:: ਗੁਜਰਾਤ ਦੌਰੇ ਤੇ ਅਰਵਿੰਦ ਕੇਜਰੀਵਾਲ, ਸਿੱਖਿਆ ਅਤੇ ਪਾਣੀ ਨੂੰ ਲੈ ਕੇ ਕੀਤੇ ਵੱਡੇ ਵਾਅਦੇ   :: ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ’ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ   :: ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ   :: PM ਮੋਦੀ ਭਲਕੇ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ’ਚ ਪਹਿਲੀ ਵਾਰ ਕਰਨਗੇ ਸਫ਼ਰ   :: ਪ੍ਰਚਾਰ ਤੇ ਖਰਚ ਕੀਤੇ ਬਿਨਾਂ ਗੁਜਰਾਤ ਚ ਵਿਕਾਸ ਪ੍ਰਾਜੈਕਟ ਲਾਗੂ ਕੀਤੇ: PM ਮੋਦੀ   :: PFI ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ   :: 7 ਸੂਬਿਆਂ ਚ ਭਗਵਾਨ ਜਗਨਨਾਥ ਦੀ 60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦਾ ਹੋਵੇਗਾ ਡਿਜੀਟਲੀਕਰਨ   :: ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ   :: ਸੁਪਰੀਮ ਕੋਰਟ ਨੇ EWS ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ   :: ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ   :: ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ   :: ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ   :: ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ   :: ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ   :: ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਫ਼ੈਸਲਾ ਸੁਰੱਖਿਅਤ ਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਔਰਤਾਂ ਲਈ ਪ੍ਰੇਰਣਾ ਸਰੋਤ ਬਣੀ ਰੁਖ਼ਸਾਨਾ PRINT ਈ ਮੇਲ

baha.jpgਅੱਜ ਦੀ ਔਰਤ ਕਮਜ਼ੋਰ ਨਹੀਂ, ਹੁਣ ਉਹ ਪਹਿਲਾਂ ਜਿਹੀ ਨਹੀਂ ਰਹੀ, ਕੁੱਝ ਇਸ ਤਰ੍ਹਾਂ ਦਾ ਹਾਲ ਹੀ ਬਿਆਨ ਕਰਦੀ ਹੈ ਪਿਛਲੇ ਐਤਵਾਰ ਦੀ ਰਾਤ ਨੂੰ ਜੰਮੂ ਤੋਂ 190 ਕਿਲੋਮੀਟਰ ਦੂਰ ਸਥਿਤ ਰਾਜੌਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸ਼ਾਧਰਾ ਵਿਖੇ ਵਾਪਰੀ ਘਟਨ। ਇਹ ਘਟਨਾ ਉਹਨਾਂ ਔਰਤਾਂ ਦੇ ਲਈ ਪ੍ਰੇਰਣਾ ਸਰੋਤ ਤੋਂ ਘੱਟ ਨਹੀਂ, ਜੋ ਆਏ ਦਿਨ ਮਰਦਾਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਕਦੇ ਕਦੇ ਅੱਤਿਆਚਾਰਾਂ ਤੋਂ ਤੰਗ ਆਕੇ ਮੋਤੀਆਂ ਜਿਹੀ ਅਨਮੋਲ ਜਿੰਦਗੀ ਖੋਹ ਲੈਂਦੀਆਂ ਹਨ।

ਪਿਛਲੇ ਐਤਵਾਰ ਦੀ ਰਾਤ ਜਦੋਂ ਸਾਧਰਾ ਪਿੰਡ ਸਥਿਤ ਨੂਰ ਹਸਨ ਦੇ ਘਰ ਲਸ਼ਕਰ-ਏ-ਤੌਇਬਾ
ਦੇ ਅੱਤਵਾਦੀ ਵੜ੍ਹ ਆਏ ਅਤੇ ਉਹਨਾਂ ਨੇ ਨੂਰ ਹਸਨ ਦੇ ਪੂਰੇ ਪਰਿਵਾਰ ਨੂੰ ਧਮਕੀ ਦਿੱਤੀ ਕਿ ਉਹ ਰੁਖ਼ਸਾਨਾ, ਜੋ ਨੂਰ ਹਸਨ ਦੀ ਧੀ ਹੈ,' ਨੂੰ ਉਹਨਾਂ ਦੇ ਹਵਾਲੇ ਕਰ ਦੇਣ, ਨਹੀਂ ਤਾਂ ਪੂਰੇ ਪਰਿਵਾਰ ਨੂੰ ਲਾਸ਼ਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਹੱਥਾਂ ਦੇ ਵਿੱਚ ਖ਼ਤਰਨਾਕ ਹਥਿਆਰ ਲੈਕੇ ਜਦੋਂ ਕੁੱਝ ਵਿਅਕਤੀ ਅਚਾਨਕ ਕਿਸੇ ਦੇ ਘਰ ਵਿੱਚ ਪ੍ਰਵੇਸ਼ ਕਰ ਆਉਣ, ਤਾਂ ਉਹਨਾਂ ਨੂੰ ਵੇਖਦਿਆਂ ਘਰ ਵਿੱਚ ਮੌਜੂਦ ਨਿਹੱਥੇ ਲੋਕਾਂ ਦੇ ਪੈਰਾਂ ਹੇਠ ਜਮੀਨ ਘਿਸਕਣਾ ਤਾਂ ਆਮ ਜਿਹੀ ਗੱਲ ਹੈ, ਪਰੰਤੂ ਨੂਰ ਹਸਨ ਦੇ ਘਰ ਅਜਿਹਾ ਨਹੀਂ ਹੋਇਆ, ਉਹਨਾਂ ਨੇ ਰੁਖ਼ਸਾਨਾ ਨੂੰ ਅੱਤਵਾਦੀਆਂ ਦੇ ਹਵਾਲੇ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਜਦੋਂ ਅੱਤਵਾਦੀਆਂ ਨੇ ਜ਼ਬਰਦਸਤੀ ਕਰਨੀ ਦੀ ਕੋਸ਼ਿਸ਼ ਕੀਤੀ ਤਾਂ ਰੁਖ਼ਸਾਨਾ ਨੇ ਆਪਣੀ ਹਿੰਮਤ ਜੁਟਾਉਂਦਿਆਂ ਕੋਲ ਪਈ ਕੁਹਾੜੀ ਚੁੱਕਕੇ ਅੱਤਵਾਦੀਆਂ ਉੱਤੇ ਹਮਲਾ ਕਰ ਦਿੱਤਾ, ਇਸ ਹਮਲੇ ਦੇ ਵਿੱਚ ਇੱਕ ਅੱਤਵਾਦੀ ਮੌਕੇ ਉੱਤੇ ਹੀ ਢੇਰ ਹੋ ਗਿਆ, ਜਦਕਿ ਇੱਕ ਫੱਟੜ ਅਤੇ ਇੱਕ ਭੱਜਣ ਦੇ ਵਿੱਚ ਸਫ਼ਲ ਹੋਇਆ। ਇਸ ਘਟਨਾ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਦੇ ਉੱਚ ਅਧਿਕਾਰੀ ਕੁਲਦੀਪ ਖੋੜਾ ਨੇ ਰੁਖਸਾਨਾ ਨੂੰ ਸਨਮਾਨਿਤ ਕਰਨ ਦੇ ਆਦੇਸ਼ ਦੇ ਦਿੱਤੇ।

ਸਾਧਰਾ ਪਿੰਡ ਦੀ ਇਹ ਰੁਖ਼ਸਾਨਾ ਵੀ ਉਸ ਜ਼ਮੀਨ ਉੱਤੇ ਵੱਸਦੀ ਹੈ, ਜਿੱਥੇ ਬਾਰੇ ਕਿਹਾ ਜਾਂਦਾ ਹੈ ਕਿ ਔਰਤਾਂ ਬੁਰਕਿਆਂ ਦੇ ਅੰਦਰ ਰਹਿੰਦੀਆਂ ਹਨ, ਪਰੰਤੂ ਰੁਖ਼ਸਾਨਾ ਦੀ ਹਿੰਮਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੁਰਕਿਆਂ ਦੇ ਵਿੱਚ ਰਹਿਣਾ ਕੇਵਲ ਮਰਿਆਦਾ ਹੈ, ਇਸਦਾ ਮਤਲਬ ਇਹ ਨਹੀਂ ਕਿ ਬੁਰਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਕਮਜ਼ੋਰ ਹਨ। ਰੁਖ਼ਸਾਨਾ ਤੋਂ ਹਰ ਉਸ ਔਰਤ ਨੂੰ ਸੇਧ ਲੈਣੀ ਚਾਹੀਦੀ ਹੈ, ਜੋ ਅੱਤਿਆਚਾਰਾਂ ਨੂੰ ਸਿਰਫ਼ ਇਸ ਲਈ ਸਹਿ ਰਹੀ ਹੈ ਕਿ ਉਹ ਔਰਤ ਹੈ, ਉਹ ਸਦੀਆਂ ਤੋਂ ਮਰਦਾਂ ਦੀ ਗੁਲਾਮ ਹੈ। ਅੱਜ ਦੀ ਨਾਰੀ ਗੁਲਾਮ ਨਹੀਂ, ਜੇਕਰ ਉਹ ਸੂਰਮੇ ਜੰਮ ਸਕਦੀ ਹੈ ਤਾਂ ਉਹ ਲੋੜ੍ਹ ਪੈਣ ਉੱਤੇ ਖੁਦ ਵੀ ਚੰਡੀ ਰੂਪ ਧਾਰਣ ਕਰ ਸਕਦੀ ਹੈ।

ਐਤਵਾਰ ਦੀ ਰਾਤ ਨੂੰ ਜਿੱਥੇ ਚੰਡੀ ਰੂਪ ਧਾਰਣ ਕਰਦਿਆਂ ਰੁਖ਼ਸਾਨਾ ਲਸ਼ਕਰ-ਏ-ਤੈਇਬਾ ਦੇ ਅਬੂ ਓਸਾਮਾ ਨੂੰ ਲੋਥ ਵਿੱਚ ਬਦਲਿਆ, ਉੱਥੇ ਹੀ ਅਗਲੀ ਸਵੇਰ ਭਾਵ ਸੋਮਵਾਰ ਨੂੰ ਵਿਜੈ ਦਸ਼ਮੀ ਸੀ, ਜਿਸ ਦਿਨ ਮਾਂ ਦੁਰਗਾ ਨੇ ਮਹਿਸਾਸੁਰ ਜਿਹੇ ਰਾਖ਼ਸ ਦਾ ਅੰਤ ਕੀਤਾ ਸੀ। ਸ਼੍ਰੀ ਰਾਮ ਨੇ ਨੌ ਦਿਨ ਮਾਂ ਦੁਰਗਾ ਦੀ ਭਗਤੀ ਕਰਨ ਪਿੱਛੋਂ ਰਾਵਣ ਦੀ ਲੰਕਾ ਨੂੰ ਸਾੜ੍ਹਕੇ ਸੁਆਹ ਕੀਤਾ ਸੀ। ਜਿਸ ਦਿਨ ਹਰ ਔਰਤ ਅੰਦਰ ਸੁੱਤੀ ਰੁਖ਼ਸਾਨਾ ਜਾਗ ਪਈ, ਉਸ ਦਿਨ ਕਈ ਪਾਪੀਆਂ ਦਾ ਨਾਸ਼ ਹੋਵੇਗਾ ਅਤੇ ਇਸ ਧਰਤੀ ਉੱਤੇ ਬੋਝ ਬਣੇ ਕਈ ਪਾਪੀਆਂ ਨੂੰ ਜਾਣਾ ਹੋਵੇਗਾ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement