ਮੇਰੇ ਘਰ ਦੀਆਂ ਦੈਹਲੀਜਾਂ ਤੇ,ਚੀੜੀਆਂ ਧੀਆਂ ਟੈਹਕਦੀਆਂ ਸੀ,
ਹਰ ਨੁਕਰ ਵਿਚ ਉਨਾਂ ਦੀਆਂ,ਅੱਜ ਵੀ ਯਾਦਾ ਮਹਿਕਦੀਆਂ ਜੀ ?
ਖੂਜੇਂ ਖਰਲਾਂ ਦੀ ਸਫਾਈ,ਜਦੋਂ ਮੈ ਕਿਦਰੇ ਕਰਨ ਹਾਂ ਲਗਦਾਂ ,
ਧੀਅ ਦਾ ਗੂਡੀ ਪਟੋਲਾ ਕੋਈ ਨਾ ਕੋਈ,ਮੇਰੇ ਹੱਥ ਆ ਹੈ ਲਗਦਾ ?
ਸੁਖੀ ਵਸਣ –ਤੇ ਖੂਸ਼ੀਆਂ ਮਾਨਣ,ਮੇਰੇ ਤੇ ਸ਼ਤਰੀ ਤਾਨਣ ਵਾਲੀਆਂੱ,
ਕਾਲਜ ਯੁਨੀਵਰਸਟੀ ਜਾਕੇ, ਵਿਦੇਆ ਦੇ ਦੀਪ ਜਗਾਵਣ ਵਾਲੀਆਂ?
ਬਾਪੂ ਦੀ ਡੰਗੋਰੀ ਬਣ- ਬਣ ਕੇ,ਧੀਆਂ ਦੁਖ ਸੁਖ ਸੱਬ ਵੰਡੋਦੀਆਂ ਨੇ,
ਨਾਂ ਕੋਈ ਲੋਬ ਨਾਂ ਲਾਲਚ ਧੀਆਂ ਨੂੰ,ਏਹ ਸਿਰਫ ਫੁਲਕਾਰੀ ਚੋਹਦੀਆਂ ਨੇ?
ਟਿਮ ਟਮੋਦੀ ਧੀਅ ਪੰਜਾਬ ਦੀ,ਜੱਗ ਮਗ-ਜੱਗ ਮਗ ਕਰ ਰਹੀ ਏ,
ਅੋਕਲੈਂਡ ਤੋਂ ਵੈਨਕੋਵਰ ਤਾਂਈ,ਜਿਸ ਨੂੰ ਦੂਨੀਆਂ,ਸਿਜਦਾ ਕਰ ਰਹੀ ਏ?
ਕਲਪਨਾਂ ਚਾਵਲਾ,ਤੇ ਗੁਜਰਾਤਣ ਨੇ,ਮਿਲ ਕੇ ਚੰਦਰਮਾਂ ਫੋਲ ਮਾਰਿਆ?
ਬਾਪੂ ਦਾ ਨਾਂਅ ਰੋਸ਼ਨ ਕੀਤਾ,ਹੁਣ ਮੰਗਲ ਤੇ ਵੀ ਰੋਕਿਟ ਚਾੜਿਆ?
(ਦਲਬੀਰ-ਕੁੱਕੜ ਪਿੰਡੀਆਂ)