
ਗਿਲੇ ਸ਼ਿਕਵੇ ਸੱਜਣਾਂ ਦੇ ਮਨਾਂ ਸਹਾਰ ਜਾਈਏ,
ਬਾਜੀ ਅਪਣਿਆ ਨਾਲ ਹੋਵੇ ਤਾਂ ਹਾਰ ਜਾਈਏ
ਬੜੇ ਸੂਖਮ ਸੋਹਲ ਹੁੰਦੇ ਨੇ ਤੰਦ ਰਿਸ਼ਤਿਆਂ ਦੇ,
ਇਹਨਾਂ ਉਤੇ ਨਾ ਸ਼ੱਕ ਵਹਿਮ ਦਾ ਭਾਰ ਪਾਈਏ...!
ਖਾਲੀ ਹੱਥ ਆਏ ਸੀ ਤੇ ਖਾਲੀ ਹੱਥ ਮੁੜ ਜਾਣਾ,
ਐਵੇ ਕਾਹਤੋਂ ਰੱਖ ਕੇ ਮਨਾਂ ਵਿੱਚ ਖਾਰ ਜਾਈਏ..…!!
ਰੰਗ ਰੂਪ ਹੁਸਨ ਪੈਸੇ ਦਾ ਮਾਨ ਕਿਉਂ ਕਰੇਂ ਜਿੰਦੇ,
ਚਾੜ੍ਹ ਕੇ ਰੂਹਾਂ ਨੂੰ ਮੁਹੱਬਤਾਂ ਦਾ ਸ਼ਿੰਗਾਰ ਜਾਈਏ...!
ਜੋਤ ਨੈਣਾਂ ਦੇ ਦੀਵਿਆਂ ਦੀ ਇੱਕ ਦਿਨ ਬੁੱਝ ਜਾਣੀ,
ਮੁੱਖ ਮਹਿਬੂਬ ਦੇ ਦਾ ਕਰ ਕੇ ਰੱਜ ਦੀਦਾਰ ਜਾਈਏ...!
ਧਰਤ ਦਿਲਾਂ ਦੀ ਸੁਣਿਆ ਹੈ ਮੈਂ ਉਪਜਾਊ ਬਹੁਤੀ,
ਉੱਗਣ ਖੁਸ਼ੀਆਂ,ਚੰਦ ਹਾਸੇ ਕਿਤੇ ਖਿਲਾਰ ਜਾਈਏ...!
ਕੁੱਝ ਸੱਜਣ ਤੇ ਯਾਦ ਕਰਨ ਸਾਡੇ ਤੁਰ ਜਾਣ ਮਗਰੋਂ,
ਮਹਿਰਮ ਮਹਿਬੂਬ ਦਾ ਵੀ ਕਰਜ਼ ਉਤਾਰ ਜਾਈਏ....!
ਕੀ ਪਤਾ ਹੈ ਕਦ ਰੁੱਖ ਹਵਾਵਾਂ ਦੇ ਬਦਲ ਜਾਵਣ?
ਬੂਟਿਆਂ ਮਾਣਕੇ ਇਹ ਸੋਹਣੀ ਰੁੱਤ ਬਹਾਰ ਜਾਈਏ...!
ਬਿੰਦਰ ਬਠਿੰਡਾ 28 jun 19
ਰਾਬਤਾ 7508627700