:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਮਨੁੱਖ ਦਾ ਸ਼ਰੀਕ ਬਣ ਰਿਹਾ ਹੈ ਰੋਬੋਟ PRINT ਈ ਮੇਲ
robet.jpgਵਰਲਡ ਇਕਨਾਮਿਕ ਫੋਰਮ ਨੇ ਤਿੰਨ ਸਾਲ ਪਹਿਲਾਂ ਹੀ ਇਕ ਰਿਪੋਰਟ ਬਣਾਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਬੇਰੁਜ਼ਗਾਰਾਂ ਲਈ ਇਕ ਵੱਡਾ ਸੰਕਟ ਰੋਬੋਟ ਬਣਨ ਵਾਲੇ ਹਨ ਕਿਉਂਕਿ ਉਸ ਦੇ ਅਧਿਐਨ ਅਨੁਸਾਰ 2030 ਤੱਕ ਸੰਸਾਰ ਪੱਧਰ 'ਤੇ 80 ਕਰੋੜ ਨੌਕਰੀਆਂ ਇਨਸਾਨ ਦੇ ਹੱਥੋਂ ਨਿਕਲ ਕੇ ਰੋਬੋਟਾਂ ਦੇ ਕਬਜ਼ੇ ਵਿਚ ਜਾਣ ਵਾਲੀਆਂ ਹਨ | ਸੰਕਟ ਸਿਰਫ਼ ਇਸ ਗਿਣਤੀ ਦਾ ਨਹੀਂ ਹੈ, ਇਸ ਤੋਂ ਵੀ ਵੱਡਾ ਸੰਕਟ ਪੇਸ਼ਕਾਰੀ ਦਾ ਹੈ | ਰੋਬੋਟ ਇਨਸਾਨਾਂ ਤੋਂ ਜ਼ਿਆਦਾ ਹੀ ਕੰਮ ਨਹੀਂ ਕਰਨਗੇ ਬਲਕਿ ਇਨਸਾਨਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਸਫਾਈ ਨਾਲ ਵੀ ਕਰਨਗੇ | ਮਤਲਬ ਮੁਕਾਬਲਾ ਮਨੁੱਖ ਅਤੇ ਮਸ਼ੀਨ ਵਿਚਾਲੇ ਹੈ | ਜ਼ਾਹਿਰ ਹੈ ਭਾਵਨਾਤਮਕ ਸੰਦਰਭ ਦੇ ਪੱਧਰ ਤੇ ਮਸ਼ੀਨ ਆਮ ਤੌਰ 'ਤੇ ਇਨਸਾਨ 'ਤੇ ਭਾਰੀ ਹੀ ਪੈਂਦੀ ਹੈ, ਖ਼ਾਸ ਕਰਕੇ ਮਸ਼ੀਨੀ ਅੰਦਾਜ਼ ਵਾਲੇ ਕੰਮਕਾਰ ਦੇ ਮਾਮਲੇ ਵਿਚ | ਸ਼ਾਇਦ ਇਸ ਲਈ ਇਨਸਾਨੀ ਜ਼ਿੰਦਗੀ ਵਿਚ ਰੋਬੋਟਾਂ ਦੇ ਇਸ ਸ਼ੁਰੂ ਹੋ ਚੁੱਕੇ ਦਖਲ ਨੂੰ ਚੌਥੀ ਉਦਯੋਗਿਕ ਕ੍ਰਾਂਤੀ ਦਾ ਦਰਜਾ ਦਿੱਤਾ ਗਿਆ ਹੈ |

ਫਿਲਹਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਬਾਇਓਤਕਨਾਲੋਜੀ ਦੇ ਮੇਲ ਨਾਲ ਜੋ ਚੌਥੀ ਉਦਯੋਗਿਕ ਕ੍ਰਾਂਤੀ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਦੇ ਸ਼ੁਰੂ ਵਿਚ ਹੀ ਸ਼ੁਰੂ ਹੋ ਚੁੱਕੀ ਸੀ, ਹੁਣ ਹਰ ਲੰਘਦੇ ਸਾਲ ਦੇ ਨਾਲ ਉਹ ਤਿੱਖੀ ਹੁੰਦੀ ਜਾਵੇਗੀ | ਇਸ ਦੇ ਨਾਲ ਹੀ ਸ਼ੁਰੂ ਹੋ ਚੁੱਕੀ ਹੈ ਇਹ ਬਹਿਸ ਕਿ ਆਖਰ ਇਹ ਮੌਜੂਦਾ ਦੁਨੀਆ ਤੋਂ ਆਪਣੀ ਕੀਮਤ ਕੀ ਵਸੂਲੇਗੀ? ਮੰਨਿਆ ਜਾ ਰਿਹਾ ਹੈ ਕਿ ਸ਼ੁਰੂ ਵਿਚ ਤਾਂ ਇਹ ਇਨਸਾਨਾਂ ਭਾਵ ਕੰਮਕਾਰਾਂ ਦੀ ਹੀ ਬਲੀ ਲਵੇਗਾ | ਬਾਅਦ ਵਿਚ ਇਸ ਦੀ ਮੰਗੀ ਜਾਣ ਵਾਲੀ ਬਲੀ ਦੀ ਲਾਲਚੀ ਸੂਚੀ ਵਧਦੀ ਹੀ ਜਾਵੇਗੀ ਜੋ ਪ੍ਰਸਿੱਧ ਉਦਯੋਗਪਤੀ ਜੈਕ ਮਾ ਅਨੁਸਾਰ ਤੀਜੇ ਸੰਸਾਰ ਯੁੱਧ ਤੱਕ ਪਹੁੰਚੇਗੀ ਅਤੇ ਮਹਾਨ ਭਾਸ਼ਾ ਮਾਹਿਰ ਨੋਮਚੋਮਸਕੀ ਅਨੁਸਾਰ ਭਾਸ਼ਾਵਾਂ ਖਾਤਮੇ ਤੱਕ ਪਹੁੰਚ ਸਕਦੀਆਂ ਹਨ | ਵਰਲਡ ਇਕਨਾਮਿਕ ਫੋਰਮ ਨਵੀਆਂ ਪੁਰਾਣੀਆਂ 'ਫਿਊਚਰ ਆਫ਼ ਜਾਬਸ' ਬਾਰੇ ਰਿਪੋਰਟ ਜੋ ਵੀ ਕੁਝ ਦੱਸ ਰਹੀ ਹੈ, ਉਹ ਭਾਵੇਂ ਹਾਲੇ ਧੁੰਦਲਾ ਪਾਠ ਹੋਵੇ ਪਰ ਇਹ ਰਿਪੋਰਟਾਂ ਰਾਹਤ ਘੱਟ ਦਿੰਦੀਆਂ ਹਨ, ਡਰਾਉਂਦੀਆਂ ਜ਼ਿਆਦਾ ਹਨ |
ਸਾਲ 2016 ਤੋਂ ਹੁਣ ਤੱਕ ਕਰੀਬ 5 ਲੱਖ ਲੋਕਾਂ ਦੇ ਹੱਥੋਂ ਰੋਬੋਟ ਕੰਮ ਖੋਹ ਚੁੱਕੇ ਹਨ | ਇਸ ਤੋਂ ਪੂਰੀ ਤਸਵੀਰ ਭਾਵੇਂ ਨਾ ਸਾਫ਼ ਹੁੰਦੀ ਹੋਵੇ ਪਰ ਇਹ ਤਾਂ ਸਾਫ਼ ਹੁੰਦਾ ਹੀ ਹੈ ਕਿ ਡਰ ਹਵਾ ਹਵਾਈ ਨਹੀਂ ਹੈ | ਆਖਰ ਕਿਹੜੇ-ਕਿਹੜੇ ਖੇਤਰ ਸਭ ਤੋਂ ਪਹਿਲਾਂ ਇਸ ਜੰਗ ਦੀ ਲਪੇਟ ਵਿਚ ਆਉਣਗੇ? ਜਵਾਬ ਬਹੁਤ ਲੰਬਾ ਹੈ, ਬਸ ਏਨਾ ਸਮਝ ਲਓ ਕਿ ਸ਼ੁਰੂ ਵਿਚ ਕਰੀਬ 800 ਖੇਤਰਾਂ ਵਿਚੋਂ ਨੌਕਰੀਆਂ ਜਾਣਗੀਆਂ | ਵਰਲਡ ਇਕਨਾਮਿਕ ਫੋਰਮ ਨੇ ਆਪਣੀ ਸ਼ੁਰੂਆਤੀ ਰਿਪੋਰਟ ਵਿਚ ਏਨੇ ਹੀ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਸਭ ਕੁਝ ਤੋਂ ਬਾਅਦ ਵੀ ਇਹ ਹਾਲੇ ਇਕ ਅਨੁਮਾਨ ਹੀ ਹੈ | ਇਸ ਲਈ ਨਾ ਤਾਂ 801ਵਾਂ ਖੇਤਰ ਇਹ ਸਮਝੇ ਕਿ ਉਸ ਦਾ ਇਸ ਲੜਾਈ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ 799ਵਾਂ ਇਹ ਮੰਨ ਲਏ ਕਿ ਉਸ ਦਾ ਕੋਈ ਭਵਿੱਖ ਹੀ ਨਹੀਂ ਹੈ | ਵਿਗਿਆਨ ਅਤੇ ਤਕਨੀਕ ਦੇ ਅੰਦਾਜ਼ੇ ਵੀ ਆਖਰ ਅੰਦਾਜ਼ੇ ਹੀ ਹੁੰਦੇ ਹਨ |
ਸ਼ਾਇਦ ਇਹ ਗੱਲ ਬਹੁਤਿਆਂ ਨੂੰ ਨਾ ਪਤਾ ਹੋਵੇ ਕਿ ਅਨੁਮਾਨ ਸਭ ਤੋਂ ਜ਼ਿਆਦਾ ਵਿਗਿਆਨ ਦੇ ਖੇਤਰ ਵਿਚ ਹੀ ਫਰਲ ਹੁੰਦੇ ਹਨ | ਥੋੜ੍ਹੇ ਬਹੁਤ ਨਹੀਂ ਬਲਕਿ 90 ਫ਼ੀਸਦੀ ਤੋਂ ਵੀ ਜ਼ਿਆਦਾ | ਸਾਲ 1990 ਤੋਂ ਬਾਅਦ ਤੋਂ ਜੇਕਰ ਪੁਲਾੜ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਗਈਆਂ ਭਵਿੱਖਬਾਣੀਆਂ 10 ਫ਼ੀਸਦੀ ਵੀ ਸਹੀ ਹੁੰਦੀਆਂ ਤਾਂ ਅੱਜ ਧਰਤੀ ਅਤੇ ਪੁਲਾੜ ਵਿਚਾਲੇ ਆਵਾਜਾਈ ਏਨੀ ਸੌਖੀ ਹੋਣੀ ਚਾਹੀਦੀ ਸੀ ਜਿਵੇਂ ਦਿੱਲੀ ਅਤੇ ਮੁੰਬਈ ਦੇ ਵਿਚਾਲੇ | ਸੈਂਕੜੇ ਫੈਕਟਰੀਆਂ ਅਤੇ ਦਰਜਨਾਂ ਬਸਤੀਆਂ ਨਾ ਵੀ ਹੁੰਦੀਆਂ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਪ੍ਰੋਯਗਸ਼ਾਲਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਤਾਂ ਹੋਣੀਆਂ ਹੀ ਚਾਹੀਦੀਆਂ ਸਨ | ਪਰ ਹਕੀਕਤ ਕੀ ਹੈ, ਇਹ ਕਿਸੇ ਨੂੰ ਵੱਖਰੇ ਤੌਰ 'ਤੇ ਦੇਖਣ ਦੀ ਲੋੜ ਨਹੀਂ ਹੈ | ਇਸ ਲਈ ਸਭ ਕੁਝ ਭਵਿੱਖਵਾਣੀਆਂ ਮੁਤਾਬਕ ਹੋ ਜਾਵੇ, ਇਹ ਬਿਲਕੁਲ ਜ਼ਰੂਰੀ ਨਹੀਂ ਹੈ |
ਪਰ ਇਹ ਸਭ ਅਨੁਮਾਨ ਹਨ, ਇਸ ਤਰ੍ਹਾਂ ਦਾ ਕੁਝ ਨਹੀਂ ਹੋਣ ਜਾ ਰਿਹਾ, ਇਸ ਤਰ੍ਹਾਂ ਦਾ ਆਤਮਵਿਸ਼ਵਾਸ ਵੀ ਬਹੁਤ ਆਤਮਘਾਤੀ ਹੋਵੇਗਾ | ਸਾਮਾਨ ਬਣਾਉਣ ਤੋਂ ਲੈ ਕੇ ਪੈਦਾ ਕਰਨ ਤੋਂ ਲੈ ਕੇ ਦਫਤਰੀ ਕੰਮ ਤੱਕ ਰੋਬੋਟ ਦੇ ਹਿੱਸੇ ਨੇੜ ਭਵਿੱਖ ਵਿਚ ਆ ਜਾਣਗੇ, ਇਹ ਯਕੀਨੀ ਹੈ | ਕੋਈ ਇਸ ਤਰ੍ਹਾਂ ਦਾ ਖੇਤਰ ਨਹੀਂ ਬਚੇਗਾ, ਜਿਥੇ ਆਟੋਮੇਸ਼ਨ ਨਾ ਹੋਵੇ | ਇਸ ਲਈ ਵਿਸ਼ਵ ਅਰਥ ਵਿਵਸਥਾ ਵਿਚ 2020 ਤੋਂ ਬਾਅਦ ਇਕ ਮਰਦ ਨੌਕਰੀ ਹਾਸਲ ਕਰੇਗਾ ਤਾਂ ਤਿੰਨ ਮਰਦ ਆਪਣੀ ਨੌਕਰੀ ਗਵਾਉਣਗੇ ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਇਹ ਅਨੁਪਾਤ 1:5 ਦਾ ਹੋਵੇਗਾ | ਕਹਿਣ ਦਾ ਮਤਲਬ ਕਿ ਇਕ ਔਰਤ ਨੌਕਰੀ ਹਾਸਲ ਕਰੇਗੀ ਅਤੇ 5 ਔਰਤਾਂ ਦੀ ਨੌਕਰੀ ਜਾਏਗੀ | ਸਭ ਤੋਂ ਜ਼ਿਆਦਾ ਇਹ ਗਣਿਤ ਕੰਪਿੂਟਰ, ਇੰਜੀਨੀਅਰਿੰਗ, ਆਰਕੀਟੇਕਚਰ ਅਤੇ ਮੈਥੇਮੈਟੀਕਲ ਇੰਡਸਟਰੀ ਸੱਚ ਹੁੰਦਾ ਦਿਸੇਗਾ |
ਪਰ ਇਹ ਮੰਨ ਲੈਣਾ ਕਿ ਰੋਬੋਟ ਬਸ ਅਲਗੋਰਿਦਮ ਜ਼ਬਾਨ ਵਾਲੇ ਖੇਤਰਾਂ ਤੱਕ ਹੀ ਸੀਮਤ ਰਹੇਗਾ, ਜ਼ੋਖਮ ਭਰੇ ਨਤੀਜੇ ਵਿਚ ਦਾਅ ਲਗਾਉਣ ਵਰਗਾ ਹੋਵੇਗਾ | ਅੱਜ ਨਹੀਂ ਤਾਂ ਕਲ੍ਹ, ਰੋਬੋਟ ਸਵੈ-ਵਿਵੇਕ ਦੇ ਖੇਤਰ ਵਿਚ ਵੀ ਕਦਮ ਰੱਖਣਗੇ | ਫੰਕਸ਼ਨ ਫੀਡ ਵਰਗੇ ਸੌਖੇ ਖੇਤਰਾਂ ਵਿਚ ਇਹ ਹਮੇਸ਼ਾ ਨਹੀਂ ਰਹਿਣਗੇ | ਸੋਫੀਆ ਵਰਗਾ ਪਿਆਰਾ ਜਾਂ ਪਿਆਰੀ? ਰੋਬੋਟ ਬਣਾ ਕੇ ਤਹਿਲਕਾ ਮਚਾਉਣ ਵਾਲੇ ਵਿਗਿਆਨੀ ਡੇਵਿਡ ਹਾਂਸਨ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਸੰਨ 2045 ਤੱਕ ਰੋਬੋਟ ਆਪਣੇ ਲਈ ਵਿਆਹ ਦੀ ਮੰਗ ਵੀ ਕਰਨ ਲੱਗਣਗੇ | ਕਹਿੰਦੇ ਹਨ ਹਰ ਤਾਕਤਵਰ ਪਹਿਲਾਂ ਕਮਜ਼ੋਰ ਦਾ ਸਫਾਇਆ ਕਰਦਾ ਹੈ | ਇਨਸਾਨ ਦੀ ਇਹ ਖਾਮੀ ਰੋਬੋਟ ਵਿਚ ਵੀ ਦੇਖੀ ਜਾ ਰਹੀ ਹੈ | ਇਹ ਉਨ੍ਹਾਂ ਖੇਤਰਾਂ ਨੂੰ ਪਹਿਲਾਂ ਨਿਸ਼ਾਨਾ ਬਣਾ ਰਿਹਾ ਹੈ ਜਿਥੇ ਔਰਤਾਂ ਦੀ ਇਜ਼ਾਰੇਦਾਰੀ ਹੈ—ਜਿਵੇਂ ਲਾਜੀਸਿਟਕਸ, ਸਿਹਤ ਦਾ ਖੇਤਰ, ਕਲਾ ਅਤੇ ਦਫਤਰ ਵਿਚ ਕੀਤੀ ਜਾਣ ਵਾਲੀ 9 ਤੋਂ 5 ਵਾਲੀ ਨੌਕਰੀ | ਕਹਿਣ ਦਾ ਮਤਲਬ ਆਪਣੇ ਸ਼ੁਰੂਆਤੀ ਹਮਲੇ ਵਿਚ ਰੋਬੋਟ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ |
'ਦ ਏਜ ਆਫ ਲਿਵਿੰਗ ਇੰਟੈਲੀਜੈਂਟ ਸਿਸਟਮ ਐਾਡ ਅੰਡਰਾਇਡ ਸੁਸਾਇਟੀ' ਨਾਂਅ ਨਾਲ ਛਪੇ ਆਪਣੇ ਇਕ ਲੇਖ ਵਿਚ ਡਾ: ਡੇਵਿਡ ਹਾਂਸਨ ਨੇ ਲਿਖਿਆ ਹੈ ਕਿ ਬਹੁਤ ਜਲਦੀ ਅੰਡਰਾਇਡ ਆਧਾਰਿਤ ਰੋਬੋਟ ਇਨਸਾਨ ਨਾਲ ਵਿਆਹ ਕਰਨ ਲਾਇਕ ਵੀ ਹੋ ਜਾਣਗੇ | ਇਹੀ ਨਹੀਂ ਉਦੋਂ ਉਨ੍ਹਾਂ ਵਿਚੋਂ ਵੀ ਇਨਸਾਨਾਂ ਵਾਲੀਆਂ ਘਾਟਾਂ ਭਾਵ ਜ਼ਰ, ਜ਼ੋਰੂ ਅਤੇ ਜ਼ਮੀਨ ਦਾ ਅੰਤਹੀਣ ਲਾਲਚ ਪੈਦਾ ਹੋ ਜਾਵੇਗਾ ਕਿਉਂਕਿ ਇਸੇ ਅਧਿਐਨ ਅਨੁਮਾਨ ਵਿਚ ਕਿਹਾ ਗਿਆ ਹੈ ਕਿ ਸਾਲ 2045 ਤੱਕ ਇਸ ਤਰ੍ਹਾਂ ਦੇ ਰੋਬੋਟ ਵੀ ਬਾਜ਼ਾਰ ਵਿਚ ਹੋਣਗੇ ਜੋ ਜ਼ਮੀਨ ਦੀ ਖਰੀਦੋ-ਫਰੋਖਤ ਵਿਚ ਰੁਚੀ ਰੱਖਣ ਦੇ ਨਾਲ-ਨਾਲ ਵੋਟ ਪਾਉਣ ਲਈ ਵੀ ਉਤਸ਼ਾਹੀ ਹੋਣਗੇ | ਕੁੱਲ ਮਿਲਾ ਕੇ ਰੋਬੋਟਾਂ ਦੀ ਕਹਾਣੀ ਹੁਣ ਕਾਗਜ਼ ਵਿਚ ਉਤਾਰੀ ਜਾਣ ਵਾਲੀ ਕੋਈ ਕਥਾ ਨਹੀਂ ਰਹੀ ਬਲਕਿ ਹੁਣ ਇਹ ਰੋਜ਼ਮਰ੍ਹਾ ਦੀ ਗੁੰਝਲਾਂ ਭਰੀ ਜ਼ਿੰਦਗੀ ਦੀ ਹਕੀਕਤ ਬਣਨ ਵਾਲੇ ਹਨ |
 
< Prev   Next >

Advertisements

Advertisement
Advertisement
Advertisement
Advertisement
Advertisement