ICC ਨੇ ਇਸ ਕੌਮਾਂਤਰੀ ਕ੍ਰਿਕਟਰ ਤੇ ਲਗਾਇਆ 7 ਸਾਲ ਦਾ ਬੈਨ, ਜਾਣੋ ਕੀ ਹੈ ਵਜ੍ਹਾ |
|
|
ਨਵੀਂ ਦਿੱਲੀ :-24ਫਰਵਰੀ-20(ਮੀਡੀਆਦੇਸਪੰਜਾਬ)- ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ
ਓਮਾਨ ਦੇ ਕ੍ਰਿਕਟਰ ਯੂਸੁਫ ਅਬਦੁਲਰਹੀਮ ਅਲ ਬਾਲੁਸ਼ੀ 'ਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਵਿਚ
ਸ਼ਾਮਲ ਹੋਣ ਲਈ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ 7 ਸਾਲ ਲਈ ਬੈਨ ਕਰ ਦਿੱਤਾ ਹੈ। ਬਾਲੁਸ਼ੀ
ਨੇ ਆਈ. ਸੀ. ਸੀ. ਐਂਟੀ ਕਰੱਪਸ਼ਨ ਕੋਡ ਦੀ ਉਲੰਘਣਾ ਕਰਨ ਦੇ 4 ਦੋਸ਼ਾਂ ਨੂੰ ਸਵੀਕਾਰ ਕੀਤਾ
ਹੈ। ਇਹ ਸਾਰੇ ਦੋਸ਼ ਯੂ. ਏ. ਈ. ਵਿਚ 2019 ਵਿਚ ਖੇਡੇ ਗਏ ਆਈ. ਸੀ. ਸੀ. ਪੁਰਸ਼ ਟੀ-20
ਵਰਲਡ ਕੱਪ ਕੁਆਲੀਫਾਇਰ ਨਾਲ ਜੁੜੇ ਹਨ।
ਆਈ. ਸੀ. ਸੀ. ਦੇ ਬਿਆਨ ਮੁਤਾਬਕ ਅਲ ਬਾਲੁਸ਼ੀ ਨੇ ਮੈਚਾਂ ਦੇ ਨਤੀਜੇ ਜਾਂ ਕਿਸੇ ਹੋਰ
ਪਹਿਲੂ ਨੂੰ ਫਿਕਸ ਜਾਂ ਪ੍ਰਭਾਵਿਤ ਕਰਨ ਲਈ ਸਮਝੌਤੇ ਜਾਂ ਕੋਸ਼ਿਸ਼ ਕਰਨ ਕਾਰਨ ਐਂਟੀ ਕਰੱਪਸ਼ਨ
ਕੋਡ ਦੇ ਅਨੁਛੇਦ 2.1.1 ਦੀ ਉਲੰਘਣਾ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਅਨੁਛੇਦ 2.1.4,
ਅਨੁਛੇਦ 2.4.4 ਅਤੇ ਅਨੁਛੇਦ 2.4.7 ਦੀ ਵੀ ਉਲੰਘਣਾ ਕੀਤੀ ਜੋ ਭ੍ਰਿਸ਼ਟ ਗਤੀਵਿਧੀਆਂ ਨਾਲ
ਜੁੜੇ ਹਨ।
|