:: ਸਰੂਪ ਗ਼ਾਇਬ ਮਾਮਲੇ ਸਬੰਧੀ ਮਨਜੀਤ ਸਿੰਘ ਜੀ.ਕੇ. ਨੇ SGPC ਤੇ ਬਾਦਲਾਂ ਤੇ ਸਾਧੇ ਤਿੱਖੇ ਨਿਸ਼ਾਨੇ   :: ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ   :: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ   :: MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ : ਤੋਮਰ   :: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’   :: ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ   :: ਖੇਤੀ ਬਿੱਲ ਖ਼ਿਲਾਫ਼ ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ਜਾਮ   :: ਖੇਤੀ ਬਿੱਲ ’ਤੇ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ; ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜੀ, ਮਾਈਕ ਤੋੜਿਆ   :: ਅੱਜ ਦੇਸ਼ ਦੇ ਇਤਿਹਾਸ ਲਈ ‘ਕਾਲਾ ਦਿਨ’ : ਪ੍ਰਤਾਪ ਬਾਜਵਾ   :: ਖੇਤੀ ਬਿੱਲ ਭਲਕੇ ਰਾਜ ਸਭਾ ’ਚ ਹੋਵੇਗਾ ਪੇਸ਼, ਸਰਕਾਰ ਨੂੰ ਸਮਰਥਨ ਦੀ ਜ਼ਰੂਰਤ   :: ਕਿਸਾਨਾਂ ਦੇ ਮਾਮਲਿਆਂ ਤੇ ਗੁਮਰਾਹ ਕਰ ਰਹੀ ਹੈ ਕਿਸਾਨ ਦੀ ਧੀ   :: ਰਾਜ ਸਭਾ ਚ ਬੋਲੇ ਰਾਜਨਾਥ- ਚੀਨ ਦੀ ਕਹਿਣੀ ਅਤੇ ਕਰਨੀ ਚ ਫ਼ਰਕ, ਭਾਰਤੀ ਫ਼ੌਜ ਹਰ ਮੁਕਾਬਲੇ ਲਈ ਤਿਆਰ   :: ਦੇਸ਼ ਚ ਬਣੇਗੀ ਨਵੀਂ ਸੰਸਦ, ਟਾਟਾ ਗਰੁੱਪ 862 ਕਰੋੜ ਰੁਪਏ ਚ ਕਰੇਗੀ ਨਵੇਂ ਪਾਰਲੀਮੈਂਟ ਹਾਊਸ ਦਾ ਨਿਰਮਾਣ   :: ਭਾਰਤ-ਚੀਨ ਸਰਹੱਦ ਮੁੱਦੇ ਤੇ ਕੱਲ ਰਾਜਸਭਾ ਚ ਬਿਆਨ ਦੇਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ   :: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੋਇਆ ਕੋਰੋਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਵੈਲੇਨਟਾਈਨ ਡੇਅ : ਫਰਾਂਸ ਚ ਹੈ ਸੈਂਟ ਵੈਲੇਨਟਾਈਨ ਦਾ ਪਿੰਡ, 14 ਫਰਵਰੀ ਨੂੰ ਹੋਈ ਸੀ ਸਜ਼ਾ PRINT ਈ ਮੇਲ
valentine day st valentineਪੈਰਿਸ :20(ਮੀਡੀਦੇਸਪੰਜਾਬ)- 14 ਫਰਵਰੀ ਦੇ ਦਿਨ ਨੂੰ 'ਵੈਲੇਨਟਾਈਨ ਡੇਅ' ਦੇ ਰੂਪ ਵਿਚ ਮਨਾਇਆ ਜਾਂਦਾ ਹੈ।ਵੈਲੇਨਟਾਈਨ ਡੇਅ 'ਤੇ ਲੱਖਾਂ ਪ੍ਰੇਮ ਕਹਾਣੀਆਂ ਸ਼ੁਰੂ ਹੁੰਦੀਆਂ ਹਨ ਪਰ ਇਕ ਕਹਾਣੀ ਇਸ ਦਿਨ ਨਾਲ ਸਬੰਧਤ ਹੈ। ਇਹ ਕਹਾਣੀ ਇਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਈ ਸੀ। ਪਿੰਡ ਦਾ ਨਾਮ 'ਸੈਂਟ ਵੈਲੇਨਟਾਈਨ ਵਿਲੇਜ' ਹੈ। ਇਸ ਨੂੰ 'ਪਿਆਰ ਦਾ ਪਿੰਡ' ਵੀ ਕਿਹਾ ਜਾਂਦਾ ਹੈ। ਇਹ ਫਰਾਂਸ ਦੇ ਸੈਂਟਰ ਕਲ ਡੀ ਲਾਯਰ

ਵਿਚ ਵਸਿਆ ਹੈ। ਖੂਬਸੂਰਤ ਕੁਦਰਤੀ ਨਜ਼ਾਰਿਆਂ ਵਾਲੇ ਇਸ ਪਿੰਡ ਵਿਚ ਹਰੇਕ ਸਾਲ 12-14 ਫਰਵਰੀ ਨੂੰ ਤਿਉਹਾਰ ਜਿਹਾ ਮਾਹੌਲ ਰਹਿੰਦਾ ਹੈ। ਪਿੰਡ ਦੀ ਖਾਸੀਅਤ ਹੈ ਕਿ ਇੱਥੇ ਪਿਆਰ ਰੁੱਖਾਂ ਵਿਚ ਵੱਸਦਾ ਹੈ। ਰੁੱਸਣ-ਮਨਾਉਣ ਤੋਂ ਲੈ ਕੇ ਪਿਆਰ ਦੇ ਇਜ਼ਹਾਰ ਤੱਕ ਦੀ ਕਹਾਣੀ ਇੱਥੋਂ ਦੇ ਰੁੱਖ ਕਹਿੰਦੇ ਹਨ ਜੋ ਲਵਰਸ ਗਾਰਡਨ  (Lovers garden) ਵਿਚ ਲੱਗੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ 3 ਦਿਨਾਂ ਵਿਚ ਪਿਆਰ ਦਾ ਇਜ਼ਹਾਰ ਕੀਤਾ ਜਾਵੇ ਤਾਂ ਪੱਥਰ ਦਿਲ ਵੀ ਪਿਘਲ ਜਾਂਦਾ ਹੈ।

ਇਕ ਰੁੱਖ ਹੇਠਾਂ ਜੋੜੇ ਕਰਦੇ ਹਨ ਪਿਆਰ ਦਾ ਇਜ਼ਹਾਰ
ਪਿੰਡਾ ਦਾ ਮਹੱਤਵਪੂਰਨ ਹਿੱਸਾ ਹੈ ਲਵਰਸ ਗਾਰਡਨ। ਇਸ ਬਗੀਚੇ ਵਿਚ ਮੌਜੂਦਾ ਬਰਗਦ ਦੇ ਰੁੱਖ 'ਤੇ ਸੈਂਕੜੇ ਦਿਲ ਦੀਆਂ ਆਕ੍ਰਿਤੀਆਂ ਹਵਾ ਵਿਚ ਉੱਡਦੀਆਂ ਨਜ਼ਰ ਆਉਂਦੀਆਂ ਹਨ। ਜੋ ਹਰੇਕ ਜੋੜੇ ਨੂੰ ਭਾਵੁਕ ਕਰਦੀਆਂ ਹਨ। ਜ਼ਿਆਦਾਤਰ ਜੋੜੇ ਇਸ ਜਗ੍ਹਾ ਨੂੰ ਪ੍ਰਪੋਜ਼ ਕਰਨ ਲਈ ਚੁਣਦੇ ਹਨ। 

PunjabKesariਗਾਰਡਨ ਨੇੜੇ ਹੀ ਸਥਾਨਕ ਬਾਜ਼ਾਰ ਹੈ ਜਿੱਥੇ ਖਾਣ-ਪੀਣ ਦਾ ਸਾਮਾਨ ਮਿਲ ਜਾਂਦਾ ਹੈ। ਜੋਥੇ ਇੱਥੇ ਆਉਂਦੇ ਹਨ ਅਤੇ ਆਪਣਾ ਦਿਨ ਯਾਦਗਾਰ ਬਣਾਉਂਦੇ ਹਨ।

ਪਿਆਰ ਦੀਆਂ ਪਰਚੀਆਂ ਵਾਲਾ ਰੁੱਖ
ਬਗੀਚੇ ਵਿਚ ਮੌਜੂਦ ਰੁੱਖ ਜੋੜਿਆਂ ਦੀ ਪ੍ਰੇਮ ਕਹਾਣੀ ਬਖੂਬੀ ਦੱਸਦੇ ਹਨ। ਜੋੜੇ ਟਹਿਣੀਆਂ 'ਤੇ ਲਵ-ਲੌਕ ਲਗਾ ਕੇ ਚਾਬੀ ਪਾਣੀ ਵਿਚ ਸੁੱਟ ਦਿੰਦੇ ਹਨ। ਕੁਝ ਸਮਾਂ ਪਹਿਲਾਂ ਹੀ ਇਸ ਪਰੰਪਰਾ 'ਤੇ ਰੋਕ ਲਗਾਈ ਗਈ ਹੈ। ਹੁਣ ਜੋੜੇ ਲਵ-ਲੌਕ ਦੀ ਜਗ੍ਹਾ ਲਵ-ਨੋਟਸ ਮਤਲਬ 'ਪਿਆਰ ਦੀ ਪਰਚੀ' ਲਗਾਉਂਦੇ ਹਨ।

PunjabKesari

ਬਗੀਚੇ ਵਿਚ ਹੀ ਇਕ ਕਸਮਾਂ-ਵਾਅਦਿਆਂ ਦਾ ਰੁੱਖ ਹੈ ਜਿਸ ਨੂੰ Tree of vows ਕਹਿੰਦੇ ਹਨ। ਇਸ 'ਤੇ ਸੈਂਕੜੇ ਲੋਕਾਂ ਨੇ ਆਪਣੇ ਕੰਨਫੈਸ਼ਨ ਮਤਲਬ ਪਿਆਰ ਵਿਚ ਹੋਈਆਂ ਗਲਤੀਆਂ ਦਾ ਮਾਫੀਨਾਮਾ ਲਟਕਾਇਆ ਹੋਇਆ ਹੈ। ਇਸ ਨੂੰ ਲਿਖਣ ਲਈ ਦਿਲ ਦੇ ਆਕਾਰ ਦਾ ਕਾਗਜ਼ ਵਰਤਿਆ ਜਾਂਦਾ ਹੈ।

ਅਜਿਹਾ ਰੁੱਖ ਜਿਸ ਦੀ ਖਾਧੀ ਜਾਂਦੀ ਹੈ ਕਸਮ 
ਇਸ ਬਗੀਚੇ ਵਿਚ ਇਕ ਰੁੱਖ ਅਜਿਹਾ ਵੀ ਹੈ ਜਿੱਥੇ ਜੋੜੇ ਕਸਮ ਖਾਂਦੇ ਹਨ। ਇਹ ਕਸਮ ਪਾਰਟਨਰ ਦੇ ਨਾਲ ਜ਼ਿੰਦਗੀ ਭਰ ਈਮਾਨਦਾਰੀ ਨਾਲ ਰਿਸ਼ਤਾ ਨਿਭਾਉਣ ਦੀ ਹੁੰਦੀ ਹੈ। ਰੁੱਖ ਦਾ ਨਾਮ Tree of internal hearts ਹੈ।

PunjabKesari

ਕੁਝ ਜੋੜੇ ਇਸ ਰੁੱਖ ਨੇੜੇ ਵਿਆਹ ਦੀਆਂ ਸਾਰੀਆਂ ਰਸਮਾਂ ਅਦਾ ਕਰਦੇ ਹਨ। ਗੁੱਸਾ ਹੋਣ ਦੇ ਬਾਅਦ ਕਈ ਵਾਰ ਉਹ ਪਾਰਟਨਰ ਨੂੰ ਮਨਾਉਣ ਲਈ ਇੱਥੇ ਆਉਂਦੇ ਹਨ।

ਪਿਆਰ ਦੀਆਂ ਚਿੱਠੀਆਂ ਵਾਲਾ ਪੋਸਟ ਆਫਿਸ
ਲੋਕ ਪਿਆਰ ਜ਼ਾਹਰ ਕਰਨ ਲਈ ਪਿੰਡ ਵਿਚ ਰੁੱਖ ਲਗਾਉਂਦੇ ਹਨ। ਇੱਥੇ ਪਹੁੰਚਣ ਵਾਲੇ ਸੈਲਾਨੀ ਵੀ ਇਸ ਰਿਵਾਜ ਦਾ ਹਿੱਸਾ ਬਣਦੇ ਹਨ। ਬਾਗ ਦੇ ਨੇੜੇ ਇਕ ਪੋਸਟ ਆਫਿਸ ਹੈ ਜੋ ਪਿਆਰ ਦੀਆਂ ਚਿੱਠੀਆਂ ਦਾ ਟਿਕਾਣਾ ਹੈ।

PunjabKesari

ਇਸ ਵਿਚ ਹਰ ਕੋਈ ਲਵ ਲੈਟਰ ਪਾ ਸਕਦਾ ਹੈ ਅਤੇ ਆਪਣੇ ਪਾਰਟਨਰ ਤੱਕ ਪਹੁੰਚਾ ਸਕਦਾ ਹੈ। ਨੇੜੇ ਹੀ ਇਕ ਪੋਸਟ ਆਫਿਸ ਅਤੇ ਸਟਾਂਪ ਵੀ ਆਸਾਨੀ ਨਾਲ ਉਪਲਬਧ ਹੈ।

14 ਫਰਵਰੀ ਨੂੰ ਸੈਂਟ ਵੈਲੇਨਟਾਈਨ ਨੂੰ ਹੋਈ ਸੀ ਸਜ਼ਾ
ਜ਼ਿਆਦਾਤਰ ਜੋੜੇ ਫਰਾਂਸ ਦੇ ਪੈਰਿਸ ਨੂੰ ਪਿਆਰ ਦੇ ਇਜ਼ਹਾਰ ਲਈ ਵਧੀਆ ਜਗ੍ਹਾ ਮੰਨਦੇ ਹਨ ਪਰ ਉਸੇ ਦੇਸ਼ ਦਾ ਸੈਂਟ ਵੈਲੇਨਟਾਈਨ ਵਿਲੇਜ ਤੁਹਾਨੂੰ ਸਹੀ ਅਰਥਾਂ ਵਿਚ ਪਿਆਰ ਦੇ ਰੂਮਾਨੀ ਅਹਿਸਾਸ ਨਾਲ ਰੂਬਰੂ ਕਰਾਉਂਦਾ ਹੈ। ਪੂਰੀ ਦੁਨੀਆ ਸੈਂਟ ਵੈਲੇਨਟਾਈਨ ਦੀ ਸ਼ਹਾਦਤ ਨੂੰ ਪਿਆਰ ਦੇ ਦਿਨ ਦੇ ਰੂਪ ਵਿਚ ਮਨਾਉਂਦੀ ਹੈ। ਇਸ ਦੀ ਸ਼ੁਰੂਆਤ ਇਸੇ ਪਿੰਡ ਵਿਚ ਵਾਪਰੀ ਇਕ ਘਟਨਾ ਨਾਲ ਹੋਈ। 'ਓਰੀਆ ਆਫ ਜੈਕੋਬਸ ਡੀ ਵਾਰਜਿਨ' ਨਾਮ ਦੀ ਕਿਤਾਬ ਦੇ ਮੁਤਾਬਕ ਇਕ ਸਮਾਂ ਇੱਥੋਂ ਦੇ ਸਮਰਾਟ ਕਲਾਡੀਅਸ ਦਾ ਮੰਨਣਾ ਸੀ ਕਿ ਕੁਆਰੇ ਪੁਰਸ਼ ਵਿਆਹੇ ਪੁਰਸ਼ਾਂ ਦੀ ਤੁਲਨਾ ਵਿਚ ਜ਼ਿਆਦਾ ਚੰਗੇ ਫੌਜੀ ਬਣ ਸਕਦੇ ਹਨ। ਅਜਿਹੇ ਵਿਚ ਉਸ ਨੇ ਫੌਜੀਆਂ ਅਤੇ ਅਧਿਕਾਰੀਆਂ ਦੇ ਵਿਆਹ ਕਰਨ 'ਤੇ ਰੋਕ ਲਗਾ ਦਿੱਤੀ। 

PunjabKesari

ਉਸ ਸਮੇਂ ਸੈਂਟ ਵੈਲੇਨਟਾਈਨ ਇਕ ਪਾਦਰੀ ਸਨ ਅਤੇ ਉਹਨਾਂ ਨੇ ਇਸ ਸੰਦੇਸ਼ ਦਾ ਵਿਰੋਧ ਕੀਤਾ। ਸੈਂਟ ਵੈਲੇਨਟਾਈਨ ਨੇ ਫੌਜੀਆਂ ਅਤੇ ਅਧਿਕਾਰੀਆਂ ਦੇ ਗੁਪਤ ਵਿਆਹ ਕਰਵਾਏ। ਕਲਾਡੀਅਸ ਨੂੰ ਜਦੋਂ ਇਸ ਦੀ ਜਾਣਕਾਰੀ ਹੋਈ ਤਾਂ ਸੈਂਟ ਦੇ ਵਿਰੁੱਧ ਮੌਤ ਦਾ ਫਰਮਾਨ ਜਾਰੀ ਕਰ ਦਿੱਤਾ। 14 ਫਰਵਰੀ 269 ਨੂੰ ਸੈਂਟ ਵੈਲੇਨਟਾਈਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ।ਪਿੰਡ ਵਿਚ ਇਹ ਮਾਨਤਾ ਹੈ ਕਿ ਫਾਂਸੀ ਤੋਂ ਪਹਿਲਾਂ ਸੈਂਟ ਵੈਲੇਨਟਾਈਨ ਨੇ ਆਪਣੀ ਨੇਤਰਹੀਣ ਬੇਟੀ ਜੈਕੋਬਸ ਨੂੰ ਆਪਣੀਆਂ ਅੱਖਾਂ ਦਾਨ ਕਰ ਦਿੱਤੀਆਂ ਸਨ। ਇਸ ਦੇ ਨਾਲ ਹੀ ਉਹਨਾਂ ਨੇ ਬੇਟੀ ਨੂੰ ਇਕ ਚਿੱਠੀ ਵੀ ਦਿੱਤੀ, ਜਿਸ ਦੇ ਅਖੀਰ ਵਿਚ ਲਿਖਿਆ ਸੀ ਕਿ ਤੁਹਾਡਾ ਵੈਲੇਨਟਾਈਨ। ਇੱਥੋਂ ਹੀ ਕਿਸੇ ਆਪਣੇ ਖਾਸ ਨੂੰ ਵੈਲੇਨਟਾਈਨ ਕਹਿਣ ਦਾ ਰਿਵਾਜ ਸ਼ੁਰੂ ਹੋਇਆ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement