ਹਾਲੀਵੁੱਡ ਸਿਤਾਰਿਆਂ ਦੇ ਅਜਬ - ਗਜਬ ਸ਼ੌਂਕ |
|
|
ਲੰਦਨ - ਹਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਆਮ ਲੋਕਾਂ ਵਰਗੀ ਤਾਂ ਨਹੀਂ ਹੁੰਦੀ ਹੈ,ਲੇਕਿਨ ਉਨ੍ਹਾ ਦੇ ਸ਼ੌਂਕ ਆਮ ਲੋਕਾਂ ਦੀ ਤਰ੍ਹਾਂ ਜਰੂਰ ਹੁੰਦੇ ਹਨ।
ਹਾਲੀਵੁੱਡ ਸਿਤਾਰਿਆਂ ਦੀ ਜ਼ਿੰਦਗੀ ਆਮ ਲੋਕਾਂ ਵਰਗੀ ਤਾਂ ਨਹੀਂ ਹੁੰਦੀ ਹੈ,ਲੇਕਿਨ ਉਨ੍ਹਾ ਦੇ ਸ਼ੌਂਕ ਆਮ ਲੋਕਾਂ ਦੀ ਤਰ੍ਹਾਂ ਜਰੂਰ ਹੁੰਦੇ ਹਨ।
'ਸਨ' ਆਨਲਾਈਨ ਮੁਤਾਬਕ ਪਾਪ ਕਵੀਨ ਬ੍ਰਿਟਨੀ ਸਪੀਅਰਜ਼ ਨੂੰ ਅਨੌਖੇ ਗੁੱਡੇ -ਗੁੱਡੀਆਂ ਖਰੀਦਣ ਦਾ ਸ਼ੌਂਕ ਹੈ।ਇਸੇ ਤਰ੍ਹਾਂ 'ਪਾਏਰੇਟਸ ਆਫ਼ ਦ ਕੈਰੀਬੀਅਨ ਸਟਾਰ' ਜਾਨੀ ਡੇਪ ਨੂੰ ਕਬੂਤਰ ਦੀ ਠਠਰੀ ਖਰੀਦਣ ਦਾ ਚਸਕਾ ਹੈ।
'ਘੋਸਟ' ਅਭਿਨੇਤਰੀ ਡੇਮੀ ਮੂਰ ਅਪਣਾ ਖਾਲੀ ਸਮਾਂ ਗੁੱਡੇ -ਗੁੱਡੀਆਂ ਦੇ ਆਪਣੇ ਸੰਗ੍ਰਹਿ ਨੂੰ ਸਜਾਉਣ -ਸੰਵਾਰਨ 'ਚ ਬਿਤਾਉਂਦੀ ਹੈ।' ਫਾਰੇਸਟ ਗੰਪ' ਅਭਿਨੇਤਾ ਟਾਮ ਹੈਂਕਸ ਨੇ ਪੁਰਾਣੇ ਟਾਈਪ ਰਾਈਟਰ ਇਕੱਠੇ ਕਰ ਰੱਖੇ ਹਨ।ਉਨ੍ਹਾ
ਦੇ ਸ਼ੌਂਕ ਦੀ ਤਾਸੀਰ ਕੁੱਝ ਅਜਿਹੀ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਪੁਰਾਣਾ ਟਾਈਪ
ਰਾਈਟਰ ਮਿਲ ਰਿਹਾ ਹੋਵੇ ਤਾਂ ਉਸ ਨੂੰ ਆਪਣੇ ਖਜਾਨੇ 'ਚ ਸ਼ਾਮਲ ਕਰਨ ਲਈ ਅੱਡੀ - ਚੋਟੀ ਦਾ
ਜ਼ੋਰ ਲਗਾ ਦਿੰਦੇ ਹਨ।
ਐਂਜਲੀਨਾ ਜੋਲੀ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ।ਉਨ੍ਹਾ ਦੁਰਲੱਭ ਚਾਕੂ ਇਕੱਠੇ ਕਰਨ ਦਾ ਸ਼ੌਂਕ ਹੈ।ਇਸੇ ਤਰ੍ਹਾਂ ਨਿਕੋਲ ਕਿਡਮੈਨ ਨੂੰ ਪੁਰਾਣੇ ਸਿੱਕੇ ਜੁਟਾਉਣ ਦਾ ਚਸਕਾ ਹੈ।
|