:: ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਨਵੇਂ ਸੰਸਦ ਭਵਨ ਚ ਉਪ-ਰਾਸ਼ਟਰਪਤੀ ਨੇ ਲਹਿਰਾਇਆ ਤਿਰੰਗਾ, ਦੇਖੋ ਤਸਵੀਰਾਂ   :: CWC ਨੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਚ ਜਤਾਈ ਕਾਂਗਰਸ ਦੀ ਜਿੱਤ ਦੀ ਉਮੀਦ   :: 73 ਦੇ ਹੋਏ PM ਮੋਦੀ, ਦਲਾਈ ਲਾਮਾ ਨੇ ਦਿੱਤੀ ਜਨਮ ਦਿਨ ਦੀ ਵਧਾਈ   :: SC ਨੇ ਪਟਾਕਿਆਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਸੰਬੰਧੀ ਆਦੇਸ਼ ਚ ਦਖ਼ਲਅੰਦਾਜ਼ੀ ਤੋਂ ਕੀਤਾ ਇਨਕਾਰ   :: CBI ਨੇ ਗ੍ਰਿਫ਼ਤਾਰ ਰੇਲਵੇ ਅਧਿਕਾਰੀ ਦੇ ਘਰੋਂ 2.61 ਕਰੋੜ ਰੁਪਏ ਕੀਤੇ ਜ਼ਬਤ   :: ਚੰਦਰਯਾਨ-3 ਅਤੇ ਜੀ20 ਸੰਮੇਲਨ ਦੀ ਸਫ਼ਲਤਾ ਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਕੇਜਰੀਵਾਲ   :: PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਦੋ-ਪੱਖੀ ਗੱਲਬਾਤ, ਆਖੀ ਇਹ ਗੱਲ   :: ਹਿਮਾਚਲ ਦੀ ਆਫ਼ਤ ਨੂੰ ਰਾਸ਼ਟਰੀ ਆਫ਼ਤ ਐਲਾਨ ਕੇ ਵਿਸ਼ੇਸ਼ ਰਾਹਤ ਪੈਕੇਜ ਦਿਓ, CM ਸੁੱਖੂ ਦੀ PM ਮੋਦੀ ਨੂੰ ਅਪੀਲ   :: G20 Summit : ਅੱਤਵਾਦ ਦਾ ਕੋਈ ਵੀ ਰੂਪ ਪ੍ਰਵਾਨ ਨਹੀਂ   :: ਆਮ ਆਦਮੀ ਪਾਰਟੀ ਨਾਲ ਗਠਜੋੜ ਦੀ ਖ਼ਬਰਾਂ ਵਿਚਾਲੇ ਨਵਜੋਤ ਸਿੱਧੂ ਦਾ ਵੱਡਾ ਬਿਆਨ   :: ਪੁਰਾਣਾਂ ਤੋਂ ਲੈ ਕੇ ਹੁਣ ਤੱਕ ਭਾਰਤ ਨੇ ਕੀਤਾ ਲੰਬਾ ਸਫ਼ਰ ਤੈਅ   :: ਤੇਜ਼ਾਬ ਨਾਲ ਹਮਲਾ ਸਭ ਤੋਂ ਗੰਭੀਰ ਅਪਰਾਧਾਂ ਚੋਂ ਇਕ : ਹਾਈ ਕੋਰਟ   :: ਭਾਰਤ, ਇੰਡੀਆ ਜਾਂ ਹਿੰਦੁਸਤਾਨ, ਸਾਰਿਆਂ ਦਾ ਮਤਲਬ ਮੁਹੱਬਤ ਹੈ: ਰਾਹੁਲ ਗਾਂਧੀ   :: ਲੁਧਿਆਣਾ ਤੇ ਬਠਿੰਡਾ ਸਮੇਤ ਦੇਸ਼ ਦੇ 50 ਅਧਿਆਪਕ ਰਾਸ਼ਟਰਪਤੀ ਵਲੋਂ ਕੌਮੀ ਅਧਿਆਪਕ ਪੁਰਸਕਾਰ ਨਾਲ ਸਨਮਾਨਤ   :: ਧਾਰਾ 370 ਰੱਦ ਹੋਣ ਤੋਂ ਬਾਅਦ ਪਹਿਲੀ ਵਾਰ ਘਾਟੀ ਚ ਮਹਿਲਾ ਵੋਟਰਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਅਜਿਹਾ ਮੰਦਿਰ ਜਿੱਥੇ ਗਾਂਧੀ ਦੀ ਪੂਜਾ ਹੁੰਦੀ ਹੈ PRINT ਈ ਮੇਲ

ਕੀ ਕਦੀ ਸਾਨੂੰ ਇਹ ਅਹਿਸਾਸ ਹੋਇਆ ਹੈ ਕਿ ਅਸੀਂ ਉਸ ਬੰਦੇ ਲਈ ਕੁੱਝ ਨਹੀਂ ਕੀਤਾ ਜਿਸ ਨੇ ਸਾਨੂੰ ਅਜ਼ਾਦੀ ਦਿਲਵਾਈ ਹੈ? ਪਰ ਇੱਥੇ ਲੋਕ ਰੋਜਾਨਾ ਇੱਕ ਇਹੋ ਜਿਹੇ ਦੇਵਤਾ ਦੀ ਪੂਜਾ ਕਰਨ ਮੰਦਰ ਵਿੱਚ ਜਾਂਦੇ ਹਨ ਜਿਸ ਦੀ ਪੂਜਾ ਕਿਸੇ ਹੋਰ ਥਾਂ ਤੇ ਨਹੀਂ ਹੁੰਦੀ ਹੈ। ਉਹ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਆਪਣੀ ਸ਼ਰਧਾ ਭੇਂਟ ਕਰਦੇ ਹਨ।
ਅੱਜ ਦੇ ਸਮੇਂ ਸਾਰੇ ਗਾਂਧੀ ਜੀ ਨੂੰ ਭੁੱਲ ਗਏ ਹਨ ਅਤੇ ਸਾਡੇ ਨੇਤਾ ਉਹਨਾਂ ਦੇ ਨਾਮ ਨੂੰ ਸਿਰਫ ਵੋਟਾਂ ਲੈਣ ਲਈ ਇਸਤੇਮਾਲ ਕਰਦੇ ਹਨ। ਇਹ ਮਹਾਤਮਾ ਗਾਂਧੀ ਮੰਦਰ ਖੂਬਸੂਰਤ ਮੰਗਲੋਰ ਸ਼ਹਿਰ ਤੋਂ ਤਿੰਨ ਕਿੱਲੋਮੀਟਰ ਦੂਰ ਬੰਗਲੋਰ-ਮੰਗਲੋਰ ਨੈਸ਼ਨਲ ਹਾਈਵੇ 48 ਤੇ ਬਣਿਆ ਹੋਇਆ ਹੈ। ਗਾਂਧੀ ਜੀ ਦਾ ਇਹ ਮੰਦਰ ਕਨਕਾਨਾਡੀ ਦੇ ਸ਼੍ਰੀ ਬ੍ਰਹਮਾ ਬੈਦਰਕਲਾ ਗਰੜੀ ਖੇਤਰ ਵਿੱਚ ਹੈ।

ਇਹ ਧਾਰਮਿਕ ਥਾਂ ਇੱਕ ਵੱਖਰੀ ਸ਼ਰਧਾ ਦੀ ਨਿਸ਼ਾਨੀ ਹੈ। ਇਹ ਮੰਦਰ ਟੁੱਲੁ ਫੋਲਕਲੋਰ, ਕੋਟੀ (ਕੋਟੀ) ਅਤੇ ਚੇਨਿਆ ਦੇ ਬਹੁਤ ਮਹਾਨ ਯੋਧਾ ਦੇ ਭਾਈਆਂ ਲਈ ਸਮਰਪਿਤ ਹੈ। ਇੱਥੇ ਕੋਡਾਮਨਥਿਆ ਦੇਵਤਾ ਮੁੱਖ ਮੰਨੇ ਜਾਂਦੇ ਹਨ ਅਤੇ ਇੱਥੇ ਯੋਧੇ ਭਾਈਆਂ ਅਤੇ ਭੈਣਾ ਲਈ ਇੱਕ ਮਿਆਂਡਲਾਲ ਨਾਂ ਦਾ ਤੀਰਥ ਸਥਾਨ ਹੈ। ਇੱਥੇ ਬ੍ਰਹਮਸ਼੍ਰੀ, ਨਰਾਇਣ ਗੁਰੂ, ਗਣਪਤੀ, ਬਾਲਪਰਮੇਸ਼ਵਰੀ, ਆਨੰਦ ਭੈਰਵ, ਸੁਬ੍ਰਮਨਿਅ ਦੇ ਵੀ ਤੀਰਥ ਖੇਤਰ ਹਨ।

ਗਰੜੀ ਪਰੰਪਰਿਕ ਤਰੀਕੇ ਦੇ ਜਿਮਨੈਸ਼ੀਅਮ ਹਨ ਜਿੱਥੇ ਯੋਧਿਆਂ ਨੂੰ ਮਾਰਸ਼ਲ ਆਰਟ ਅਤੇ ਹਥਿਆਰਾਂ ਦਾ ਉਪਯੋਗ ਅਤੇ ਤਲਵਾਰਬਾਜੀ ਸਿਖਾਈ ਜਾਂਦੀ ਸੀ। ਇੱਥੇ ਕੋਟੀ-ਚੇਨਿਆ ਭਾਈਆਂ ਦੇ ਲੜਨ ਦੇ ਤਰੀਕੇ ਪੱਥਰ ਦੀਆਂ ਸਿੱਲੀਆਂ ਵਿੱਚ ਤਰਾਸ਼ੇ ਗਏ ਹਨ ਅਤੇ ਉਹਨਾਂ ਦੀ ਬਹਾਦੁਰੀ ਨੇ ਉਹਨਾਂ ਨੂੰ ਇਸ ਖੇਤਰ ਵਿੱਚ ਵੱਖਰੀ ਪਛਾਣ ਦਿੱਤੀ ਹੈ। ਇੱਥੇ ਦੇ ਰਹਿਣ ਵਾਲੇ, ਖਾਸਕਰ ਟੁੱਲੁ ਬੋਲਣ ਵਾਲੇ ਲੋਕ ਮੰਨਦੇ ਹਨ ਕਿ ਇਹ ਦੋਵੇਂ ਭਾਈ ਰੱਬ ਦਾ ਸੱਚਾ ਰੂਪ ਸਨ।

ਗਰੜੀ ਖੇਤਰ 4 ਮਾਰਚ ਮਾਰਚ 1874 ਨੂੰ ਬਣਾਇਆ ਗਿਆ ਸੀ। ਪਰ 12 ਦਿਸੰਬਰ 1948 ਵਿੱਚ ਸਮਿਤੀ ਦੇ ਕੁੱਝ ਮੈਂਬਰਾ ਨੇ ਇਸ ਨੂੰ ਗਾਂਧੀਵਾਦ ਅਤੇ ਅਹਿੰਸਾ ਲਈ ਇੱਕ ਤੀਰਥਖੇਤਰ ਬਣਾਉਣ ਦਾ ਫੈਸਲਾ ਕੀਤਾ। ਇਸ ਖੇਤਰ ਲਈ ਵੈਂਕੱਪਾ ਪੁਜਾਰੀ ਨੇ ਗਾਂਧੀ ਜੀ ਦਾ ਬੁੱਤ ਦਾਨ ਕੀਤਾ ਸੀ।

WD
ਇੱਥੇ ਪੁਜਾਰੀ ਰੋਜਾਨਾ ਗਾਂਧੀ ਜੀ ਦੀ ਪੂਜਾ ਕਰਦਾ ਹੈ ਅਤੇ ਦੁੱਧ, ਕੇਲੇ ਅਤੇ ਚੌਲਾਂ ਦਾ ਭੋਗ ਲਗਾਉਂਦਾ ਹੈ। ਗਾਂਧੀ ਜੈਅੰਤੀ ਦੇ ਮੌਕੇ ਤੇ ਖੇਤਰ ਵਿੱਚ ਸਾਰੇ ਦੇਵਤਿਆਂ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ, ਜਿਸ ਵਿੱਚ ਗਣਪਤੀ ਅਤੇ ਬ੍ਰਹਮਾ ਨੂੰ ਪਾਲਕੀ ਵਿੱਚ ਬੈਠਾ ਕੇ ਇੱਕ ਜਲੂਸ ਕੱਢਿਆ ਜਾਂਦਾ ਹੈ।

ਗਾਂਧੀ ਜੀ ਇੱਥੇ ਕਿਤਾਬ ਪੜ੍ਹਦੇ ਹੋਏ ਦਿਖਾਏ ਗਏ ਹਨ। ਜੋ ਲੋਕ ਇਸ ਖੇਤਰ ਤੋਂ ਲੰਘਦੇ ਹਨ ਉਹ ਗਾਂਧੀ ਜੀ ਨੂੰ ਆਪਣੀ ਸ਼ਰਧਾ ਭੇਂਟ ਕਰਨਾ ਨਹੀਂ ਭੁੱਲਦੇ ਜਿਸ ਨੇ ਸ਼ਾਂਤੀ ਅਤੇ ਅਹਿੰਸਾ ਨੂੰ ਆਪਣਾ ਹਥਿਆਰ ਬਣਾਇਆ।

ਇੱਥੇ ਗਾਂਧੀਜੀ ਦੇ ਜਨਮ ਦਿਨ ਜਾਂ ਬਰਸੀ ਦੇ ਸਮੇਂ ਜਾਂ ਫੇਰ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਦੇ ਸਮੇਂ ਜਿਆਦਾ ਲੋਕ ਆਉਂਦੇ ਹਨ। ਹੁਣ ਹੌਲੀ-ਹੌਲੀ ਇਹ ਮੰਦਰ ਆਕਰਸ਼ਨ ਦਾ ਕੇਂਦਰ ਬਣਦਾ ਜਾ ਰਿਹਾ ਹੈ।
 
< Prev   Next >

Advertisements