ਬਾਬਾ ਮੈਨੂ ਦਸ ਤੇਰੇ ਜਨਮ ਦਿਹਾੜੇ ਤੇ,
ਭਾਈ ਲਾਲੋ ਵਾਂਗ ਤੈਨੂੰ ਘਰ ਕਦੋਂ ਮੈ ਬੁਲਾਮਾ ਗਾਅ!
ਦਿਲ ਦੀਆਂ ਕਿਤੇ ਦਿਲ ਵਿਚ ਹੀ ਨਾ ਰੈਹ ਜਾਣ,
ਖੋਲੇਂ ਗਾ ਕੁਆੜ ਕਦੋਂ ਮੈ ਦਰਸ਼ਨ ਕਦ ਪਾਮਾ ਗਾਅ!
ਤੇਰੇ ਦਰ ਦੇ ਸ਼ਰਧਾਲੂਆ ਨੇ ਅਖੀਆਂ ਨੇ ਭਰੀਆਂ ,
ਵਧੀਕੀਆਂ ਸਰੀਕਾਂ ਦੀਆਂ ਬਹੁਤ ਹੀ ਨੇ ਜਰੀਆਂ !
ਜੇ ਪਰਖਣਾ ਸੀ ਸਿੱਖ ਨੂੰ ਇਮਤਿਹਾਨ ਤੂਂ ਦਵਾ ਲੈਦਾਂ,
ਤਪਦੇ ਕੜਾਹੇ ਵਿਚ ਹੱਥ ਭਾਮੇ ਤੂੰ ਪਵਾ ਲੈਂਦਾ!
ਤੋੜ ਵਿਸ਼ੋੜਾ ਮੈਥੋ ਜਰਿਆ ਨਹੀ ਜਾਵਣਾ,
ਵਿਸ਼ੋੜਾ ਤੇਰੇ ਦਰ ਵਾਲਾ ਸਹਿਆ ਨਹੀ ਜਾਵਣਾ!
ਪੰਚਾਂ ਖੜਪੰਚਾ ਨੇ ਥੱਮ ਬਹੁਤ ਹੀ ਤਪਾਇਆ ਹੈ,
ਤੇਰੇ ਆਸਰੇ ਮੈ ਜਫਾ ਹੁਣ ਥਮ ਨਾਲ ਪਾਇਆ ਹੈ!
ਇਕ ਆਸ ਨਾਲ ਕਹਿੰਦੇ ਏਹ ਦੂਨੀਆ ਹੈ ਵਸਦੀ,
ਕੋਈ ਚੇਤੇ ਕਰੇ ਮਨ ਨਾਲ ਤਾਂ ਡੋਲ ਜਾਂਦੀ ਭਗਤੀ!
ਕੁੰਜਾਂ ਵਾਂਗ ਤੈਨੂੰ ਸਦਾ ਕੁੱਕੜ ਪਿੰਡੀਏ
ਧਿਆਇਆ ਹੈ!
ਮਨ ਅਤੇ ਚਿਤ ਸਦਾ ਤੇਰੀ ਸੇਵਾ ਵਿਚ ਲਾਇਆ ਹੈ!
ਤੂੰ ਜਾਣੀ ਜਾਣ ਸੱਬ ਦੇ ਦਿਲਾਂ ਦੀਆਂ ਜਾਣਦਾ,
ਚੰਗੇ ਮੰਦਿਆਂ ਦੇ ਕੰਮ ਸੱਬ ਤੂੰ ਹੈ ਪਹਿਚਾਨਦਾ !
ਬੰਦਾਂ ਜਾਂ ਜਨਾਨੀ ਕੋਈ ਤੂੰ ਸੱਬ ਦੇ ਭੇਤ ਜਾਣਦਾ ,
ਵਧੀਕੀ ਕਰਨ ਵਾਲਿਆਂ ਨੁੰ ਤੂੰ ਨਥ ਬਾਬਾ ਪਾਮਦਾ!
ਜਦੋ ਰੁਕਦਾ ਫਿਰ ਸੁਸੂ ਇਨਾ ਵਡੇ ਹੰਕਾਰੀਆਂ ਦਾ
ਸ਼ਿਤਰ ਸਿੱਖ ਦਾ ਤੂੰ ਉਸ ਦੇ ਸਿਰ ਵਿਚ ਲਾਮਦਾ!
ਕਰਾਂ ਤੇਰੇ ਉਤੇ ਮਾਣ ਤੈਨੂੰ ਆਪਣਾ ਮੈ ਜਾਣ ਕੇ,
ਰਖੀਂ ਗਲ ਨਾਲ ਲਾਕੇ ਬੁਦੂ ਕਮਲਾ ਹੀ ਜਾਣ ਕੇ !
Dalbir singh (kukarpindia) Tel:0049 0177 1852223