:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਦਿਲਾਂ ਨੂੰ ਦਹਿਲਾ ਦੇਣ ਵਾਲਾ ਸੀ ਡਾਇਰ ਵਲੋਂ ਜਾਰੀ ਕੀਤਾ ਨੱਕ ਨਾਲ ਰੇਂਗ ਕੇ ਨਿਕਲਣ ਦਾ ਹੁਕਮ PRINT ਈ ਮੇਲ
jal.pngਅੰਮਿ੍ਤਸਰ, ਜਲਿ੍ਹਆਂਵਾਲਾ ਬਾਗ਼ ਦਾ 13 ਅਪ੍ਰੈਲ 1919 ਦਾ ਖ਼ੂਨੀ ਸਾਕਾ ਭਾਵੇਂ ਕਿ ਵਿਸ਼ਵ ਦੇ ਇਤਿਹਾਸ ਦੀ ਇਕ ਵੱਡੀ ਤ੍ਰਾਸਦੀ ਮੰਨਿਆ ਜਾ ਰਿਹਾ ਹੈ,
ਪਰ ਬਹੁਤ ਘੱਟ ਲੋਕ ਇਸ ਸੱਚ ਤੋਂ ਵਾਕਫ਼ ਹਨ ਕਿ ਅੰਮਿ੍ਤਸਰੀਆਂ ਨੂੰ 13 ਅਪ੍ਰੈਲ ਦੇ ਬਾਅਦ ਵੀ ਕਈ ਅਜਿਹੇ ਸੰਤਾਪ ਝੱਲਣੇ ਪੈ ਰਹੇ ਸਨ | ਅਸਲ 'ਚ 9 ਅਪ੍ਰੈਲ 1919 ਨੂੰ ਜਦੋਂ ਇਤਿਹਾਸ 'ਚ ਪਹਿਲੀ ਵਾਰ ਅੰਮਿ੍ਤਸਰ 'ਚ ਰਾਮਨੌਮੀ ਦਾ ਤਿਉਹਾਰ ਹਿੰਦੂਆਂ ਅਤੇ ਮੁਸਲਮਾਨਾਂ ਨੇ ਸਾਂਝੇ ਤੌਰ 'ਤੇ 'ਰਾਸ਼ਟਰੀ ਏਕਤਾ ਦਿਵਸ' ਦੇ ਰੂਪ 'ਚ ਮਨਾਉਂਦਿਆਂ 'ਹਿੰਦੂ ਮੁਸਲਿਮ ਏਕਤਾ ਜ਼ਿੰਦਾਬਾਦ' ਦੇ ਨਾਅਰੇ ਲਗਾਏ ਤਾਂ ਇਸ ਬਾਰੇ ਜਾਣਕਾਰੀ ਮਿਲਣ 'ਤੇ ਲੈਫ਼ਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿੰਗ ਨੂੰ ਸਥਾਨਕ ਪ੍ਰਮੁੱਖ ਨੇਤਾਵਾਂ ਡਾ: ਸਤਿਆਪਾਲ ਸਤਪਾਲ ਅਤੇ ਡਾ: ਸੈਫ਼-ਉਦ-ਦੀਨ ਕਿਚਲੂ ਨੂੰ ਗਿ੍ਫ਼ਤਾਰ ਕਰਕੇ ਯੋਲ ਕੈਂਪ (ਧਰਮਸ਼ਾਲਾ) ਭੇਜਣ ਲਈ ਕਿਹਾ | ਉਕਤ ਦੋਵੇਂ ਨੇਤਾਵਾਂ ਦੀ ਰਿਹਾਈ ਲਈ ਜਦੋਂ ਸ਼ਹਿਰ ਵਾਸੀਆਂ ਦਾ ਜਲੂਸ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਜਾ ਰਿਹਾ ਸੀ ਤਾਂ ਰਸਤੇ 'ਚ ਅੰਗਰੇਜ਼ ਸਿਪਾਹੀਆਂ ਨੇ ਉਨ੍ਹਾਂ 'ਤੇ ਗੋਲੀ ਚਲਾ ਕੇ 20-22 ਹਿੰਦੂਆਂ-ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਜ਼ਖ਼ਮੀ ਕਰ ਦਿੱਤਾ | ਇਸ ਤੋਂ ਬਾਅਦ ਭੜਕੀ ਭੀੜ ਵਲੋਂ ਵੱਖ-ਵੱਖ ਸਥਾਨਾਂ 'ਤੇ ਪੰਜ ਅੰਗਰੇਜ਼ਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੋ ਦਰਜਨ ਦੇ ਕਰੀਬ ਸਰਕਾਰੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ | ਭੀੜ 'ਚ ਸ਼ਾਮਿਲ ਕੁਝ ਲੋਕ ਜਦੋਂ ਸ਼ਹਿਰ ਦੀ ਲੋਹਗੜ੍ਹ ਆਬਾਦੀ ਦੇ ਕੂਚਾ ਕੋੜਿ੍ਹਆਂ 'ਚ ਪਹੁੰਚੇ ਤਾਂ ਚਰਚ ਆਫ਼ ਇੰਗਲੈਂਡ ਜ਼ਨਾਨਾ ਮਿਸ਼ਨਰੀ ਸੁਸਾਇਟੀ ਦੇ ਲਈ ਕੰਮ ਕਰਨ ਵਾਲੀ ਮਿਸ ਮਾਰਸ਼ੀਲਾ ਸ਼ੇਰਵੁਡ, ਜੋ ਕਿ ਅੰਮਿ੍ਤਸਰ ਸਿਟੀ ਮਿਸ਼ਨ ਸਕੂਲ ਦੀ ਮੈਨੇਜਰ ਵੀ ਸੀ, ਸਾਈਕਲ 'ਤੇ ਆਪਣੇ ਘਰ ਪਰਤਦਿਆਂ ਭੀੜ ਦੇ ਕਾਬੂ ਆ ਗਈ | ਮਾਰਸ਼ੀਲਾ ਨੇ ਆਬਾਦੀ ਕੂਚਾ ਕੋੜਿ੍ਹਆਂ ਦੀ ਗਲੀ ਕੁਰੈਸ਼ਾਂ ਦੇ ਬਹੁਤ ਸਾਰੇ ਘਰਾਂ 'ਤੇ ਦਸਤਕ ਦੇ ਕੇ ਮਦਦ ਦੀ ਗੁਹਾਰ ਲਗਾਈ, ਪਰ ਭੀੜ ਦੇ ਗ਼ੁੱਸੇ ਦੇ ਡਰ ਤੋਂ ਕਿਸੇ ਨੇ ਉਸ ਨੂੰ ਪਨਾਹ ਨਾ ਦਿੱਤੀ ਅਤੇ ਭੀੜ ਵਲੋਂ ਉਸ ਨੂੰ ਉਕਤ ਗਲੀ 'ਚ ਠੁੱਡਿਆਂ ਅਤੇ ਡਾਂਗਾਂ ਨਾਲ ਤਦ ਤੱਕ ਮਾਰਿਆ ਜਾਂਦਾ ਰਿਹਾ, ਜਦੋਂ ਤੱਕ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੋ ਗਿਆ ਕਿ ਉਹ ਮਰ ਚੁੱਕੀ ਹੈ |

ਜਲਿ੍ਹਆਂਵਾਲਾ ਬਾਗ਼ ਸਾਕੇ ਦੇ ਬਾਅਦ 19 ਅਪ੍ਰੈਲ ਦੀ ਸ਼ਾਮ ਜਦੋਂ ਹਤਿਆਰੇ ਜਨਰਲ ਰਿਨਾਲਡ ਐਡਵਰਡ ਹੈਰੀ ਡਾਇਰ ਨੇ ਅੰਦਰੂਨੀ ਸ਼ਹਿਰ ਦੇ ਇਲਾਕਿਆਂ 'ਚ ਗਸ਼ਤ ਕੀਤੀ ਤਾਂ ਉਸ ਨੂੰ ਮਾਰਸ਼ੀਲਾ ਨਾਲ ਕੀਤੇ ਗਏ ਵਰਤਾਓ ਦੀ ਜਾਣਕਾਰੀ ਦਿੱਤੀ ਗਈ | ਜਿਸ 'ਤੇ ਡਾਇਰ ਨੇ ਕਿਹਾ ਕਿ ਇਕ ਅੰਗਰੇਜ਼ ਔਰਤ ਨੇ ਜਿਸ ਗਲੀ 'ਚ ਅੱਤਿਆਚਾਰ ਸਹੇ ਹਨ, ਉਹ ਹਿੰਦੁਸਤਾਨੀਆਂ ਲਈ ਇਕ 'ਯਾਦਗਾਰੀ ਅਤੇ ਧਾਰਮਿਕ ਗਲੀ' ਸਾਬਤ ਹੋਣੀ ਚਾਹੀਦੀ ਹੈ ਅਤੇ ਇਸ ਦਾ ਅਹਿਸਾਸ ਇਨ੍ਹਾਂ ਨੂੰ ਉਸ ਵੇਲੇ ਹੋਵੇਗਾ ਜਦੋਂ ਇਹ ਕਿਸੇ ਧਾਰਮਿਕ ਤੀਰਥ ਵਾਂਗੂ ਇਸ ਗਲੀ 'ਚੋਂ ਨੱਕ ਅਤੇ ਗੋਡਿਆਂ ਭਾਰ ਰੇਂਗ ਕੇ ਨਿਕਲਣਗੇ | ਡਾਇਰ ਦੇ ਜਾਰੀ ਕੀਤੇ ਉਕਤ 'ਕ੍ਰਾਲਿੰਗ ਆਰਡਰ' ਦੇ ਬਾਅਦ ਪੂਰਾ ਇਕ ਹਫ਼ਤਾ ਭਾਵ 19 ਅਪ੍ਰੈਲ ਤੋਂ 25 ਅਪ੍ਰੈਲ ਤੱਕ ਉਕਤ ਗਲੀ 'ਚੋਂ ਨਿਕਲਣ ਵਾਲਿਆਂ ਨੂੰ ਨੱਕ ਨਾਲ ਰੇਂਗ ਕੇ ਨਿਕਲਣਾ ਪਿਆ | ਇਸ ਸਜ਼ਾ ਨੂੰ ਮੰਨਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਗਲੀ ਦੇ ਅੱਧ ਵਿਚਾਲੇ ਲਗਾਈ ਟਿਕਟਿਕੀ ਨਾਲ ਬੰਨ੍ਹ ਕੇ ਕੌੜੇ ਲਗਾਏ ਜਾਂਦੇ ਸਨ | ਇਹ ਸਜ਼ਾ ਜਿਨ੍ਹਾਂ 100 ਦੇ ਲਗਪਗ ਲੋਕਾਂ ਨੂੰ ਭੋਗਣੀ ਪਈ, ਉਨ੍ਹਾਂ 'ਚ ਇਕ ਗਰਭਵਤੀ ਔਰਤ, ਕੁਝ ਅਪਾਹਜ ਅਤੇ ਬਹੁਤ ਸਾਰੇ ਬਜ਼ੁਰਗ ਵੀ ਸ਼ਾਮਿਲ ਸਨ |

 
< Prev   Next >

Advertisements

Advertisement
Advertisement
Advertisement
Advertisement
Advertisement