:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

.......ਹਰੀਆਂ ਚਰਾਂਦਾ..... PRINT ਈ ਮੇਲ

drb.jpgਜਦ ਵੀ ਕਿਸੇ ਦੀ ਲਿਖੀ ਹੋਈ ਵਿਦੇਸ਼ ਦੀ ਕਹਾਣੀ ਜਾਂ ਵੇਦਨਾ ਪੜਦੀ ਆਂ ਤਾਂ ਆਪ ਵੀ ਕਈ ਵਾਰ ਉਹੀ ਸੋਚਾਂ ਸੋਚ ਰਹੀ ਹੁੰਨੀ ਆਂ ਪਰ ਫੇਰ ਲੱਗਦਾ ਮਨਾਂ ਇਹ ਵੀ ਸਾਰੇ ਵਿਹਲੀ ਬੈਠੀ ਦੇ ਮਨ ਦੇ ਵਲਵਲੇ ਈ ਆ। ਕੋਈ ਮਜਬੂਰੀ ਤਾਂ ਨੀ ਸੀ ਆਪਣੀ ਮਰਜੀ ਨਾਲ ਸਾਰਾ ਕੁੱਛ ਸੋਚ ਸਮਝ ਕੇ ਆਏ ਸੀ ਤੇ ਮਾੜਾ ਵੀ ਕੋਈ ਨੀ ਰਿਹਾ। ਪੂਰੀ ਮੌਜ ਕਰਦੇ ਆਂ,ਜੇ ਕੰਮ ਦਾ ਸੋਚਾਂ,ਕੰਮ ਤਾਂ ਠੀਕ ਆ ਕਰਨਾ ਈ ਪੈਂਦਾ,ਚਾਹੇ ਐਥੇ ਹੋਵੋ ਜਾਂ ਉੱਥੇ। ਅਸਲ ਗੱਲ ਤਾਂ ਕਈ ਵਾਰ ਲੱਗਦੀ ਆ ਕਿ ਸਾਨੂੰ ਕੰਮ ਕਰਨਾ ਚੰਗਾ ਨੀ ਲੱਗਦਾ,ਹੋ ਸਕਦਾ ਮੇਰੀ ਇਸ ਗੱਲ ਨਾਲ ਬਹੁਤੇ ਸਹਿਮਤ ਨਾਂ ਹੋਣ ਪਰ ਮੈਨੂੰ ਲੱਗਦਾ ਇਹ ਅਸਲੀਅਤ ਆ। ਇੰਡੀਆ ਚ ਹਰ ਇੱਕ ਬੰਦਾ ਚਾਹੁੰਦਾ ਮੈਨੂੰ ਇਹੋ ਜਿਹੀ ਨੌਕਰੀ ਚਾਹੀਦੀ ਆ ,ਜਿਹਦੇ ਚ ਮੈਂ ਬੈਠਾਂ ਸਾਰਾ ਦਿਨ ਕੁਰਸੀ ਤੇ,ਕੰਮ ਕੋਈ ਨਾ ਕਰਨਾ ਹੋਵੇ,ਕੰਮ ਕਰਨ ਨੂੰ ਮੂਹਰੇ ਹੋਰ ਬੰਦੇ ਰੱਖੇ ਹੋਣ,ਬੱਸ ਮੈਂ ਦੱਸ ਕੇ ਕੰਮ ਕਰਾਵਾਂ, ਹਾਂ ਪਰ ਤਨਖਾਹ ਵਾਹਵਾ ਚੰਗੀ ਹੋਣੀ ਚਾਹੀਦੀ ਆ।


ਇਹ ਸਾਡੀ ਤਕਰੀਬਨ ਸਾਰਿਆਂ ਦੀ ਸੋਚ ਹੁੰਦੀ ਆ ਤੇ ਹੁੰਦੀ ਸੀ,ਮੈਂ ਵੀ ਉਹਨਾਂ ਚੋਂ ਈ ਇੱਕ ਆਂ,ਮੇਰੀ ਵੀ ਇਹੀ ਸੋਚ ਸੀ। ਹੋ ਸਕਦਾ ਕੁੱਛ ਲੋਕਾਂ ਦੀ ਸੋਚ ਇਹ ਨਾ ਹੋਵੇ ਪਰ ਉਹ ਸ਼ਾਇਦ ਆਟੇ ਚ ਲੂਣ ਦੇ ਬਰਾਬਰ ਈ ਹੋਣਗੇ। ਕਈ ਵਾਰ ਤਾਂ ਸੋਚਦੀ ਆਂ ਉਹ ਚੁਟਕਲਾ ਜਿਹਦੇ ਚ ਬੇਬੇ ਕਹਿੰਦੀ ਪੁੱਤ ਮੇਰਾ ਫੌਜੀ ਹੋ ਗਿਆ,ਵਧੀਆ ਤਨਖਾਹ ਮਿਲਦੀ ਆ ਪਰ ਕੰਮ ਚ ਕੋਈ ਖਤਰਾ ਨੀ ਹੈਗਾ ਕਿਉਂਕ ਉਹ ਤਾਂ ਬੱਸ ਬੰਦੂਕਾਂ ਸਾਫ ਸਾਫ ਕਰ ਕਰਕੇ ਈ ਫੜਾਉਂਦਾ,ਬੰਦੂਕਾਂ ਚਲਾਉਣ ਨੂੰ ਤਾਂ ਉਹਨੇ ਮੂਹਰੇ ਹੋਰ ਬੰਦੇ ਰੱਖੇ ਹੋਏ ਨੇ,ਇਹ ਬਿਲਕੁਲ ਸਹੀ ਤਰਜਮਾਨੀ ਕਰਦਾ ਸਾਡੇ ਸੁਭਾਅ ਦੀ।

ਹੁਣ ਬੈਠੀ ਸੋਚਦੀ ਸੀ ਇਹ ਨੀ ਕਿ ਅਸੀਂ ਕੰਮ ਕਰਨਾਂ ਨੀ ਚਾਹੁੰਦੇ, ਉੱਥੇ ਸਾਡੇ ਕੰਮ ਦਾ ਸਹੀ ਰੇਟ ਨੀ ਮਿਲਦਾ,ਕਦਰ ਨੀ ਪੈਂਦੀ, ਜਦੋਂ ਬਾਹਰ ਆ ਜਾਨੇ ਆਂ,ਦਿਨ ਰਾਤ ਇੱਕ ਕਰਕੇ ਕੰਮ ਕਰਦੇ ਆਂ,ਕਨੂੰਨ ਵੀ ਮੰਨਦੇ ਆਂ। ਫੇਰ ਇਹਨਾਂ ਸੁੱਖ ਸਹੂਲਤਾਂ ਦੇ ਗੁਲਾਮ ਬਣ ਜਾਨੇ ਆਂ। ਜੇ ਕਿਤੇ ਵਾਪਸ ਮਿਲਣ ਵੀ ਜਾਨੇ ਆਂ ਤਾਂ ਜੀ ਨੀ ਲੱਗਦਾ,ਫੇਰ ਪੁੱਠੇ ਪੈਰੀਂ ਭੱਜ ਆਉਨੇ ਆਂ। ਐਥੇ ਆਕੇ ਉਹ ਪਿੰਡ,ਬਾਪੂ ਬੇਬੇ ਪਿੰਡ ਵਾਲਿਆਂ ਦੀ ਯਾਦ ਨੀ ਟਿਕਣ ਦਿੰਦੀ। ਉੱਥੇ ਰਹਿ ਨੀ ਸਕਦੇ,ਬੱਸ ਰੋ ਰੋ ਕੇ ਯਾਦ ਕਰਕੇ ਬੈਠੇ ਗੀਤ,ਗਜਲਾਂ ਕਹਾਣੀਆਂ ਲਿਖੀ ਜਾਨੇ ਆਂ। ਅੱਗੇ ਤਾਂ ਲੋਕ ਡਾਇਰੀਆਂ ਚ ਲਿਖਦੇ ਸੀ ਤੇ ਕਿਸੇ ਇੱਕ ਅੱਧ ਦੀ ਕਿਤਾਬ ਛਪ ਜਾਂਦੀ,ਹੁਣ ਤਾਂ ਐਸੀ ਬਿਮਾਰੀ ਲਾਈ ਆ ਆਹ ਫੇਸ ਬੁੱਕ ਤੇ ਬਲਾਗਾਂ ਨੇ ਜਦੇ ਲਿਖ ਕੇ ਜਦੇ ਛਪ ਜਾਂਦੇ ਆ। ਫੇਰ ਅਗਲੀਆਂ ਪਿਛਲੀਆਂ ਗੱਲਾਂ ਯਾਦ ਕਰ ਕਰ ਲਿਖਣ ਦਾ ਚਸਕਾ ਜਿਹਾ ਪੈ ਜਾਂਦਾ ਤੇ ਹੁਣ ਰਿਹਾ ਨੀ ਜਾਂਦਾ।

ਵੈਸੇ ਤਾਂ ਇਹ ਦੇਸ ਪਰਦੇਸ ਜਾਣ ਆਉਣ ਦਾ ਸਿਸਸਿਲਾ ,ਬਾਬੇ ਆਦਮ ਵੇਲੇ ਦਾ ਤੁਰਿਆ ਈ ਆਉਂਦਾ,ਪਹਿਲਾਂ ਚਰਵਾਹੇ ਲੋਕ ਸੀ,ਜਿੱਧਰ ਹਰਾ ਘਾਹ ਹੋਣਾ ਤੁਰ ਪੈਂਦੇ ਮਾਲ ਡੰਗਰ ਹੱਕ ਕੇ ਤੇ ਜਾ ਡੇਰਾ ਲਾਉਂਦੇ ਹਰੀਆਂ ਚਰਾਂਦਾ ਚ। ਜਦ ਉੱਥੇ ਘਾਹ ਨਾ ਰਹਿੰਦੇ ਅੱਗੇ ਤੁਰ ਜਾਂਦੇ। ਹੁਣ ਜੇ ਦੇਖੀਏ ਤਾਂ ਸਾਡੇ ਦਾਦੇ ਪੜਦਾਦੇ ਵੀ ਰੋਜੀ ਰੋਟੀ ਦੀ ਭਾਲ ਚ ਕਦੇ ਪਾਕਿਸਤਾਨ ਦੀਆਂ ਬਾਰਾਂ ਅਬਾਦ ਕਰਨ ਚਲੇ ਗਏ ਤੇ ਕਦੇ ਰਾਜਸਥਾਨ ਦੇ ਟਿੱਬੇ। ਗਏ ਉਹ ਵੀ ਵਧੀਆ ਜਿੰਦਗੀ ਦੀ ਭਾਲ ਚ ਈ । ਫੇਰ ਹੌਲੀ ਹੌਲੀ ਜਦ ਆਵਾਜਾਈ ਦੇ ਸਾਧਨ ਵੱਧ ਗੇ,ਜਹਾਜਾਂ ਸਮੁੰਦਰੀ ਜਹਾਜਾਂ ਚ ਲੋਕ ਬਾਹਰਲੇ ਦੇਸ਼ਾਂ ਤੱਕ ਮਾਰ ਕਰਨ ਲੱਗ ਗੇ। ਹਾਲੇ ਸ਼ਿੰਘਾਈ ਸਿੰਘਾਪੁਰ ਮਲਾਇਆ ਵਾਲਿਆਂ ਦੇ ਪੱਕੇ ਵਧੀਆ ਘਰ ਸਾਡੇ ਪਿੰਡਾਂ ਚ ਆਮ ਮਿਲ ਈ ਜਾਂਦੇ ਆ। ਸਾਡੀਆਂ ਲੋਕ ਬੋਲੀਆਂ ਵੀ,ਜਿਵੇਂ ਤਾਣ ਛਤਰੀ ਵੇ ਜਿਹੜੀ ਲੰਡਨੋਂ ਮੰਗਾਈ ਆ,ਇਸ ਗੱਲ ਦੀ ਗਵਾਹੀ ਭਰਦੀਆਂ ਨੇ ਬਈ ਸਾਡੇ ਦਾਦੇ ਪੜਦਾਦੇ ਵੀ ਚੰਗੀ ਜਿੰਦਗੀ ਦੇ ਚਾਹਵਾਨ ਤੇ ਦਿਲ ਦੇ ਦਲੇਰ ਹੁੰਦੇ ਸੀ।

ਸਾਡੇ ਵੀ ਇੱਕ ਪੜਦਾਦੇ ਦਾ ਭਰਾ ਸੁੰਦਰ ਸਿੰਘ, ਬਹੁਤ ਪਹਿਲੀਆਂ ਚ ਕਿਤੇ ਅਮਰੀਕਾ ਗਿਆ ਸੀ। ਜਦ ਵਾਪਸ ਛੁੱਟੀ ਲਈ ਪਾਕਿਸਤਾਨ ਬਾਰ ਚ ਆਇਆ ਤਾਂ ਬਿਮਾਰ ਹੋਕੇ ਮਰ ਗਿਆ। ਹਾਲੇ ਵੀ ਸ਼ਾਇਦ ਕੁੱਛ ਕਾਗਜ ਪੱਤਰ ਪਏ ਈ ਹੋਣੇ ਆਂ। ਸੋਚਦੀ ਸੀ ਇਹ ਵੀ ਦਿਲ ਦੇ ਤਕੜੇ ਬੰਦਿਆਂ ਦੇ ਕੰਮ ਈ ਹੁੰਦੇ ਸੀ,ਚੰਗੇ ਹੱਸਦੇ ਵੱਸਦੇ ਘਰ ਪਰਵਾਰ ਛੱਡ ਕੇ ਦੂਜੇ ਬਿਗਾਨੇ ਦੇਸ਼ਾਂ ਚ ਜਾਕੇ ਕੰਮ ਕਾਰ ਕਰਨੇ,ਆਪ ਸੈੱਟ ਹੋਣਾ,ਬਾਕੀ ਪੂਰੇ ਪਰਵਾਰ ਖਾਨਦਾਨ ਦੀ ਮਦਦ ਕਰਨੀ।

ਵੈਸੇ ਜੇ ਸੋਚੀਏ ਆਉਂਦੇ ਤਾਂ ਅਸੀਂ ਵੀ ਸਾਰੇ ਹਰੀਆਂ ਚਰਾਂਦਾ ਕਰਕੇ ਈ ਆਂ,ਜਿੱਥੇ ਵੇਖਦੇ ਆਂ ਵਧੀਆ ਸੁੱਖ ਸਹੂਲਤਾਂ ਨੇ ਉਧਰ ਨੂੰ ਤੁਰ ਪਈਦਾ ਗੱਡੀਆਂ ਵਾਲਿਆਂ ਵਾਂਗੂ। ਹੁਣ ਤਾਂ ਲੱਗਦਾ ਇਹ ਪਰਵਾਜ ਇੱਕ ਦੇਸ਼ ਤੋਂ ਦੂਜੇ ਦੇਸ਼ ਨੂੰ ਕੋਈ ਬਹੁਤੀ ਔਖੀ ਨੀ ਰਹਿਗੀ। ਇਹ ਵੀ ਇੱਕ ਸਾਡੇ ਸੁਭਾ ਦਾ ਹਿੱਸਾ ਈ ਬਣ ਗਿਆ ਜਿਹੜਾ ਸਾਨੂੰ ਖੁੱਲੀ ਹਵਾ ਚ ਉਡਾਰੀਆਂ ਮਾਰ ਕੇ ਖੰਬ ਫੜਫੜਾਉਣ ਲਈ ਉਕਸਾਉਂਦਾ ਰਹਿੰਦਾ। ਵੈਸੇ ਤਾਂ ਸਾਰੀ ਦੁਨੀਆਂ ਈ ਹੁਣ ਇੱਕ ਪਿੰਡ ਵਰਗੀ ਲੱਗਦੀ ਆ ਜਦ ਮਰਜੀ ਜਿੱਥੇ ਮਰਜੀ ਚਲੇ ਜਾਓ,ਘਰ ਬੈਠੇ ਈ ਦੁਨੀਆਂ ਦੇ ਦੂਜੇ ਪਾਸੇ ਬੈਠੇ ਭੈਣ ਭਰਾਵਾਂ ਨਾਲ ਜਦ ਮਰਜੀ ਗੱਲ ਬਾਤ ਕਰਲੋ। ਹੁਣ ਉਹ ਪਹਿਲਾਂ ਵਾਲੀਆਂ ਦੂਰ ਦੁਰਾਡੇ ਦੀਆਂ ਦੂਰੀਆਂ ਤਾਂ ਨਜਦੀਕ ਹੋ ਗੀਆਂ ਹੁਣ ਤਾਂ ਬੱਸ ਦਿਲ ਦੀਆਂ ਦੂਰੀਆਂ ਦਾ ਈ ਚੱਕਰ ਆ।

 
< Prev   Next >

Advertisements

Advertisement
Advertisement
Advertisement
Advertisement
Advertisement