ਅੱਜ ਦੀ ਸੋਚ ... ਫ਼ੇਸਬੁਕ ਤੇ .... |
|
|
 ਹਿੰਦੂ ਮੂਤ ਪੀਣੇ ਕਹਿੰਦੇ
ਨਾਲੇ ਅਕਲੋਂ ਹੀਣੇ ਕਹਿੰਦੇ
ਬਾਂਦਰ ਅਤੇ ਕਮੀਣੇ ਕਹਿੰਦੇ
ਸ਼ਾਡੇ ਨਾਲੋਂ ਮੀਣੇ ਕਹਿੰਦੇ
ਸਿੱਖ ਹਿੰਦੂ ਦੇ ਜਾਏ ਕਹਿੰਦੇ
ਚੰਨ ਤੋਂ ਨਾਹੀ ਆਏ ਕਹਿੰਦੇ
ਹੋਂ ਗਏ ਅੱਜ ਪਰਾਏ ਕਹਿੰਦੇ
ਮੁਲਿਆਂ ਨੇਂ ਸਿਖਾਏ ਕਹਿੰਦੇ
ਮੁਸਲਮਾਨਾ ਨੂੰ ਮਾੜੇ ਕਹਿੰਦੇ
ਮੁਸਲੇ ਕਿਧਰੇ ਗਾੜੇ ਕਹਿੰਦੇ
ਕਾਹਤੋਂ ਭਾਰਤ ਵਾੜੇ ਕਹਿਦੇ
ਦੇਸ਼ ਇਹਨਾ ਨੇਂ ਪਾੜੇ ਕਹਿੰਦੇ
ਵੱਧਦੇ ਜਾਣ ਈਸਾਈ ਕਹਿੰਦੇ
ਧਰਮ ਜਾਣ ਫੈਲਾਈ ਕਹਿੰਦੇ
ਹੋ ਗਏ ਲੋਕ ਸ਼ੁਦਾਈ ਕਹਿੰਦੇ
ਜਾਂਦੇਂ ਨਿੱਤ ਫਸਾਈ ਕਹਿੰਦੇ
ਆਪਣੇ ਨੂੰ ਸਭ ਸੁੱਚਾ ਕਹਿੰਦੇ
ਦੂਜੇ ਮਜ਼੍ਹਬ ਨੂੰ ਲੂੱਚਾ ਕਹਿੰੰਦੇ
ਨਿੱਘਰੀ ਸਾਡੀ ਸੋਚ ਬਿੰਦਰਾ
ਖ਼ੁਦ ਨੂੰ ਜੱਗ ਤੋਂ ਉੱਚਾ ਕਹਿੰਦੇ
binderjaanesahit.....
|