:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

..... ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ। .... PRINT ਈ ਮੇਲ
today  s hukamnama  02 03 2020 1980 ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ ਖੱਦਰ ਦਾ ਕੁੜਤਾ ਪਾਇਆ ਹੋਇਆ ਸੀ। ਉਸ ਦੀ ਹਾਲਤ ਬਹੁਤ ਖਸਤਾ ਸੀ ਜਿਸ ਉੱਤੇ ਕਈ ਰੰਗ ਬਿਰੰਗੀਆਂ ਘਸਮੈਲੀਆਂ ਜਹੀਆਂ ਟਾਕੀਆਂ ਵੀ ਲਗੀਆਂ ਸਨ। ਉਹ ਬਜੁਰਗ ਚੌਕੜਾ ਲਗਾ ਕੇ ਤੇ ਸਿਰ ਸੁੱਟ ਕੇ ਅਡੌਲ ਚਿਤ ਬੈਠਾ
ਕੀਰਤਨ ਵਿਚ ਲੀਨ ਜਾਪਦਾ ਸੀ। ਮੇਰੇ ਮਨ ਵਿਚ ਆਇਆ ਕਿ ਇਹ ਵਿਅਕਤੀ ਕਿਤਨੀ ਸ਼ਰਧਾ ਨਾਲ ਗੁਰਬਾਣੀ ਸਰਵਣ ਕਰ ਰਿਹਾ ਹੈ। ਵਾਹਿਗੁਰੂ ਦਾ ਬੜਾ ਤੱਪਸਵੀ ਸੇਵਕ ਲਗਦਾ। ਪਰ ਹੈਰਾਨੀ ਦੀ ਗੱਲ ਹੈ ਕਿ ਵਾਹਿਗੁਰੂ ਨਾਲ ਇਤਨੇ ਡੂੰਘੇ ਰੂਪ ਵਿਚ ਹੋਣ ਦੇ ਬਾਵਜੂਦ ਵੀ ਉਸ ਨੇ ਇਸ ਨੂੰ ਇਕ ਚੰਗੀ ਜਿਹੀ ਕਮੀਜ ਵੀ ਨਹੀ ਦਿੱਤੀ। ਇਹ ਗੱਲ ਸੋਚ ਕੇ ਮੈ ਕੁਝ ਬੇਚੈਨ ਜਿਹਾ ਹੋਇਆ ਤੇ ਆਪਣੇ ਮਨ ਵਿਚ ਧਾਰਿਆ ਕਿ ਜਦੋ ਇਹ ਬਜੁਰਗ ਉੱਠੇ ਗਾ ਤਾਂ ਮੈ ਇਸ ਨੂੰ ਕੁਝ ਮਾਇਆ ਦੇਕੇ ਬੇਨਤੀ ਕਰਾਗਾਂ ਕਿ ਉਹ ਆਪਣੇ ਲਈ ਕਮੀਜ ਦਾ ਇਕ ਜੋੜਾ ਨਵਾਂ ਲੈ ਲਵੇ। ਮੈ ਉਸ ਵਕਤ ਦੀ ਉਡੀਕ ਕਰਨ ਲੱਗ ਪਿਆ ਜਦ ਉਹ ਬਜੁਰਗ ਦਰਬਾਰ ਸਾਹਿਬ ਤੋ ਉੱਠੇ ਤੇ ਮੈ ਆਪਣੇ ਮਨ ਦੀ ਇਛਾ ਪੂਰੀ ਕਰ ਸਕਾਂ। ਵਕਤ ਬੀਤਦਾ ਗਿਆ ਪਰ ਉਹ ਬਜੁਰਗ ਅਡੋਲ ਤੇ ਅਹਿੱਲ ਹੀ ਰਿਹਾ। ਇਸ ਦੌਰਾਨ ਗੁਰੂ ਮਹਾਰਾਜ ਦੇ ਸਰੂਪ ਦੀ ਤਸ਼ਰੀਫ ਆਵਰੀ ਹੋਈ ਹੁਕਮਨਾਮਾ ਲਿਆ ਗਿਆ ਅਰਦਾਸਾ ਹੋਇਆ । ਇਸ ਸਭ ਦੇ ਮਗਰੌ ਉਹ ਫਿਰ ਨਜਿੱਠ ਕੇ ਬੈਠ ਕੇ ਪਹਿਲਾ ਵਰਗੀ ਹਾਲਤ ਵਿਚ ਹੋ ਗਿਆ। ਇਸ ਦੌਰਾਨ ਸਵੇਰ ਦੇ ਸਾਢੇ ਪੰਜ ਵੱਜ ਗਏ। ਮੈ ਹੋਰ ਬੈਚੇਨ ਹੋਣ ਲੱਗ ਪਿਆ। ਕਿਉਕਿ ਮੈ ਗੈਸਟ ਹਾਊਸ ਜਾਕੇ ਤਿਆਰ ਹੋਣਾ ਸੀ। ਪਰ ਮੈ ਕੀ ਕਰਦਾ ਮੇਰੇ ਮਨ ਦੀ ਬੈਚੇਨੀ ਮੈਨੂੰ ਟਿਕਣ ਨਹੀ ਸੀ ਦੇ ਰਹੀ। ਬਜੁਰਗ ਤਾਂ ਇਧਰ ਉਧਰ ਦੇਖਣ ਦੀ ਗੱਲ ਦੂਰ ਹਿੱਲਣ ਦਾ ਨਾਮ ਵੀ ਨਹੀ ਸੀ ਲੈ ਰਿਹਾ। ਆਖਿਰ ਮੈ ਆਪਣੇ ਮਨ ਨਾਲ ਆਪਣੇ ਲਈ ਛੇ ਵਜੇ ਤੱਕ ਦਾ ਸਮਾਂ ਮਿਥ ਲਿਆ। ਕਿ ਉਹ ਜੇ ਕਰ ਛੇ ਵਜੇ ਤਕ ਉਠ ਪਿਆ ਤਾਂ ਠੀਕ ਹੈ ਵਰਨਾ ਮੈ ਮਜਬੂਰਨ ਉਸ ਮਿਲੇ ਬਿਨਾ ਚਲੇ ਜਵਾਗਾਂ । ਕੁਝ ਦੇਰ ਮਗਰੋ ਜਦ ਘੜੀ ਨੇ ਛੇ ਵਜਾਏ ਉਹ ਬਜੁਰਗ ਉੱਠ ਪਿਆ। ਮੈ ਸ਼ੁਕਰ ਕੀਤਾ। ਉਹ ਲਾਗਲੇ ਕਿਵਾੜ ਵਿਚੋਂ ਬਾਹਰ ਨਿਕਲ ਕੇ ਹਰਿ ਕੀ ਪੌੜੀ ਵੱਲ ਚੱਲ ਪਿਆ। ਮੈਂ ਵੀ ਹਿੰਮਤ ਕਰਕੇ ਉਸ ਦੇ ਪਿੱਛੇ ਪਿੱਛੇ ਚੱਲ ਪਿਆ। ਮੈ ਜਦ ਉਸ ਦੇ ਬਰਾਬਰ ਹੋਇਆ ਤਾਂ ਉਸ ਨੇ ਮੇਰੇ ਵੱਲ ਦੇਖੇ ਬਿਨਾਂ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਆ ਭਾਈ ਦਾਨੀ ਪੁੱਤਰਾ ਦੋ ਘੰਟੇ ਹੋ ਗਏ ਹਨ। ਨਾ ਤਾਂ ਤੂੰ ਆਪ ਕੀਰਤਨ ਸੁਣਿਆਤੇ ਨਾ ਮੈਨੂੰ ਸੁਨਣ ਦਿੱਤਾ। ਹਾਂ ਕਰ ਲੈ ਆਪਣੀ ਇੱਛਾ ਪੂਰੀ ਲੈ ਦੇ ਮੈਨੂਂ ਕੁੜਤਾ ਪਜਾਮਾ। ਉਸ ਮਹਾਂਪੁਰਸ਼ ਦੇ ਿੲਹ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ। ਆਪਣੀ ਜਿੰਦਗੀ ਵਿਚ ਇਹ ਜਾਨਣ ਦਾ ਪਹਿਲਾ ਹੀ ਅਵਸਰ ਸੀ। ਕਿ ਕੋਈ ਵਿਅਕਤੀ ਆਪਣੀ ਅੰਦਰਲੀ ਸ਼ਕਤੀ ਨਾਲ ਕਿਸੇ ਦੂਜੇ ਦੇ ਵਿਚਾਰਾਂ ਨੂੰ ਬਿਨ ਬੋਲਿਆ ਜਾਣ ਲਵੇ। ਇਸ ਹਾਲਤ ਵਿਚ ਮੈ ਉਸ ਬਜੁਰਗ ਦੇ ਗੋਡਿਆ ਨੂੰ ਸਤਿਕਾਰ ਨਾਲ ਹੱਥ ਲਗਾਇਆ। ਉਨੇਂ ਪਿਆਰ ਨਾਲ ਮੈਨੂੰ ਗਲਵਕੜੀ ਵਿਚ ਲੈ ਲਿਆ। ਸ਼ਾਬਸ਼ ਦਿੱਤੀ ਕਿੳਕਿ ਮੇਰੀ ਦਿਲੀ ੍ਭਾਵਨਾ ਮਾੜੀ ਨਹੀ ਸੀ। ਉਹ ਹੱਸ ਮੁਖ ਬਜੁਰਗ ਸੀ। ਹੌਸਲਾਂ ਕਰਕੇ ਮੈ ਪੁਛਿਆ ਬਾਬਾ ਜੀ ਮੇਰੀ ਇੱਕ ਸ਼ੰਕਾ ਤਾਂ ਨਵਿਰਤ ਕਰ ਦਿਓ ਕਿ ਰੱਬ ਨੇ ਤੁਹਨੂੰ ਟਾਕੀਆਂ ਵਾਲਾ ਕੁੜਤਾ ਹੀ ਕਿਉਂ ਦਿੱਤਾ ਜਦ ਕਿ ਤੁਸੀ ਉਸਦੇ ਇਤਨੇ ਸ਼ਰਧਾਵਾਨ ਹੋ। ਇਸ ਤੇ ਉਸ ਬਜੁਰਗ ਨੇ ਕਿਹਾ। ਅਜਿਹਾ ਨਹੀ ਪੁੱਤਰ ਰੱਬ ਦੀਆਂ ਦਿੱਤਾਂ ਦਾ ਤਾਂ ਕੋਈ ਅੰਦਾਜਾਂ ਨਹੀ ਲਗਾ ਸਕਦਾ। ਇਸ ਅਸਥਾਨ ਵਿੱਚ ਤਾਂ ਇਤਨੀ ਸ਼ਕਤੀ ਹੈ ਕਿ ਮੈਲੀਆਂ ਤੋ ਮੈਲੀਆਂ ਆਤਮਾਵਾਂ ਵੀ ਸਵੱਛ ਤੇ ਨਿਰਛਲ ਹੋ ਜਾਂਦੀਆਂ ਹਨ। ਉਹ ਕਹਿਣ ਲੱਗੇ ਮੈ ਬਚਪਨ ਤੋ ਹੀ ਨੇਮ ਨਾਲ ਦਰਬਾਰ ਸਾਹਿਬ ਆਉਦਾਂ ਹਾਂ। ਉਸ ਸਮੇ ਮੇਰੇ ਸਿਰ ਕੇਸ ਨਹੀ ਸਨ। ਇਸ ਕਰਨ ਮੈਨੂੰ ਰੁਮਾਲ ਨਾਲ ਆਪਣਾ ਸਿਰ ਢੱਕ ਕੇ ਆਉਣਾ ਪੈਦਾ ਸੀ। ਰੋਜ ਦੀ ਇਸ ਸਿਰ ਢੱਕਨ ਦੀ ਕਵਾਇਦ ਕਾਰਨ ਮੇਰਾ ਹਰ ਵਕਤ ਇਸੇ ਗੱਲ ਚ ਹੀ ਧਿਆਨ ਰਹਿੰਦਾ ਕਿ ਕਿਧਰੇ ਰੁਮਾਲ ਡਿੱਗ ਨਾ ਪਏ। ਸੋ ਇਸ ਸਮੱਸਿਆ ਦੇ ਹੱਲ ਲਈ ਮੈ ਪੂਰਨ ਕੇਸ ਰੱਖ ਕੇ ਦਸਤਾਰ ਸਜਾਅ ਲਈ। ਇਵੇ ਮੈਨੂੰ ਵਧੇਰੇ ਵਿਸ਼ਵਾਸ ਤੇ ਆਤਮਿਕ ਬਲ ਪ੍ਰਦਾਨ ਹੋਇਆ। ਅਤੇ ਮੇਰੇ ਮਨ ਤੇ ਗੁਰਬਾਣੀ ਦੀ ਰੰਗਤ ਚੜਨ ਤੇ ਮੈ ਕੁੜਤੇ ਤੇ ਇਕ ਟਾਕੀ ਠੋਕ ਦਿਤੀ ਫਿਰ ਲਾਲਚ ਵੱਸ ਹੋਇਆ ਤਾਂ ਕੁੜਤੇ ਤੇ ਦੂਜੀ ਟਾਕੀ ਠੋਕ ਦਿੱਤੀ ਇਵੇਂ ਕਰਦਿਆਂ ਅੱਜ ਮੈ 11 ਟਾਕੀਆਂ ਲਗਾ ਚੁੱਕਾ। ਇਹ ਸੁਣਦੇ ਹੀ ਮੈ ਹਾਸੇ ਵਿਚ ਕਿਹਾ ਕਿ ਇਵੇ ਨਾ ਕਹਿ ਲਈਏ ਕਿ ਰੱਬ ਦੀ ਦਿੱਤੀ ਵਰਦੀ ਤੇ ਤਰੱਕੀ ਦੇ 11 ਤਗਮੇ ਲਗਾ ਕੇ ਇਸ ਨੂੰ ਸਜਾਇਆ। ਉਨਾਂ ਕਿਹਾ ਮੈ ਜਦ ਵੀ ਦਰਬਾਰ ਸਾਹਿਬ ਆਉਂਦਾ ਇਹ ਕੁੜਤਾ ਪਾ ਕੇ ਹੀ ਆਉਂਦਾ । ਇਹ ਮੈਨੂੰ ਦਸਦਾ ਮੈ ਕਿਨਾ ਪੈਂਡਾ ਤਹਿ ਕਰ ਲਿਆ । ਮੈਂ ਉਨਾਂ ਦੇ ਬਚਨ ਸੁਣਦਾ ਗਿਆ ਜਲਦੀ ਹੀ ਉਨਾਂ ਨੇ ਆਪਣੇ ਕੰਨ ਫੜ ਲਏ ਮੈਨੂੰ ਭਾਰੀ ਆਵਾਜ ਚ ਕਿਹਾ ਗੱਲਾਂ ਗੱਲਾਂ ਵਿਚ ਲੁੱਟ ਕੇ ਲੈ ਗਿਆ। ਇਹ ਗੱਲ ਤੈਨੂੰ ਸਣਾ ਕੇ ਲਗਦਾ ਮੇਰੀ ਹਉਮੈ ਜਾਗਣ ਲੱਗੀ ਹੈ। ਹੁਣ ਤੂੰ ਜਾ ਪਰ ਇਹ ਗੱਲ ਕਿਸੇ ਕੋਲ ਕਰੀਂ ਨਾ। ਨਾਮ ਜਪਿਆ ਕਰ ਿੲਸ ਦਵਾਰੇ ਤੇ ਸੱਚੀ ਲਗਨ ਨਾਲ ਆਇਆ ਕਰ। ਤਕਰੀਬਨ 10 ਦਸ ਸਾਲ ਬਾਅਦ ਇਕ ਮਾਤਾ ਜੀ ਸਿਵਲ ਲਾਈਨ ਲੁਧਿਆਣੇ ਵਿਖੇ ਸਥਿਤ ਲੜਕੀਆਂ ਦੇ ਕਾਲਜ ਪਾਸ ਰਹਿੰਦੇ ਹਨ। ਮੈਨੂ ਮੇਰੇ ਘਰ ਮਿਲਣ ਲਈ ਆਏ ਉਨਾਂ ਗੱਲਾਂ ਗੱਲਾਂ ਵਿਚ ਮੈਨੂੰ ਦਸਿਆ ਕਿ ਉਨਾਂ ਨੂੰ ਪਤਾ ਲੱਗਾ ਹੈ ਕਿ ਟਾਕੀਆਂ ਵਾਲੇ ਬਜੁਰਗ ਹਾਲੇ ਵੀ ਜੀਵਤ ਹਨ। ਅਤੇ ਅੱਜ ਕੱਲ ਅਮਰੀਕਾ ਵਿਚ ਰਹਿ ਰਹੇ ਹਨ। ਉਨਾਂ ਦਸਿਆ ਕਿ ੳਨਾਂ ਬਜੁਰਗਾਂ ਨੇ ਇਹ ਸਾਰੀ ਵਿਥਿਆ ਅਖਬਾਰਾਂ ਤੇ ਕਿਤਾਬਾਂ ਵਿਚ ਛਪੀ ਪੜ ਲਈ ਹੈ ਤੇ ਕਹਿੰਦੇ ਸਨ ਕਿ ਲਿਖਣ ਵਾਲਾ ਆਖਰ ਲਿਖਣ ਤੋ ਨਹੀਂ ਟਲਿਆ।

- ਜੁਝਾਰ ਸਿੰਘ ਲਖਪੁਰੀ -

 
< Prev   Next >

Advertisements

Advertisement
Advertisement
Advertisement
Advertisement
Advertisement