ਆਸ ਦੇ ਸਾਗਰ ਤਰ ਆਏ ਹਾਂ।
ਜੋ ਕਰਨਾ ਸੀ ਕਰ ਆਏ ਹਾਂ।
ਸ਼ਹਿਰ ਤੇਰੇ ਵਿੱਚ ਘੁੱਪ ਹਨੇਰਾ।
ਘਰ ਘਰ ਦੀਵੇ ਧਰ ਆਏ ਹਾਂ।
ਕਿਹੜੀ ਜੰਨਤ ਕਿਹੜਾ ਦੋਜ਼ਖ।
ਸੁੱਖ ਦੁੱਖ , ਸਾਰੇ ਜਰ ਆਏ ਹਾਂ।
ਹੰਝੂ , ਹੌਕੇ , ਰੋਣ , ਉਦਾਸੀ..।
ਸਭ ਜੁਰਮਾਨੇ ਭਰ ਆਏ ਹਾਂ..।
ਹੁਣ ਨੀ ਟੁੱਟਣੇ ਦਿਲ ਦੇ ਸ਼ੀਸ਼ੇ.।
ਪੱਥਰ ਵਰਗੇ ਕਰ ਆਏ ਹਾਂ.।
ਮੰਗਣ ਨਹੀਂ ਕੁਝ ਦੇਵਣ ਖਾਤਰ।
ਸੱਜਣਾ ਤੇਰੇ ਦਰ ਆਏ ਹਾਂ...।
ਦਾਅ 'ਤੇ ਲੌਣ ਨੂੰ ਕੁਝ ਨਾ ਬਾਕੀ।
ਆਪਾ ਵੀ ਹੁਣ ਹਰ ਆਏ ਹਾਂ...।
ਦੇਖਾਂਗੇ ਹੁਣ ਉੱਗਦਾ ਕੀ ਏ.....?
ਮਾਰੂਥਲ ' ਤੇ ਵਰ੍ਹ ਆਏ ਹਾਂ.....।
ਅੱਲ੍ਹਾ ਵੀ ਹੁਣ ਪਿੱਛੇ ਫਿਰਦਾ...।
ਜਦ ਤੋਂ ਆਪਣੇ ਘਰ ਆਏ ਹਾਂ..।
9/2/15
#Harjindermeet