:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਸ਼ਹੀਦੇ ਆਜ਼ਮ ਲਈ ਹਿੰਸਾ ਦੇ ਅਰਥ PRINT ਈ ਮੇਲ
 
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਲਈ ਹਿੰਸਾ ਦਾ ਅਰਥ ਸੀ ਅਨਿਆਂ ਲਈ ਕੀਤੀ ਗਿਆ ਬਲ ਪ੍ਰਯੋਗ।ਮਹਾਤਮਾ ਗਾਂਧੀ ਨੇ ਲਾਰਡ ਇਰਵਿਨ ਦੀ ਰੇਲਗੱਡੀ ਉਡਾਉਣ ਦੀ ਕੋਸ਼ਿਸ਼ ਦਾ ਵਿਰੋਧ ਕਰਦਿਆਂ ਦਸੰਬਰ 1929 ਵਿਚ 'ਬੰਬ ਦੀ ਸੰਸਕ੍ਰਿਤੀ' ਨਾਂ ਨਾਲ ਇੱਕ ਸਿਰਲੇਖ ਲਿਖਿਆ ਸੀ।
ਇਸ ਦੇ ਜਵਾਬ ਵਿਚ ਕ੍ਰਾਂਤੀਕਾਰੀ ਭਗਵਤੀ ਚਰਨ ਵਰਮਾ ਨੇ 'ਬੰਬ ਦਾ ਦਰਸ਼ਨ' ਲੇਖ ਲਿਖਿਆ ਸੀ।ਭਗਤ ਸਿੰਘ ਨੇ ਵੀ ਇਸ ਉੱਪਰ ਆਪਣੇ ਵਿਚਾਰ ਜੇਲ ਤੋਂ ਭੇਜੇ ਸਨ।ਉਹਨਾਂ ਦਾ ਕਹਿਣਾ ਸੀ ਕ੍ਰਾਂਤੀਕਾਰੀ ਨਿਆਂ ਲਈ ਲੜਦੇ ਹਨ ਅਤੇ ਅਨਿਆਂ ਲਈ ਬਲ ਦੀ ਵਰਤੋਂ ਨਹੀਂ ਕਰਦੇ।

ਉਹ ਲਿਖਦੇ ਹਨ ਕਿ ਕ੍ਰਾਂਤੀਕਾਰੀ ਅਜ਼ਾਦੀ ਹਾਸਲ ਕਰਨ ਲਈ ਆਪਣੀ ਸ਼ਰੀਰਕ ਅਤੇ ਨੈਤਿਕ ਦੋਵੇਂ ਸ਼ਕਤੀਆਂ ਦੇ ਪ੍ਰਯੋਗ ਵਿਚ ਵਿਸ਼ਵਾਸ ਕਰਦਾ ਹੈ।ਇਸ ਲਈ ਹੁਣ ਇਹ ਸਵਾਲ ਹੀ ਨਹੀਂ ਹੈ ਕਿ ਤੁਸੀਂ ਹਿੰਸਾ ਚਹੁੰਦੇ ਹੋ ਜਾਂ ਅਹਿੰਸਾ।

ਸਗੋਂ ਸਵਾਲ ਤਾਂ ਇਹ ਹੈ ਕਿ ਤੁਸੀਂ ਆਪਣੇ ਟੀਚੇ ਦੀ ਪ੍ਰਾਪਤੀ ਲਈ ਸ਼ਰੀਰਕ ਬਲ ਸਮੇਤ ਨੈਤਿਕਤਾ ਵਰਤਣੇ ਚਾਹੁੰਦੇ ਹੋ ਜਾਂ ਸਿਰਫ ਆਤਮਿਕ ਸ਼ਕਤੀ ਹੀ ਵਰਤਣਾ ਚਾਹੁੰਦੇ ਹੋ।

ਭਗਤ ਸਿੰਘ ਨੂੰ ਵਿਸ਼ਵਾਸ ਸੀ ਕਿ ਕ੍ਰਾਂਤੀ ਨਾਲ ਸੁਤੰਤਰਤਾ ਮਿਲੇਗੀ ਅਤੇ ਕ੍ਰਾਂਤੀ ਤੋਂ ਉਹਨਾਂ ਦਾ ਭਾਵ ਸਿਰਫ ਵਿਦੇਸ਼ੀ ਸ਼ਾਸਕਾਂ ਨਾਲ ਹਥਿਆਰਬੰਦ ਸੰਘਰਸ਼ ਕਰਨਾ ਹੀ ਨਹੀਂ ਸੀ ਸਗੋਂ ਹਥਿਆਰਬੰਦ ਸੰਘਰਸ਼ ਦੇ ਨਾਲ-ਨਾਲ ਨਵੀਂ ਸਮਾਜਕ ਵਿਵਸਥਾ ਰਾਹੀਂ ਦੇਸ਼ ਨੂੰ ਅਜ਼ਾਦ ਕਰਨ ਦਾ ਵੀ ਸੀ।

ਉਹ ਲਿੱਖਦੇ ਹਨ ਕ੍ਰਾਂਤੀ ਪੂੰਜੀਵਾਦ, ਵਰਗਵਾਦ ਅਤੇ ਕੁੱਝ ਲੋਕਾਂ ਨੂੰ ਵੀ ਵਿਸ਼ੇਸ਼ ਅਧਿਕਾਰ ਦੁਆਉਣ ਪ੍ਰਣਾਲੀ ਦਾ ਅੰਤ ਕਰ ਦੇਵੇਗੀ।ਇਹ ਦੇਸ਼ ਨੂੰ ਆਪਣੇ ਪੈਰਾਂ ਉੱਪਰ ਖੜਾ ਕਰੇਗੀ।ਇਸ ਨਾਲ ਨਵੇਂ ਦੇਸ਼ ਅਤੇ ਸਮਾਜ ਦਾ ਜਨਮ ਹੋਵੇਗਾ।

ਕ੍ਰਾਂਤੀ ਨਾਲ ਸੱਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਉਹ ਮਜ਼ਦੂਰ ਅਤੇ ਕਿਸਾਨਾਂ ਦਾ ਰਾਜ਼ ਕਾਇਮ ਕਰਕੇ ਉਹਨਾਂ ਸਾਰੇ ਸਮਾਜਕ ਗੈਰ ਲੋੜੀਂਦੇ ਤੱਤਾਂ ਨੂੰ ਖਤਮ ਕਰ ਦੇਵੇਗੀ ਜੋ ਰਾਜਨੀਤਕ ਸ਼ਕਤੀ ਨੂੰ ਹਥਿਆਰ ਮੰਨੀ ਬੈਠੇ ਹਨ।ਭਗਤ ਸਿੰਘ ਨੇ ਅੱਤਵਾਦ ਨੂੰ ਕ੍ਰਾਂਤੀ ਨਹੀਂ ਮੰਨਦੇ ਸਨ ਪਰ ਮੰਨਦੇ ਸਨ ਕਿ ਇਹ ਕ੍ਰਾਂਤੀ ਦਾ ਇੱਕ ਲੋੜੀਂਦਾ ਅਤੇ ਅਨਿੱਖੜਵਾਂ ਹਿੱਸਾ ਹੈ।

ਉਹ ਲਿੱਖਦੇ ਹਨ ਅੱਤਵਾਦ ਅੱਤਿਆਚਾਰੀ ਦੇ ਮਨ ਵਿਚ ਡਰ ਪੈਦਾ ਕਰਦਾ ਹੈ ਅਤੇ ਪੀੜਤ ਜਨਤਾ ਵਿਚ ਬਦਲੇ ਦੀ ਭਾਵਨਾ ਜਗਾ ਕੇ ਉਸ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।ਉਹਨਾਂ ਨੂੰ ਭਰੋਸਾ ਸੀ ਕਿ ਕ੍ਰਾਂਤੀ ਲਈ ਖੂਨੀ ਲੜਾਈਆਂ ਲੋੜੀਂਦੀਆਂ ਨਹੀਂ ਹਾਨ ਅਤੇ ਨਾ ਹੀ ਉਸ ਵਿਚ ਕਿਸੇ ਨਿੱਜੀ ਹਿੰਸਾ ਲਈ ਕੋਈ ਥਾਂ ਹੈ।

ਉਹ ਬੰਬ ਅਤੇ ਪਿਸਤੌਲ ਦਾ ਸੰਪ੍ਰਦਾਏ ਨਹੀਂ ਹੈ।ਕ੍ਰਾਂਤੀ ਤੋਂ ਸਾਡਾ ਭਾਵ ਹੈ, " ਅਨਿਆਂ ਅਧਾਰਤ ਮੌਜੂਦਾ ਸਮਾਜਕ ਵਿਵਸਥਾ ਵਿਚ ਬਦਲਾਅ" ਪਰ ਉਹ ਇਹ ਵੀ ਜਾਣਦੇ ਸਨ ਕਿ ਕ੍ਰਾਂਤੀ ਵਿਚ ਥੋੜਾ ਬਹੁਤ ਖੂਨ ਵੱਗਣਾ ਲੋੜੀਂਦਾ ਹੈ।
 
< Prev   Next >

Advertisements