:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ PRINT ਈ ਮੇਲ
img1091001045_1_1.jpg
- ਅਸ਼ੋਕ ਜੋਸ਼
ਗਾਂਧੀ, ਗਾਂਧੀਵਾਦ ਅਤੇ ਗਾਂਧੀਗਿਰੀ ਤਿੰਨੇਂ ਅਲੱਗ-ਅਲੱਗ ਹਨ, ਪਰ ਤਿੰਨਾਂ ਦਾ ਸਬੰਧ ਇੱਕ ਅਜਿਹੇ ਵਿਅਕਤੀ ਨਾਲ ਹੈ, ਜੋ ਸਾਰੀ ਦੁਨੀਆ ਵਿੱਚ ਇੱਕ ਹੀ ਹੈ - ਮਹਾਤਮਾ ਗਾਂਧੀ, ਜਿਸ ਨੂੰ ਇੱਕੀਵੀਂ ਸਦੀ ਦਾ ਸਭ ਤੋਂ ਪ੍ਰਸਿੱਧ ਵਿਅਕਤੀ ਚੁਣਿਆ ਗਿਆ ਸੀ। ਮੋਹਨਦਾਸ ਕਰਮਚੰਦ ਗਾਂਧੀ ਅਜਿਹੇ ਵਿਅਕਤੀ ਸਨ, ਜੋ ਇੱਕ ਸਦੀ ਤੱਕ ਸਾਰੀ ਦੁਨੀਆ 'ਤੇ ਛਾਏ ਰਹੇ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਵਿਚਕਾਰ ਮੌਜੂਦ ਹਨ, ਭਲਾ ਹੀ ਉਹ 'ਲਗੇ ਰਹੋ ਮੁੰਨਾਭਾਈ' ਵਰਗੀ ਫਿਲਮ ਹੀ ਕਿਉਂ ਨਾ ਹੋਵੇ। ਗਾਂਧੀ ਜਿੰਨੀ ਸਿੱਧੀ ਅਤੇ ਸਰਲ ਸ਼ਖਸੀਅਤ ਹੈ, ਉਹਨਾਂ ਨੂੰ ਸਮਝਣਾ ਓਨਾ ਹੀ ਟੇਢਾ ਹੈ।

ਗੀਤਾ ਨੂੰ ਜਿੰਨੀ ਵਾਰ ਪੜ੍ਹਿਆ ਜਾਵੇ, ਹਰ ਵਾਰ ਉਸਦੇ ਅਰਥ ਅਲੱਗ-ਅਲੱਗ ਨਿੱਕਲਦੇ ਹਨ। ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਆਤਮਕਥਾ ਦੇ ਜਿੰਨੇ ਪੰਨੇ ਪਲਟੇ ਜਾਣ, ਹਰ ਪੰਨਾ ਅਲੱਗ-ਅਲੱਗ ਵਿਅਕਤੀਤਵ ਦੀ ਕਹਾਣੀ ਕਹਿੰਦਾ ਨਜ਼ਰ ਆਉਂਦਾ ਹੈ।

ਵੈਸੇ ਦੇਖਿਆ ਜਾਵੇ ਤਾਂ ਗਾਂਧੀ ਜੀ ਪੂਰੀ ਉਮਰ ਸੱਚ ਅਤੇ ਅਹਿੰਸਾ ਦੀ ਰਾਹ 'ਤੇ ਚੱਲਦੇ ਰਹੇ। ਉਹਨਾਂ ਨੇ ਕਦੇ ਵੀ ਆਪਣੀ ਜੀਵਨਸ਼ੈਲੀ ਨਹੀਂ ਬਦਲੀ, ਪਰ ਦੁਨੀਆ ਆਪਣੇ-ਆਪਣੇ ਮਤਲਬਾਂ ਅਤੇ ਸਵਾਰਥ ਲਈ ਗਾਂਧੀ ਜੀ ਦੀ ਅਲੱਗ-ਅਲੱਗ ਤਰ੍ਹਾਂ ਨਾਲ ਵਿਆਖਿਆ ਕਰਦੀ ਰਹੀ। ਇੱਥੋਂ ਤੱਕ ਕਿ ਖੁਦ ਕਾਂਗਰਸ ਪਾਰਟੀ ਨੇ ਵੀ ਸੁਤੰਤਰਤਾ ਤੋਂ ਬਾਅਦ ਗਾਂਧੀ ਦੇ ਪ੍ਰਤੀ ਆਪਣਾ ਨਜ਼ਰੀਆ ਬਦਲ ਦਿੱਤਾ ਅਤੇ ਗਾਂਧੀ ਜਯੰਤੀ ਤੋਂ ਲੈ ਕੇ ਚੋਣ ਮੌਸਮ ਤੱਕ ਉਹਨਾਂ ਨੂੰ ਸੀਮਿਤ ਕਰ ਦਿੱਤਾ। ਵਿਰੋਧੀ ਦਲ ਪਾਕਿਸਤਾਨ ਜਾ ਕੇ ਜਿਨਹਾ ਦੀ ਤਾਰੀਫ਼ ਵਿੱਚ ਕਸੀਦੇ ਪੜ੍ਹਦੇ ਰਹੇ, ਪਰ ਗਾਂਧੀ ਦੇ ਪ੍ਰਤੀ ਵਿਰੋਧ ਜਾਰੀ ਰਿਹਾ।

ਰਹੀ ਗੱਲ ਗਾਂਧੀਵਾਦ ਦੀ ਤਾਂ ਉਹ ਹੈ - ਸੱਚ ਅਤੇ ਅਹਿੰਸਾ ਦੀ ਰਾਹ 'ਤੇ ਚੱਲਣਾ ਅਤੇ ਜੀਵਨ ਦੇ ਹਰੇਕ ਖੇਤਰ ਵਿੱਚ ਉਸ ਨੂੰ ਅਪਣਾਉਣਾ। ਗਾਂਧੀਵਾਦ ਅਹਿੰਸਾ ਦੀ ਵਕਾਲਤ ਤਾਂ ਕਰਦਾ ਹੈ, ਪਰ ਡਰ ਨਾਲ ਉਸਦਾ ਦੂਰ-ਦੂਰ ਤੱਕ ਨਾਤਾ ਨਹੀਂ ਹੈ। ਬ੍ਰਿਟਿਸ਼ ਸਮਰਾਜ 'ਤੇ ਫ਼ੌਜ ਦੇ ਹਮਲੇ ਦੇ ਸਮੇਂ ਗਾਂਧੀ ਜੀ ਨੇ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕਰਨ ਦੀ ਬਜਾਏ ਉਸਦਾ ਸਾਥ ਦਿੱਤਾ, ਕਿਉਂਕਿ ਗਾਂਧੀਵਾਦ ਇਹੀ ਕਹਿੰਦਾ ਸੀ।

ਗਾਂਧੀਵਾਦ ਦਾ ਸਿੱਧਾ-ਸਾਧਾ ਅਰਥ ਇਹ ਹੈ ਕਿ ਜਿਸ ਕੰਮ ਨੂੰ ਤੁਸੀਂ ਆਪਣੇ ਲਈ ਗ਼ਲਤ ਸਮਝਦੇ ਹੋ, ਉਹ ਦੂਜਿਆਂ ਲਈ ਵੀ ਨਾ ਕਰੋ ਅਤੇ ਨਾ ਹੀ ਹੋਰਾਂ ਤੋਂ ਉਸਦੀ ਉਮੀਦ ਕਰੋ। ਗਾਂਧੀ ਜੀ ਨੇ ਅਹਿੰਸਾ ਦੀ ਖਾਤਰ ਸ਼ਾਕਾਹਾਰ ਨੂੰ ਬੜ੍ਹਾਵਾ ਦਿੱਤਾ ਅਤੇ ਸਵਦੇਸ਼ੀ ਅੰਦੋਲਨ ਦੇ ਪਿੱਛੇ ਵੀ ਅਹਿੰਸਾ ਸੀ, ਕਿਉਂਕਿ ਗ੍ਰੇਟ ਬ੍ਰਿਟੇਨ ਦੀਆਂ ਮਸ਼ੀਨਾਂ ਤੋਂ ਉਤਪਾਦਿਤ ਵਿਦੇਸ਼ੀ ਸਮਾਨ ਖਰੀਦਣ ਨਾਲ ਦੇਸ਼ੀ ਬੇਰੋਜ਼ਗਾਰੀ ਹਿੰਸਾ ਦਾ ਵੱਡਾ ਕਾਰਨ ਬਣ ਸਕਦੀ ਸੀ। ਨਾਗਾਲੈਂਡ ਅਤੇ ਕਸ਼ਮੀਰ ਦਾ ਅੱਤਵਾਦ ਵੀ ਇਸੇ ਉਮੀਦ ਦਾ ਨਤੀਜਾ ਹੈ। ਅੱਜ ਜੇਕਰ ਗਾਂਧੀ ਜੀ ਹੁੰਦੇ ਤਾਂ ਸ਼ਾਇਦ ਉਹਨਾਂ ਕੋਲ ਅੱਤਵਾਦ ਦਾ ਕੋਈ ਹੱਲ ਹੁੰਦਾ।

ਗਾਂਧੀਗਿਰੀ ਨੂੰ ਗਾਂਧੀਵਾਦ ਸਮਝਣ ਦੀ ਭੁੱਲ ਨਹੀਂ ਕੀਤੀ ਜਾ ਸਕਦੀ। ਇਹ ਗੱਲ ਸਹੀ ਹੈ ਕਿ 'ਲਗੇ ਰਹੋ ਮੁੰਨਾਭਾਈ' ਨੇ ਗਾਂਧੀ ਜੀ ਤੋਂ ਪ੍ਰੇਰਿਤ ਹੋ ਕੇ ਸੱਚ ਨੂੰ ਬੜ੍ਹਾਵਾ ਦਿੱਤਾ ਹੈ, ਪਰ ਜਿਸ ਉਦੇਸ਼ ਨਾਲ ਉਸਨੇ ਗਾਂਧੀਵਾਦ ਨੂੰ ਅਪਣਾਇਆ ਹੈ, ਉਹ ਅਸਲ ਵਿੱਚ ਗਾਂਧੀਵਾਦ ਨਹੀਂ ਬਲਕਿ ਸ਼ੁੱਧ ਗਾਂਧੀਗਿਰੀ ਹੈ।

ਗਾਂਧੀਗਿਰੀ ਵਿੱਚ ਜੇਕਰ ਕੁਝ ਚੰਗਾ ਹੈ ਤਾਂ ਉਹ ਹੈ ਗਾਂਧੀ ਦਾ ਨਾਮ। ਜਿਸ ਤਰ੍ਹਾਂ ਗਾਂਧੀ ਟੋਪੀ ਵਿੱਚ ਟੋਪੀ ਮਹੱਤਵਪੂਰਨ ਅਤੇ ਗਾਂਧੀ ਚੁੱਪ ਹੋ ਗਏ ਹਨ, ਠੀਕ ਉਸੇ ਤਰ੍ਹਾਂ ਗਾਂਧੀਗਿਰੀ ਵਿੱਚ ਵੀ ਸਭ ਕੁਝ ਕੀਤਾ ਗਿਆ ਹੈ, ਸਭ ਕੁਝ ਹੋਇਆ ਹੈ, ਪਰ ਗਾਂਧੀ ਗੁਆਚ ਗਏ ਹਨ। ਫਿਰ ਵੀ ਇੱਕ ਗੱਲ ਤੈਅ ਹੈ ਕਿ ਗਾਂਧੀਗਿਰੀ ਦੇ ਬਹਾਨੇ ਹੀ ਸਹੀ,
 
< Prev   Next >

Advertisements