ਸਾਬਕਾ PM ਮਨਮੋਹਨ ਸਿੰਘ ਬੋਲੇ-ਰਾਸ਼ਟਰਵਾਦ ਤੇ ਭਾਰਤ ਮਾਤਾ ਦੀ ਜੈ ਦਾ ਹੋ ਰਿਹੈ ਗਲਤ ਇਸਤੇਮਾਲ |
|
|
 ਨਵੀਂ ਦਿੱਲੀ :-22ਫਰਵਰੀ-20(ਮੀਡੀਆਦੇਸਪੰਜਾਬ)- ਭਾਜਪਾ 'ਤੇ ਅਸਿੱਧੇ ਤੌਰ 'ਤੇ ਹਮਲਾ ਬੋਲਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਦੇ 'ਅੱਤਵਾਦੀ ਅਤੇ ਪੂਰੀ ਤਰ੍ਹਾਂ ਭਾਵਨਾਤਮਕ' ਵਿਚਾਰ ਦੇ ਨਿਰਮਾਣ ਲਈ ਰਾਸ਼ਟਰਵਾਦ ਅਤੇ 'ਭਾਰਤ ਮਾਤਾ ਦੀ ਜੈ' ਨਾਅਰੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਸਿੰਘ ਨੇ ਜਵਾਹਰ ਲਾਲ ਨਹਿਰੂ ਦੇ
ਸ਼ੁਕਰਗੁਜਾਰੀ ਤੇ ਭਾਸ਼ਣ 'ਤੇ ਆਧਾਰਿਤ ਇਕ ਕਿਤਾਬ ਦੀ ਘੁੰਢ ਚੁਕਾਈ ਮੌਕੇ ਆਪਣੇ ਸੰਬੋਧਨ 'ਚ
ਕਿਹਾ ਕਿ ਜੇਕਰ ਭਾਰਤ ਦੀ ਰਾਸ਼ਟਰ ਦੇ ਸਮੂਹ 'ਚ ਉੱਜਵਲ ਲੋਕਤੰਤਰ ਦੇ ਰੂਪ 'ਚ ਪਛਾਣ ਹੈ,
ਜੇਕਰ ਉਸ ਨੂੰ ਮਹੱਤਵਪੂਰਣ ਗਲੋਬਲ ਸ਼ਕਤੀਆਂ 'ਚ ਇਕ ਮੰਨਿਆ ਜਾਂਦਾ ਹੈ ਤਾਂ ਪਹਿਲਾ ਪ੍ਰਧਾਨ
ਮੰਤਰੀ ਹੀ ਸੀ ਜਿਨ੍ਹਾਂ ਨੂੰ ਮੁੱਖ ਸ਼ਿਲਪੀ ਹੋਣ ਦੀ ਸਹਿਰਾ ਦਿੱਤਾ ਜਾਣਾ ਚਾਹੀਦਾ ਹੈ।ਸਿੰਘ
ਨੇ ਕਿਹਾ ਕਿ ਨਹਿਰੂ ਨੇ ਅਸ਼ਾਂਤ ਅਤੇ ਅਜੀਬ ਹਲਾਤਾਂ 'ਚ ਭਾਰਤ ਦੀ ਅਗਵਾਈ ਕੀਤੀ ਜਦੋਂ
ਦੇਸ਼ ਨੇ ਜ਼ਿੰਦਗੀ ਦੇ ਲੋਕਤਾਂਤਰਿਕ ਤਰੀਕੇ ਨੂੰ ਅਪਣਾਇਆ ਸੀ। ਜਿਸ 'ਚ ਵੱਖ-ਵੱਖ ਸਾਮਾਜਿਕ
ਅਤੇ ਸਿਆਸੀ ਵਿਚਾਰਾਂ ਦੀ ਵਿਵਸਥਾ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਰਤ ਜੀ ਧਰੋਹਰ 'ਤੇ
ਮਾਣ ਮਹਿਸੂਸ ਕਰਨ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਉਸ ਨੂੰ ਸਮਰਪਿਤ ਕੀਤਾ ਅਤੇ
ਨਵੇਂ ਆਧੁਨਿਕ ਭਾਰਤ ਦੀਆਂ ਜ਼ਰੂਰਤਾਂ ਨਾਲ ਉਸ ਦਾ ਤਾਲਮੇਲ ਬਿਠਾਇਆ।
|