ਫੈਂਗਸ਼ੁਈ ਦੇ ਕਈ ਨੁਸਖੇ ਅਜਮਾ ਕੇ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਸੁੱਖ ਅਤੇ ਸ਼ਾਂਤੀ
ਹਾਸਿਲ ਕਰ ਲੈਂਦੇ ਹਾਂ। ਫੈਂਗਸ਼ੁਈ ਦਾ ਪ੍ਰਭਾਵ ਸਿੱਧਾ ਸਾਡੇ ਮਨ 'ਤੇ ਪੈਂਦਾ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਤੁਸੀਂ ਫੈਂਗਸ਼ੁਈ ਦੀਆਂ ਕੁਝ ਗੱਲਾਂ ਦਾ
ਧਿਆਨ ਰੱਖੋ, ਤਾਂ ਇਸ ਨਾਲ ਤੁਸੀਂ ਆਪਣਾ ਵਜਨ ਕੰਟਰੋਲ ਕਰ ਸਕਦੇ ਹੋ। ਇਹਨਾਂ
ਛੋਟੀਆਂ-ਛੋਟੀਆਂ ਟਿਪਸ ਨੂੰ ਅਪਣਾ ਕੇ ਹਰ ਕੋਈ ਫਿਟ ਬਣ ਸਕਦਾ ਹੈ। ਤਾਂ ਅਜਮਾਉ ਇਹਨਾਂ
ਨੂੰ ਅਤੇ ਬਣ ਜਾਉ ਇੱਕ ਦਮ ਫਿਟ ਐਂਡ ਫਾਈਨ :
ਫਾਸਟ ਫੂਡ ਨੂੰ ਕਰੋ ਅਵਾਇਡ
ਉਹਨਾਂ ਸਭ ਚੀਜ਼ਾਂ ਨੂੰ ਆਪਣੀ ਰਸੋਈ ਚੋਂ ਕੱਢ ਦਿਉ, ਜਿਹਨਾਂ ਨਾਲ ਤੁਸੀਂ ਮੋਟੇ ਹੋ ਸਕਦੇ ਹੋ। ਵੈਸੇ ਵੀ ਜੇਕਰ ਤੁਸੀਂ ਆਪਣਾ ਵਜਨ ਘੱਟ ਕਰਨਾ ਚਾਹੁੰਦੇ ਹੋ, ਤਾਂ ਫਾਸਟ ਫੂਡ ਬਿਲਕੁਲ ਨਾ ਖਾਉ। ਆਪਣੇ ਕਿਚਨ ਵਿੱਚ ਵੀ ਉਹੀ ਚੀਜ਼ਾਂ ਰੱਖੋ, ਜੋ ਤੁਹਾਨੂੰ ਫਿਟ ਰੱਖਣ। ਟੇਬਲ 'ਤੇ ਚੀਜ ਦੀ ਥਾਂ ਸਪ੍ਰਾਉਡਸ ਜਾਂ ਫ਼ਲ ਰੱਖੋ।
ਹੌਲੀ ਖਾਉ ਖਾਣਾ
ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਆਪਣੇ ਡਾਇਨਿੰਗ ਰੂਮ ਵਿੱਚ ਘੜੀ ਰੱਖੋ, ਤਾਂ ਕਿ ਤੁਸੀਂ ਹੌਲੀ-ਹੌਲੀ ਖਾਣਾ ਖਾਉ। ਖਾਣਾ ਹੌਲੀ ਖਾਓਗੇ ਤਾਂ ਜਿਆਦਾ ਸਮਾਂ ਲੱਗੇਗਾ। ਇਸ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਿੰਨੀ ਦੇਰ ਵਿੱਚ ਖਾਣਾ ਖਾਧਾ। ਤੁਸੀਂ ਖਾਣਾ ਹੌਲੀ ਅਤੇ ਇੰਜੁਆਏ ਕਰਦੇ ਹੋਏ ਖਾਉ। ਇਸ ਤਰ੍ਹਾਂ ਤੁਸੀਂ ਕਿਸੇ ਪਾਰਟੀ ਵਿੱਚ ਖਾਣਾ ਖਾਓਗੇ ਤਾਂ ਲੋਕਾਂ ਨੂੰ ਦੇਖਦੇ ਹੋਏ ਘੱਟ ਖਾਓਗੇ।
ਖਾਣਾ ਘੱਟ ਲਉ
ਜੇਕਰ ਤੁਹਾਡੇ ਟੇਬਲ 'ਤੇ ਬਹੁਤ ਸਾਰੇ ਸਵਾਦੀ ਪਕਵਾਨ ਰੱਖੇ ਹੋਏ ਹਨ ਤਾਂ ਜਾਹਿਰ ਹੈ ਕਿ ਤੁਸੀਂ ਸਵਾਦ-ਸਵਾਦ 'ਚ ਜਿਆਦਾ ਖਾ ਜਾਓਗੇ। ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਟੇਬਲ 'ਤੇ ਥੋੜਾ ਖਾਣਾ ਲਗਾਉ ਅਤੇ ਥਾਲੀ ਵਿੱਚ ਵੀ ਘੱਟ ਖਾਣਾ ਲਉ, ਇਸ ਨਾਲ ਓਵਰ ਈਟਿੰਗ ਤੋਂ ਬਚ ਸਕਦੇ ਹੋ। ਕਿਸੇ ਪਾਰਟੀ ਵਿੱਚ ਜਾਂਦੇ ਹੋ, ਤਾਂ ਵੀ ਸਵਾਦ ਦੇਖਦੇ ਹੋਏ ਨਹੀਂ, ਬਲਕਿ ਪੇਟ ਦੇਖਦੇ ਹੋਏ ਘੱਟ ਖਾਣਾ ਲਉ।

ND
ਖਾਉ ਸਕਵੇਅਰ ਸ਼ੇਪ ਫੂਡ
ਫੈਂਗਸ਼ੁਈ ਦੇ ਮੁਤਾਬਿਕ ਤੁਸੀਂ ਭੋਜਨ ਵਿੱਚ ਰਾਉਂਡ ਸ਼ੇਪ ਦੀ ਬਜਾਏ ਸਕਵੇਅਰ ਸ਼ੇਪ ਦੇ ਖਾਣੇ ਨੂੰ ਪਹਿਲ ਦਿਉ। ਇਹ ਤੁਹਾਡਾ ਵਜਨ ਘਟਾਉਣ ਵਿੱਚ ਮੱਦਦ ਕਰੇਗਾ। ਤੁਸੀਂ ਜਦੋਂ ਇਸ ਸ਼ੇਪ ਦਾ ਭੋਜਨ ਲਵੋਗੇ ਤਾਂ ਉਸ ਤੋਂ ਮਿਲਣ ਵਾਲੀ ਰੈਡੀਐਂਟ ਤੋਂ ਤੁਹਾਨੂੰ ਸਤੁੰਸ਼ਟੀ ਦਾ ਅਹਿਸਾਸ ਹੋਵੇਗਾ ਅਤੇ ਤੁਸੀਂ ਘੱਟ ਖਾਓਗੇ। ਜੇਕਰ ਤੁਸੀਂ ਰਾਉਂਡ ਸ਼ੇਪ ਦਾ ਭੋਜਨ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਭੁੱਖ ਹੋਰ ਵਧ ਜਾਂਦੀ ਹੈ ਅਤੇ ਤੁਸੀਂ ਭੋਜਨ ਜਿਆਦਾ ਖਾ ਲੈਂਦੇ ਹੋ।
ਚੁਣੋ ਫਿੱਕੇ ਰੰਗ
ਬ੍ਰਾਈਟ
ਕਲਰ ਮੂਡ ਬਣਾਉਂਦੇ ਹਨ ਅਤੇ ਜੇਕਰ ਤੁਹਾਡਾ ਮੂਡ ਵਧੀਆ ਹੋਵੇਗਾ ਤਾਂ ਤੁਸੀਂ ਜਿਆਦਾ
ਖਾਓਗੇ, ਪਰ ਤੁਸੀਂ ਆਪਣੇ ਵਜਨ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਆਪਣੀ ਰਸੋਈ ਅਤੇ
ਡਾਇਨਿੰਗ ਰੂਮ ਵਿੱਚ ਡਲ ਪੇਂਟ ਕਰਵਾਉ। ਡਲ ਸ਼ੇਡ ਵਿੱਚ ਬ੍ਰਾਉਨ, ਗ੍ਰੇ ਅਤੇ ਬੇਜ ਕਲਰ ਚੁਣ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਖਰਾਬ ਮੂਡ ਤੁਹਾਨੂੰ ਓਵਰ ਈਟਿੰਗ ਨਹੀਂ ਕਰਨ ਦਵੇਗਾ। ਤੁਸੀਂ ਜਿਆਦਾ ਖਾਓਗੇ ਨਹੀਂ ਤਾਂ ਤੁਹਾਡਾ ਵਜਨ ਨਹੀਂ ਵਧੇਗਾ।
ਚੇਅਰ ਦੀ ਗਿਣਤੀ ਹੋਵੇ ਟਾਂਕ
ਤੁਸੀਂ ਜਿੱਥੇ ਭੋਜਨ ਕਰਦੇ ਹੋ, ਜੇਕਰ ਉੱਥੇ ਇੱਕ ਦਮ ਸ਼ਾਂਤ ਮਾਹੌਲ ਹੈ ਤਾਂ ਇਸ ਨਾਲ ਤੁਹਾਨੂੰ ਆਪਣੀ ਡਾਈਟ ਕੰਟਰੋਲ ਕਰਨ ਵਿੱਚ ਮੁਸ਼ਕਿਲ ਆ ਸਕਦੀ ਹੈ। ਫੈਂਗਸ਼ੁਈ ਦੇ ਅਨੁਸਾਰ ਜਿਸਤ ਸੰਖਿਆ ਵਿੱਚ ਮਤਲਬ ਕਿ 4, 6, 8 ਦੀ ਸੰਖਿਆ ਵਿੱਚ ਰੱਖੀ ਚੇਅਰ ਨਾਲ ਤੁਸੀਂ ਰਿਲੈਕਸ ਫੀਲ ਕਰੋਗੇ। ਇਸ ਲਈ ਤੁਸੀਂ ਆਪਣੀ ਡਾਇਨਿੰਗ ਟੇਬਲ ਨਾਲ 3, 5, 7 ਦੀ ਸੰਖਿਆ ਵਿੱਚ ਚੇਅਰ ਰੱਖੋ। ਇਸ ਨਾਲ ਤੁਸੀਂ ਆਪਣੀ ਡਾਈਟ ਪ੍ਰਤੀ ਅਵੇਅਰ ਰਹੋਗੇ।

ND
ਮਿਰਰ ਵਿੱਚ ਦੇਖੋ ਆਪਣੇ ਆਪ ਨੂੰ
ਤੁਹਾਨੂੰ ਆਪਣਾ ਡਾਈਟ ਚਾਰਟ ਹਮੇਸ਼ਾ ਯਾਦ ਰਹੇ, ਇਸ ਲਈ ਤੁਸੀਂ ਜਿੱਥੇ ਭੋਜਨ ਖਾਂਦੇ ਹੋ, ਉੱਥੇ ਮਿਰਰ ਲਗਾ ਦਿਉ। ਇਸ ਨਾਲ ਖਾਂਦੇ ਸਮੇਂ ਤੁਸੀਂ ਆਪਣੇ ਆਪ ਨੂੰ ਦੇਖੋਗੇ ਅਤੇ ਇਹ ਮਿਰਰ ਤੁਹਾਨੂੰ ਆਪਣੀ ਫਿਟਨੈਸ ਦਾ ਗੋਲ ਯਾਦ ਦੁਆਏਗਾ। ਫਿਰ ਤੁਸੀਂ ਆਪਣੇ ਆਪ ਘੱਟ ਭੋਜਨ ਖਾਓਗੇ ਅਤੇ ਖੁਦ 'ਤੇ ਕੰਟਰੋਲ ਕਰ ਸਕੋਗੇ।
ਆਪਣਾ ਖਾਣਾ ਆਪ ਬਣਾਉ
ਤੁਸੀਂ ਆਪਣੇ ਲਈ ਆਪ ਖਾਣਾ ਬਣਾਉ। ਇਸ ਨਾਲ ਤੁਸੀਂ ਉਸ ਵਿੱਚ ਅਜਿਹੀਆਂ ਚੀਜਾਂ ਨਹੀਂ ਪਾਓਗੇ, ਜੋ ਤੁਹਾਡਾ ਫੈਟ ਵਧਾਵੇ। ਪ੍ਰੋਟੀਨ ਦਾ ਬੈਲੇਂਸ ਵੀ ਠੀਕ ਰਹੇਗਾ। ਵੈਸੇ ਵੀ ਫੈਂਗਸ਼ੁਈ ਦੀ ਮੰਨੀਏ ਤਾਂ ਜੇਕਰ ਤੁਸੀਂ ਆਪ ਭੋਜਨ ਬਣਾਉਂਦੇ ਹੋ ਤਾਂ ਤੁਹਾਡੀ ਫਾਇਨੈਂਸ਼ੀਅਲ ਸਥਿਤੀ ਮਜ਼ਬੂਤ ਹੋਵੇਗੀ।
ਨਿਊਟ੍ਰੀਸ਼ੰਸ ਫੂਡ
ਜੇਕਰ ਤੁਹਾਡੀ ਪਲੇਟ ਵਿੱਚ ਕਲਰਫੁਲ ਖਾਣਾ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੀ ਪਲੇਟ ਵਿੱਚ ਸਭ ਨਿਊਟ੍ਰੀਸ਼ੰਸ ਹਨ। ਇਸ ਲਈ ਹਮੇਸ਼ਾ ਪਲੇਟ ਵਿੱਚ ਸਲਾਦ ਤੋਂ ਲੈ ਕੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ
|