:: ਸਰੂਪ ਗ਼ਾਇਬ ਮਾਮਲੇ ਸਬੰਧੀ ਮਨਜੀਤ ਸਿੰਘ ਜੀ.ਕੇ. ਨੇ SGPC ਤੇ ਬਾਦਲਾਂ ਤੇ ਸਾਧੇ ਤਿੱਖੇ ਨਿਸ਼ਾਨੇ   :: ਖੇਤੀ ਬਿੱਲ ’ਤੇ ਸਿਆਸੀ ਘਮਾਸਾਨ: ਵਿਦੇਸ਼ ਤੋਂ ਪਰਤੇ ਸੋਨੀਆ ਅਤੇ ਰਾਹੁਲ   :: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ   :: MSP ਸੀ, ਹੈ ਤੇ ਰਹੇਗਾ, ਕਿਸਾਨਾਂ ਨਾਲ ਹਰ ਮੁੱਦੇ ਤੇ ਗੱਲ ਕਰਨ ਨੂੰ ਤਿਆਰ : ਤੋਮਰ   :: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’   :: ਖੇਤੀ ਬਿੱਲ ’ਤੇ ਅਕਾਲੀ ਸੰਸਦ ਮੈਂਬਰ ਨਰੇਸ਼ ਗੁਜਰਾਲ ਬੋਲੇ- ਕਿਸਾਨਾਂ ਨੂੰ ਕਮਜ਼ੋਰ ਨਾ ਸਮਝੇ ਸਰਕਾਰ   :: ਖੇਤੀ ਬਿੱਲ ਖ਼ਿਲਾਫ਼ ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ, ਸੜਕਾਂ ਜਾਮ   :: ਖੇਤੀ ਬਿੱਲ ’ਤੇ ਰਾਜ ਸਭਾ ’ਚ ਜ਼ੋਰਦਾਰ ਹੰਗਾਮਾ; ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜੀ, ਮਾਈਕ ਤੋੜਿਆ   :: ਅੱਜ ਦੇਸ਼ ਦੇ ਇਤਿਹਾਸ ਲਈ ‘ਕਾਲਾ ਦਿਨ’ : ਪ੍ਰਤਾਪ ਬਾਜਵਾ   :: ਖੇਤੀ ਬਿੱਲ ਭਲਕੇ ਰਾਜ ਸਭਾ ’ਚ ਹੋਵੇਗਾ ਪੇਸ਼, ਸਰਕਾਰ ਨੂੰ ਸਮਰਥਨ ਦੀ ਜ਼ਰੂਰਤ   :: ਕਿਸਾਨਾਂ ਦੇ ਮਾਮਲਿਆਂ ਤੇ ਗੁਮਰਾਹ ਕਰ ਰਹੀ ਹੈ ਕਿਸਾਨ ਦੀ ਧੀ   :: ਰਾਜ ਸਭਾ ਚ ਬੋਲੇ ਰਾਜਨਾਥ- ਚੀਨ ਦੀ ਕਹਿਣੀ ਅਤੇ ਕਰਨੀ ਚ ਫ਼ਰਕ, ਭਾਰਤੀ ਫ਼ੌਜ ਹਰ ਮੁਕਾਬਲੇ ਲਈ ਤਿਆਰ   :: ਦੇਸ਼ ਚ ਬਣੇਗੀ ਨਵੀਂ ਸੰਸਦ, ਟਾਟਾ ਗਰੁੱਪ 862 ਕਰੋੜ ਰੁਪਏ ਚ ਕਰੇਗੀ ਨਵੇਂ ਪਾਰਲੀਮੈਂਟ ਹਾਊਸ ਦਾ ਨਿਰਮਾਣ   :: ਭਾਰਤ-ਚੀਨ ਸਰਹੱਦ ਮੁੱਦੇ ਤੇ ਕੱਲ ਰਾਜਸਭਾ ਚ ਬਿਆਨ ਦੇਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ   :: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੋਇਆ ਕੋਰੋਨਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਭਾਰਤ-ਅਮਰੀਕਾ ਸੰਬੰਧ ਮੌਜੂਦਾ ਯੁੱਗ ਚ ਬਦਲਾਵਵਾਦੀ ਹਨ : ਸੰਧੂ PRINT ਈ ਮੇਲ
america  taranjit singh sandhuਵਾਸ਼ਿੰਗਟਨ :20(ਮੀਡੀਦੇਸਪੰਜਾਬ)- ਅਮਰੀਕਾ ਵਿਚ ਭਾਰਤ ਦੇ ਸੀਨੀਅਰ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੁਨੀਆ ਦੇ 2 ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਭਾਰਤ ਅਤੇ ਅਮਰੀਕਾ ਦੇ ਵਿਚ ਸੰਬੰਧਾਂ ਨੂੰ ਮੌਜੂਦਾ ਯੁੱਗ ਵਿਚ ਸਭ ਤੋਂ ਜ਼ਿਆਦਾ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸੰਧੂ ਨੇ 'ਯੂ.ਐੱਸ. ਇੰਡੀਆ ਬਿਜ਼ਨੈੱਸ ਕੌਂਸਲ' (ਯੂ.ਐੱਸ.ਆਈ.ਬੀ.ਸੀ.) ਵੱਲੋਂ ਵੀਰਵਾਰ ਨੂੰ ਆਪਣੇ ਸਨਮਾਨ ਵਿਚ ਆਯੋਜਿਤ ਸਵਾਗਤ ਸਮਾਰੋਹ ਵਿਚ ਕਿਹਾ,''ਅੱਜ ਅਮਰੀਕਾ-ਭਾਰਤ ਸੰਬੰਧਾਂ ਨੂੰ ਸਾਡੇ ਦੌਰ ਦੇ ਸਭ ਤੋਂ ਤਬਦੀਲੀ ਵਾਲੇ ਰਿਸ਼ਤੇ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।''
ਉਹਨਾਂ ਨੇ ਕਿਹਾ,''ਇਸ ਰਿਸ਼ਤੇ ਨੂੰ ਅਮਰੀਕਾ ਵਿਚ ਦੋਹਾਂ ਦਲਾਂ ਦਾ ਮਜ਼ਬੂਤ ਸਮਰਥਨ ਹਾਸਲ ਹੈ। ਇਹ ਲੋਕਤੰਤਰ ਅਤੇ ਬਹੁਲਵਾਦ ਦੇ ਪ੍ਰਤੀ ਸਾਡੇ ਸਾਂਝੇ ਮੁੱਲਾਂ ਦੇ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੈ।'' ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਹਿੱਸੇਦਾਰੀ ਕਾਫੀ ਵਧੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 2024 ਤੱਕ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਅਭਿਲਾਸ਼ੀ ਟੀਚਾ ਤੈਅ ਕੀਤਾ ਹੈ ਅਤੇ ਇਸ ਕੰਮ ਵਿਚ ਅਮਰੀਕਾ ਇਕ ਤਰਜੀਹੀ ਸਹਿਯੋਗੀ ਹੈ। ਉਹਨਾਂ ਨੇ ਕਿਹਾ,''2000 ਤੋਂ ਵੱਧ ਅਮਰੀਕੀ ਕੰਪਨੀਆਂ ਭਾਰਤ ਵਿਚ ਮੌਜੂਦ ਹਨ। ਉੱਥੇ 200 ਤੋਂ ਵੱਧ ਭਾਰਤੀ ਕੰਪਨੀਆਂ ਨੇ ਅਮਰੀਕਾ ਵਿਚ 18 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ, ਜਿਸ ਨਾਲ 1 ਲੱਖ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ।''

ਸੰਧੂ ਨੇ ਕਿਹਾ ਕਿ ਯੂ.ਐੱਸ.ਆਈ.ਬੀ.ਸੀ. ਆਪਣੀ ਪ੍ਰਧਾਨ ਨਿਸ਼ਾ ਦੇਸਾਈ ਬਿਸਵਾਲ ਦੀ ਅਗਵਾਈ ਵਿਚ ਭਾਰਤ-ਅਮਰੀਕਾ ਨੀਤੀ ਖੇਤਰ ਵਿਚ ਪ੍ਰਮੁੱਖ ਸ਼ਕਤੀ ਬਣ ਗਿਆ ਹੈ। ਉਹਨਾਂ ਨੇ ਕਿਹਾ,''ਬਿਸਵਾਲ ਭਾਰਤ ਦੀ ਕਰੀਬੀ ਦੋਸਤ ਅਤੇ ਸੱਚੀ ਹਿੱਸੇਦਾਰ ਹੈ ਜਿਹਨਾਂ ਦੇ ਨਾਲ ਮੈਨੂੰ ਨੇੜਤਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।'' ਇਸ ਵਿਚ ਬਿਸਵਾਲ ਨੇ ਕਿਹਾ ਕਿ ਸੰਧੂ ਅਮਰੀਕਾ-ਭਾਰਤ ਸੰਬੰਧ ਦਾ ਹਿੱਸਾ ਬਣ ਗਏ ਹਨ। ਇੱਥੇ ਦੱਸ ਦਈਏ ਕਿ ਸੰਧੂ ਦਾ ਭਾਰਤੀ ਰਾਜਦੂਤ ਦੇ ਤੌਰ 'ਤੇ ਅਮਰੀਕਾ ਵਿਚ ਇਹ ਚੌਥਾ ਕਾਰਜਕਾਲ ਹੈ। ਉਹ ਦੋ ਵਾਰ ਵਾਸ਼ਿੰਗਟਨ ਡੀ.ਸੀ. ਵਿਚ ਅਤੇ ਇਕ ਵਾਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਰਹਿ ਚੁੱਕੇ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement