:: PM ਮੋਦੀ ਨੇ ਮਹਿਲਾ ਹਾਕੀ ਟੀਮ ਦੀ ਕਪਤਾਨ ਨਾਲ ਫੋਨ ’ਤੇ ਕੀਤੀ ਗੱਲ, ਕਿਹਾ-ਜਿੱਤ ਹਾਰ ਜ਼ਿੰਦਗੀ ਦਾ ਹਿੱਸਾ   :: ‘ਸੁਨਹਿਰੀ ਜਿੱਤ ਦੀ ਮਸ਼ਾਲ’: 1971 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਮਸ਼ਾਲ ਦਾ ਹੋਇਆ ਸਵਾਗਤ   :: 7 ਸਾਲ ਦੇ ਬੱਚੇ ਕਾਰਨ ਬੰਗਾਲ ਚ ਟਲਿਆ ਵੱਡਾ ਰੇਲ ਹਾਦਸਾ   :: ਕਿਸਾਨ ਅੰਦੋਲਨ : ਪੁਲਸ ਨੇ ਹੁਣ ਤੱਕ 183 ਵਿਅਕਤੀ ਕੀਤੇ ਗ੍ਰਿਫ਼ਤਾਰ, ਸਾਰੇ ਜ਼ਮਾਨਤ ਤੇ   :: NCR ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਬਿੱਲ ਲੋਕ ਸਭਾ ’ਚ ਪਾਸ   :: ਹਿਮਾਚਲ ਸਰਕਾਰ ਨੇ ਸੈਲਾਨੀਆਂ ਲਈ RT-PCR ਨੈਗੇਟਿਵ ਰਿਪੋਰਟ ਕੀਤੀ ਜ਼ਰੂਰੀ   :: ਖਾਲਿਸਤਾਨ ਹਮਾਇਤੀਆਂ ਵਲੋਂ CM ਖੱਟੜ ਨੂੰ ਧਮਕੀ, 15 ਅਗਸਤ ’ਤੇ ਨਹੀਂ ਲਹਿਰਾਉਣ ਦੇਣਗੇ ਤਿਰੰਗਾ   :: ਪਾਕਿ ਕੋਰੋਨਾ ਕਾਰਨ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਆਗਿਆ ਨਹੀਂ ਦੇ ਰਿਹਾ: ਸਰਕਾਰ   :: ਨਵੇਂ ਭਾਰਤ ਦਾ ਵੱਧਦਾ ਆਤਮ ਵਿਸ਼ਵਾਸ ਟੋਕੀਓ ਓਲੰਪਿਕ ’ਚ ਨਜ਼ਰ ਆਇਆ: PM ਮੋਦੀ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੇ ਦਲਾਈਲਾਮਾ ਦੇ ਨੁਮਾਇੰਦੇ ਨਾਲ ਕੀਤੀ ਮੁਲਾਕਾਤ, ਗੁੱਸੇ ’ਚ ਚੀਨ   :: ਸੰਸਦ ਦੀ ਕਾਰਵਾਈ ਸਿਰਫ 18 ਘੰਟੇ ਚੱਲੀ, 133 ਕਰੋੜ ਰੁਪਏ ਦਾ ਨੁਕਸਾਨ   :: ਰਾਹਤ: ਹਰਿਆਣਾ ’ਚ ਸਸਤੀ ਹੋਈ ਬਿਜਲੀ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਵੱਡਾ ਐਲਾਨ   :: ਸ਼ਾਹ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ’ਤੇ ਹਿਮੰਤ ਅਤੇ ਜੋਰਾਮਥੰਗਾ ਨਾਲ ਕੀਤੀ ਗੱਲ   :: ਮਮਤਾ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੱਛਮੀ ਬੰਗਾਲ ਚ ਇਲੈਕਟ੍ਰਿਕ ਵਾਹਨ ਉਦਯੋਗ ਤੇ ਹੋਈ ਚਰਚਾ   :: ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਨੂੰ ਮਿਲੇ ਮੋਦੀ, ਬੋਲੇ- ਭਾਰਤ-ਅਮਰੀਕਾ ਦਾ ਰਿਸ਼ਤਾ ਹੋਰ ਹੋਇਆ ਮਜ਼ਬੂਤ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪਰਮਾਤਮਾ ਸਿੱਖਾਂ ਨੂੰ ਸਿੱਖੀ ਸਿਧਾਂਤ ਦੀ ਸੋਝੀ ਬਖ਼ਸ਼ੇ ! PRINT ਈ ਮੇਲ
screenshot_2019-10-22_2________-_davinder_singh_ghaloti.pngਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਰੈਂਕਫਰਟ ਜਰਮਨੀ !ਦੀਆਂ ਸੰਗਤਾਂ ਨੇ (ਗੁਰੂ ਨਾਨਕ ਦੇਵ) ਜੀ ਦੇ 550ਵੇਂ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਣੇ ਗ਼ੁੱਸੇ ਗਿਲੇ ਖਤਮ ਕਰਨ ਦਾ ਪ੍ਰਸੰਸਾ ਪੂਰਵਕ ਕਾਰਜ ਕੀਤਾ ਹੈ ਤੇ ਸੰਸਾਰ ਭਰ ਦੇ ਗੁਰਦੁਆਰਿਆਂ ਚ ਚੱਲਦੇ ਫ਼ਸਾਦ ਲਈ ਆਪਸ ਵਿੱਚ ਬੈਠ ਗੁਰੂ ਆਸ਼ੇ ਤਹਿਤ ਸਮਝੌਤਾ ਕਰਕੇ ਇੱਕ ਮਿਸਾਲ ਪੈਦਾ ਕਰ ਦਿੱਤੀ ਜਿਸ ਲਈ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਵਧਾਈ ਦੀਆਂ ਪਾਤਰ ਹਨ ! ਇਹ ਵੀ ਸਾਬਤ ਕੀਤਾ ਕੇ ਧਾਰਮਿਕ ਸਥਾਨਾਂ ਦੇ ਮਸਲੇ ਕਿਸੇ ਵੀ ਦੁਨਿਆਵੀ ਅਦਾਲਤ ਚ ਲੈ ਜਾਵੋ ਪਰ ਹੱਲ ਗੁਰੂ ਦੀ ਅਦਾਲਤ ਵਿੱਚ ਹੀ ਹੋਣੇ ਹਨ । ਜਿਸ ਕਿਸੇ ਨੇ ਵੀ ਇਸ ਮੁੱਦੇ ਤੇ ਆਪਣਾਂ ਯੋਗਦਾਨ ਪਾਇਆ ਉਸ ਹਰ ਇੱਕ ਪ੍ਰਾਣੀ ਦਾ ਦਿਲ ਦੀਆਂ ਗਹਿਰਾਈਆਂ ਚੋ ਧੰਨਵਾਦ ।
ਮਈ 2017 ਚ ਸੰਗਤਾਂ ਚ ਹੋਈ ਤਕਰਾਰ ਤੋਂ ਬਾਅਦ ਸਿੱਖ ਭਾਈਚਾਰੇ ਨਾਲ ਸਬੰਧਤ ਭਾਈਚਾਰਕ ਸਾਂਝ ਵਿੱਚ ਇੱਕ ਅਜਿਹੀ ਕੁੜੱਤਣ ਭਰ ਗਈ ਕੇ ਰਾਤੋ ਰਾਤ ਸਾਲਾਂ ਤੋਂ ਚਲੇ ਆ ਰਹੇ ਜਾਨੀ ਦੋਸਤ ਵੀ ਜਾਨੀ ਦੁਸ਼ਮਣ ਬਣ ਗਏ ! ਇਸ ਸਮੇਂ ਦਰਮਿਆਨ ਬਹੁਤ ਉਤਰਾਅ ਚੜਾਅ ਆਏ ਜਿਵੇਂ ਕੇ ਆਪਸੀ ਲੜਾਈਆਂ , ਕੋਰਟ ਕਚਹਿਰੀਆਂ ਤੇ ਗੁਰਦੁਆਰੇ ਅੰਦਰ ਮੱਥੇ ਟੇਕਣ ਤੋਂ ਰੋਕਣ ਲਈ ਇੱਕ ਦੂਜੇ ਤੇ ਪਬੰਦੀਆਂ ਆਦਿ ! ਸਮੇਂ ਅਨੁਸਾਰ ਜਿਸ ਨੂੰ ਵੀ ਜੋ ਜਾਇਜ ਲੱਗਿਆ ਉਸਨੇ ਉਹੀ ਫੈਸਲਾ ਲੈ ਲਿਆ । ਜਿਸ ਵੀ ਧੜੇ ਦਾ ਜਿੱਥੇ ਕੋਈ ਜ਼ੋਰ ਚੱਲਿਆ ਉਸਨੇ ਘੱਟ ਨਹੀਂ ਕੀਤੀ ਬੱਸ ਫਰਕ ਇਹੀ ਰਿਹਾ ਕੇ ਕਿਸੇ ਦਾ ਜ਼ੋਰ ਚੱਲ ਗਿਆ ਤੇ ਕੋਈ ਕਮਜ਼ੋਰ ਪੈ ਗਿਆ । ਇਸ ਸਮੇਂ ਦੌਰਾਨ ਕੁੱਝ ਲੋਕ ਅਜਿਹੇ ਵੀ ਸਨ ਜੋ ਭਰਾ ਮਾਰੂ ਜੰਗ ਤੋਂ ਅਤੇ ਸੰਗਤਾਂ ਦੀ ਵੰਡ ਤੋਂ ਬਹੁਤ ਦੁਖੀ ਸਨ ਅਤੇ ਉਹ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਦੋਹਾਂ ਧੜਿਆਂ ਨਾਲ ਸੰਪਰਕ ਕਰਕੇ ਦੁਨਿਆਵੀ ਅਦਾਲਤਾਂ ਦੀ ਬਜਾਏ ਗੁਰੂ ਦੇ ਦਰਬਾਰ ਚ ਸਮਝੌਤਾ ਕਰਨ ਕਈ ਕੋਸ਼ਿਸ਼ ਕਰਦੇ ਰਹੇ !
ਸਹਿਜ ਪੱਕੇ ਸੋ ਮੀਠਾ ਹੋਏ । ਸਮਾਂ ਤਾਂ ਜ਼ਰੂਰ ਲੱਗ ਗਿਆ ਪਰ ਅੱਜ ਉਹ ਕੋਸ਼ਿਸ਼ ਦਾ ਹੀ ਨਤੀਜਾ ਤੇ ਗੁਰੂ ਸਾਹਿਬ ਦਾ ਹੀ ਅਸ਼ੀਰਵਾਦ ਹੈ ਕੇ ਭੱਜੀਆਂ ਬਾਹਾਂ ਦੁਬਾਰਾ ਗਲ ਲੱਗ ਮਿਲੀਆਂ ਹਨ । ਜੋ ਗੁਰਦੁਆਰੇ ਵਿੱਚ ਵਿਚਰ ਰਹੇ ਸੀ ਅੱਜ ਉਹਨਾਂ ਸੰਗਤਾਂ ਨੇ ਜੋ ਗੁਰਦੁਆਰਾ ਸਾਹਿਬ ਬੰਦਸ਼ਾਂ ਕਾਰਨ ਨਹੀਂ ਆ ਸਕਦੇ ਸੀ ਉਹਨਾਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ।
ਜੋ ਹੋ ਗਿਆ ਉਹ ਬਹੁਤ ਭਿਆਨਕ ਸੁਪਨਾ ਸੀ ਤੇ ਜੋ ਆ ਰਿਹਾ ਉਹ ਕੌਮ ਤੇ ਭਾਈਚਾਰੇ ਦਾ ਭਵਿੱਖ ਹੈ ।ਕਿਸ ਨੇ ਕੀ ਕੀ ਕੀਤਾ ਇਸ ਗੱਲ ਨੂੰ ਭੁੱਲ ਕੇ ਨਫ਼ਰਤ ਵੱਸ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣਨ ਦੀ ਭਾਵਨਾ ਵਾਲੀ ਸੋਚ ਨੂੰ ਵਿਸਾਰ ਦੇਣਾਂ ਚਾਹੀਦਾ ਤੇ ਅੱਗੋਂ ਬੀਤੇ ਸਮੇਂ ਚ ਕੀਤੇ ਕਿਸੇ ਦੇ ਵੀ ਚੰਗੇ ਮਾੜੇ ਵਰਤਾਰੇ ਨੂੰ ਨਾਂ ਚਿਤਾਰਿਆ ਜਾਵੇ । ਸੰਗਤ, ਪੰਗਤ , ਤਿਆਗ ਅਤੇ ਪਿਆਰ ਭਾਵਨਾ ਨਾਲ ਕ੍ਰੋਧ , ਨਫ਼ਰਤ ਤੇ ਜਿੱਦ ਛੱਡ ਕੇ ਕੌਮ ਦੇ ਉੱਜਵਲ ਭਵਿੱਖ ਲਈ ਆਪਸ ਵਿੱਚ ਇੱਕ ਮੱਤ ਹੋ ਕੇ ਵਿਚਰਿਆ ਜਾਵੇ । ਮਰਿਆਦਾ ਤੇ ਸਿਧਾਂਤ ਬਾਰੇ ਸਾਰੀਆਂ ਸਮੱਸਿਆਵਾਂ ਨੂੰ ਵਿਚਾਰ ਕੇ ਸੰਗਤਾਂ ਦੇ ਸਹਿਯੋਗ ਨਾਲ ਮਿਲ ਬੈਠ ਕੇ ਸੁਲਝਾ ਲੈਣਾ ਚਾਹੀਦਾ ।
ਜੋ ਹੋ ਗਿਆ ਸੋ ਬੀਤ ਗਿਆ ਬੱਸ ਇਹੀ ਅਰਦਾਸ ਹੈ ਕੇ ਪਰਮਾਤਮਾ ਸਿੱਖਾਂ ਨੂੰ ਸਿੱਖੀ ਸਿਧਾਂਤ ਦੀ ਸੋਝੀ ਬਖ਼ਸ਼ੇ !g.png
 
< Prev   Next >

Advertisements

Advertisement
Advertisement
Advertisement
Advertisement
Advertisement
Advertisement