:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕੁੜੀਆਂ ਦੇ ਪਰਾਂ 'ਤੇ ਬੈਠ ਕੇ ਆਸਟ੍ਰੇਲੀਆ ਪਹੁੰਚ ਰਹੇ ਹਨ ਪੰਜਾਬੀ ਮੁੰਡੇ PRINT ਈ ਮੇਲ

ਉਹ ਬਹੁਤ ਸੋਹਣੀ, ਸਲੀਕੇ ਵਾਲੀ ਅਤੇ ਮਿਹਨਤੀ ਕੁੜੀ ਸੀ। ਗਰੀਬੀ ਬਹੁਤ ਸੀ, ਬਾਪੂ ਮਜ਼ਦੂਰ ਸੀ, ਛੇ ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ। ਤਾਂ ਹੀ ਤਾਂ ਇਸ ਕੁੜੀ ਨੇ 12ਵੀਂ ਕਲਾਸ ਵਿੱਚ ਪੜ੍ਹਦੇ ਹੋਏ ਟਾਈਪ ਵੀ ਸਿੱਖ ਲਈ ਸੀ। ਪੰਜਾਬੀ ਅਤੇ ਅੰਗਰੇਜ਼ੀ ਦੀ ਟਾਈਪ ਵਿੱਚ ਵਾਹਵਾ ਹੱਥ ਚੱਲਣ ਕਾਰਨ ਉਸਨੂੰ ਇੱਕ ਫ਼ੋਟੋਸਟੇਟ ਦੀ ਦੁਕਾਨ 'ਤੇ ਨੌਕਰੀ ਵੀ ਮਿਲ ਗਈ ਸੀ।

ਜਿੱਥੇ ਉਹ ਇੱਕ ਕੰਪਿਊਟਰ ਤੇ ਹਰ ਵਕਤ ਕੁਝ ਨਾ ਕੁਝ ਟਾਈਪ ਕਰਨ ਵਿਚ ਰੁੱਝੀ ਰਹਿੰਦੀ। ਮੈਂ ਫ਼ੋਟੋ ਕਾਪੀਆਂ ਕਰਾਉਣ ਦੇ ਸਿਲਸਿਲੇ ਵਿਚ ਅਕਸਰ ਦੁਕਾਨ 'ਤੇ ਜਾਂਦਾ ਸੀ। ਉਸ ਦਾ ਸਲੀਕਾ ਅਤੇ ਮਿਹਨਤ ਵੇਖ ਕੇ ਮੈਂ ਉਸਨੂੰ ਅੱਗੇ ਪੜ੍ਹਨ ਦੀ ਪ੍ਰੇਰਨ ਦਿੱਤੀ ਅਤੇ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਉਸ ਦੀ ਫੀਸ ਭਰਨ ਦਾ ਵਾਅਦਾ ਦੇ ਦਿੱਤਾ। ਉਸਨੇ ਬੀ.. ਕਰ ਲਈ। ਹੁਣ ਉਹ ਪੀ.ਜੀ.ਡੀ.ਸੀ.. ਕਰਨਾ ਚਾਹੁੰਦੀ ਸੀ। ਮੈਂ ਉਸ ਲਈ ਵੀ ਹਾਂ ਕਰ ਦਿੱਤੀ ਸੀ। ਇੱਕ ਦਿਨ ਮੈਂ ਉਸ ਦੁਕਾਨ 'ਤੇ ਗਿਆ, ਉਹ ਕੁੜੀ ਉਥੇ ਨਹੀਂ ਸੀ, ਮੈਂ ਉਸ ਦੁਕਾਨ ਦੇ ਮਾਲਕ ਨੂੰ ਪੁੱਛਿਆ ਤਾਂ ਉਸ ਬੜੇ ਅਜੀਬ ਲਹਿਜੇ ਵਿਚ ਜਵਾਬ ਦਿੱਤਾ ਕਿ ਉਹ ਤਾਂ ਵਿਕ ਗਈ ਜੀ। ਉਸ ਵੇਲੇ ਤਾਂ ਨਾ

ਸਮਝਿਆ ਪਰ ਘਰ ਕੇ ਉਸਨੂੰ ਫ਼ੋਨ ਕੀਤਾ ਤਾਂ ਅੱਗੋਂ ਉਸਨੇ ਜਵਾਬ ਦਿੱਤਾ:

''ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਲਈ ਇੰਨਾ ਕੁਝ ਕੀਤਾ, ਹੁਣ ਮੈਂ ਆਈਲੈਟਸ ਕਰ ਚੁੱਕੀ ਹਾਂ। ਆਈਲੈਟਸ ਤੋਂ ਬਾਅਦ ਮੈਂ ਆਸਟ੍ਰੇਲੀਆ ਚਲੇ ਜਾਣਾ ਹੈ।" ''ਤੇਰਾ ਖਰਚਾ," ਮੈਂ ਪੁੱਛਿਆ?

''ਖਰਚਾ ਸਾਰਾ ਮੁੰਡੇ ਵਾਲੇ ਕਰ ਰਹੇ ਨੇ, ਪੜ੍ਹਾਈ ਦਾ ਵੀ ਅਤੇ ਆਸਟ੍ਰੇਲੀਆ ਪਹੁੰਚਣ ਦਾ ਵੀ, ਉਸਦਾ ਜਵਾਬ ਸੀ!

''ਉਹ ਕਿਉਂ?"

''ਕਿਉਂਕਿ ਮੈਂ ਉਹਨਾਂ ਦੇ ਮੁੰਡੇ ਨੂੰ ਆਸਟ੍ਰੇਲੀਆ ਲੈ ਕੇ ਜਾ ਰਹੀ ਹਾਂ।"

ਇਸ ਤਰ੍ਹਾਂ ਮੇਰੀ ਇੱਕ ਵਿਦਿਆਰਥਣ ਦੀ ਵੀ ਦਾਸਤਾਨ ਹੈ। ਐਮ.ਫਿਲ ਤੋਂ ਬਾਅਦ ਪੀ. ਐਚ. ਡੀ. ਕਰਨਾ ਚਾਹੁੰਦੀ ਸੀ। ਪਰ ਫਿਰ ਅਚਾਨਕ ਇਰਾਦਾ ਬਦਲ ਗਿਆ। ਉਸਨੇ ਵੀ ਅਜਿਹਾ ਕੁਝ ਦੱਸਿਆ ਸੀ ਕਿ ਉਹ ਉਸਦੇ ਨਜ਼ਦੀਕੀ ਜਾਣਕਾਰ ਦੇ ਨਾਲਾਇਕ ਮੁੰਡੇ ਨੂੰ ਆਸਟ੍ਰੇਲੀਆ ਪਹੁੰਚਾਉਣ ਦਾ ਸਬੱਬ ਬਣ ਰਹੀ ਹੈ। ਉਸਦੇ ਅਨੁਸਾਰ ਇਹੀ ਇੱਕ ਤਰੀਕਾ ਸੀ ਉਸ ਨਜ਼ਦੀਕੀ ਦੇ ਅਹਿਸਾਨਾਂ ਦਾ ਬਦਲਾ ਚੁਕਾਉਣ ਦਾ। ਖ਼ੈਰ, ਮੈਨੂੰ ਥੋੜ੍ਹੀ ਖੋਜਬੀਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਆਈਲਟਸ ਪਾਸ ਕੁੜੀਆਂ ਦੀ ਕੀਮਤ ਦਿਨ--ਦਿਨ ਵੱਧ ਰਹੀ ਹੈ। ਇਸ ਕਿਸਮ ਦੇ ਵਿਗਿਆਪਨਾਂ ਨੇ ਸਥਿਤੀ ਹੋਰ ਵੀ ਸਪਸ਼ਟ ਕਰ ਦਿੱਤੀ। ਵਿਗਿਆਪਨ ਦਾ ਨਮੂਨਾ ਵੇਖੋ:

''ਲੜਕੇ ਲਈ ਆਈਲਟਸ ਪਾਸ ਲੜਕੀ ਦੀ ਲੋੜ, ਸਾਰਾ ਖਰਚਾ ਲੜਕੇ ਵੱਲੋਂ''

ਕੁਝ ਇਸ਼ਤਿਹਾਰ ਅਜਿਹੇ ਵੀ ਹੁੰਦੇ ਹਨ-

''ਆਈਲਟਸ ਕਲੀਅਰ ਲੜਕੀ ਲਈ ਲੜਕੇ ਦੀ ਲੋੜ, ਜੋ ਲੜਕੀ ਦਾ ਸਾਰਾ ਖਰਚਾ ਦੇਣ ਦੇ ਸਮਰੱਥ ਹੋਵੇ।''

ਖਾਂਦੇ ਪੀਂਦੇ ਘਰਾਂ ਦੇ ਨਾਲਾਇਕ ਕਾਕੇ ਆਈਲਟਸ ਪਾਸ ਕਰਨ ਦੇ ਕਾਬਲ ਨਹੀਂ ਹੁੰਦੇ। ਇੱਥੇ ਉਹਨਾਂ ਦੇ ਕਰਨ ਲਈ ਕੁਝ ਖ਼ਾਸ ਹੁੰਦਾ ਨਹੀਂ। ਬਾਹਰ ਉਹ ਜਾ ਨਹੀਂ ਸਕਦੇ। ਇਸੇ ਕਰਕੇ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲੇ ਜਾਂਦੇ ਹਨ। ਪਿਛਲੇ ਦਿਨੀਂ ਆਈਲਟਸ ਦੀ ਪ੍ਰੀਖਿਆ ਵਿੱਚ ਪਏ ਛਾਪੇ ਦੌਰਾਨ 12 ਕੇਸ ਅਜਿਹੇ ਫੜੇ ਗਏ ਜਿਹਨਾਂ ਵਿਚ ਹੁਸ਼ਿਆਰ ਮੁੰਡੇ ਕੁੜੀਆਂ ਆਪਣੀਆਂ ਫੋਟੋਆਂ ਲਗਵਾ ਕੇ ਪੈਸੇ ਦੇ ਲਾਲਚ ਵਿਚ ਹੋਰਾਂ ਦੀ ਥਾਂ ਪੇਪਰ ਦੇ ਰਹੇ ਸਨ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਜਿੰਨੇ ਮਰਜ਼ੀ ਸਖ਼ਤ ਕਾਨੂੰਨ ਬਣਾ ਲੈਣ ਪਰ ਪੰਜਾਬੀਆਂ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਇਹ ਨਵੇਂ ਤੋਂ ਨਵੇਂ ਤਰੀਕੇ ਲੱਭ ਲੈਂਦੇ ਹਨ, ਉਡਾਰੀ ਮਾਰਨ ਦੇ। ਕੁਝ ਸਮਾਂ ਪਹਿਲਾਂ ਮੈਨੂੰ ਹਾਂਗਕਾਂਗ ਵਿਖੇ ਕੁਝ ਪੰਜਾਬੀ ਮੁੰਡਿਆਂ ਨੇ ਦੱਸਿਆ ਸੀ ਕਿ ਉਥੇ ਪੈਸੇ ਬਚਾਉਣ ਖਾਤਰ ਕੁਝ ਮੁੰਡੇ ਅਟੈਚੀ ਕੇਸ ਵਿੱਚ ਬਿਠਾ ਕੇ ਬਾਰਡਰ ਪਾਰ ਕਰਾਉਣ ਦੀ ਵਿਧੀ ਵੀ ਵਰਤ ਲੈਂਦੇ ਸਨ। ਖ਼ੈਰ ਹੁਣ ਆਹ ਨਵਾਂ ਫੰਡਾ ਬੜੇ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸਦਾ ਇੱਕ ਵੱਡਾ ਕਰਨ ਕਿ ਆਸਟ੍ਰੇਲੀਆ ਲਈ ਸਟੂਡੈਂਟ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਦੰਪਤੀ ਜੋੜੇ ਨੁੰ ਇਕੱਠੇ ਜਾਣ ਦੀ ਖੁੱਲ੍ਹ ਹੈ। ਆਸਟ੍ਰੇਲੀਆ ਦੀ ਸਟੂਡੈਂਟ ਵੀਜ਼ਾ ਪ੍ਰਣਾਲੀ ਅਨੁਸਾਰ ਪੱਤਨੀ ਦੇ ਨਾਲ ਪਤੀ ਨੂੰ ਵੀਜ਼ਾ ਮਿਲਣ ਦੀ ਸੁਵਿਧਾ ਹੈ। ਇਸ ਤਰ੍ਹਾਂ ਜੋੜਾ ਬਣ ਕੇ ਜਾਣ ਦਾ ਇੱਕ ਹੋਰ ਵੀ ਵੱਡਾ ਫ਼ਾਇਦਾ ਹੈ ਕਿਉਂਕਿ ਸਟੂਡੈਂਟ ਵੀਜ਼ੇ 'ਤੇ ਗਿਆ ਇਕੱਲਾ ਵਿਦਿਆਰਥੀ 20 ਘੰਟੇ ਕੰਮ ਕਰਕੇ ਆਪਣਾ ਰਹਿਣ-ਸਹਿਣ ਅਤੇ ਅਗਲੀਆਂ ਫੀਸਾਂ ਜੁਟਾ ਸਕਣ ਦੇ ਸਮਰੱਥ ਹੁੰਦਾ ਹੈ, ਜਦਕਿ ਲੜਕੀ ਨਾਲ ਵਿਆਹ ਕਰਕੇ ਗਿਆ ਲੜਕਾ ਮਨਮਰਜ਼ੀ ਦੇ ਘੰਟੇ ਕੰਮ ਕਰਕੇ ਆਪਣਾ ਜੀਵਨ ਨਿਰਬਾਹ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਵੇਂ ਜਣੇ ਦੋ ਸਾਲ ਉਪਰੰਤ ਨਿਰਧਾਰਿਤ ਮਾਪਦੰਡ ਪੂਰੇ ਕਰਕੇ ਪੱਕੀ ਨਾਗਰਿਕਤਾ ਵੀ ਹਾਸਲ ਕਰ ਸਕਦੇ ਹਨ। ਇਸ ਮੰਜ਼ਿਲ ਨੂੰ ਸਰ ਕਰਨ ਲਈ ਸਟੂਡੈਂਟ ਵੀਜ਼ਾ ਇੱਕ ਜ਼ਰੀਆ ਬਣਦਾ ਹੈ। ਇਸ ਤਰ੍ਹਾਂ ਆਸਟ੍ਰੇਲੀਆ ਜਾਣ ਦਾ ਇਹ ਸੌਦਾ ਮੁੰਡਾ ਕੁੜੀ ਦੋਹਾਂ ਨੂੰ ਫਿੱਟ ਬੈਠਦਾ ਹੈ। ਇਸ ਤਰ੍ਹਾਂ ਦੇ ਸੌਦੇ ਵਿਚ ਗਰੀਬ ਘਰਾਂ ਦੀਆਂ ਕੁੜੀਆਂ ਦੀ ਮੰਗ ਬਹੁਤ ਜ਼ਿਆਦਾ ਹੈ। ਕਈ ਵਾਰ ਇਹ ਸੌਦਾ ਸਿਰਫ ਪੇਪਰ ਮੈਰਿਜ ਤੱਕ ਸੀਮਤ ਹੁੰਦਾ ਹੈ ਅਤੇ ਕਈ ਵਾਰ ਮਜਬੂਰੀ ਵਿਚ ਹੋਇਆ ਇਹ ਸੌਦਾ ਉਮਰਾਂ ਦਾ ਸੌਦਾ ਹੋ ਨਿੱਬੜਦਾ ਹੈ। ਅਸਲੀ ਜਾਂ ਨਕਲੀ ਵਿਆਹਾਂ ਦੀ ਇਸ ਵਿਧੀ ਰਾਹੀਂ ਲੜਕੀਆਂ ਮੁੰਡਿਆਂ ਨੂੰ ਆਸਟ੍ਰੇਲੀਆ ਪਹੁੰਚਾਉਣ ਦਾ ਕਾਰਨ ਬਣ ਰਹੀਆਂ ਹਨ। ਅੱਜਕੱਲ੍ਹ ਇਸ ਨਵੇਂ ਤਰੀਕੇ ਦਾ ਲਾਹਾ ਲੈਣ ਲਈ ਕਈ ਵਿਆਹੇ ਵਰ੍ਹੇ ਬਾਲ ਬੱਚਿਆਂ ਵਾਲੇ ਜੋੜੇ ਆਪਣੀਆਂ ਘਰਵਾਲੀਆਂ ਨੂੰ ਆਈਲਟਸ ਦੇ ਕੋਰਸ ਕਰਵਾ ਰਹੇ ਹਨ। ਇਸ ਨਵੀਂ ਵਿਧੀ ਦੇ ਸਹਾਰੇ ਲੱਖਾਂ ਦੀ ਤਾਦਾਦ ਵਿਚ ਮੁੰਡੇ ਹੁਣ ਕੁੜੀਆਂ ਦੇ ਸਿਰ ਤੇ ਵਿਦੇਸ਼ ਉਡਾਰੀਆਂ ਮਾਰਨ ਦੀ ਤਾਕ ਵਿੱਚ ਹਨ।

ਬਾਬਾ ਪੰਜਾਬ ਸਿੰਘ ਇਸ ਨਵੇਂ ਫੰਡੇ ਬਾਰੇ ਆਪਣੇ ਹੀ ਅੰਦਾਜ਼ ਵਿਚ ਟਿੱਪਣੀ ਕਰ ਰਿਹਾ ਹੈ।

''ਵੇਖੋ ਪੰਜਾਬ ਦੇ ਮੁੰਡਿਆਂ ਨੇ ਤਾਂ ਬਹਾਰ ਜਾਣਾ ਹੀ , ਭਾਵੇਂ ਜਹਾਜ਼ ਦੀ ਪੂੰਛ 'ਤੇ ਬੈਠ ਕੇ ਜਾਣਾ ਪਵੇ।" ਇੱਥੇ ਕਬੂਤਰਬਾਜ਼ੀ ਦੇ ਨਵੇਂ ਤੋਂ ਨਵੇਂ ਤਰੀਕੇ ਇਜਾਦ ਹੋ ਰਹੇ ਹਨ। ਸੰਤ, ਗਾਇਕ, ਕੀਰਤਨੀਏ, ਸਿਆਸਤਦਾਨ ਅਤੇ ਖਿਡਾਰੀ ਕੋਈ ਵੀ ਕਬੂਤਰਬਾਜ਼ੀ ਤੋਂ ਨਹੀਂ ਬਚ ਸਕਿਆ। ਉਂਝ ਉਹ ਪੰਜਾਬ ਰਹਿ ਕੇ ਕਰਨ ਵੀ ਕੀ। ਬੇਰੁਜ਼ਗਾਰੀ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਭ੍ਰਿਸ਼ਟ ਸਮਾਜ ਵਿਚ ਰਹਿਣਾ ਦੁੱਭਰ ਹੋ ਗਿਆ ਹੈ। ਇਮਾਨਦਾਰੀ ਨਾਲ ਤਾਂ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ। ਬੇਰੁਜ਼ਗਾਰੀ ਨੇ ਨੌਜਵਾਨ ਪੀੜ੍ਹੀ ਨੁੰ ਨਸ਼ਿਆਂ ਵੱਲ ਧੱਕ ਦਿੱਤਾ ਹੈ। ਲੋਕ ਸ਼ਾਇਰ ਕੁਲਵੰਤ ਗਰੇਵਾਲ ਕਹਿੰਦਾ ਹੈ:

ਦਿਲ ਟੁਟਦੇ ਹਵਾਵਾਂ ਦੇ

ਬੂੰਦ ਬੂੰਦ ਤਰਸ ਗਈ

ਅਸੀਂ ਪੁੱਤ ਦਰਿਆਵਾਂ ਦੇ।

ਅਸੀਂ ਪੁੱਤ ਦਰਿਆਵਾਂ ਦੇ ਬੂੰਦ-ਬੂੰਦ ਪਾਣੀ ਲਈ ਤਾਂ ਤਰਸ ਗਏ ਪਰ ਨਸ਼ੇ ਦਾ ਛੇਵਾਂ ਦਰਿਆ ਅਸੀਂ ਵਗਾ ਲਿਆ। ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਤਾਂ ਇਹ ਕਹਿ ਰਿਹਾ ਕਿ ਸ਼ਰਾਬ ਤਾਂ ਨਸ਼ਾ ਨਹੀਂ। ਬਹੁਤ ਸਾਰੇ ਲੋਕ ਸੇਵਕ ਵਾਲੀ ਦਵਾਈ ਨੂੰ ਖਾ ਕੇ ਲੋਕ ਸੇਵਾ ਕਰ ਰਹੇ ਹਨ। ਉਹਨਾਂ ਦੇ ਮੁਤਾਬਕ ਅਫ਼ੀਮ ਵੀ ਹੁਣ ਵੱਡਾ ਨਸ਼ਾ ਨਹੀਂ ਤਾਂ ਸਮੈਕ, ਹੈਰੋਇਨ, ਚਰਸ, ਬਰਾਊਨ ਸ਼ੂਗਰ, ਇਸ ਤੋਂ ਇਲਾਵਾ ਕੈਪਸੂਲ, ਕਿਰਲੀਆਂ ਦੀਆਂ ਪੂਛਾਂ, ਆਇਓਡੈਕਸ ਆਦਿ ਹੋਰ ਨਸ਼ੇ ਵੀ ਪੰਜਾਬ ਦੇ ਛੇਵੇਂ ਦਰਿਆ ਵਿਚ ਵਹਿ ਰਹੇ ਹਨ। ਪੰਜਾਬ ਦੀ ਕਿਸੇ ਨੂੰ ਫ਼ਿਕਰ ਨਹੀਂ, ਜੀਹਦਾ ਦਾਅ ਲੱਗ ਰਿਹਾ ਹੈ, ਲੁੱਟ ਰਿਹੈ। ਪੰਜਾਬ ਦਾ ਭਵਿੱਖ ਬਹੁਤ ਧੁੰਦਲਾ ਹੋ ਰਿਹੈ। ਨੌਜਵਾਨ ਬਾਹਰ ਨੂੰ ਵਹੀਰਾਂ ਘੱਤ ਰਿਹਾ ਹੈ, ਹਾਂ ਸੱਚ ਬਾਹਰ ਜਾਣ ਤੋਂ ਮੈਨੂੰ ਯਾਦ ਆਇਆ- ਆਹ ਜਿਹੜਾ ਨਵਾਂ ਫੰਡਾ ਕੱਢਿਆ ਆਸਟ੍ਰੇਲੀਆ ਜਾਣ ਲਈ, ਇਸ ਦੀ ਮੈਨੂੰ ਖੁਸ਼ੀ ਹੈ ਕਿਉਂਕਿ ਇਸ ਨਾਲ ਪੰਜਾਬ ਦੀਆਂ ਗਰੀਬ ਧੀਆਂ ਦੀ ਪੁੱਛ ਪੜਤਾਲ ਵੱਧ ਰਹੀ ਹੈ। ਜਿਹੜਾ ਪੰਜਾਬ ਅਣਜੰਮੀਆਂ ਧੀਆਂ ਨੂੰ ਮਾਰਨ ਵਿਚ ਨੰਬਰ ਇੱਕ 'ਤੇ ਹੈ, ਉਸਨੂੰ ਇਹ ਸਮਝ ਰਹੀ ਹੈ ਕਿ ਜੇ ਧੀ ਸਿਆਣੀ ਹੈ ਅਤੇ ਪੜ੍ਹੀ ਲਿਖੀ ਹੋਵੇ ਤਾਂ ਉਹ ਦੋ ਪਰਿਵਾਰਾਂ ਦੀ ਜ਼ਿੰਦਗੀ ਸੰਵਾਰਨ ਯੋਗ ਹੈ। ਧੀਆਂ ਦੇ ਮਾਪੇ ਜੋ ਕੁੜੀ ਦੇ ਦਾਜ ਦੀ ਫ਼ਿਕਰ ਕਰਦੇ ਸਨ, ਹੁਣ ਅਜਿਹੇ ਕੇਸਾਂ ਵਿਚ ਹਿੱਕ ਤਾਣ ਸਕਦੇ ਹਨ, ਇਹ ਸਾਡੇ ਸਮਾਜ ਦੀ ਮੰਜ਼ਿਲ ਦੀ ਰਾਹ ਵਿੱਚ ਇੱਕ ਨਵਾਂ ਮੋੜ ਰਿਹਾ ਹੈ।

ਅੱਜ ਅੱਬਲਾ ਕਹਾਉਣ ਵਾਲੀ ਲੜਕੀ ਖਾਂਦੇ ਪੀਂਦੇ ਅਮੀਰ ਘਰਾਂ ਦੇ ਕਾਕਿਆਂ ਦਾ ਸਹਾਰਾ ਬਣ ਰਹੀ ਹੈ। ਖੁਸ਼ੀ ਦੀ ਗੱਲ ਕਿ ਪੰਜਾਬ ਦੀਆਂ ਕੁੜੀਆਂ ਇਸ ਪੱਖੋਂ ਸੁਚੇਤ ਹੋ ਰਹੀਆਂ ਹਨ। ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਗਾਣਾ:

''ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ''

ਨੂੰ ਬਦਲਣਾ ਪਵੇਗਾ ਅਤੇ ਕੁੜੀਆਂ ਦੇ ਜੰਮਣ 'ਤੇ ਮਾਣ ਮਹਿਸੂਸ ਹੋਵੇਗਾ।

ਬਾਬਾ ਪੰਜਾਬ ਸਿੰਘ ਹਮੇਸ਼ਾ ਵਾਂਗ ਪ੍ਰਵਚਨ ਕਰ ਰਿਹਾ ਸੀ ਅਤੇ ਲੋਕ ਮੰਤਰ ਮੁਗਧ ਹੋ ਕੇ ਸੁਣ ਰਹੇ

 
< Prev   Next >

Advertisements

Advertisement
Advertisement
Advertisement
Advertisement
Advertisement