ਖਵਰੇ ਗਜ਼ਲ ਨੂੰ ਕਿਹੜਾ, ਦੇਵੇ ਜਾ ਭੇਤ ਮੇਰਾ,
ਦਿਲ ਨੂੰ ਪਿਆਰਦੀ ਹੈ, ਜਦ ਵੀ ਉਦਾਸ ਹੋਵੇ ।
ਮੈ ਵੀ ਤਾਂ ਆਮ ਲੋਕਾਂ, ਵਾਂਗਰ ਹੀ ਸੋਚਦਾ ਹਾਂ,
ਮੇਰੇ ਜਿਹੇ ਆਮ ਦਾ ਵੀ, ਕੋਈ ਤਾਂ ਖਾਸ ਹੋਵੇ ।
ਬਾਲਾਂ ਦੇ ਵਾਂਗ ਹੱਸਾਂ, ਬਾਲਾਂ ਦੇ ਵਾਂਗ ਰੋਵਾਂ,
ਬਾਲਾਂ ਦੇ ਵਾਂਗ ਮੇਰੇ, ਅੰਦਰ ਹੁਲਾਸ ਹੋਵੇ ।
ਬੋਲਾਂ ਦੇ ਨਾਲ ਜਦ ਵੀ, ਛਮਕਾਂ ਲੈ ਮਾਰਦੇ ਹੋ,
ਜਿਸਮਾਂ ਨੂੰ ਰੋਗ ਲੱਗਣ, ਰੂਹਾਂ ਤੇ ਲਾਸ ਹੋਵੇ ।
ਆਸ਼ਕ ਤੇ ਭੌਰਿਆਂ ਦੀ, ਇੱਕੋ ਹੈ ਗੱਲ ਸਾਂਝੀ,
ਮਹਿਰਮ ਦੇ ਕੋਲ ਬਹਿ, ਨਾ,ਹੋਸ਼ੋ ਹਵਾਸ ਹੋਵੇ ।
ਮਿੱਠਤ ਦੇ ਆਦੀਆਂ ਦੀ, ਮਿੱਠੀ ਅਦਾ ਦੇ ਕੋਲੋਂ,
ਲਫਜ਼ਾਂ ਦੇ ਵਿੱਚ ਦਿੱਤੀ, ਝੱਲ ਨਾ ਖਟਾਸ ਹੋਵੇ ।
ਇੱਕੋ ‘ਅਮਨ’ ਦਾ ਸੁਪਨਾ,ਅਜ਼ਲਾਂ ਤੋ ਹੈ ਅਧੂਰਾ,
ਮੇਰੀ ਗ਼ਜ਼ਲ਼ ਦਾ ਤੇਰੇ, ਹੋਠਾਂ ਤੇ ਵਾਸ ਹੋਵੇ ।
26/04/19
Amandeep Singh