::::::ਰਹਿਮਤ ਦਾ ਮੀਹ ਵਰਸਾਇਆ ਹੈ!:::. |
|
|
 ਸ਼ੁਕਰ,ਸ਼ੁਕਰ ਹੈ ਤੇਰਾ ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ?
ਤੇਰੇ ਦਰਸ਼ਨ ਕਰਕੇ ਬਾਬਾ,ਬੜਾ ਚੈਨ ਆਇਆ ਹੈ!
ਔਹ ਖਤਮ ਹੋਏ ਦਿਹਾੜੇ,ਕੈਟਾਂ ਪਾਏ ਸੀ ਜਦੋਂ ਪੁਆੜੇ?
ਪੁਲਿਸ ਸਦਕੇ ਗੁਰਦੂਆਰੇ, ਸਿਖਾਂ ਨੂੰ ਸੀ ਧਕੇ ਮਾਰੇ?
ਬਾਹੋਂ ਫੜ ਫੜ ਕੇ ਬਾਬਾ,ਪੁਲਿਸ ਗਡੀਆਂ ਦੇ ਵਿਚ ਚਾੜੇ?
ਬਾਬੇ ਨਾਨਕ ਸੋਟੇ ਵਾਲੇ , ਤੇਰੇ ਕੋਤਕ ਤੂੰ ਹੀ ਜਾਣੇ!
ਤੇਰੀ ਜਪੂਜੀ ਮੇਰਾ ਹੋਸਲਾ , ਮਜਬੂਤ ਬਣਾਇਆ ਹੈ,
ਸ਼ੁਕਰ ਸ਼ੁਕਰ ਹੈ ਤੇਰਾ,ਤੂੰ ਰਹਿਮਤ ਦਾ ਮੀਹ ਵਰਸਾਇਆ ਹੈ!
(ਕੁਕੜ ਪਿੰਡੀਆ)
|