:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕਰੇੜੀ ਝੀਲ ਦੀ ਅਭੁੱਲ ਯਾਤਰਾ PRINT ਈ ਮੇਲ
_a3.jpgਪੰਤਾਲੀ ਕੁ ਸਾਲ ਪੁਰਾਣੀ ਗੱਲ ਹੈ, ਮਈ ਸੰਨ 1973 ਦੀ | ਉਦੋਂ ਮੈਂ ਤੇ ਪ੍ਰੋ: ਕਿਰਪਾਲ ਸਿੰਘ ਯੋਗੀ ਨੇ ਗੁਰਦਾਸਪੁਰ ਤੋਂ ਧਰਮਸ਼ਾਲਾ ਨੇੜੇ ਸਥਿਤ ਕਰੇੜੀ ਝੀਲ ਤੱਕ ਜਾਣ ਦਾ ਮਨ ਬਣਾਇਆ | ਕਰੇੜੀ ਝੀਲ ਧੌਲਾਧਾਰ ਪਰਬਤ ਦੇ ਦਾਮਨ ਵਿਚ ਸਮੁੰਦਰ ਤਲ ਤੋਂ ਕਰੀਬ 9600 ਫੁੱਟ ਦੀ ਉੱਚਾਈ 'ਤੇ ਹੈ, ਪਰ ਓਦੋਂ ਉਸ ਝੀਲ ਨੂੰ ਜਾਂਦਾ ਪੈਦਲ ਰਸਤਾ ਬੜਾ ਕਠਿਨ ਸੀ | ਪਹਿਲੀ ਰਾਤ ਅਸੀਂ ਮੈਕਲੋਡਗੰਜ ਦੇ ਇਕ ਹੋਟਲ ਵਿਚ ਠਹਿਰੇ ਤੇ ਅਗਲੇ ਦਿਨ ਸਵੇਰੇ ਜਲਦੀ ਉੱਠ ਕੇ ਕਰੇੜੀ ਪਿੰਡ ਵੱਲ ਤੁਰ ਪਏ | ਹੁਣ ਤਾਂ ਪੱਕੀ ਸੜਕ ਕਰੇੜੀ ਪਿੰਡ ਤੱਕ ਜਾਂਦੀ ਹੈ ਪਰ ਓਦੋਂ ਇਕ ਕੱਚਾ ਰਸਤਾ ਹੀ ਸੀ ਜੋ ਹੌਲੀ-ਹੌਲੀ ਹੇਠਾਂ ਉੱਤਰ ਰਿਹਾ ਸੀ ਤੇ ਅਸੀਂ ਸੱਜੇ ਪਾਸੇ ਇਕ ਪਹਾੜੀ ਦੇ ਨਾਲ-ਨਾਲ ਟੁਰਦੇ ਗਏ | ਪਹਿਲਾਂ ਦਿਓਦਾਰ ਦੇ ਦਰੱਖਤ ਆਏ ਤੇ ਫਿਰ ਚੀਲਾਂ ਆਉਣ ਲੱਗੀਆਂ | ਉੱਚੀ ਆਵਾਜ਼ 'ਚ ਬੋਲਦੇ ਬੀਂਡਿਆਂ ਦਾ ਸੰਗੀਤ ਲਗਾਤਾਰ ਸਾਡੇ ਕੰਨਾਂ ਵਿਚ ਪੈ ਰਿਹਾ ਸੀ, ਤੇ ਆਲੇ-ਦੁਆਲੇ ਦਾ ਦਿ੍ਸ਼ ਵੀ ਬਹੁਤ ਮਨ-ਮੋਹਣਾ ਸੀ | ਉਸ ਪਹਾੜੀ ਦੇ ਪਰਲੇ ਪਾਸੇ ਗੱਝ-ਖੱਡ ਵਗਦੀ ਸੀ | ਕੁਝ ਕਿਲੋਮੀਟਰ ਪੈਦਲ ਤੁਰ ਕੇ ਅਸੀਂ ਕਾਫ਼ੀ ਹੇਠਾਂ ਉੱਤਰ ਆਏ | ਪਿੰਡ ਘੇਰਾ ਤੋਂ ਥੱਲੇ ਗੱਝ ਖੱਡ ਉੱਪਰ ਇਕ ਲੱਕੜੀ ਦਾ ਟੁੱਟਾ ਜਿਹਾ ਪੁਲ ਬਣਿਆ ਹੋਇਆ ਸੀ | ਅਸੀਂ ਉਸ ਨੂੰ ਪਾਰ ਕਰਨ ਲੱਗੇ ਤਾਂ ਸਾਹਮਣਿਓਾ ਚਾਰ ਜਣੇ ਇਕ ਪਾਲਕੀ ਚੁੱਕੀ ਆਉਂਦੇ ਦਿਸੇ, ਮਗਰ ਕੁਝ ਹੋਰ ਲੋਕ ਵੀ ਸਨ | ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਜੀ ਇਕ ਬਜ਼ੁਰਗ ਬਹੁਤ ਬਿਮਾਰ ਹੈ, ਉਸ ਨੂੰ ਲੈ ਕੇ ਧਰਮਸ਼ਾਲਾ ਦੇ ਹਸਪਤਾਲ ਜਾ ਰਹੇ ਹਾਂ | ਅਸੀਂ ਸੋਚਣ ਲੱਗੇ ਕਿ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕਿੰਨੀ ਕਠਿਨ ਹੈ | ਬਾਰਸ਼ਾਂ ਦੌਰਾਨ ਇਹ ਰਾਹ ਵੀ ਬੰਦ ਹੋ ਜਾਂਦਾ ਹੋਊ, ਤੇ ਫਿਰ ਇਹ ਵਿਚਾਰੇ ਕਿੱਦਾਂ ਆਉਂਦੇ-ਜਾਂਦੇ ਹੋਣਗੇ?

ਪੁਲ ਪਾਰ ਕਰਕੇ ਅਸੀਂ ਸਾਹ ਲੈਣ ਲਈ ਬੈਠ ਗਏ | ਥਰਮਸ ਖੋਲ੍ਹ ਕੇ ਚਾਹ ਪੀਤੀ | ਪਾਣੀ ਵਿਚ ਪੈਰ ਪਾਏ ਤਾਂ ਪੈਰ ਸੁੰਨ ਹੋ ਗਏ ਕਿਉਂਕਿ ਬਰਫ਼ਾਂ ਤੋਂ ਪਿਘਲ ਕੇ ਆ ਰਿਹਾ ਪਾਣੀ ਬਹੁਤ ਠੰਢਾ ਸੀ | ਫਿਰ ਉੱਠ ਕੇ ਅਸੀਂ ਨਦੀ ਦੇ ਨਾਲ ਨਾਲ ਉੱਪਰ ਵੱਲ ਤੁਰ ਪਏ | ਕੁਝ ਦੇਰ ਬਾਅਦ ਘੇਰਾ ਪਿੰਡ ਆ ਗਿਆ | ਓਥੋਂ ਵੀ ਇਕ ਦੁਕਾਨ ਤੋਂ ਚਾਹ ਪੀਤੀ ਜਿਸ ਨੂੰ ਇਕ ਔਰਤ ਚਲਾ ਰਹੀ ਸੀ | ਪਰ ਉਹ ਰੋਜ਼ ਇਹ ਕੰਮ ਨਹੀਂ ਸੀ ਕਰਦੀ | ਉਸ ਦਿਨ ਉਸ ਦਾ ਘਰ ਵਾਲਾ ਸਾਨੂੰ ਰਾਹ ਵਿਚ ਮਿਲੇ ਬਿਮਾਰ ਬਜ਼ੁਰਗ ਦੇ ਨਾਲ ਗਿਆ ਹੋਇਆ ਸੀ, ਤਾਂ ਕਰਕੇ ਉਸ ਦੀ ਤੀਵੀਂ ਨੂੰ ਦੁਕਾਨ 'ਤੇ ਬੈਠਣਾ ਪਿਆ |
ਘੇਰਾ ਤੋਂ ਅੱਗੇ ਜਾ ਕੇ ਅਸੀਂ ਲਿਓਾਦ ਖੱਡ, ਜੋ ਕਰੇੜੀ ਝੀਲ ਦੇ ਬਰਫ਼ਾਨੀ ਪਾਣੀ 'ਚੋਂ ਹੀ ਨਿਕਲਦੀ ਹੈ 'ਤੇ ਆ ਕੇ ਗੱਝ ਖੱਡ ਵਿਚ ਰਲ ਜਾਂਦੀ ਹੈ, ਉਹ ਪਾਰ ਕੀਤੀ ਤੇ ਹੌਲੀ-ਹੌਲੀ ਚੜ੍ਹਾਈ ਚੜ੍ਹਦੇ ਕਰੀਬ ਛੇ ਹਜ਼ਾਰ ਫੁੱਟ ਦੀ ਉਚਾਈ 'ਤੇ ਵਸੇ ਪਿੰਡ ਕਰੇੜੀ ਵਿਖੇ ਪਹੁੰਚ ਗਏ | ਉਸ ਦਿਨ ਸਾਨੂੰ ਜੰਗਲਾਤ ਦੇ ਰੈਸਟ ਹਾਊਸ ਵਿਚ ਥਾਂ ਮਿਲ ਗਈ ਜਿਸ ਦੇ ਚੌਕੀਦਾਰ ਨੇ ਸਾਨੂੰ ਇਕ ਕਮਰਾ ਖੋਲ੍ਹ ਦਿੱਤਾ | ਨਾਲ ਵਾਲੇ ਕਮਰੇ ਵਿਚ ਇਕ ਅਮਰੀਕਨ ਗੋਰਾ ਠਹਿਰਿਆ ਹੋਇਆ ਸੀ, ਜੋ ਉਸ ਦਿਨ ਕਰੇੜੀ ਝੀਲ ਤੋਂ ਹੀ ਪਰਤ ਕੇ ਵਾਪਸ ਆਇਆ ਸੀ | ਉਸ ਨੇ ਸਾਨੂੰ ਰਿੱਛ ਦਾ ਇਕ ਚਿੱਟਾ ਦੰਦ ਦਿਖਾਇਆ ਜੋ ਉਹ ਝੀਲ ਕੋਲੋਂ ਲੱਭ ਕੇ ਲਿਆਇਆ ਸੀ | ਚਾਹ ਪੀ ਕੇ ਹਟੇ ਤਾਂ ਚੌਕੀਦਾਰ ਦੱਸਣ ਲੱਗਾ ਕਿ ਜੀ ਏਥੇ ਸਰਦੀਆਂ ਵਿਚ ਬਰਫ਼ ਪੈਂਦੀ ਹੈ ਤੇ ਕਈ ਵਾਰ ਕੋਈ ਰਿੱਛ ਵੀ ਆ ਕੇ ਰੈਸਟ ਹਾਊਸ ਦੇ ਦਲਾਨ ਵਿਚ ਬੈਠ ਜਾਂਦਾ ਹੈ |
ਰਾਤ ਨੂੰ ਰੋਟੀ ਖਾ ਕੇ ਅਸੀਂ ਦਲਾਨ ਦੇ ਘਾਹ 'ਤੇ ਕੁਰਸੀਆਂ ਡਾਹ ਕੇ ਬੈਠ ਗਏ | ਰਾਤ ਹਨੇਰੀ ਸੀ, ਪਰ ਮੌਸਮ ਬੜਾ ਸਾਫ ਸੀ, ਤੇ ਸਾਡੇ ਸਿਰ ਉੱਪਰ ਵਿਛੀ ਹੋਈ ਸੀ ਤਾਰਿਆਂ ਭਰੀ ਚੰਗੇਰ | ਯੋਗੀ ਨੇ ਨੂਰ ਜਹਾਂ ਦਾ ਇਕ ਗੀਤ ਛੁਹ ਲਿਆ, 'ਆਵਾਜ਼ ਦੇ ਕਹਾਂ ਹੈ, ਦੁਨੀਆ ਮੇਰੀ ਜਵਾਂ ਹੈ—ਔ, ਰਾਤ ਜਾ ਰਹੀ ਹੈ, ਯੂੰ | ਜੈਸੇ ਕੇ ਚਾਂਦਨੀ ਕੀ, ਬਾਰਾਤ ਜਾ ਰਹੀ ਹੈ-ਚਲਨੇ ਕੋ ਅਬ ਫ਼ਲਕ ਸੇ ਤਾਰੋਂ ਕਾ ਕਾਰਵਾਂ ਹੈ, ਐਸੇ ਮੇਂ ਤੂ ਕਹਾਂ ਹੈ, ਦੁਨੀਆ ਮੇਰੀ ਜਵਾਂ ਹੈ, ਆਵਾਜ਼ ਦੇ...' ਸਭ ਪਾਸੇ ਚੁੱਪ ਚਾਂ ਸੀ | ਗੀਤ ਦੀ ਅਵਾਜ਼ ਦੀਆਂ ਤਰੰਗਾਂ ਦੁੂਰ ਦਿਸਦੇ ਕਾਲੇ ਦੇਓਦਾਨੁੰ ਪਰਬਤਾਂ ਦੀਆਂ ਚੋਟੀਆਂ ਤੱਕ ਪੁੱਜ ਰਹੀਆਂ ਜਾਪਦੀਆਂ ਸਨ | ਵਿਦੇਸ਼ੀ ਗੋਰਾ ਵੀ ਸਾਡੇ ਕੋਲ ਆਕੇ ਬੈਠ ਗਿਆ ਤੇ ਉੱਚੀ ਅਵਾਜ਼ ਵਿਚ ਗਾਏ ਇਸ ਪੁਰਾਣੇ ਗੀਤ ਦਾ ਅਨੰਦ ਮਾਨਣ ਲੱਗਾ |
ਅਗਲੀ ਸਵੇਰ ਅਸੀਂ ਤੜਕਸਾਰ ਉੱਠੇ, ਕੁਝ ਪਰੌਾਠੇ ਨਾਲ ਬਣਵਾਏ ਤੇ ਚਾਹ ਦੀ ਭਰੀ ਥਰਮਸ ਲੈ ਕੇ ਕਰੇੜੀ ਝੀਲ ਵੱਲ ਟੁਰ ਪਏ | ਚੌਕੀਦਾਰ ਨੇ ਸਾਡੇ ਨਾਲ ਇਕ ਲੰਮ-ਸਲੰਮਾ ਗਾਈਡ ਭੇਜ ਦਿੱਤਾ, ਜੋ ਵੱਡੇ ਵੱਡੇ ਕਦਮ ਪੁੱਟ ਕੇ ਅੱਗੇ ਅੱਗੇ ਚੱਲ ਰਿਹਾ ਸੀ ਤੇ ਅਸੀਂ ਪਿੱਛੇ ਪਿੱਛੇ | ਕੁਝ ਕਿਲੋਮੀਟਰ ਤੱਕ ਹੌਲੀ ਹੌਲੀ ਚੜ੍ਹਾਈ ਸੀ ਤੇ ਫਿਰ ਗਾਈਡ ਨੇ ਦੱਸਿਆ, 'ਜੀ ਹੁਣ ਕਰੀਬ ਇਕ ਹਜ਼ਾਰ ਫੁੱਟ ਉੱਚੀ ਸਿੱਧੀ ਚੜ੍ਹਾਈ ਹੈ' | ਯੋਗੀ ਸਾਹਿਬ ਦੇ ਪੈਰਾਂ ਵਿਚ ਛਾਲੇ ਪੈ ਚੁੱਕੇ ਸਨ ਤੇ ਦਰਦ ਹੋ ਰਹੀ ਸੀ, ਉਹ ਅੱਗੇ ਚੱਲਣ ਤੋਂ ਮੁਨਕਰ ਹੋ ਗਏ |
ਉਨ੍ਹਾਂ ਨੂੰ ਚਾਹ ਪਿਆ ਕੇ ਵਾਪਸ ਰੈਸਟ ਹਾਊਸ ਵੱਲ ਤੋਰ ਦਿੱਤਾ ਪਰ ਅਸੀਂ ਹਾਰ ਨਾ ਮੰਨੀ | ਮੈਂ ਤੇ ਗਾਈਡ, ਦੋਵੇਂ ਔਖੀ ਚੜ੍ਹਾਈ ਚੜ੍ਹਨ ਲੱਗੇੇ, ਮੈਂ ਰਾਹ ਵਿਚ ਰੁਕ ਰੁਕ ਕੇ ਸਾਹ ਲੈ ਲੈਂਦਾ ਪਰ ਗਾਈਡ ਤੁਰਦੇ ਰਹਿਣ ਲਈ ਹੌਸਲਾ ਦੇਈ ਜਾਂਦਾ ਸੀ, ਕਿਉਂਕਿ ਰਸਤਾ ਅਜੇ ਕਾਫੀ ਸੀ ਤੇ ਸ਼ਾਮ ਤੱਕ ਵਾਪਸ ਵੀ ਮੁੜਨਾ ਸੀ | ਆਖ਼ਰ ਸਿੱਧੀ ਚੜ੍ਹਾਈ ਦੇ ਸਿਰੇ 'ਤੇ ਪਹੁੰਚ ਗਏ | ਪਿਛਾਂਹ ਮੁੜ ਕੇ ਦੇਖਿਆ, ਦੂਰ ਤੱਕ ਹੇਠਾਂ ਵਾਦੀ ਦਾ ਸੁੰਦਰ ਨਜ਼ਾਰਾ ਦਿਸ ਰਿਹਾ ਸੀ | ਬੈਠ ਕੇ ਥੋੜ੍ਹਾ ਜਿਹਾ ਆਰਾਮ ਕੀਤਾ ਤੇ ਫਿਰ ਤੁਰ ਪਏ | ਇਕ ਨਦੀ ਦੇ ਨਾਲ ਨਾਲ ਚੱਲ ਰਹੇ ਸਾਂ ਜੋ ਕਰੇੜੀ ਝੀਲ ਵੱਲੋਂ ਹੀ ਆ ਰਹੀ ਸੀ | ਵੱਡੀਆਂ ਵੱਡੀਆਂ ਚੱਟਾਨਾਂ, ਜੋ ਕਿਸੇ ਸਮੇਂ ਗਲੇਸ਼ੀਅਰਾਂ ਨੇ ਰੋੜ੍ਹ ਕੇ ਲਿਆਂਦੀਆਂ ਹੋਣੀਆਂ, ਅਸੀਂ ਉਨ੍ਹਾਂ ਦੁਆਲੇ ਲੱਕੜੀ ਦੇ ਪੁਲਾਂ ਤੋਂ ਲੰਘ ਕੇ ਕਦੀ ਨਦੀ ਦੇ ਇਸ ਪਾਰ ਜਾਂਦੇ, ਤੇ ਕਦੀ ਉਸ ਪਾਰ | ਚੜ੍ਹਾਈ ਅਜੇ ਵੀ ਸੀ, ਪਰ ਪਹਿਲਾਂ ਜਿੰਨੀ ਤਿੱਖੀ ਨਹੀਂ ਸੀ | ਦੋ ਕੁ ਘੰਟੇ ਲੰਘ ਗਏ ਤਾਂ ਨਦੀ ਦੇ ਪਰਲੇ ਪਾਸਿਓਾ ਭੇਡਾਂ ਲਿਜਾ ਰਹੇ ਭਵਾਲਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜੋ ਕਿਸੇ ਚੀਜ਼ ਨੁੰ ਭਜਾ ਰਹੇ ਜਾਪਦੇ ਸਨ | ਅਸੀਂ ਇਕ ਵੱਡੀ ਚੱਟਾਨ ਤੋਂ ਵਲ ਕੇ ਅੱਗੇ ਹੋਏ ਤਾਂ ਉਹ ਸਾਨੂੰ ਆਣ ਮਿਲੇ | ਹਫ਼ਿਆ ਹੋਇਆ ਇਕ ਮੁੰਡਾ ਕਹਿਣ ਲੱਗਾ, 'ਭਾਈ ਸਾਹਿਬ, ਜਦੋਂ ਤੁਸੀਂ ਚੱਟਾਨ ਦੇ ਪਿਛੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਇਕ ਰਿੱਛ ਚੱਟਾਨ ਦੇ ਉਰਲੇ ਪਾਸੇ ਬੈਠਾ ਹੋਇਆ ਹੈ | ਅਸੀਂ ਰੌਲਾ ਪਾਇਆ ਪਰ ਉਹ ਤੁਹਾਨੂੰ ਅਉਂਦਿਆਂ ਦੇਖ ਕੇ ਡਰ ਗਿਆ ਤੇ ਉੱਠ ਕੇ ਚਲਾ ਗਿਆ ਸੀ | ਜੇ ਅਚਾਨਕ ਤਹਾਡਾ ਸਾਹਮਣਾ ਹੋ ਜਾਂਦਾ ਤਾਂ ਉਸ ਨੇ ਤੁਹਾਨੂੰ ਪੈ ਜਾਣਾ ਸੀ |
ਅਸੀਂ ਕਾਫੀ ਲੰਬਾ ਸਫਰ ਤੈਅ ਕਰਕੇ ਆਖਰ ਕਰੇੜੀ ਝੀਲ ਪਹੁੰਚ ਹੀ ਗਏ | ਬੜਾ ਅਦਭੁੱਤ ਨਜ਼ਾਰਾ ਸੀ ਇਸ ਸ਼ਾਂਤ ਝੀਲ ਦਾ | ਬਿਲਕੁਲ ਇਕਾਂਤ ਸੀ | ਪਰ੍ਹਾਂ ਦੂਰ ਤੱਕ ਪਰਬਤ ਨਜ਼ਰ ਆ ਰਹੇ ਸਨ ਜਿਨ੍ਹਾਂ ਦੇ ਪਰਲੇ ਪਾਰ ਮਿੰਕਿਆਨੀ ਦੱਰਾ ਹੈ | ਅਸੀਂ ਝੀਲ ਦੇ ਉਰਲੇ ਪਾਸੇ ਬੈਠ ਗਏ, ਤੇ ਝੀਲ ਵੱਲੋਂ ਆ ਰਹੀ ਸੀਤਲ ਪੌਣ ਦਾ ਅਨੰਦ ਮਾਨਣ ਲੱਗੇ | ਤਿੰਨ ਕੁ ਵਜੇ ਵਾਪਸ ਤੁਰ ਪਏ ਤੇ ਰਾਤ ਪੈਣ ਤੋਂ ਪਹਿਲਾਂ ਰੈਸਟ ਹਾਊਸ ਪਹੁੰਚ ਗਏ | ਯੋਗੀ ਸਾਹਿਬ ਦਾ ਹਾਲ ਪੁੱਛਿਆ ਤਾਂ ਉਹ ਦੱਸਣ ਲੱਗੇ ਕਿ ਇਸ ਬਦੇਸ਼ੀ ਨੇ ਉਨ੍ਹਾਂ ਦੀ ਬੜੀ ਮੱਦਦ ਕੀਤੀ ਸੀ | ਉਸ ਨੇ ਯੋਗੀ ਸਾਹਿਬ ਦੇ ਪੈਰਾਂ ਦਾ ਇਲਾਜ ਕੀਤਾ ਜੋ ਉਨ੍ਹਾਂ ਦੀਆਂ ਉਂਗਲਾਂ 'ਤੇ ਲੱਗੀਆਂ ਚੇਪੀਆਂ ਤੋਂ ਨਜ਼ਰ ਵੀ ਆ ਇਹਾ ਸੀ | ਮੈਂ ਉਸ ਵਿਅਕਤੀ ਨੂੰ ਪੁੱਛਿਆ ਕਿ ਕੀ ਤੁਸੀਂ ਡਾਕਟਰ ਹੋ? ਤਾਂ ਉਹ ਕਹਿਣ ਲੱਗਾ ਕਿ ਨਹੀਂ, ਮੈਂ ਕੇਵਲ ਪੈਰਾਂ ਦੇ ਇਲਾਜ ਦਾ ਮਾਹਿਰ ਹਾਂ | ਮੈਂ ਸੋਚਣ ਲੱਗਾ ਕਿ ਅਮਰੀਕਨ ਲੋਕ ਬਹੁਤੀ ਸ਼ਾਨ ਨਹੀਂ ਦਿਖਾਉਂਦੇ, ਜੋ ਉਹ ਹੈਨ ਉਹੀ ਅਸਲ ਵਿਚ ਦੱਸਦੇ ਹਨ |
ਅਸੀਂ ਉਹ ਰਾਤ ਵੀ ਕਰੇੜੀ ਰੈਸਟ ਹਾਊਸ ਵਿਚ ਕੱਟੀ | ਉਸ ਦਿਨ ਹਨੇਰਾ ਪੈਣ 'ਤੇ ਯੋਗੀ ਜੀ ਨੇ ਇਕਬਾਲ ਬਾਨੋ ਦਾ ਗਾਇਆ ਹੋਇਆ ਦਾ ਇਕ ਗੀਤ ਸੁਣਾਇਆ:
'ਉਲਫਤ ਕੀ ਨਈ ਮੰਜ਼ਿਲ ਕੋ ਚਲਾ
ਬਾਂਹੇਂ ਡਾਲ ਕੇ ਬਾਹੋਂ ਮੇਂ |
ਦਿਲ ਤੋੜਨੇ ਵਾਲੇ ਦੇਖ ਕੇ ਚੱਲ,
ਹੰਮ ਭੀ ਤੋ ਪੜੇ ਹੈਂ ਰਾਹੋਂ ਮੇਂ
ਉਲਫਤ ਕੀ ਨਈ ਮੰਜ਼ਿਲ ਕੋ ਚਲਾ...' |
ਅਸੀਂ ਯੋਗੀ ਜੀ ਤੋਂ ਨੂਰਜਹਾਂ ਦਾ ਇਕ ਹੋਰ ਗੀਤ ਸੁਣਿਆ, 'ਹਮੇਂ ਤੋ ਸ਼ਾਮੇਂ ਗਮ ਮੇਂ ਕਾਟਨੀ ਹੈ ਜ਼ਿੰਦਗੀ ਅਪਨੀ—ਜਹਾਂ ਵੋ ਹੈਂ ਵਹੀਂ ਐ ਚਾਂਦ ਲੇ ਜਾ ਚਾਂਦਨੀ ਅਪਨੀ—ਹਮੇਂ ਤੋ...' |
ਅਗਲੇ ਦਿਨ ਕਰੇੜੀ ਪਿੰਡ ਨੂੰ ਅਲਵਿਦਾ ਕਹਿ ਕੇ ਉਸੇ ਰਾਹ ਵਾਪਸ ਟੁਰ ਪਏ-ਜਿਵੇਂ ਅਸੀਂ ਆਏ ਸਾਂ |

-ਮੋਬਾਈਲ : 9814348697

 
< Prev   Next >

Advertisements

Advertisement
Advertisement
Advertisement
Advertisement
Advertisement