|
ਕਾਰਗਿਲ ਦੇ ਸਬਕ ਨੂੰ ਯਾਦ ਰੱਖੋ |
|
|
ਕਿਹਾ ਜਾਂਦਾ ਹੈ ਕਿ ਦੇਸ਼ ਦੀ ਸੁਤੰਤਰਤਾ ਦੇ ਮਹੱਤਵ ਨੂੰ ਸਮਝਣ ਲਈ ਜਾਗਰੂਕਤਾ ਜਰੂਰੀ ਹੈ।ਅਜ਼ਾਦੀ ਦਿਹਾੜੇ ਦੇ ਮੌਕੇ ਤੇ ਸਾਨੂੰ ਉਹਨਾਂ ਦਿਨਾਂ ਨੂੰ ਜਰੂਰ ਯਾਦ ਕਰਨ ਦੀ ਜਰੂਰਤ ਹੈ,ਜਦੋਂ ਸਾਨੂੰ ਲਗਿਆ ਕਿ ਸਾਡੇ ਦੇਸ਼ ਦੀ ਅਜ਼ਾਦੀ ਖਤਰੇ ਵਿੱਚ ਹੈ ਅਤੇ ਇਸ ਨੂੰ ਬਚਾਉਣ ਲਈ ਸਾਨੂੰ ਵੱਡੀ ਕੀਮਤ ਦੇਣੀ ਪਵੇਗੀ।
ਦੇਸ਼ ਦੀ ਅਜ਼ਾਦੀ ਦੇ ਬਾਅਦ ਪਾਕਿਸਤਾਨ ਨਾਲ ਹੋਏ ਯੁੱਧਾਂ ਦੇ ਇਲਾਵਾ ਕਾਰਗਿਲ ਵਿੱਚ ਪਾਕਿ ਸੈਨਾ ਦੀ ਘੁਸਪੈਠ ਇੱਕ ਅਜਿਹਾ ਸੰਕਟ ਸੀ,ਜਦੋਂ ਸਾਨੂੰ ਮਹਿਸੂਸ ਹੋਇਆ ਕਿ ਕੁੱਝ ਕਾਰਣਾ ਨਾਲ ਸਾਡੀਆਂ ਸੀਮਾਵਾਂ ਸੁਰੱਖਿਅਤ ਨਹੀਂ ਹਨ ਅਤੇ ਦੁਸ਼ਮਣ ਦੇਸ਼ ਨੇ ਇਸ ਦਾ ਲਾਭ ਉਠਾ ਕੇ ਸਾਡੀ ਸਰਹੱਦ 'ਤੇ ਹਮਲਾ ਕਰ ਸਾਨੂੰ ਲੜਾਈ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਇਸਲਈ ਅਜ਼ਾਦੀ ਦਿਹਾੜੇ ਦੇ ਇਸ ਮੌਕੇ ਤੇ ਕਾਰਗੀਲ ਦੇ ਸਬਕ ਨੂੰ ਯਾਦ ਰੱਖਣ ਦੀ ਵੀ ਜਰੂਰਤ ਹੈ ਅਤੇ ਇਸੇ ਯੁੱਧ ਦੇ ਵੀਰਚੱਕਰ ਜੇਤੂ ਕਰਨਲ ਲਲਿਤ ਰਾਏ ਨੇ ਸਾਡੇ ਨਾਲ ਵਿਚਾਰ ਸਾਂਝਾ ਕੀਤੇ ਅਤੇ ਦੱਸਿਆ ਕਿ ਕਾਰਗਿਲ ਘੁਸਪੈਠ ਦੇ 10 ਸਾਲ ਬਾਅਦ ਵੀ ਉਹ ਆਪਣੇ ਬਹਾਦੁਰ ਸੈਨਿਕਾਂ ਨੂੰ ਕਿਵੇਂ ਯਾਦ ਕਰਦੇ ਹਾਂ।
ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦਾ ਬਲਿਦਾਨ ਬੇਕਾਰ ਨਹੀਂ ਗਿਆ।ਦੇਸ਼ ਉਹਨਾਂ ਜਾਬਾਜ਼ਾਂ ਦੀ ਸ਼ਹਾਦਤ ਨੂੰ ਅਜੇ ਵੀ ਯਾਦ ਕਰਦਾ ਹੈ ਅਤੇ ਉਹਨਾਂ ਦੀ ਸ਼ਲਾਘਾ ਅਤੇ ਸਨਮਾਨ ਕਰਦਾ ਹੈ,ਜੋ ਕਾਰਗੀਲ ਦੇ ਬਾਅਦ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਅੱਜ ਵੀ ਸਾਡੀਆਂ ਸਰਹਦਾਂ ਤੇ ਮੌਜੂਦ ਹਨ।ਅਜ਼ਾਦੀ ਦਾ ਮੁੱਲ੍ਹ ਹਮੇਸ਼ਾ ਵੀਰਾਂ ਦੇ ਖੂਨ ਅਤੇ ਬਲੀਦਾਨ ਨਾਲ ਹੀ ਚੁਕਾਇਆ ਜਾਂਦਾ ਹੈ ਅਤੇ ਭਾਰਤੀ ਸੈਨਾ ਕਦੀ ਵੀ ਇਸ ਪਰੰਪਰਾ ਤੋਂ ਪਿੱਛੇ ਨਹੀਂ ਹਟੀ ਹੈ।
ਕਰਨਲ ਰਾਏ ਦਾ ਕਹਿਣਾ ਹੈ ਕਿ ਯੁੱਧਾਂ ਦੇ ਆਪਣੇ-ਆਪਣੇ ਸਬਕ ਹੁੰਦੇ ਹਨ,ਪਰ ਮਹੱਤਵਪੂਰਨ ਇਹ ਹੈ ਕਿ ਅਸੀਂ ਇਹਨਾਂ ਸਬਕਾਂ ਤੋਂ ਕੀ ਸਿੱਖਦੇ ਹਾਂ ਅਤੇ ਕਿਵੇਂ ਉਹਨਾਂ ਕਮੀਆਂ ਨੂੰ ਦੂਰ ਕਰਦੇ ਹਾਂ,ਜਿਨ੍ਹਾਂ ਦੇ ਕਾਰਣ ਯੁੱਧ ਦੀ ਨੌਬਤ ਆਈ।
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਦੂਜਾ ਕਾਰਗਿਲ ਸੰਭਵ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਦੀ ਵੀ,ਕੁੱਝ ਵੀ ਹੋ ਸਕਦਾ ਹੈ, ਪਰ ਸਾਨੂੰ ਸਾਵਧਾਨ,ਸ਼ਕਤੀਸ਼ਾਲੀ ਬਣੇ ਰਹਿਣ ਦੀ ਜਰੂਰਤ ਹੈ ਤਾਂ ਕਿ ਅਜਿਹੇ ਯੁੱਧ ਦਾ ਚੰਗੀ ਤਰ੍ਹਾਂ ਜਵਾਬ ਦੇ ਸਕੀਏ।
ਉਹ ਦੇਸ਼ ਦੇ ਕਈ ਖੇਤਰਾਂ ਵਿੱਚ ਤਰੱਕੀ ਨੂੰ ਲੈ ਕੇ ਉਮੀਦ ਰੱਖਦੇ ਹਨ।ਉਹਨਾਂ ਦਾ ਮੰਨਣਾ ਹੈ ਕਿ ਦੇਸ਼ ਦਾ ਭਵਿੱਖ ਉਜਵਲ ਹੈ।ਸਾਡੇ ਦੇਸ਼ ਨੇ ਸਾਇੰਸ,ਤਕਨੀਕ,ਕਾਰੋਬਾਰ ਅਤੇ ਵਪਾਰ ਦੀ ਦੁਨੀਆ ਵਿੱਚ ਚੰਗੀ ਤਰੱਕੀ ਕੀਤੀ ਹੈ।ਅੱਜ ਸਾਰੀ ਦੁਨੀਆ ਭਾਰਤ ਦਾ ਲੋਹਾ ਮੰਨਦੀ ਹੈ, ਪਰ ਅਸੀਂ ਜੀਵਨ ਦੇ ਦੂਜੇ ਖੇਤਰਾਂ ਵਿੱਚ ਵੀ ਇੰਨ੍ਹੀ ਹੀ ਤਰੱਕੀ ਕਰਨੀ ਹੈ।
ਕਰਨਲ ਰਾਏ ਦਾ ਮੰਨਣਾ ਹੈ ਕਿ ਸਾਨੂੰ ਅਨੁਸ਼ਾਸਨ, ਨੈਤਿਕ ਮੂਲਾਂ ਵਿੱਚ ਆਸਥਾ ਬਣਾਏ ਰੱਖਣ ਦੇ ਨਾਲ-ਨਾਲ ਇੱਕ ਰਾਸ਼ਟਰੀ ਚਰਿੱਤਰ ਨੂੰ ਬਨਾਉਣ ਦੀ ਜਰੂਰਤ ਹੈ। ਸਾਨੂੰ ਆਉਣ ਵਾਲੀ ਪੀੜ੍ਹੀ ਵਿੱਚ ਮਾਨਵੀਅ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ।
ਗੱਲ ਇੱਥੋਂ ਤੱਕ ਪਹੁੰਚਦੀ ਹੈ ਕਿ ਆਖਿਰ ਸੈਨਾ ਵਿੱਚ ਅੱਜ ਇੰਨ੍ਹੇ ਅਹੁਦੇ ਖਾਲੀ ਕਿਉਂ ਹਨ ਅਤੇ ਨੌਜਵਾਨਾਂ ਵਿੱਚ ਸੈਨਾ ਦੀ ਸੇਵਾਵਾਂ ਪ੍ਰਤੀ ਰੁਚੀ ਘੱਟ ਕਿਉਂ ਹੁੰਦੀ ਜਾ ਰਹੀ ਹੈ? ਇਹ ਸੋਚਣ ਵਾਲੀ ਗੱਲ ਹੈ ਕਿ ਸੈਨਾ ਵਿੱਚ ਚੰਗੀਆਂ ਪ੍ਰਤੀਭਾਵਾਂ ਕਿਉਂ ਨਹੀਂ ਪਹੁੰਚਦੀਆਂ ਹਨ? ਉਹ ਕਹਿੰਦੇ ਹਨ ਕਿ ਇਸ ਦੇ ਲਈ ਜਰੂਰੀ ਹੋਵੇਗਾ ਕਿ ਅਸੀਂ ਆਪਣੀ ਸਿੱਖਿਆ ਵਿਵਸਥਾ ਵਿੱਚ ਸੁਧਾਰ ਕਰੀਏ ਅਤੇ ਸਾਮਜ ਵਿੱਚ ਸੈਨਾ ਬਲ ਦੀ ਸਥਿਤੀ ਨੂੰ ਜ਼ਿਆਦਾ ਸਨਮਾਨਜਨਕ ਬਣਾਈਏ।
ਨੌਜਵਾਨ ਪ੍ਰਤੀਭਾਵਾਂ ਨੂੰ ਜਿੰਨ੍ਹਾ ਚੰਗਾ ਪੈਕੇਜ ਨਿੱਜੀ ਖੇਤਰਾਂ ਦੀਆਂ ਨੌਕਰੀਆਂ ਵਿੱਚ ਮਿਲਦਾ ਹੈ,ਉਹੀ ਸਾਰੀਆਂ ਸੁਵਿਧਾਵਾਂ ਅਤੇ ਆਕਰਸ਼ਨ ਸੈਨਾ ਸੇਵਾਵਾਂ ਲਈ ਵੀ ਪੈਦਾ ਕਰੀਏ।
ਉਹ ਭਾਰਤੀ ਸੈਨਾ ਦੇ ਸਾਹਮਣੇ ਚਣੌਤੀਆਂ ਅਤੇ ਭਾਵੀ ਜਰੂਰਤਾਂ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਯੁੱਧ ਦੇ ਸਮੇਂ ਸੈਨਾ ਦੇ ਸਾਜੋ-ਸਮਾਨ ਅਤੇ ਸੁਵਿਧਾਵਾਂ ਦਾ ਆਪਣਾ ਮਹੱਤਵ ਹੁੰਦਾ ਹੈ ਕਿ ਪਰ ਅੰਤਿਮ ਅੰਤਰ ਪੈਦਾ ਕਰਦਾ ਹੈ ਉਹ 'ਸੈਨਿਕ' ਜੋ ਹਥਿਆਰ ਲੈ ਕੇ ਲੜਦਾ ਹੈ।
ਇਸ ਕਾਰਨ ਉਹ ਮੰਨਦੇ ਹਨ ਕਿ ਕੋਈ ਵੀ ਯੁੱਧ ਸੈਨਾ ਬਲਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਗੁਣਾਂ ਅਤੇ ਉਹਨਾਂ ਦੀ ਬਹਾਦਰੀ ਨਾਲ ਜਿੱਤੇ ਜਾਂਦੇ ਹਨ।ਇਸਲਈ ਜ਼ੋਰ ਇਸ ਗੱਲ ਤੇ ਹੋਵੇ ਕਿ ਸੈਨਾ ਵਿੱਚ ਭਰਤੀ ਹੋਣ ਵਾਲੇ ਸੈਨਿਕਾਂ ਅਤੇ ਅਧਿਕਾਰਿਆਂ ਵਿੱਚ ਉੱਚ ਆਦਰਸ਼ ਅਤੇ ਗੁਣ ਕੁੱਟ-ਕੁੱਟ ਕੇ ਭਰੇ ਹੋਣ ਤਾਂ ਹੀ ਉਹ ਦੇਸ਼ ਲਈ ਸਾਰਥਕ ਯੋਗਦਾਨ ਦੇ ਸਕਣਗੇ।
ਕਾਰਗਿਲ ਦੇ ਇਸ ਯੋਧਾ ਨੇ ਨੌਜਵਾਨਾਂ ਲਈ ਸੁਨੇਹਾ ਦਿੱਤਾ ਹੈ ਕਿ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇਣ ਲਈ ਜਰੂਰੀ ਨਹੀਂ ਹੈ ਕਿ ਤੁਸੀਂ ਸੈਨਾ ਵਿੱਚ ਰਹਿ ਕੇ ਹੀ ਦੇਸ਼ ਦੀ ਸੇਵਾ ਕਰੋ।ਤੁਸੀਂ ਜਿਸ ਖੇਤਰ ਵਿੱਚ ਹੋ ਉੱਥੇ ਰਹਿ ਕੇ ਵੀ ਦੇਸ਼ ਦੀ ਸੇਵਾ ਕਰ ਸਕਦੇ ਹੋ।
ਪਰ ਇਸ ਦੇ ਲਈ ਜਰੂਰੀ ਹੈ ਕਿ ਤੁਸੀਂ ਆਪਣੇ ਅੰਦਰ ਇਮਾਨਦਾਰੀ, ਜਿੰਮੇਵਾਰੀ ਦੀ ਭਾਵਨਾ ਅਤੇ ਅਨੁਸ਼ਾਸਨ ਵਰਗੇ ਗੁਣਾਂ ਨੂੰ ਪੈਦਾ ਕਰੋ। ਬਿਹਤਰ ਹੋਣ ਦੀ ਸਿਰਫ ਇੱਛਾ ਨਾ ਰੱਖੋ ਬਲਕਿ ਉਹ ਪਰਿਵਰਤਨ ਆਪਣੇ ਅੰਦਰ ਪੈਦਾ ਕਰੋ ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਨੂੰ ਬਿਹਤਰ ਬਣਾ ਸਕੋ।
ਮੈਂ ਕਾਮਨਾ ਕਰਦਾ ਹਾਂ ਕਿ ਭਗਵਾਨ ਤੁਹਾਨੂੰ ਤੁਹਾਡੇ ਵਿੱਚ ਇਹ ਖੂਬੀਆਂ ਪੈਦਾ ਕਰਨ ਵਿੱਚ ਮਦਦ ਕਰਨ। ਜੈ ਹਿੰਦ....
|
|