:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

💐ਮਨ ਕੀ ਬਾਤ💐 PRINT ਈ ਮੇਲ
bittu.jpgਵਿੱਦਿਆ ਵਿਚਾਰੀ ਤਾਂ ਪਰਉਪਕਾਰੀ
ਸਾਡੀ ਪੰਜਾਬੀਆਂ ਦੀ ਖ਼ਾਸ ਕਰ ਸਿੱਖਾਂ ਦੀ ਇਕ ਮਾਨਸਿਕਤਾ ਰਹੀ ਕੇ ਅਸੀਂ ਭਾਵੁਕ ਹੋ ਕੇ ਬਿਨਾਂ ਸੋਚੇ ਸਮਝੇ ਜ਼ਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਨੇ ਹਾਂ ! ਕਿਉਂ ਨਹੀਂ ਅਸੀਂ ਪੱਛਮ ਦੇ ਲੋਕਾਂ ਵਾਂਗੂ ਵੱਖਰਾ ਸੋਚਦੇ ! ਜਾਂ ਵਿਸ਼ੇ ਦੇ ਧੁੱਰ ਅੰਦਰ ਤੱਕ ਪਹੁੰਚਣ ਤੋਂ ਬਿਨਾਂ ਹੀ ਵਿਚਾਰ ਪ੍ਰਗਟ ਕਰਨ ਲੱਗ ਪੈਨੇਂ ਹਾਂ ਇਕ ਗੱਲ ਮੇਰੇ ਖ਼ਾਨੇ ਚ ਨਹੀਂ ਪੈ ਰਹੀ 35 ਸਾਲਾਂ ਚ ਜਿਨਾਂ ਸਾਨੂੰ 84 ਦਾ ਇਨਸਾਫ਼ ਨਹੀਂ ਦਿੱਤਾ ਖਾਲਿਸਤਾਨ ਐਡੀ ਛੇਤੀ ਦੇ ਦੇਣਗੇ  ?
ਕਦੇ ਅਸਾਂ ਸੋਚਿਆ ਕਿ ਕਸ਼ਮੀਰ ਵਾਲ਼ਿਆਂ ਕੋਲ ਖ਼ੁਦ ਮੁਖਤਾਰੀ ਦੇ ਅਧਿਕਾਰ ਤੇ ਜਨੇਵਾ ਸੰਧੀ ਸਮੇਤ ਅਨੇਕਾਂ ਦਸਤਾਵੇਜ਼ ਹੋਣ ਦੇ ਬਾਵਜੂਦ ਵੀ ਹਿੰਦ ਹਕੂਮਤ ਨੇ ਉੱਥੇ ਕਦੇ ਰਾਏਸ਼ੁਮਾਰੀ  ਨਹੀਂ ਹੋਣ ਦਿੱਤੀ ! ਪਿਛਲੇ 70ਸਾਲਾਂ ਤੋਂ ਬ੍ਰਾਹਮਣ ਹਰ ਦਿਨ ਦਿਹਾਰ ਤੇ ਉਹਨਾਂ ਨੂੰ ਹਲਾਲ ਕਰਦਾ ਆ ਰਿਹਾ ਹੈ
ਕੋਈ ਦਿਨ ਐਸਾ ਸੁੱਕਾ ਨਹੀਂ ਗਿਆ ਜਿਸ ਦਿਨ ਕੋਈ ਘੱਟ ਗਿਣਤੀ ਬਲੀ ਦਾ ਬੱਕਰਾ ਨਾਂ ਬਣਿਆ ਹੋਵੇ ! ਬ੍ਰਾਹਮਣ ਦਿਵਾਲੀ ਦੁਸਹਿਰੇ ਗੱਲ ਕੀ ਹਰ ਦਿਨ ਤਿਉਹਾਰ ਤੇ ਇਹ ਕਹਿ ਕੇ ਆਪਣਾ ਸ਼ਿਕਾਰ ਲੱਭ ਲੈਂਦਾ ਕਿ ਇਹ ਕਿਸੇ ਹਮਲੇ ਦੀ ਤਾਕ ਵਿੱਚ ਸੀ ਫਿਰ ਉਸ ਦੀ ਕਿਸੇ ਪੰਚਮੀ ਅਸ਼ਟਮੀ ਤੇ ਬਲੀ ਦੇ ਦਿੱਤੀ ਜਾਂਦੀ ! ਕਈ ਵਾਰ ਤਾਂ ਬੱਲੀ ਤੋਂ ਪਹਿਲਾਂ ਮਹਿੰਗੀ ਬਰਿਆਨੀ ਵੀ ਖਵਾਲੀ ਜਾਂਦੀ ਕਸਾਬ ਵਾਂਗੂ !
ਇਹ ਸਿਲਸਿਲਾ ਚੱਲਦਾ ਰਹਿਣਾ ਜਦੋਂ ਤੱਕ ਅਸੀਂ ਆਪਣਾ ਮਾਂਈਡ ਸੈੱਟ ਨਹੀਂ ਕਰਦੇ ਕਿ ਬਲੀ ਦੇਣ ਲਈ ਤਿਆਰ ਰਹਿਣਾ ਕੇ ਕੁਰਬਾਨੀ ਕਰਨੀ ਏ ! ਕੁਰਬਾਨੀ ਤੇ ਬਲੀ ਵਿੱਚ ਫਰਕ ਹੈ ! ਜਦੋਂ ਕੋਈ ਰੋਸ਼ਨ ਦਿਮਾਗ ਬੰਦਾ ਆਪਣੀ ਜਾਨ ਨਿਛਾਵਰ ਕਰਦਾ ਹੈ ਤਾਂ ਉਹ ਕੁਰਬਾਨੀ ਹੈ ਮਸਲਨ ਯੂਨਾਨ ਦੇ ਸ਼ੁਕਰਾਤ ਨੇ ਸੱਚ ਲਈ ਜਾਨ ਦਿੱਤੀ ਉਸਦੀ ਕੁਰਬਾਨੀ ਨੂੰ ਦੁਨੀਆਂ ਅੱਜ ਤੱਕ ਯਾਦ ਕਰਦੀ ਏ ! ਉਸਦੀਆਂ ਮਹਾਨ ਲਿਖਤਾਂ ਤੋਂ ਸੇਧ ਲੈਂਦੇ ਨੇ ਲੋਕ ! ਜੇ ਉਸਦੇ ਥਾਂ ਕਿਸੇ ਅੰਨਪੜ ਨੂੰ ਵੱਡਿਆਂ ਹੁੰਦਾ ਬੱਕਰੇ ਤੋਂ ਵੱਧ ਨਹੀਂ ਸੀ ਹੋਣੀ ਕੀਮਤ “ਬੱਲੀ ਦਾ ਬੱਕਰਾ”
ਸਿੱਖ ਧਰਮ ਵਿੱਚ ਵੀ ਸੱਚ ਲਈ ਅਡੋਲ ਕੁਰਬਾਨੀ ਦੇਣ ਵਾਲ਼ੀਆਂ ਰੱਬੀ ਰੂਹਾਂ ਦਾ ਸਿਲਸਿਲਾ ਧੰਨ ਗੁਰੂ ਅਰਜਨ ਦੇਵ ਜੀ ਤੇ ਧੰਨ ਗੁਰੂ ਤੇਗ ਬਹਾਦਰ ਜੀ ਤੋਂ ਅਜਿਹਾ ਚੱਲਿਆਂ ਕਿ ਅੱਜ ਤੱਕ ਨਿਰੰਤਰ ਜਾਰੀ ਹੈ ਗੁਰੂ ਸਾਹਿਬਾਂ ਨੇ ਜਿੱਥੇ ਬੇ ਮਿਸਾਲ ਕੁਰਬਾਨੀਆਂ ਕੀਤੀਆਂ  ੳੁਥੇ ਮਹਾਨ ਲਿਖਤਾਂ ਸੱਚ ਦੇ ਅੱਖਰਾਂ ਰਾਹੀਂ ਸਾਡਾ ਮਾਰਗ ਰੋਸ਼ਨ ਤੇ ਸਪੱਸਟ ਵੀ ਕੀਤਾ ਕਿ ਵਿਦਿਅਾ ਵੀ ਭੋਜਨ ਵਾਂਗ ਅਤਿਅੰਤ ਜਰੂਰੀ ਹੈ
'ਵਿਦਿਆ ਵੀਚਾਰੀ ਤਾਂ ਪਰਉਪਕਾਰੀ'
ਕੋਈ ਵੀ ਪਰਉਪਕਾਰ ਕਰਨ ਲਈ ਸਾਨੂੰ ਵਿੱਦਿਆ ਤਾਂ ਵਿਚਾਰਨੀ ਹੀ ਪੈਣੀ ਹੈ ਖਾਲਸਾ ਰਾਜ ਲਈ ਆਪਾ ਨਿਛਾਵਰ ਕਰਨ ਵਾਲੇ ਯੋਧਿਆਂ ਭਾਈ ਜ਼ਿੰਦੇ-ਸੁੱਖੇ ਦੀ ਕੁਰਬਾਨੀ ਨੂੰ ਜਿੱਥੇ ਆਪਾਂ ਨਿੱਤ ਯਾਦ ਕਰਦੇ ਹਾਂ ਉਥੇ ਉਹਨਾਂ ਦੀਆਂ ਲਿੱਖਤਾਂ ਵੀ ਬੜੇ ਰੂਹ ਨਾਲ ਪੜਦੇ ਹਾਂ ਉਹਨਾਂ ਦੀਆ “ਜੇਲ ਚਿੱਠੀਆਂ”ਤੇ ਕਈ ਕਿਤਾਬਾਂ ਛੱਪ ਚੁਕੀਆਂ ਹਨ  ਰਾਸ਼ਟਰਪਤੀ ਨੂੰ ਲਿਖਿਆ ਖੱਤ ਤੇ ਅਸੀਂ ਸੱਭ ਜਾਣਦੇ ਹਾਂ ਕਿ ਕਿਸ ਤਰਾਂ ਸੂਰਮਿਆਂ ਨੇ ਘੇਸ ਵੱਟ ਚੁੱਕੀ ਹਕੂਮਤ ਨੂੰ ਸੱਚ ਤੋਂ ਜਾਣੂ ਕਰਵਾਇਆਂ  ਇਹ ਸੱਭ ਵਿੱਦਿਆ ਤੇ ਪੜੇ ਅੱਖਰਾਂ ਦਾ ਹੀ ਕਮਾਲ ਸੀ ਕਿ ਸਜ਼ਾ ਸੁਣਾਉਣ ਵਾਲਾ ਜੱਜ ਵੀ ਭੁੱਬਾਂ ਮਾਰ ਰੋਇਆ ! ਐਸਾ ਮਨੁੱਖੀ ਇਤਹਿਾਸ ਵਿੱਚ ਨਿੱਤ ਨਹੀਂ ਵਾਪਰਦਾ ! ਸੋ ਸਾਨੂੰ ਗੁਰਬਾਣੀ, ਸਹਿਤ, ਇਤਿਹਾਸ ਗੱਲ ਕੀ ਹਰ ਤਰਾਂ ਦਾ ਗਿਆਨ ਹਾਸਲ ਕਰਨ ਦਾ ਤਹੱਈਆ ਕਰ ਲੈਣਾ ਚਹੀਦਾ ! ਹਰ ਕੁਰਬਾਨੀ ਕਰਨ ਤੋਂ ਪਹਿਲਾਂ ਸੰਸਾਰ ਨੂੰ ਦੱਸਣਾ ਪੈਣਾ ਕਿ ਅਸੀਂ ਕਿਸ ਸੱਚ ਲਈ ਨਿਛਾਵਰ ਹੋਣ ਜਾ ਰਹੇ ਹਾਂ ਵਰਨਾਂ ਸਾਡੀ ਕੁਰਬਾਨੀ ਵੀ ਸ਼ਾਤਰ ਦਿਮਾਗ ਨੇ ਅਣਪਛਾਤੀ ਬਲੀ ਜਾਂ ਅੱਤਵਾਦੀ  ਬਣਾ ਕੇ ਪੇਸ਼ ਕਰ ਦੇਣੀ  ਏ ! ਤੇ ਆਪ ਦੁਨੀਆ ਚ ਓਮ ਸ਼ਾਂਤੀ ਓਮ ਸ਼ਾਂਤੀ ਕਰਦੇ ਫਿਰਨਾ ਏ ! ਇਹ ਹੁਣ ਤੱਕ ਹੋਇਆ ਕਿ ਸਿੱਖ ਅੰਤਕਵਾਦੀ ! ਬਿਨਾਂ ਸ਼ੱਕ ਕੌਮ ਤੋਂ ਆਪਾ ਵਾਰਨ ਵਾਲੇ ਯੋਧਿਆਂ ਦੀ ਭਾਵਨਾ ਆਪਣੇ ਨਿਸ਼ਾਨੇ ਪਰਤੀ ਅੰਮ੍ਰਿਤ ਸਰੋਵਰ ਦੇ ਜਲ ਵਾਂਗ ਪਵਿੱਤਰ ਸੀ ! ਖ਼ੈਰ  ! ਪ੍ਰਵਾਹ ਨਹੀਂ  ! ਨੀਲੇ ਦਾ ਸ਼ਾਹ ਅਸਵਾਰ ਆਪਣੇ ਨਾਦੀ ਪੁੱਤਾਂ ਤੋਂ ਜਾਣੂ ਏ !
ਹਿਟਲਰ ਨੇ ਯਹੂਦੀਆਂ ਨੂੰ ਅੰਨੇਵਾਹ ਕਤਲ ਕੀਤਾ ਲੱਖਾਂ ਨੂੰ ਚੈੰਬਰਾਂ ਭੱਠੀਆਂ ਚ ਸਾੜਿਆ ਸੱਭ ਬੇ ਘਰ ਹੋ ਗਏ ਉੱਜੜ ਗਏ ! ਤੇ ਫਿਰ ਬਚ ਚੁੱਕਿਆਂ ਨੇ ਆਪਣੀ ਹੋਂਦ ਬਚਾਉਣ ਦੀ ਸੋਚੀ ਕਿ ਕਰਨਾਂ ਹੈ ਸੱਭ ਦਾ ਖਿਆਲ ਸੀ ਤਾਲੀਮ ਵਿੱਦਿਆ ਗਿਆਨ ਤੇ ਅੱਜ ਯਹੂਦੀ ਕਿੱਥੇ ਖੜੇ ਨੇ  ਦੱਸਣ ਦੀ ਲੋੜ ਨਹੀਂ ! ਏਨਾਂ ਪੱਤਾ ਸੱਭ ਤੋਂ ਵੱਧ ਨੋਬਲ ਇਨਾਮ ਸਿਰ ਤੇ ਚੁੱਕੀ ਫਿਰਦੇ ਨੇ !
ਆਪਾਂ ਕਿੱਥੇ ਖੜੇ ਆਂ ਜ਼ਰਾ ਸੋਚੋ ! ਗੁਰੂ ਘਰਾਂ ਦੀਆ ਸਟੇਜਾਂ ਤੇ ਭੁੜਕੀ ਜਾਨੇ ਆ ਪ੍ਰਧਾਨਗੀਆਂ ਲਈ ਜਿਦਾਂ ਕਦੇ ਮਰਨਾਂ ਨਹੀਂ ਹੁੰਦਾ ! ਭੋਲੇ ਭਾਲੇ ਲੋਕਾਂ ਨੂੰ ਇਮੋਸ਼ਨਲ ਕਰਕੇ ਉਗਰਾਹੀਆਂ ਕਰੀ ਜਾਨੇ ਆਂ ! ਲੋਕਾਂ ਦੇ ਹੱਕ ਹਲਾਲ ਦੀ ਕਮਾਈ ਵਕੀਲਾਂ ਅਦਾਲਤਾਂ ਚ ਚੜਾਂ ਆਉਂਦੇ ਸਿਰਫ ਆਪਣੀ ਹਾਉਮੈ ਲਈ ! ਰੱਬ ਦਾ ਖ਼ੌਫ਼ ਖਾਓ ਜਾਨ ਬੜੀ ਔਖੀ ਨਿਕਲਣੀ ਜੇ ! ਕੁਫ਼ਰ ਲੈ ਬਹਿੰਦਾ ਸਿਆਣੇ ਕਹਿੰਦੇ ! ਉਹ ਵੀ ਹਜ਼ੂਰੀ ਚ’ ! ਉਫ਼ ! ਰੱਬ ਰਹਿਮ ਕਰੇ !
(ਸੌਰੀ ਭਾਵੁਕ ਹੋ ਗਿਆ ) ਵਿਸ਼ਾ ਬਦਲ ਚਲਿਆਂ ਸੀ !
ਖ਼ੈਰ ! ਹਰ ਸਿੱਖ ਜੋ “ਰਾਜ ਕਰੇਗਾ ਖਾਲਸਾ” ਦਾ ਦੋਹਰਾ ਪੜਦਾ ਖਾਲਸਾ ਰਾਜ ਚਾਹੁੰਦਾ ! ਕਿੰਹਨੂੰ ਆਪਣੇ ਝੰਡੇ ਬੁੰਗੇ ਚੰਗੇ ਨਹੀਂ ਲੱਗਦੇ ! ਹਰ ਦਸ਼ਮੇਸ਼ ਦਾ ਸਿੱਖ ਖਾਲਿਸਤਾਨ ਚਾਹੁੰਦਾ ਏ !
ਪਰ ਸੋਚੋ ਕਿ ਤੁਹਾਡੀ ਕੌਮ ਵਲੈਤ ਵਿੱਚਲੇ ਸਕਾਟਲੈਂਡ ਜਾਂ ਸਪੇਨ ਵਿੱਚਲੇ ਕਤਲੂਨੀਆ ਜਿੰਨੀ ਰੋਸ਼ਨ ਦਿਮਾਗ ਹੈ ਓਨੀ ਪੜੀ ਲਿਖੀ ਹੈ ਜਿੱਥੇ ਲੋਕਾਂ ਨੂੰ ਰਾਏਸ਼ੁਮਾਰੀ ਬਾਰੇ ਗਿਆਨ ਹੋਵੇ ! ਜਿਹੜੇ ਲੋਕ ਛਟਾਂਕ ਭੁੱਕੀ ਤੇ ਅਦੀਆ ਰੱਸਭਰੀ ਤੇ ਮੱਤ ਦਾਨ ਕਰਕੇ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਦੇ ਪਹਿਲਾਂ ਉਹਨਾਂ ਨੂੰ ਜਾਗਰੂਕ ਕਰਲੋ ! ਨਵਾਂ ਚੰਦ ਨਾਂ ਚਾਹੜ ਦਿਓ ! ਹੋਰ ਜਲੂਸ ਕਢਾਲੋ !
ਹੋਈਆਂ ਭੁੱਲਾ ਲਈ ਮੁਆਫ ਕਰਨਾਂ ਕਰਦਿਓ ਨਹੀਂ ਤੇ ਤਾਹਡੀ ਮਰਜ਼ੀ !
ਮਨ ਕੀ ਬਾਤ
ਬਿੱਟੂ ਵੇਹਲਾ !
ਪੰਜਾਬੀ ਬੋਲਦੇ ਇਲਾਕੇ ਆਲਾ
00491775304141
ਜਰਮਨੀ
 
< Prev   Next >

Advertisements

Advertisement
Advertisement
Advertisement
Advertisement
Advertisement