:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਸੂਝ-ਸਿਆਣਪ ਦਾ ਆਧਾਰ : ਜੀਨ ਜਾਂ ਪਰਵਰਿਸ਼? PRINT ਈ ਮੇਲ
_a2.jpgਸਾਡਾ ਜਿਹੋ-ਜਿਹਾ ਜੀਵਨ ਡੀ. ਐਨ. ਏ. 'ਚੋਂ ਪੁੰਗਰ ਰਿਹਾ ਹੈ, ਉਸ 'ਚੋਂ ਰੋਮਾਂਸ ਦੇ ਨਿੱਤਰਨ ਦੀ ਆਸ ਰੱਖਣਾ ਜਾਪਦਾ ਤਾਂ ਫ਼ਜ਼ੂਲ ਹੈ, ਪਰ ਫਿਰ ਵੀ ਸੂਝ-ਸਿਆਣਪ ਦੁਆਰਾ ਅਤੇ ਸਨੇਹਮਈ ਸਬੰਧਾਂ ਦੁਆਰਾ ਇਸ ਨੂੰ ਮਨਮੋਹਕ ਬਣਾਇਆ ਜਾ ਸਕਦਾ ਹੈ | ਅਜਿਹਾ ਹੋ ਸਕਣ ਦੇ ਬਾਵਜੂਦ, ਫਿਰ ਵੀ ਸਾਡੇ 'ਚੋਂ ਬਹੁਤੇ ਕੇਵਲ ਜੀਵਨ ਜਿਉਂ ਰਹੇ ਹਨ, ਜੀਵਨ ਮਾਣ ਨਹੀਂ ਰਹੇ | ਸੰਸਾਰ ਪ੍ਰਤੀ ਸਥਿਤੀ ਇਹ ਵੀ ਹੈ ਕਿ ਕਈ ਉਸ ਤੋਂ ਵਾਂਝੇ ਹਨ, ਜਿਸ ਦੇ ਉਹ ਯੋਗ ਹਨ ਅਤੇ ਵਧੇਰੇ ਅਯੋਗ ਅਜਿਹੇ ਹਨ, ਜਿਹੜੇ ਉਥੇ ਬਿਰਾਜਮਾਨ ਹਨ, ਜਿਸ ਦੇ ਯੋਗ ਉਹ ਨਹੀਂ | ਭਲੇ ਦਿਨਾਂ ਦੀ ਆਸ, ਫਿਰ ਵੀ, ਹਰ ਇਕ ਨੂੰ ਪ੍ਰਚਾਈ ਰੱਖ ਰਹੀ ਹੈ ਅਤੇ ਹਰ ਕੋਈ ਆਪਣੀਆਂ ਮਜਬੂਰੀਆਂ ਨਾਲ ਝੂਜਦਾ ਹੋਇਆ, ਭਲੇ ਦਿਨਾਂ ਦੀ ਆਸ 'ਚ ਦਿਨ ਕੱਟ ਰਿਹਾ ਹੈ |
ਸੰਸਾਰ ਪ੍ਰਤੀ ਅਣਸੁਖਾਵੀਂ ਸਥਿਤੀ ਇਹ ਵੀ ਹੈ ਕਿ ਸਾਡੀ ਵਧਦੀ ਜਾ ਰਹੀ ਵਸੋਂ ਦੇ ਨਾਲ-ਨਾਲ ਅਸ਼ਿਸ਼ਟ ਗੰਵਾਰਪਣੇ 'ਚ ਵੀ ਵਾਧਾ ਹੋਈ ਜਾ ਰਿਹਾ ਹੈ ਅਤੇ ਆਪਸੀ ਸਬੰਧ ਨਿੱਘ ਤੋਂ ਕੋਰੇ ਹੁੰਦੇ ਜਾ ਰਹੇ ਹਨ | ਅਧਿਕਾਰਿਤ ਪਦਵੀਆਂ ਤੇ ਸੁਸ਼ੋਭਿਤ ਵਿਅਕਤੀ ਵੀ ਅਜਿਹਾ ਵਤੀਰਾ ਧਾਰਨ ਕਰਨ 'ਚ ਨਮੋਸ਼ੀ ਮਹਿਸੂਸ ਨਹੀਂ ਕਰ ਰਹੇ | ਇਹੋ ਨਹੀਂ, ਪ੍ਰਗਤੀ ਦੇ ਸਿਰਲੇਖ ਅਧੀਨ ਕੁਦਰਤੀ ਵਾਤਾਵਰਨ ਦਾ ਉਜਾੜਾ ਹੋ ਰਿਹਾ ਹੈ; ਵਿਸ਼ਵਾਸ ਨੂੰ ਸਿਆਸਤ ਉਧਾਲੀ ਲਈ ਜਾ ਰਹੀ ਹੈ; ਨਿਆ ਨਾਲ ਨਿਆ ਨਹੀਂ ਹੋ ਰਿਹਾ; ਹਰ ਇਕ ਲਈ ਮੌਕੇ ਇਕਸਾਰ ਨਹੀਂ ਰਹੇ ਅਤੇ ਆਰਥਿਕਤਾ ਹਾਰੀ-
ਹੰਭੀ ਦੰਮ ਤੋੜ ਰਹੀ ਹੈ, ਕਿਉਂਕਿ ਸਿਹਤ ਵਿਕ ਰਹੀ ਹੈ, ਇਸ ਲਈ ਬਿਨਾਂ ਲੋੜ ਨੁਸਖ਼ੇ ਅਤੇ ਨਿਰਆਧਾਰ ਟੈਸਟ ਤਜਵੀਜ਼ ਕੀਤੇ ਜਾ ਰਹੇ ਹਨ ਅਤੇ ਲੋੜ ਬਿਨਾਂ ਸਰੀਰ ਚੀਰੇ-ਪਾੜੇ ਜਾ ਰਹੇ ਹਨ | ਫਿਰ ਵੀ ਅਸੀਂ ਆਪ ਵੀ ਨਹੀਂ ਸਮਝ ਰਹੇ ਕਿ ਅਰੋਗਤਾ ਖ਼ਰੀਦੀ ਨਹੀਂ ਜਾ ਸਕਦੀ, ਇਸ ਨੂੰ ਤਾਂ ਪੋਸ਼ਟਿਕ ਭੋਜਨ ਅਤੇ ਸਰੀਰਕ ਸਰਗਰਮੀਆਂ ਦੁਆਰਾ ਕਮਾਉਣਾ ਪੈਂਦਾ ਹੈ | ਉਧਰ, ਯੂਨੀਵਰਸਿਟੀਆਂ ਵੀ ਗਿਆਨ 'ਚ ਵਾਧਾ ਅਤੇ ਇਸ ਦਾ ਪ੍ਰਸਾਰ ਕਰਨ ਦੀ ਥਾਂ, ਗਿਆਨ ਪ੍ਰਾਪਤ ਕੀਤੇ ਹੋਣ ਦੀ ਤਸਦੀਕ ਕਰਦੀਆਂ ਡਿਗਰੀਆਂ ਵੰਡਣ ਦੇ ਅਦਾਰੇ ਬਣਦੀਆਂ ਜਾ ਰਹੀਆਂ ਹਨ | ਸੂਝ-ਸਮਝ ਸੰਚਾਰੇ ਦਿਮਾਗ਼ ਦੇ ਮਾਲਕ ਹੁੰਦੇ ਹੋਏ ਵੀ ਅਸੀਂ ਅਜਿਹੀਆਂ ਹਾਲਤਾਂ ਨਾਲ ਨਿੱਭਦੇ ਆ ਰਹੇ ਹਾਂ ਅਤੇ ਇਨ੍ਹਾਂ ਤੋਂ ਪਿੱਛਾ ਛੁਡਵਾਉਣ ਲਈ ਸੂਝ-ਸਮਝ ਦੀ ਵਰਤੋਂ ਵੀ ਨਹੀਂ ਕਰ ਰਹੇ |
'ਹਰ ਚਾਰਾਗਰ ਕੋ ਚਾਰਾਗਰੀ ਸੇ ਗੁਰੇਜ਼ ਹੈ,
ਵਰਨਾ ਹਮੇਂ ਜੋ ਦੁੱਖ ਹੈਂ, ਬਹੁਤ ਲਾਦਵਾ ਨਹੀਂ,'
ਸੂਝ-ਸਮਝ ਪ੍ਰਤੀ ਅਸਾਡੇ ਵਿਚਾਰ ਵੀ ਨਿਰਆਧਾਰ ਹਨ | ਅਸੀਂ ਸੂਝ-ਸਮਝ ਨੂੰ ਨਿਰੋਲ ਸੱਭਿਆਚਾਰਕ ਹਾਲਤਾਂ ਦੀ ਦੇਣ ਸਮਝ ਰਹੇ ਹਾਂ, ਜਦ ਕਿ ਵਿਰਸੇ 'ਚ ਮਿਲ ਰਹੇ ਜੀਨ, ਪ੍ਰਭਾਵਸ਼ੀਲ ਹੱਦ ਤਕ, ਇਸ ਲਈ ਜ਼ਿੰਮੇਵਾਰ ਹਨ | ਦਿਮਾਗ਼ ਅੰਦਰਲੇ ਇਨ੍ਹਾਂ ਜੀਨਾਂ 'ਚੋਂ ਕਿਸੇ 'ਚ ਆਈ ਦਰਾੜ ਕਾਰਨ ਅਸਾਡੀ ਸੋਚਣ-ਵਿਚਾਰਨ ਦੀ ਯੋਗਤਾ ਵੀ ਊਣੀ ਰਹਿ ਜਾਂਦੀ ਹੈ | ਉਂਜ ਅਜਿਹੀ ਊਣਤਾਈ ਪਰ, ਆਮ ਨਹੀਂ | ਹਰ ਇਕ ਸਾਧਾਰਨ ਵਿਅਕਤੀ ਮਾਨਸਿਕ ਪੱਖੋਂ ਅਰੋਗ ਜਨਮ ਲੈ ਰਿਹਾ ਹੈ | ਅਸਾਡੀ ਸੂਝ-ਸਮਝ 'ਚ ਜੇਕਰ ਆਪਸ 'ਚ ਅੰਤਰ ਹਨ ਤਾਂ ਇਸ ਲਈ ਕਿ ਇਸ ਦਾ ਕਾਰਨ ਬਣਦੇ ਜੀਨਾਂ 'ਚ ਅੰਤਰ ਹਨ, ਉਂਜ ਹੀ ਜਿਵੇਂ ਨੀਲੀਆਂ ਅੱਖਾਂ, ਭੂਰੀਆਂ ਅੱਖਾਂ, ਬਿੱਲੀਆਂ ਅੱਖਾਂ ਉਪਜਾਉਂਦੇ ਜੀਨਾਂ 'ਚ ਅੰਤਰ ਹਨ |
ਸੂਝ-ਸਮਝ ਜਾਂ ਸੱੁਘੜ-ਸਿਆਣਪ ਪ੍ਰਤੀ ਆਮ ਵਿਚਾਰ ਇਹ ਹਨ ਕਿ ਇਹ ਆਲੇ-ਦੁਆਲੇ ਦੀਆਂ ਹਾਲਤਾਂ 'ਚੋਂ ਪੁੰਗਰ ਰਹੀ ਵਿਵਸਥਾ ਹੈ, ਜਿਵੇਂ ਕਿ ਇਕ ਵਿਅਕਤੀ ਕਿਹੋ ਜਿਹੇ ਟੱਬਰ 'ਚ ਪਲ ਰਿਹਾ ਹੈ; ਕਿਹੋ ਜਿਹੇ ਮਾਂ ਅਤੇ ਪਿਓ ਇਸ ਦੀ ਪਾਲਣਾ ਕਰ ਰਹੇ ਹਨ; ਕਿਹੋ ਜਿਹੀ ਸੰਗਤ 'ਚ ਅਤੇ ਕਿਹੋ ਜਿਹੇ ਸਮਾਜ 'ਚ ਇਹ ਵਿਚਰ ਰਿਹਾ ਹੈ; ਕਿਹੋ ਜਿਹੀ ਸਿੱਖਿਆ ਇਹ ਪ੍ਰਾਪਤ ਕਰ ਰਿਹਾ ਹੈ ਅਤੇ ਕਿਹੋ ਜਿਹੇ ਸੱਭਿਆਚਾਰਕ ਮਾਹੌਲ ਨਾਲ ਇਸ ਦੇ ਸਰੋਕਾਰ ਹਨ | ਫਿਰ, ਅਸੀਂ ਇਸ ਬਾਰੇ ਵੀ ਇਕ ਰਾਇ ਨਹੀਂ ਹਾਂ ਕਿ ਸੂਝ-ਸਮਝ ਹੈ ਕੀ? ਕੀ ਇਹ ਵਿਚਾਰਸ਼ੀਲਤਾ ਹੈ; ਕੀ ਇਹ ਅਮਿਟ ਯਾਦਾਸ਼ਤ ਹੈ; ਕੀ ਇਹ ਸ਼ਬਦਾਵਲੀ ਦਾ ਉਦਾਰ ਉਪਯੋਗ ਹੈ; ਕੀ ਇਸ ਦਾ ਮੂਰਤੀਮਾਨ ਹੋ ਰਹੀ ਕਲਪਨਾ ਦਾ ਸਰੂਪ ਹੈ ਅਤੇ ਕੀ ਨਵਾਂ ਕੁਝ ਜਾਨਣ ਦੀ ਇਹ ਭੁੱਖ ਹੈ ? ਜਾਂ ਫਿਰ, ਰਲਿਆ-ਮਿਲਿਆ ਅਜਿਹਾ ਸਭ ਕੁਝ ਹੈ ਇਹ | ਪਰ ਦੇਖਣ 'ਚ ਇਹ ਆ ਰਿਹਾ ਹੈ ਕਿ ਅਜਿਹੇ ਸਭ ਕੁਝ ਨੂੰ ਇਕਸਾਰ ਪ੍ਰਦਰਸ਼ਿਤ ਕਰ ਰਿਹਾ ਕੋਈ ਵਿਅਕਤੀ ਕਿਧਰੇ ਹੈ ਵੀ ਕਿ ਨਹੀਂ | ਨਾ ਅਤੀ ਸੁਘੜ ਵਿਅਕਤੀ ਵਜੋਂ ਜਾਣਿਆ ਜਾ ਰਿਹਾ ਆਈਨਸਟਾਈਨ ਅਜਿਹੇ ਸਭ ਕੁਝ ਦਾ ਅਧਿਕਾਰੀ ਸੀ ਅਤੇ ਨਾ ਸਹੰਸਰੀ-ਸ਼ਖ਼ਸੀਅਤ ਦੀ ਉਪਾਧੀ ਨਾਲ ਸਨਮਾਨਿਆ, ਵਿਨਸਟਨ ਚਰਚਲ | ਆਪਣੇ ਜੀਵਨ ਦੇ ਮੁਢਲੇ ਪੱਖ 'ਚ ਇਹ ਦੋਵੇਂ ਅਸਫ਼ਲਤਾਵਾਂ ਨਾਲ ਝੂਜਦੇ ਰਹੇ ਸਨ | ਸਿੱਖਿਆ ਦੀ ਵੀ ਸੂਝ ਪੁੰਗਰਾਉਣ 'ਚ ਸੀਮਾਂਤੀ ਭੂਮਿਕਾ ਹੀ ਸਮਝੀ ਜਾ ਸਕਦੀ ਹੈ | ਨਾ ਟੈਗੋਰ ਨੇ ਉੱਚੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਨਾ ਜਾਰਜ ਬਰਨਾਰਡ ਸ਼ਾਅ ਨੂੰ ਉਪਚਾਰਕ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸੀ | ਉਪਰੋਕਤ ਵਿਅਕਤੀ ਜੇਕਰ ਬੁੱਧੀਮਾਨ ਸਿੱਧ ਹੋਏ, ਤਦ ਨਾ ਆਪਣੀ ਪਰਵਰਿਸ਼ ਕਰਕੇ, ਨਾ ਸਭਿਆਚਾਰਕ ਪਿਛੋਕੜ ਕਰਕੇ, ਨਾ ਪੜ੍ਹਾਈ-ਲਿਖਾਈ ਕਰਕੇ; ਇਹ ਜਿੱਥੇ ਵੀ ਪੁੱਜੇ, ਆਪਣੇ ਜੀਨਾਂ ਕਰਕੇ ਪੁੱਜੇ |
ਪਰ, ਇਹ ਵੀ ਨਹੀਂ ਕਿ ਵਿਅਕਤੀ ਨੂੰ ਸੂਝਵਾਨ ਬਣਾਉਣ 'ਚ ਗਿਆਨ ਦਾ ਪ੍ਰਸਾਰ ਕਰ ਰਹੇ ਮਾਹੌਲ ਦੀ ਭੂਮਿਕਾ ਹੁੰਦੀ ਹੀ ਨਹੀਂ | ਵਿਰਸੇ 'ਚ ਮਿਲੇ ਸੂਝ ਸਬੰਧਤ ਜੀਨਾਂ ਦੇ ਪ੍ਰਗਟਾਵੇ ਲਈ ਸਿੱਖਿਆ ਅਰਪਣ ਕਰ ਰਿਹਾ ਮਾਹੌਲ ਅਤੀ ਪ੍ਰਭਾਵਕਾਰੀ ਸਿੱਧ ਹੁੰਦਾ ਹੈ | ਜੀਨ ਆਪਣੇ-ਆਪ ਆਪਣਾ ਵਿਖਾਲਾ ਕਰਨ ਯੋਗ ਨਹੀਂ ਹੁੰਦੇ; ਇਨ੍ਹਾਂ ਨੂੰ ਢੁਕਵੇਂ ਵਾਤਾਵਰਨ ਦੁਆਰਾ ਟੁੰਬ-ਟੁੰਬ ਜਗਾਉਣ ਦੀ ਲੋੜ ਰਹਿੰਦੀ ਹੈ | ਗਿਆਨ ਭਾਵੇਂ ਆਪਣੇ-ਆਪ 'ਚ ਨਾ ਸੂਝ ਹੈ ਅਤੇ ਨਾ ਸਿਆਣਪ, ਪਰ ਸੂਝ-ਸਿਆਣਪ ਦੇ ਪਨਪਣ ਦਾ ਹੈ ਇਹ ਸਾਧਨ |
ਇਹ ਜਾਨਣ ਲਈ ਕਿ ਸੂਝ-ਸਮਝ ਪੁੰਗਰਾਉਣ 'ਚ ਜੀਨਾਂ ਦਾ ਕਿਸ ਹੱਦ ਤਕ ਹੱਥ ਹੈ ਅਤੇ ਦੁਆਲੇ ਵਿਆਪਕ ਮਾਹੌਲ ਦਾ ਅਤੇ ਸਿੱਖਿਆ ਦਾ ਕਿਸ ਹੱਦ ਤਕ, ਅਜਿਹੇ ਸਮਰੂਪੀ ਜੋੜਿਆਂ ਦੇ ਬਿਤਾਏ ਜਾ ਰਹੇ ਜੀਵਨ ਦਾ ਜਾਇਜ਼ਾ ਲਿਆ ਗਿਆ, ਜਿਨ੍ਹਾਂ ਨੂੰ ਵਿਰਸੇ 'ਚ ਤਾਂ ਇਕਸਾਰ ਜੀਨ ਮਿਲੇ ਸਨ, ਪਰ ਜਿਨ੍ਹਾਂ ਦੀ ਪਰਵਰਿਸ਼ ਵੱਖ-ਵੱਖ ਮਾਹੌਲ 'ਚ ਹੋਈ ਸੀ | ਵੇਖਿਆ ਗਿਆ, ਅਜਿਹੇ ਜੋੜਿਆਂ ਨੇ 86 ਪ੍ਰਤੀਸ਼ਤ ਇਕਸਾਰ ਵਤੀਰਾ ਅਪਣਾ ਰੱਖਿਆ ਸੀ ਅਤੇ ਇਨ੍ਹਾਂ ਦੀ ਸੂਝ-ਸਮਝ ਅਤੇ ਮਾਨਸਿਕ ਰੁਚੀਆਂ ਵੀ ਲਗਪਗ ਇਕ-ਸੁਰ ਪ੍ਰਦਰਸ਼ਿਤ ਹੋ ਰਹੀਆਂ ਸਨ |
ਵੇਖਣ 'ਚ ਆ ਰਿਹਾ ਹੈ ਕਿ ਬੱਚਿਆਂ ਦੀ ਤਰਬੀਅਤ ਅਤੇ ਤਾਲੀਮ ਨੂੰ ਅਸਰਦਾਰ ਬਣਾਉਣ ਲਈ ਮਾਂ-ਪਿਓ ਵਾਧੂ ਯਤਨ ਕਰਦੇ ਰਹਿੰਦੇ ਹਨ | ਉਨ੍ਹਾਂ ਨੂੰ ਮਿਲੀ ਵਿਹਲ ਦੌਰਾਨ, ਲਿਖਣ-ਪੜ੍ਹਨ ਲਈ ਮਜਬੂਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਲਈ ਟਿਊਸ਼ਨ ਦਾ ਵੱਖਰਾ ਪ੍ਰਬੰਧ ਕਰ ਛੱਡਦੇ ਹਨ | ਇਸ ਦੇ ਫਲਸਰੂਪ ਬੱਚੇ ਦੀ ਸੂਝ ਅਤੇ ਸਮਝ ਜੇਕਰ ਤੀਖਣ ਹੁੰਦੀ ਵੀ ਹੈ, ਤਦ ਇਹ ਆਰਜ਼ੀ ਵਿਵਸਥਾ ਹੁੰਦੀ ਹੈ | ਬੱਚਾ ਜਦ ਆਪਣੇ-ਆਪ ਯੋਗ ਹੋ ਕੇ ਜੀਵਨ ਬਿਤਾਉਣ ਲੱਗਦਾ ਹੈ, ਤਦ ਬਦੋ-ਬਦੀ ਪਾਇਆ ਗਿਆ ਪ੍ਰਭਾਵ ਛਿਟਕ ਜਾਂਦਾ ਹੈ ਅਤੇ ਹੁਣ ਉਹ ਆਪਣੀਆਂ ਕੁਦਤਰੀ ਰੁਚੀਆਂ ਅਨੁਕੂਲ ਢਲਦਾ ਹੋਇਆ ਵਿਚਰਦਾ ਹੈ | ਇਸ ਦੇ ਮਾਂ-ਪਿਓ ਨੂੰ ਜਿਹੋ ਜਿਹੇ ਸੁਘੜ ਵਤੀਰੇ ਦੀ ਇਸ ਤੋਂ ਆਸ ਹੁੰਦੀ ਹੈ, ਉਸ ਦੇ ਸੰਕੇਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਨਿਰਾਸ ਹੋਣਾ ਪੈ ਜਾਂਦਾ ਹੈ | ਅਜਿਹਾ ਕਿੱਧਰੇ-ਕਿੱਧਰੇ ਨਹੀਂ, ਆਮ ਵਾਪਰ ਰਿਹਾ ਹੈ |
ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨੂੰ ਪ੍ਰਫੁੱਲਤ ਨਾ ਹੋਣ ਦੇਣਾ, ਉਨ੍ਹਾਂ ਨਾਲ ਵਧੀਕੀ ਹੁੰਦੀ ਹੈ ਅਤੇ ਮਾਂ-ਪਿਓ ਆਪਣੇ ਬੱਚਿਆਂ ਨਾਲ ਅਜਿਹੀ ਵਧੀਕੀ ਆਮ ਕਰ ਰਹੇ ਹਨ | ਬਿਨਾਂ ਬੱਚੇ ਦੀ ਦਿਲਚਸਪੀ ਭਾਂਪਿਆਂ ਅਤੇ ਬਿਨਾਂ ਉਸ ਦੇ ਕੁਦਰਤੀ ਝੁਕਾਅ ਦਾ ਸਮਾਧਾਨ ਕੀਤਿਆਂ, ਮਾਂ-ਪਿਓ ਅਜਿਹਾ ਆਪਣੀਆਂ ਅਪੂਰਣ ਰਹੀਆਂ ਇਛਾਵਾਂ ਨੂੰ ਪੂਰੀਆਂ ਕਰਨ ਲਈ ਕਰਦੇ ਰਹਿੰਦੇ ਹਨ | ਸਿੱਟੇ ਵਜੋਂ ਨਾ ਇਛਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਨਾ ਬੱਚਾ ਉਹ ਕੁਝ ਸਿੱਖ ਸਕਦਾ ਹੈ, ਜਿਸ ਦੇ ਯੋਗ ਉਹ ਹੁੰਦਾ ਹੈ | ਉਹ ਜਿੱਚ ਹੋਇਆ ਆਪਣੇ-ਆਪ ਯੋਗ ਹੋਣ ਦੀ ਉਡੀਕ ਕਰਨ ਲੱਗਦਾ ਹੈ, ਤਾਂ ਜੋ ਆਪਣਾ ਰਾਹ ਉਹ ਆਪ ਚੁਣ ਸਕੇ |
ਸੂਝ-ਸਿਆਣਪ ਨੂੰ ਉਤਸ਼ਾਹਿਤ ਕਰਦੇ ਜੀਨਾਂ ਦਾ ਵਿਰਸੇ 'ਚ ਮਿਲਣਾ ਇਕ ਗੱਲ ਹੈ ਅਤੇ ਇਨ੍ਹਾਂ ਦਾ ਕਿਰਿਆਸ਼ੀਲ ਹੋ ਵਿਅਕਤੀ ਨੂੰ ਸਮਝਦਾਰ ਬਣਾਉਣਾ ਹੋਰ ਗੱਲ | ਵਿਰਸੇ 'ਚ ਮਿਲੇ ਜੀਨਾਂ ਦੇ ਕਿ੍ਆਸ਼ੀਲ ਹੋਣ ਲਈ ਢੁਕਵੇਂ ਮਾਹੌਲ ਦੀ ਲੋੜ ਸਦਾ ਰਹਿੰਦੀ ਹੈ | ਸਮਝ ਦਾ ਆਧਾਰ ਬਣਦੇ ਜੀਨਾਂ ਦੇ ਮਾਲਕ ਵਿਅਕਤੀ ਨੂੰ ਜੇਕਰ ਅਜਿਹਾ ਮਾਹੌਲ ਨਹੀਂ ਵੀ ਮਿਲਦਾ, ਤਦ ਵਿਅਕਤੀ ਅਜਿਹੇ ਮਾਹੌਲ ਦੀ ਭਾਲ ਆਪ ਕਰਨ ਲੱਗਦਾ ਹੈ | ਆਈਨਸਟਾਈਨ ਅਜਿਹੇ ਹੀ ਮਾਹੌਲ ਦੀ ਭਾਲ ਕਰ ਰਿਹਾ ਸੀ, ਜਦ ਯੂਨੀਵਰਸਿਟੀਆਂ 'ਚ ਨਿਯੁਕਤ ਹੋਣ ਲਈ ਉਹ ਤਰਲੇ ਲੈ ਰਿਹਾ ਸੀ | ਪਰ ਇਸ 'ਚ ਉਹ ਸਫ਼ਲ ਨਹੀਂ ਸੀ ਹੋ ਸਕਿਆ | ਪਟੈਂਟ ਦਫ਼ਤਰ ਵਿਚ ਕਲਰਕ ਦੇ ਅਹੁਦੇ 'ਤੇ ਨਿਯੁਕਤ ਹੋ ਕੇ ਵੀ ਉਸ ਨੇ ਖੋਜ ਜਾਰੀ ਰੱਖੀ ਅਤੇ ਖੋਜ-ਪੱਤਰ ਤਿਆਰ ਕੀਤੇ | ਇਸ ਕਾਰਨ ਅਜਿਹਾ ਮਾਹੌਲ ਆਪਣੇ-ਆਪ ਪੈਦਾ ਹੋ ਗਿਆ, ਜਿਸ ਲਈ ਆਈਨਸਟਾਈਨ ਤਰਸ ਰਿਹਾ ਸੀ | ਤਦ, ਸੰਸਾਰ ਭਰ ਦੀਆਂ ਯੂਨੀਵਰਸਿਟੀਆਂ ਉਸ ਦੀ ਆਓ-ਭਗਤ ਲਈ ਬਿਹਬਲ ਹੋ ਰਹੀਆਂ ਸਨ | ਕੁਝ ਕੁ ਇਹੋ ਜਿਹੀ ਸਥਿਤੀ ਹਰਗੋਬਿੰਦ ਖੁਰਾਣਾ ਸਾਹਮਣੇ ਉਦੋਂ ਆਈ, ਜਦੋਂ ਪੰਜਾਬ ਯੂਨੀਵਰਸਿਟੀ, ਲਾਹੌਰ ਨੇ ਉਸ ਨੂੰ ਲੈਕਚਰਾਰ ਦੀ ਅਸਾਮੀ ਲਈ ਨਹੀਂ ਸੀ ਚੁਣਿਆ | ਉਹ ਅਮਰੀਕਾ ਚਲਾ ਗਿਆ, ਜਿਥੇ ਉਸ ਨੇ ਆਪਣੀ ਕੁਦਰਤੀ ਰੁਚੀ ਨੂੰ ਸੰਤੁਸ਼ਟ ਕਰਨ ਲਈ ਜਿਹੜੀ ਖੋਜ ਆਰੰਭੀ, ਉਸ ਦੇ ਫਲਸਰੂਪ ਉਹ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ | ਉਸ ਨੇ ਵੀ ਆਪਣੇ-ਆਪ ਦਾ ਕਿਹਾ ਮੰਨ ਕੇ, ਆਪਣੇ ਲਈ ਅਨੁਕੂਲ ਮਾਹੌਲ ਖੋਜ ਲਿਆ ਸੀ |
ਕਿਹਾ ਗਿਆ ਹੈ ਕਿ ਸੰਸਾਰ ਦਾ ਸੁਭਾਗਾ ਵਿਅਕਤੀ ਉਹ ਨਹੀਂ, ਜਿਹੜਾ ਦੌਲਤ ਸਮੇਟ ਰਿਹਾ ਹੈ; ਸਗੋਂ ਉਹ ਹੈ, ਜਿਹੜਾ ਆਪਣਾ ਸ਼ੌਕ ਪਾਲਦਿਆਂ ਪੇਟ ਭਰ ਰਿਹਾ ਹੈ | ਸਾਹਿਤਕਾਰ, ਸੰਗੀਤਕਾਰ, ਕਲਾਕਾਰ, ਵਿਗਿਆਨੀ ਇਹੋ ਕਰ ਰਹੇ ਹਨ ਅਤੇ ਖਿਡਾਰੀ, ਮਕਾਨ ਉਸਾਰਦੇ ਕਾਰੀਗਰ ਅਤੇ ਫ਼ਸਲਾਂ ਉਗਾ ਰਹੇ ਕਾਸ਼ਤਕਾਰ ਵੀ ਇਹੋ ਕਰ ਰਹੇ ਹਨ | ਪਰ ਇਨ੍ਹਾਂ 'ਚੋਂ ਉਹੋ ਹੀ ਅਪਣਾਏ ਕਿੱਤੇ 'ਚ ਸਫ਼ਲ ਹੋ ਰਹੇ ਹਨ, ਜਿਨ੍ਹਾਂ ਦੇ ਰੁਝੇਵੇਂ, ਉਨ੍ਹਾਂ ਨੂੰ ਖੁਸ਼ੀ ਦਾ ਅਹਿਸਾਸ ਕਰਵਾ ਰਹੇ ਹਨ | ਇਸ ਲਈ ਇਨ੍ਹਾਂ ਨੂੰ ਇਨ੍ਹਾਂ ਨੇ ਆਪਣੀਆਂ ਕੁਦਰਤੀ ਰੁਚੀਆਂ ਅਨੁਕੂਲ ਚੁਣਿਆ ਹੈ | ਪਰ ਜਿਨ੍ਹਾਂ ਨੇ ਦੇਖਾ-ਦੇਖੀ, ਕੋਈ ਕਿੱਤਾ ਇਸ ਲਈ ਅਪਣਾ ਲਿਆ ਹੁੰਦਾ ਹੈ ਕਿ ਇਹ ਖੂਬ ਕਮਾਈ ਕਰਨ ਦਾ ਸਾਧਨ ਹੈ, ਉਹ ਕੋਹਲੂ 'ਚ ਜੁੜੇ ਬੈਲ ਵਾਂਗ ਅਕੇਵਾਂ ਮਹਿਸੂਸ ਕਰਦੇ ਹੋਏ, ਰੁੱਝੇ ਹੋਏ ਵੀ ਝੂਰਦੇ ਰਹਿੰਦੇ ਹਨ |
ਸਾਨੂੰ ਸਮਝ ਆ ਜਾਣਾ ਚਾਹੀਦਾ ਹੈ ਕਿ ਜੀਨ ਭੁੱਖ ਉਪਜਾਉਂਦੇ ਹਨ, ਯੋਗਤਾ ਨਹੀਂ | ਇਹ ਵੱਖਰੀ ਗੱਲ ਹੈ ਕਿ ਭੁੱਖ ਤਿ੍ਪਤ ਕਰਦਿਆਂ-ਕਰਦਿਆਂ ਵਿਅਕਤੀ ਦੇ ਯੋਗਤਾ ਨਾਲ ਸਬੰਧ ਆਪਣੇ-ਆਪ ਪੀਡੇ ਹੁੰਦੇ ਰਹਿੰਦੇ ਹਨ | ਸੂਝ-ਸਮਝ ਆਧਾਰਿਤ ਜੀਵਨ ਭੋਗਣ ਹਿੱਤ, ਜੀਨਾਂ ਦੁਆਰਾ ਉਪਜਾਈਆਂ ਜਾ ਰਹੀਆਂ ਕੁਦਰਤੀ ਰੁਚੀਆਂ ਦੇ ਟਹਿਕਣ ਲਈ ਢੁਕਵੇਂ ਮਾਹੌਲ ਦਾ ਵਿਆਪਕ ਹੋਣਾ ਜ਼ਰੂਰੀ ਹੈ | ਕਿਹੜੇ ਜੀਨ ਵਿਰਸੇ 'ਚ ਮਿਲਣਗੇ, ਇਸ ਉਪਰ ਕਿਸੇ ਦਾ ਅਧਿਕਾਰ ਨਹੀਂ; ਪਰ ਮਨ ਅੰਦਰ ਲਹਿਲਹਾ ਰਹੀਆਂ ਰੁਚੀਆਂ ਅਨੁਕੂਲ ਮਾਹੌਲ ਦੀ ਚੋਣ ਕਰਨਾ, ਹਰ ਇਕ ਦੇ ਆਪਣੇ ਹੱਥ ਹੈ |
'ਯੇਹ ਆਰਜ਼ੂ ਭੀ ਬੜੀ ਚੀਜ਼ ਹੈ, ਮਗਰ ਹਮਦਮ
ਤਕਮੀਲ-ਏ-ਆਰਜ਼ੂ ਫ਼ਕਤ ਆਰਜ਼ੂ ਕੀ ਬਾਤ ਨਹੀਂ |'
 
< Prev   Next >

Advertisements

Advertisement
Advertisement
Advertisement
Advertisement
Advertisement