:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

...........ਜੱਟ ਨੂੰ ਸੋਨੇ ਰੰਗੀ........ PRINT ਈ ਮੇਲ

bal_vvvv.jpgਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ, ਵੈਸੇ ਤਾਂ ਕਈਆਂ ਦੀਆਂ ਕੱਲ ਦੀਆਂ ਵਧਾਈਆਂ ਆਈ ਜਾਂਦੀਆਂ ਪਰ ਮੇਰਾ ਕੈਲੰਡਰ ਕਹਿੰਦਾ ਅੱਜ ਵਿਸਾਖੀ ਆ,ਸੋ ਮੇਰੇ ਵਲੋਂ ਅੱਜ ਕਬੂਲ ਕਰ ਲੋ। ਅੱਗੇ ਤਾਂ ਕਹਿੰਦੇ ਹੁੰਦੇ ਸੀ,ਆਈ ਵਿਸਾਖੀ ਜੱਟਾ ਪਾ ਲੈ ਦਾਤੀ,ਇਸ ਦਿਨ ਕਣਕ ਦੀ ਵਢਾਈ ਸ਼ੁਰੂ ਕਰਦੇ ਹੁੰਦੇ ਸੀ। ਪਰ ਹੁਣ ਤਾਂ ਵਿਸਾਖੀ ਵਾਲੇ ਦਿਨ ਬਹੁਤੇ ਜੱਟ ਵਿਚਾਰੇ ਕਣਕ ਦੇ ਢੇਰਾਂ ਤੇ ਮੰਡੀਆਂ ਚ ਬੈਠੇ ਹੁੰਦੇ ਆ।

ਉਹ ਢੋਲ ਦੇ ਡੱਗੇ ਤੇ ਭੰਗੜਾ ਪਾਉਂਦੇ ਨੱਚਦੇ ਟੱਪਦੇ ਪੰਜਾਬੀ ਗੱਭਰੂ ਮੁਟਿਆਰਾਂ ਦਾ ਤਿਉਹਾਰ ਬੱਸ ਟੀਵੀ ਅਖਬਾਰਾਂ ਦੀਆਂ ਸੁਰਖੀਆਂ ਚ ਈ ਹੁੰਦਾ। ਜੱਟ ਨੂੰ ਸੋਨੇ ਰੰਗੀ ਕਣਕ ਦੇ ਬੋਹਲ ਤੇ ਬੈਠੇ ਨੂੰ ਵੀ ਲੱਗਦਾ ਮੇਰੀ ਕਾਹਦੀ ਵਿਸਾਖੀ ਆ, ਆਹ ਕਣਕ ਦੇ ਵਿਕਣ ਨਾਲ ਮੇਰੇ ਤਾਂ ਰੇਹਾਂ ਸਪਰੇਆਂ ਦੇ ਖਰਚੇ ਵੀ ਪੂਰੇ ਨੀ ਪੈਣੇ। ਕਈ ਵਾਰ ਤਾਂ ਸੋਚਦੀ ਆਂ ਉਹ ਨੱਚਦਾ ਟੱਪਦਾ ਮਾਰਦੇ ਦਮਾਮੇ ਵਾਲਾ ਜੱਟ ਕਿੱਧਰ ਗੁਆਚ ਗਿਆ। ਇਸ ਦਿਨ ਨਵਾਂ ਬਿਕਰਮੀ ਸਾਲ ਚੜਦਾ,ਦੁਕਾਨਾਂ ਵਾਲੇ ਨਵੀਆਂ ਬਹੀਆਂ ਖਾਤੇ ਲਾਉਂਦੇ ਆ ਪਰ ਜੱਟ ਦੇ ਪੁਰਾਣੇ ਕਰਜੇ ਵੀ ਇਹਨਾਂ ਨਵੀਆਂ ਬਹੀਆਂ ਚ ਮੂਹਰੇ ਚੜ ਬਹਿੰਦੇ ਆ। ਪਰ ਫੇਰ ਵੀ ਸਾਡਾ ਇਹ ਜਿੰਦਾ ਦਿਲ ਸਿਰੜੀ ਜੱਟ ਇਸ ਦਿਨ ਗੁਰਦੁਆਰੇ ਜਾ ਕੇ ਸਭ ਦੀ ਖੈਰ ਸੁੱਖ ਮੰਗ ਈ ਆਉਂਦਾ।

ਵੈਸੇ ਅੱਜ ਖਾਲਸਿਆਂ ਦਾ ਜਨਮ ਦਿਨ ਆਂ,ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਚ ਪੰਜ ਪਿਆਰੇ ਚੁਣ ਕੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਪਹਿਲੀ ਵਾਰ ਦੁਨੀਆਂ ਦੇ ਇਤਿਹਾਸ ਚ ਹੋਇਆ ਸੀ ਕਿ ਕਿਸੇ ਪੀਰ ਪੈਗੰਬਰ ਨੇ ਪੰਜ ਪਿਆਰਿਆਂ ਜਾਂ ਆਪਣੇ ਭਗਤਾਂ ਨੂੰ ਉੱਤਮ ਦਰਜਾ ਦਿੱਤਾ ਤੇ ਆਪ ਉਹਨਾਂ ਕੋਲੋਂ ਨੀਵੇਂ ਬੈਠ ਕੇ ਅੰਮ੍ਰਿਤ ਛਕਿਆ। ਅੰਮ੍ਰਿਤ ਸੰਚਾਰ ਕਰਨ ਦਾ ਮੁੱਖ ਮੰਤਵ ਮਰੀ ਹੋਈ ਕੌਮ ਦੀ ਜਮੀਰ ਨੂੰ ਜਾਗਰਤ ਕਰਕੇ ਉਹਦੇ ਚ ਬਹਾਦਰੀ ਦੀ ਰੂਹ ਫੂਕਣਾ ਸੀ। ਸਾਡੀ ਕੌਮ ਜਾਗੀ ਤਾਂ ਜਰੂਰ ਪਰ ਹੁਣ ਕਈ ਵਾਰ ਲੱਗਦਾ ਅਸੀਂ ਫੇਰ ਆਪਣੀ ਜਮੀਰ ਕਿਸੇ ਮੁਗਲ ਦੇ ਜੋਰ ਜਬਰ ਕਰਕੇ ਨੀ ਬੱਸ ਆਪਣੇ ਲਾਲਚ ਕਰਕੇ ਗਹਿਣੇ ਧਰੀ ਜਾਨੇ ਆਂ। ਸਾਡੀਆਂ ਸਿੱਖ ਸੰਸਥਾਵਾਂ ਕਰੋੜਾਂ ਰੁਪਈਏ ਖਰਚਕੇ ਹਰ ਸਾਲ ਖਾਲਸਾਈ ਜਨਮ ਦਿਵਸ ਪੂਰੀ ਧੂਮ ਧਾਮ ਨਾਲ ਜਰੂਰ ਮਨਾਉਂਦੀਆਂ, ਪਰ ਅਸਲ ਸਿੱਖੀ ਦੇ ਅਸੂਲਾਂ ਤੋਂ ਕੋਹਾਂ ਦੂਰ ਰਹਿਕੇ। ਕਈ ਵਾਰ ਤਾਂ ਲੱਗਦਾ ਕੋਈ ਗੜਬੜ ਤਾਂ ਹੈ ,ਸਾਡੇ ਸਿੱਖਾਂ ਦੀ ਸਿਰਮੌਰ ਸੰਸਥਾ ਕੋਲ ਐਨਾ ਪੈਸਾ ਹੋਵੇ ਬਈ ਕਾਰਾਂ ਚ ਈ ਬਾਬੇ ਕਰੋੜਾਂ ਦਾ ਤੇਲ ਫੂਕੀ ਜਾਣ ਪਰ ਪੰਜਾਬ ਚ ਪੰਜਾਬੀ ਇਲਾਜ ਖੁਣੋਂ ਮਰਨ,ਪੜਾਈ ਜੁਆਕਾਂ ਦੀ ਮੁਫਤ ਨਾ ਹੋਵੇ ,ਚੌਵੀ ਘੰਟੇ ਗੁਰਦੁਆਰਿਆਂ ਚ ਲੰਗਰ ਬਣਦੇ ਹੋਣ ਪਰ ਗੁਰਦੁਆਰਿਆਂ ਦੇ ਮੂਹਰੇ ਭੁੱਖੇ ਲੋਕ ਭੀਖ ਮੰਗਣ।

ਕਈ ਵਾਰ ਤਾਂ ਸੋਚਦੀ ਆਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਦੇ ਰੂਪ ਚ ਗੁਰੂ ਗਰੰਥ ਸਾਹਿਬ ਦੀ ਬਖਸ਼ਿਸ਼ ਕੀਤੀ,ਤੇ ਕਿਹਾ ਤੁਸੀਂ ਅੱਜ ਤੋਂ ਇਸੇ ਗੁਰੂ ਰੂਪ ਬਾਣੀ ਨੂੰ ਪੜ ਕੇ ਸੋਚ ਵਿਚਾਰ ਕਰਕੇ ਜਿੰਦਗੀ ਚਲਾਇਓ। ਪਰ ਲੱਗਦਾ ਕਹਿਣ ਨੂੰ ਜਰੂਰ ਅਸੀਂ ਗੁਰੂ ਗਰੰਥ ਸਾਹਿਬ ਅੱਗੇ ਮੱਥਾ ਟੇਕਦੇ ਆਂ,ਸੁਣਦੇ ਆਂ ਪਰ ਮੇਰੇ ਵਰਗੇ ਬਹੁਤੇ ਤਾਂ ਉੱਥੇ ਈ ਵਾਹਿਗੁਰੂ ਕਹਿਕੇ ਪੱਲਾ ਝਾੜ ਆਉਂਦੇ ਆ। ਗੁਰੂ ਗਰੰਥ ਸਾਹਿਬ ਦੀ ਬਾਣੀ ਜੇ ਕਿਤੇ ਪੜੀ ਵਿਚਾਰੀ ਤੇ ਅਪਣਾਈ ਹੁੰਦੀ ਤਾਂ ਸਾਡੇ ਪੰਜਾਬੀਆਂ ਦਾ ਪੰਜਾਬ ਤੇ ਕਿਰਦਾਰ ਵੀ ਦੁਨੀਆਂ ਚ ਬੜਾ ਉੱਚਾ ਸੁੱਚਾ ਹੋਣਾ ਸੀ। ਕਈ ਵਾਰ ਤਾਂ ਸੋਚਦੀ ਆਂ ਖਾਲਸ ਨਾਂ ਨੂੰ ਈ ਲੀਕ ਲਾ ਤੀ, ਖਾਲਸ ਜਿਹਦਾ ਅਰਥ ਆ ਸਾਫ ਸੁਥਰਾ ਬਿਨਾਂ ਕਿਸੇ ਮਿਲਾਵਟ ਦੇ,ਪਰ ਹੈ ਕੋਈ ਚੀਜ ਪੰਜਾਬ ਚ ਜਿਹੜੀ ਬਿਨਾਂ ਮਿਲਾਵਟ ਦੇ ਮਿਲਦੀ ਆ। ਸਵੇਰੇ ਸ਼ਾਮ ਪਵਣ ਗੁਰੂ,ਪਾਣੀ ਪਿਤਾ ਤੇ ਮਾਤਾ ਧਰਤ ਮਹੱਤ ਦਾ ਜਾਪ ਕਰਕੇ ਸਾਰੇ ਹਵਾ ਪਾਣੀ ਦਾ ਸਤਿਆਨਾਸ ਕਰੀ ਤੁਰੇ ਜਾਨੇ ਆਂ।

ਮੈਨੂੰ ਯਾਦ ਆ ਅਸੀਂ ਕਾਸਾਬਾਦ ਵਿਸਾਖੀ ਨੂੰ ਟਰਾਲੀਆਂ ਤੇ ਸਤਲੁਜ ਦਰਿਆ ਤੇ ਨਾਉਣ ਜਾਣਾ। ਸਾਫ ਸੁਥਰਾ ਦਰਿਆ ਦਾ ਪਾਣੀ ਹੋਣਾ, ਪੀ ਵੀ ਲੈਣਾ,ਨਾਉਣਾ,ਨੱਚਣਾ ਟੱਪਣਾ ਗਾਉਣਾ। ਮੇਲੇ ਦੀ ਕੋਈ ਦੁਕਾਨ ਤਾਂ ਨੀ ਸੀ ਹੁੰਦੀ ਪਰ ਸਾਫ ਹਵਾ,ਸਾਫ ਪਾਣੀ ਤੇ ਸਾਫ ਸੁਥਰੀ ਚਾਂਦੀ ਵਾਂਗ ਚਮਕਦੀ ਬਰੇਤੀ ਹੋਣੀ। ਵੱਡੀ ਗੱਲ ਸਾਰੇ ਲੋਕਾਂ ਦਾ ਆਪਸੀ ਪਿਆਰ ਹੋਣਾ ਪਰ ਹੁਣ ਜਾ ਕੇ ਵੇਖੋ ਤਾਂ ਸੁੱਕਾ ਦਰਿਆ,ਗੰਦਾ ਮੁਸ਼ਕਿਆ ਕਾਲਾ ਪਾਣੀ ਤੇ ਵੱਡੇ ਵੱਡੇ ਰੇਤਾ ਪੱਟਣ ਵਾਲਿਆਂ ਦੇ ਪਾਏ ਟੋਏ ਆ ਤੇ ਪਿੰਡ ਚ ਜਿੰਨੇ ਘਰ ਆ ਉਨੀਆਂ ਈ ਪਾਰਟੀਆਂ। ਜਿਹੜੇ ਪਿੰਡਾਂ ਚ ਕਦੇ ਕਹਿੰਦੇ ਹੁੰਦੇ ਸੀ ਰੱਬ ਵੱਸਦਾ,ਹੁਣ ਟੁਟੀਆਂ ਗਲੀਆਂ,ਮੁਸ਼ਕੇ ਛੱਪੜ ਤੇ ਹਰ ਪਿੰਡ ਚ ਇੱਕ ਦੋ ਕੈਂਸਰ ਦੇ ਮਰੀਜ ਜਰੂਰ ਲੱਭ ਜਾਂਦੇ ਆ। ਸਾਡੇ ਗੁਰੂਆਂ ਨੇ ਸਾਨੂੰ ਹੱਥੀਂ ਕੰਮ ਕਰਕੇ ਵੰਡ ਛਕਣ ,ਗਰੀਬ ਤੇ ਮਜਲੂਮ ਦੀ ਰੱਖਿਆ ਕਰਨ, ਤੇ ਹੱਕ ਦੀ ਕਮਾਈ ਖਾਣ ਦੀ ਸੇਧ ਦਿੱਤੀ, ਪਰ ਅਸੀਂ ਬਹੁਤੇ ਸਿੱਖ ਕਹਾਉਣ ਵਾਲੇ ਇਹ ਸਭ ਗੁਣਾਂ ਤੋਂ ਬੇਭਿੱਜ ਜਿਹੇ ਈ ਆਂ। ਕਈ ਵਾਰ ਤਾਂ ਲੱਗਦਾ ਜਿਹੜੀ ਗੁਰਬਾਣੀ ਦਾ ਅਮੁੱਲ ਖਜਾਨਾ ਸਾਨੂੰ ਸਾਡੇ ਗੁਰੂਆਂ ਨੇ ਬਖਸ਼ਿਆ ਸੀ ਉਹਨੂੰ ਬੱਸ ਦੂਰੋ ਮੱਥਾ ਟੇਕਣ ਜੋਗੇ ਹੀ ਰਹਿ ਗੇ,ਜਿੰਦਗੀ ਚ ਅਪਣਾਇਆ ਨੀ।
ਹੁਣ ਬੈਠੀ ਸੋਚਦੀ ਸੀ ਮੈਂ ਵੀ ਸਿੱਖਾਂ ਦੇ ਘਰ ਜਨਮੀ ਕਰਕੇ ਈ ਸਿੱਖ ਆਂ ਪਰ ਕਰਨੀ ਕਰਕੇ ਸ਼ਾਇਦ ਨਹੀਂ। ਜੇ ਅਸੀਂ ਪੈਸੇ ਦੇ ਦਸਵੰਧ ਕੱਢਕੇ ਗੁਰਦੁਆਰਿਆਂ ਚ ਚੜਾਉਣ ਨਾਲੋਂ ਆਪਣੀ ਜਿੰਦਗੀ ਦਾ ਦਸਵਾਂ ਹਿੱਸਾ ਈ ਲੋਭ ਲਾਲਚ ਛੱਡ ਕੇ ਗੁਰੂ ਦੇ ਅਸੂਲਾਂ ਤੇ ਚੱਲਣ ਦੀ ਸਹੁੰ ਖਾ ਲਈਏ ਤਾਂ ਸ਼ਾਇਦ ਸਾਡੇ ਪੰਜਾਬ ਚ ਸਾਰਾ ਸਾਲ ਈ ਵਿਸਾਖੀ ਵਾਲਾ ਚਾਅ ਤੇ ਮਲਾਲ ਰਹੂ।
 
< Prev   Next >

Advertisements

Advertisement
Advertisement
Advertisement
Advertisement
Advertisement