ ਵਿਚ ਸਫਲ ਹੋਣ। ਪਿਛੇ ਜਿਹੇ ਖਬਰ ਪ੍ਹੜੀ ਸੀ ਕਿ ਇਕ ਐਸੇ ਵਿਅਕਤੀ ਨੂੰ  20 ਸਾਲ  ਮਗਰੌਂ ਰਿਹਾਅ ਕੀਤਾ  ਜੋ ਦੋਸ਼ੀ ਨਹੀ ਸੀ । ਇੰਜ ਵੀ ਹੋਇਆ ਡਾਕਟਰ ਨੇ ਅਪਰੇਸ਼ਨ ਸੱਜੀ ਲੱਤ ਦਾ ਕਰਨਾ ਸੀ ਗਲਤੀ ਨਾਲ ਖੱਬੀ ਦਾ ਕਰ ਦਿੱਤਾ । ਕਿਸੇ ਹੋਰਦੀਗਲਤੀ  ਲਈ ਸੱਚੇ, ਇਮਾਨਦਾਰ, ਨਿਰਦੋਸ਼ ਵਿਅਕਤੀ ਨੂੰ  ਉਹ ਦੋਸ਼ ਭੁਗਤਣਾਂ ਪੈਂਦਾ ਜੋ ਉਸ ਨੇ ਕਦੇ ਕੀਤਾ ਨਹੀ ਹੁੰਦਾ । ਰੱਬ ਕਰੇ  ! ਇਸ ਦੁਨੀਆਂ ਵਿਚ ਹਰ ਰੂਹ ਨੂੰ ਇਨਸਾਫ ਮਿਲੇ।ਮੈਂ ਅੰਤ ਵਿਚ, ਫਿਰ ਇਹ ਗੱਲ ਦੁਹਰਾਂਉਣਾਂ ਚਾਹੁੰਨੀ ਆਂ ਕਿ  ਜੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਇਕੋ ਹੀ ਗੱਲ ਕਹਿਣ ਜਰੂਰੀ ਨਹੀ ਉਹ  ਸੱਚੀ ਹੁੰਦੀ ਹੈ,ਅਸਲੀਅਤ  ਵਿਚ ਕੁਝ ਹੋਰ ਹੁੰਦਾ ਹੈ। ਜੇ ਸਾਰੇ  ਅਸੀਂ ਉਸ ਸੱਚ ਨੂੰ ਜਾਣ ਸਕੀਏ,  ਫਿਰ ਦੁਨੀਆ ਤੇ ਕਿਸੇ ਨੂੰ ਕਿਸੇ ਕਚਿਹਰੀ  ਦੀ ਲੋੜ ਨਾ ਵੇ। ਇਹ ਦਾਸਤਾਂ ਜੋ ਮੈਂ ਅੱਜ ਆਪ ਜੀ ਨਾਲ ਸਾਂਝੀ ਕੀਤੀ ਹੈ ਮੇਰੇ ਖੁਦ ਨਾਲ ਬੀਤੀ ਸੱਚੀ ਘਟਨਾ  ਹੈ ਕੋਈ ਪ੍ਹੜੀ ਸੁਣੀ ਗਾਥਾ ਨਹੀ ਹੈ। ਮੈਂ ਇਹ ਵੀ ਨਹੀ ਕਹਿੰਦੀ ਲੋਕਾਂ ਦੀ ਕਹੀ ਹੋਈ ਹਰ ਗੱਲ ਝੂਠ ਹੁੰਦੀ ਹੈ। ਸੱਚ ਦੀ ਤਹਿ ਤੱਕ ਜਾਣ  ਲਈ,  ਸੱਚੀ ਅੱਖ ਦਾ ਪਾਰਖੂ ਹੋਣਾਂ ਤੇ ਸੱਚ ਨਾਲ ਦਿਲ ਤੌਂ ਪਿਆਰ ਹੋਣਾਂ ਜਰੂਰੀ ਹੈ। ਗੁਰਬਾਣੀ ਵਿਚ ਵੀ ਲਿਖਿਆ ਹੈ ਕਿ====== ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥

ਦੇਵਿੰਦਰ ਕੌਰ

ਮਿਤੀ  05 ਮਈ  2011

 
< Prev   Next >

Advertisements

Advertisement
Advertisement
Advertisement
Advertisement
Advertisement