:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ PRINT ਈ ਮੇਲ
bhai nirmal singh khalsa

ਹਰਪ੍ਰੀਤ ਸਿੰਘ ਕਾਹਲੋਂ

ਉਨ੍ਹਾਂ ਵਲੋਂ ਅੰਮ੍ਰਿਤ ਵੇਲੇ ਗਾਈ ਜਾਂਦੀ 'ਆਸਾ ਦੀ ਵਾਰ' ਦਾ ਸੰਗਤ ਵਿਚ ਸੁਹਜ ਆਨੰਦ ਸੀ। ਰਾਗ ਆਸਾ ਦੀਆਂ ਧੁਨਾਂ ਨੂੰ ਉਨ੍ਹਾਂ ਨੇ ਸਹਿਜੇ ਹੀ ਛੂਹਣਾ ਅਤੇ ਸੰਗਤ ਵਿਚ ਰੂਹਾਨੀ ਕੀਰਤਨ ਦਾ ਆਨੰਦ ਵੇਖਣ ਵਾਲਾ ਹੁੰਦਾ ਸੀ। ਉਨ੍ਹਾਂ ਵਲੋਂ ਗਾਇਆ ਜਾਂਦਾ 'ਬਬੀਹਾ ਅੰਮ੍ਰਿਤ ਵੇਲੇ ਬੋਲਿਆ' ਸ਼ਬਦ ਸੁਣਨ ਵਾਲਿਆਂ ਨੇ ਵਾਰ-ਵਾਰ ਸੁਣਨਾ। ਗੁਰਮਤਿ ਸੰਗੀਤ ਦੀ ਮਜਲਿਸ ਵਿਚ ਉਨ੍ਹਾਂ ਨੇ ਰਵਾਇਤੀ ਗੁਰਮਤਿ ਸੰਗੀਤ ਨੂੰ ਨਵੇਂ ਜ਼ਮਾਨੇ ਦੀ ਸਮਝ ਵਿਚ ਨਵੀਂ ਨੁਹਾਰ ਦਿੱਤੀ।


ਜਲੰਧਰ ਤੋਂ ਤੁਰਦੀ ਜ਼ਿੰਦਗੀ
ਭਾਈ ਨਿਰਮਲ ਸਿੰਘ ਖ਼ਾਲਸਾ ਦਾ ਜਨਮ 12 ਅਪਰੈਲ 1952 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਿਰੋਜ਼ਪੁਰ ’ਚ ਹੋਇਆ ਸੀ। 1947 ਦੀ ਵੰਡ ਵੇਲੇ ਉਨ੍ਹਾਂ ਦੇ ਪੁਰਖੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦੇ ਹਨ। ਭਾਈ ਨਿਰਮਲ ਸਿੰਘ ਖਾਲਸਾ ਦੇ ਪਿਤਾ ਗਿਆਨੀ ਚੰਨਣ ਸਿੰਘ ਦਾ ਵੱਡਾ ਪਰਿਵਾਰ ਸੀ। ਇਸ ਪਰਿਵਾਰ ’ਚ ਉਨ੍ਹਾਂ ਦੇ ਪਿਤਾ ਦੇ 6 ਭਰਾ ਵੀ ਸਨ। ਉਨ੍ਹਾਂ ਨੂੰ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖਾਸ ਦੇ ਨੇੜੇ ਮੰਡ ਖੇਤਰ ਵਿਚ ਜ਼ਮੀਨ ਮਿਲੀ ਸੀ। ਪਰਿਵਾਰ ਵਿਚ ਅੱਤ ਦੀ ਗਰੀਬੀ ਹੋਣ ਕਾਰਨ ਉਹ ਸਿਰਫ 5 ਜਮਾਤਾਂ ਹੀ ਪੜ੍ਹ ਸਕੇ। ਭਾਈ ਸਾਹਿਬ ਅਕਸਰ ਵੱਖ-ਵੱਖ ਮੁਲਾਕਾਤਾਂ ਵਿਚ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਦੇ ਹਨ ਕਿ ਉਸ ਦੌਰ ’ਚ ਦਾਖਲੇ ਲਈ ਵੀਹ ਰੁਪਏ ਤੱਕ ਵੀ ਜੁਟਾਉਣੇ ਔਖੇ ਸਨ। 

ਚਾਚੇ ਦਾ ਰੇਡੀਓ ਅਤੇ ਪਾਕਿਸਤਾਨ ਦਾ ਪੰਜਾਬੀ ਦਰਬਾਰ 
1947 ਦੀ ਵੰਡ ਨੇ ਸਾਡੀਆਂ ਥਾਵਾਂ ਤਾਂ ਬਦਲ ਦਿੱਤੀਆਂ ਪਰ ਯਾਦਾਂ ਦੇ ਸਿਰਨਾਵੇਂ ਨਹੀਂ ਬਦਲ ਸਕੀ। ਰਫਿਊਜੀ ਪਰਿਵਾਰਾਂ ਦੀ ਇਕ ਤੰਦ ਸਦਾ ਪਿੱਛੇ ਛੁੱਟ ਗਈ ਮਿੱਟੀ, ਭਾਈਚਾਰੇ ਅਤੇ ਲੋਕਧਾਰਾ ਵਿਚ ਰਹੀ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਦਾ ਇਕ ਚਾਚਾ ਪਿੰਡ ਦਾ ਸਰਪੰਚ ਸੀ। ਉਨ੍ਹਾਂ ਕੋਲ ਇਕ ਵੱਡਾ ਰੇਡੀਓ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਸ਼ਾਮ ਦੇ 6-7 ਵਜੇ ਪਾਕਿਸਤਾਨ ਤੋਂ ਆਉਂਦੇ ਪੰਜਾਬੀ ਦਰਬਾਰ ਨੂੰ ਸੁਣਨ ਦਾ ਪੱਕਾ ਨੇਮ ਸੀ। ਪੰਜਾਬੀ ਦਰਬਾਰ ਤੋਂ ਬਾਅਦ ਸ਼ਾਮ-ਏ-ਗ਼ਜ਼ਲ ਨੂੰ ਉਨ੍ਹਾਂ ਬਹੁਤ ਚਾਅ ਦੇ ਨਾਲ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਇਸ ਨੂੰ ਦੁੱਧ ’ਚ ਦਹੀਂ ਦੀ ਫੁੱਟੀ ਪੈਣਾ ਕਹਿੰਦੇ ਹੁੰਦੇ ਸਨ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਮੇਹਦੀ ਹਸਨ, ਗੁਲਾਮ ਅਲੀ ਖਾਨ, ਨੂਰ ਜਹਾਂ, ਰੇਸ਼ਮਾ ਨੂੰ ਸੁਣਨਾ। 

PunjabKesari

ਭਾਈ ਮਰਦਾਨਾ ਦੇ ਵਾਰਸਾਂ ਦੀ ਗੁੜ੍ਹਤੀ 
ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਸਨ ਕਿ ਇਹ ਅਜਬ ਅਹਿਸਾਸ ਸੀ ਕਿ ਉਨ੍ਹਾਂ ਨੂੰ ਪਿੰਡਾਂ ਵਿਚ ਗਾਉਂਦੇ ਹੋਏ ਮਰਾਸੀ ਬਹੁਤ ਵਧੀਆ ਲੱਗਣੇ। ਉਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਉਨ੍ਹਾਂ ਦਾ ਗਾਉਣ ਨੂੰ ਦਿਲ ਕਰਨਾ। ਪਾਕਿਸਤਾਨ ਦੇ ਪ੍ਰੋਗਰਾਮ ਪੰਜਾਬੀ ਦਰਬਾਰ ਵਿਚ ਉਨ੍ਹਾਂ ਭਾਈ ਮਰਦਾਨੇ ਦੀ ਪੀੜ੍ਹੀ ’ਚੋਂ ਭਾਈ ਲਾਲ ਜੀ ਅਤੇ ਹੋਰ ਰਾਗੀ ਸਿੰਘਾਂ ਨੂੰ ਸੁਣਨਾ। ਭਾਈ ਸਾਹਿਬ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਇਹ ਕਿੰਨੇ ਵੱਡੇ ਗਵੱਈਏ ਹਨ ਪਰ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਗਵੱਈਏ ਭਾਈ ਸੰਤਾ ਸਿੰਘ ਭਾਈ ਸਮੁੰਦ ਸਿੰਘ ਹਨ। 

ਮਾਂ ਦੀ ਮੁੰਦਰੀ ਅਤੇ ਗੁਰੂ ਘਰ ਦਾ ਸਫਰ 
ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਉ ਕੋਲ ਪਹਿਲੀ ਵਾਰ ਇਹ ਜ਼ਾਹਰ ਕੀਤਾ ਕਿ ਉਹ ਸੰਗੀਤ ਸਿੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਪਿਤਾ ਸਾਧਾਰਨ ਕਿਸਾਨੀ ਪਰਿਵਾਰ ਦੇ ਸਨ ਉਨ੍ਹਾਂ ਮੁਤਾਬਕ ਇਹ ਕੰਮ ਖੇਤੀਬਾੜੀ ਕਰਨ ਵਾਲਿਆਂ ਦਾ ਨਹੀਂ ਹੁੰਦਾ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮਾਤਾ ਗੁਰਦੇਵ ਕੌਰ ਆਪਣੇ ਪੁੱਤ ਦੇ ਇਸ ਅਹਿਸਾਸ ਨੂੰ ਸਮਝਦੀ ਸੀ। ਉਨ੍ਹਾਂ ਦੀ ਮਾਤਾ ਨੇ ਕਿਸੇ ਵਿਆਹ ਵਿਚ ਮਿਲਣੀ ਵਜੋਂ ਪਈ ਮੁੰਦਰੀ ਆਪਣੇ ਪੁੱਤ ਨੂੰ ਦਿੱਤੀ। ਭਾਈ ਨਿਰਮਲ ਸਿੰਘ ਖ਼ਾਲਸਾ ਆਪਣੀ ਮਾਂ ਦੀ ਮੁੰਦਰੀ 30 ਰੁਪਏ ਵਿਚ ਵੇਚ ਕੇ 1 ਰੁਪਏ ਦੀ ਟਿਕਟ ਲੈ ਕੇ ਅੰਮ੍ਰਿਤਸਰ ਪੁੱਜੇ।

ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚਾ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਡਰਾਈਵਰ ਸਨ ਅਤੇ ਕੀਰਤਨ ਵੀ ਕਰਦੇ ਸਨ। ਗੁਰਮਤਿ ਸੰਗੀਤ ਸਿੱਖਣ ਵਿਚ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੱਡੀ ਹੱਲਾਸ਼ੇਰੀ ਦਿੱਤੀ। ਇੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਖੇ ਉਨ੍ਹਾਂ ਨੇ ਸੰਗੀਤ ਵਿੱਦਿਆ ਸ਼ੁਰੂ ਕੀਤੀ। ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਖੇ ਪੁਤਲੀ ਘਰ ਦੇ ਨੇੜੇ 1927 ਵਿਚ ਬਣਿਆ ਸੀ। ਭਾਈ ਸ਼ਾਹ ਮੁਤਾਬਕ ਉਨ੍ਹਾਂ ਦੀ ਇਸ ਤਾਲੀਮ ਵਿਚ ਸ਼੍ਰੋਮਣੀ ਕਮੇਟੀ ਦੇ ਵਜ਼ੀਫੇ ਦਾ ਵੱਡਾ ਸਹਾਰਾ ਰਿਹਾ। ਇਹ 1974 ਦੇ ਦਿਨਾਂ ਦੀ ਗੱਲ ਹੈ ਜਦੋਂ ਉਨ੍ਹਾਂ ਨੂੰ 70 ਰੁਪਏ ਵਜ਼ੀਫਾ ਮਿਲਦਾ ਸੀ। ਇੰਝ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਨੌਕਰੀ ਗੁਰਮਤਿ ਕਾਲਜ ਰਿਸ਼ੀਕੇਸ਼ ਵਿਖੇ ਕੀਤੀ। 

PunjabKesari

ਉਨ੍ਹਾਂ ਦੀਆਂ ਯਾਦਾਂ ਵਿਚ ਰਾਗੀ ਸਿੰਘਾਂ ਦੀ ਮੁਹੱਬਤ ਅਤੇ ਚਿੰਤਾ 
ਭਾਈ ਨਿਰਮਲ ਸਿੰਘ ਖ਼ਾਲਸਾ ਵੱਖ-ਵੱਖ ਸਟੇਜਾਂ ਤੋਂ ਅਕਸਰ ਗੁਰਮਤਿ ਸੰਗੀਤ ਦੀ ਚੜ੍ਹਦੀ ਕਲਾ ਅਤੇ ਰਾਗੀ ਸਿੰਘਾਂ ਦੇ ਆਰਥਿਕ ਮਾਨਸਿਕ ਹੁਲਾਰੇ ਦੀ ਗੱਲ ਕਹਿੰਦੇ ਆਏ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਚ ਮੁਲਾਕਾਤ ਵੇਲੇ ਇਹ ਕਿਹਾ ਸੀ ਕੇ ਰਾਗੀ ਸਿੰਘਾਂ ਨੂੰ ਗੁਰਮਤਿ ਸੰਗੀਤ ਦੀ ਰਾਗਾਤਮਕ ਰਵਾਇਤੀ ਵਿੱਦਿਆ ਬਾਰੇ ਵੱਧ ਤੋਂ ਵੱਧ ਜਾਣੂ ਹੋਣਾ ਚਾਹੀਦਾ ਹੈ। ਗੁਰਮਤਿ ਸੰਗੀਤ ਸਾਡੀ ਮਹਾਨ ਵਿਰਾਸਤ ਹੈ ਅਤੇ ਸੁਰਾਗ ਪਰੰਪਰਾ ਨੂੰ ਜਿਉਂਦੇ ਰੱਖਣ ਦੇ ਲਈ ਸਾਨੂੰ ਹਰ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਇਸ ਹੰਭਲੇ ਲਈ ਸਾਨੂੰ ਆਪਣੇ ਮਹਾਨ ਕੀਰਤਨੀਆਂ ਦੀ ਜ਼ਿੰਦਗੀ ਨੂੰ ਪੜ੍ਹਨਾ ਪਵੇਗਾ ਕਿ ਕਿਹੋ ਜਿਹੇ ਹੁੰਦੇ ਸਨ ਭਾਈ ਮਨਸ਼ਾ ਸਿੰਘ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਦੌਰ ਦੇ ਅੰਦਰ ਜੇ ਭਾਈ ਮਨਸ਼ਾ ਸਿੰਘ ਵਰਗੇ ਕੀਰਤਨੀਏ ਨਹੀਂ ਹਨ ਤਾਂ ਇਸ ਦੌਰ ਅੰਦਰ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਨਹੀਂ ਹਨ, ਜੋ ਗੁਰਮਤਿ ਸੰਗੀਤ ਨੂੰ ਹੁੰਗਾਰਾ ਦੇਣ ਦੇ ਲਈ ਰਾਗੀ ਸਿੰਘਾਂ ਦੀ ਮਦਦ ਕਰਨ।

6 ਅਕਤੂਬਰ 1991
ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਸ਼ੁਰੂਆਤ ਕੀਤੀ ਸੀ। ਭਾਈ ਗੁਰਮੇਜ ਸਿੰਘ ਸੂਰਮੇ ਸਿੰਘ (ਦਿਵਿਆਂਗ) ਹਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰੇਲ ਲਿਪੀ ਵਿਚ ਲਿਖਿਆ ਹੈ। 1984 ਦੇ ਸਮਿਆਂ ਵਿਚ ਭਾਈ ਨਿਰਮਲ ਸਿੰਘ ਹੁਣ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਕੀਤੀ। ਉਸ ਕਾਲੇ ਦੌਰ ਨੂੰ ਉਨ੍ਹਾਂ ਨੇ ਬਹੁਤ ਨੇੜਿਓਂ ਵੇਖਿਆ। 

ਸਮਾਂ ਆਪਣੀ ਚਾਲੇ ਤੁਰਦਾ ਗਿਆ ਅਤੇ ਅਖੀਰ 1991 ਅਕਤੂਬਰ ਦੀ 6 ਤਾਰੀਖ਼ ਆਈ। ਇਸ ਤਾਰੀਖ ਨੂੰ ਲੁਧਿਆਣੇ ਵਿਖੇ ਜਵੱਦੀ ਟਕਸਾਲ ਵਲੋਂ ਕੀਰਤਨ ਦਰਬਾਰ ਸਜਾਇਆ ਗਿਆ। ਰਵਾਇਤੀ ਰਾਗਾਂ ਤੇ ਅਧਾਰਿਤ ਗੁਰਮਤਿ ਸੰਗੀਤ ਦੇ ਸਰਵਣ ਕੀਤੇ ਇਸ ਕੀਰਤਨ ਨੇ ਉਨ੍ਹਾਂ ਨੂੰ ਚਰਚਿਤ ਕਰ ਦਿੱਤਾ। 8 ਅਕਤੂਬਰ ਦੀਆਂ ਅਖ਼ਬਾਰਾਂ ਅੰਦਰ ਉਨ੍ਹਾਂ ਦੇ ਨਾਮ ਦੀ ਚਰਚਾ ਵਿਸ਼ੇਸ਼ ਸੀ, ਜੋ ਭਾਈ ਨਿਰਮਲ ਸਿੰਘ ਮੁਤਾਬਕ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਸੀ।

ਆਸਾ ਦੀ ਵਾਰ ਅਤੇ ਗੁਰੂ ਘਰ ਦੇ ਕੀਰਤਨੀਏ ਦੀ ਸੋਭਾ
ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਸਰਵਣ ਕੀਤੀ ਹੋਈ ‘ਆਸਾ ਦੀ ਵਾਰ’ ਗੁਰਮਤਿ ਸੰਗੀਤ ਨੂੰ ਸੁਣਨ ਵਾਲਿਆਂ ਵਿਚ ਬਹੁਤ ਚਰਚਿਤ ਰਹੀ ਹੈ। ਭਾਈ ਨਿਰਮਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਜਥੇ ਵਲੋਂ ਸਭ ਤੋਂ ਪਹਿਲਾਂ ਆਸਾ ਦੀ ਵਾਰ 1994 ਵਿਚ ਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀ-ਸੀਰੀਜ਼ ਕੈਸੇਟ ਕੰਪਨੀ ਨੇ ਰਿਕਾਰਡ ਕੀਤਾ। ਆਸਾ ਦੀ ਵਾਰ ਦੀ ਉਨ੍ਹਾਂ ਦੀ ਕੈਸੇਟ ਰਿਕਾਰਡ 90 ਲੱਖ ਵਿਕੀ।

PunjabKesari

ਸਿੱਖੀ ਦੇ ਮਹਾਨ ਫਲਸਫੇ ਦਾ ਫ਼ਖ਼ਰ
ਭਾਈ ਨਿਰਮਲ ਸਿੰਘ ਖ਼ਾਲਸਾ ਨੇ ਆਪਣੀ ਜ਼ਿੰਦਗੀ ਨੂੰ ਆਮ ਸੱਥਾਂ ਵਿਚ ਬਹੁਤ ਖੁੱਲ੍ਹ ਕੇ ਬਿਆਨ ਕੀਤਾ ਹੈ। ਉਨ੍ਹਾਂ ਉਨ੍ਹਾਂ ਮੁਤਾਬਕ ਇਹ ਸਿੱਖੀ ਦਾ ਸੁਹੱਪਣ ਹੈ ਕਿ ਇੱਥੇ ਮੌਕੇ ਕਿਸੇ ਵੀ ਤਰ੍ਹਾਂ ਜਾਤ ਰੰਗ ਨਸਲ ਵੇਖ ਕੇ ਨਹੀਂ ਮਿਲਦੇ। ਉਨ੍ਹਾਂ ਕਿਹਾ ਸੀ :- "ਮੈਂ ਮਜ਼੍ਹਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖ਼ਸ਼ ਸਦਕਾ ਮੇਰੀਆਂ ਲਿਖੀਆਂ ਦੋ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ ਤੇ ਗੁਰੂ ਦੇ ਨਿਮਾਣੇ ਤੇ ਗਰੀਬ ਸਿੱਖ ਤੇ ਵੱਖ-ਵੱਖ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀ ਪੀ.ਐੱਚ. ਡੀ. ਕਰ ਚੁੱਕੇ ਹਨ ਜਾਂ ਕਰ ਰਹੇ ਹਨ।" ਉਹ ਅਕਸਰ ਸੱਥਾਂ ਵਿਚ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਨੂੰ ਇੰਝ ਹੀ ਪ੍ਰੇਰਦੇ ਰਹਿੰਦੇ ਸਨ।

ਆਲੋਚਨਾਵਾਂ ਦੇ ਘੇਰੇ ਵਿਚ 
ਬੰਦਾ ਤਾਂ ਆਖਰ ਬੰਦਾ ਹੀ ਹੈ। ਫਿਲਮ ਨਾਨਕ ਸ਼ਾਹ ਫਕੀਰ ਦੇ ਵਿੱਚ ਸ਼ਬਦ ਗਾਇਨ ਕਰਕੇ ਉਨ੍ਹਾਂ ਦੀ ਕਈ ਹਲਕਿਆਂ ਵਿਚ ਆਲੋਚਨਾ ਹੋਈ ਸੀ। ਸਿੱਖ ਜਗਤ ਵਿਚ ਗੁਰੂਆਂ ਦੀ ਜ਼ਿੰਦਗੀ ਨੂੰ ਬਿਆਨ ਕਰਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ ਇਹ ਬਹਿਸ ਲੰਮੇ ਸਮੇਂ ਤੋਂ ਚੱਲਦੀ ਆਈ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਨੇ ਉਸ ਸਮੇਂ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਇਹ ਅਪੀਲ ਕੀਤੀ ਸੀ ਕੇਜੇ ਫਿਲਮ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਦੀ ਹੈ ਤਾਂ ਇਸ ਨੂੰ ਪਰਦਾ ਪੇਸ਼ ਨਹੀਂ ਕਰਨਾ ਚਾਹੀਦਾ। 'ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ’ਤੇ ਸਮੇਂ ਸਮੇਂ ਸਿਰ ਸਵਾਲ ਖੜ੍ਹੇ ਕਰਦੇ ਸਨ। ਸਿੱਖ ਜਗਤ ਵਿਚ ਕੁਝ ਜਥੇਬੰਦੀਆਂ ਉਨ੍ਹਾਂ ਦੇ ਧੜੇ ਬਦਲਣ ਦਾ ਦੋਸ਼ ਲਾਉਂਦੀਆਂ ਆਈਆਂ ਹਨ। ਉਨ੍ਹਾਂ ਦੀਆਂ ਅਜਿਹੀਆਂ ਟਿੱਪਣੀਆਂ ਅਤੇ ਉਨ੍ਹਾਂ ਦੇ ਅਜਿਹੇ ਨਜ਼ਰੀਏ ਵਾਰ-ਵਾਰ ਸਿੱਖ ਜਗਤ ਵਿਚ ਆਲੋਚਨਾ ਦੇ ਘੇਰੇ ਵਿਚ ਰਹੇ ਹਨ। 

ਉਦਾਸੀ ਹੈ ਪਰ ਗੁਰੂ ਸਾਹਿਬ ਦਾ ਹੁਕਮ ਹੈ : ਡਾਕਟਰ ਗੁਰਨਾਮ ਸਿੰਘ 
ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਸਾਬਕਾ ਮੁਖੀ ਡਾ ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਰਾਗਾਤਮਕ ਪਰੰਪਰਾ ਦੇ ਸ਼ਬਦ ਗਾਇਨ ਦੀ ਖੂਬ ਵਕਾਲਤ ਵੀ ਕੀਤੀ ਹੈ। ਇਸ ਖੇਤਰ ਵਿਚ ਨਿੱਠ ਕੇ ਕੰਮ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਇਸ ਦੌਰ ਅੰਦਰ ਡਾ. ਗੁਰਨਾਮ ਸਿੰਘ ਅਮਰੀਕਾ ਦੇ ਕੈਲੀਫੋਰਨੀਆ ਵਿਚ ਫਸੇ ਹੋਏ ਹਨ। ਫੋਨ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਇੰਝ ਤੁਰ ਜਾਣ ਨਾਲ ਗੁਰਮਤਿ ਸੰਗੀਤ ਦੀ ਵਿਰਾਸਤ ਨੂੰ ਵੱਡਾ ਘਾਟਾ ਹੋਇਆ ਹੈ ਪਰ ਇਹ ਗੁਰੂ ਸਾਹਿਬ ਦੇ ਹੁਕਮ ਹਨ ਅਤੇ ਸਿੱਖੀ ਜ਼ਿੰਦਗੀ ਗੁਰੂ ਦੇ ਭਾਣੇ ਵਿਚ ਹੀ ਤੁਰਦੀ ਹੈ। 

PunjabKesari

ਉਨ੍ਹਾਂ ਮੁਤਾਬਕ ਉਨ੍ਹਾਂ ਦੀ ਪਹਿਲੀ ਮੁਲਾਕਾਤ 1991 ਵਿਚ ਸੰਤ ਬਾਬਾ ਸੁੱਚਾ ਸਿੰਘ ਅਦੁੱਤੀ ਸੰਗੀਤ ਸੰਮੇਲਨ ਵਿਚ ਹੋਈ ਸੀ। ਲੁਧਿਆਣਾ ਦੇ ਜਵੱਦੀ ਟਕਸਾਲ ਵਿਖੇ ਇਹ ਮੁਲਾਕਾਤ ਲੰਮੀ ਦੋਸਤੀ ਵਿਚ ਬਦਲ ਗਈ। ਡਾ. ਗੁਰਨਾਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨਾਲ ਮਿਲ ਕੇ ਕਈ ਪ੍ਰੋਗਰਾਮ ਉਲੀਕੇ ਸਨ। 2020 ਦੇ ਮਈ ਵਿਚ ਸੈਨ ਹੋਜ਼ੇ ਰਾਗ ਦਰਬਾਰ ਹੋਣਾ ਸੀ। ਗੁਰਮਤਿ ਸੰਗੀਤ ਦਾ ਇਹ ਰਾਗ ਦਰਬਾਰ ਹਰਿਵੱਲਭ ਸੰਗੀਤ ਸੰਮੇਲਨ ਦੀ ਤਰਜ਼ ’ਤੇ ਉਲੀਕਿਆ ਗਿਆ ਸੀ। ਇਸ ਤੋਂ ਬਾਅਦ ਸਤੰਬਰ ਵਿਚ ਨਿਊਜਰਸੀ ਅਤੇ ਅਮਰੀਕਾ ਦੀਆਂ ਹੋਰ ਵੱਖ-ਵੱਖ ਥਾਵਾਂ ’ਤੇ ਗੁਰਮੱਤ ਰਾਗ ਪਰੰਪਰਾ ਵਿਚ ਗੁਰਮਤਿ ਸੰਗੀਤ ਦਾ ਗਾਇਨ ਕੀਤਾ ਜਾਣਾ ਸੀ। ਬੀਤੇ ਦਿਨਾਂ ਵਿਚ ਕੈਲੀਫੋਰਨੀਆ ਤੋਂ ਭਾਈ ਸਾਹਿਬ ਲਈ ਇਹ ਮੇਰਾ ਸੁਨੇਹਾ ਸੀ :- "ਭਾਈ ਸਾਹਿਬ ਗੁਰਫਤਹਿ ਜੀ, ਆਪ ਜੀ ਦੀ ਸਿਹਤਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ਜੀ। ਤੁਸੀਂ ਬਹਾਦਰ ਸਿਰੜੀ ਅਤੇ ਸਿਦਕੀ ਜਲਦ ਹੀ ਠੀਕ ਹੋ ਜਾਵੇਗੀ। ਰਾਗ ਦਰਬਾਰ ਉਡੀਕ ਰਹੇ ਹਨ। ਗੁਰਮਤਿ ਸੰਗੀਤ ਲਈ ਤੁਸੀਂ ਅਜੇ ਬਹੁਤ ਸੇਵਾਵਾਂ ਕਰਨੀਆਂ ਹਨ। ਜਲਦੀ ਤੰਦਰੁਸਤ ਹੋਵੇ ਜੀ। ਪਿਆਰ ਅਤੇ ਸਤਿਕਾਰ ਸਾਹਿਤ : ਡਾ.ਗੁਰਨਾਮ ਸਿੰਘ।"

ਗੁਰਮਤਿ ਗਾਇਨ ਵਿਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਕੀਤਾ ਜਾਵੇਗਾ : ਪਿ੍ੰਸੀਪਲ ਸੁਖਵੰਤ ਸਿੰਘ 
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੋਂ 2009 'ਚ ਮਿਲਿਆ 'ਪਦਮ ਸ੍ਰੀ' ਸਨਮਾਨ ਪਹਿਲੀ ਵਾਰ ਕਿਸੇ ਕੀਰਤਨੀਏ ਨੂੰ ਪ੍ਰਾਪਤ ਹੋਇਆ। ਉਨ੍ਹਾਂ ਨਾਲ ਗੁਜ਼ਰਿਆ ਵਕਤ ਸਦਾ ਯਾਦ ਰਹੇਗਾ। ਪੰਜਾਂ ਤਖਤਾਂ ਤੇ ਸ਼ਬਦ ਕੀਰਤਨ ਦੀ ਹਾਜ਼ਰੀ, ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਦੀ ਹਾਜ਼ਰੀ ਅਤੇ 71 ਵੱਖ ਵੱਖ ਦੇਸ਼ਾਂ ਵਿਚ ਉਨ੍ਹਾਂ ਵਲੋਂ ਗਾਇਨ ਕੀਤੇ ਗਏ ਗੁਰੂ ਦੇ ਸ਼ਬਦ ਸਾਡੀ ਕੌਮ ਦੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਵਿਦਾਇਗੀ ’ਤੇ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।"

2 ਅਪਰੈਲ 2020 ਦੀ ਸਵੇਰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਆਖਰੀ ਸਾਹ ਕਰੋਨਾ ਵਰਗੀ ਮਹਾਂਮਾਰੀ ਦੀ ਭੇਟ ਚੜ੍ਹੇ ਹਨ। ਕੋਰੋਨਾ ਮਹਾਂਮਾਰੀ ਵਿਚ ਤੁਰ ਜਾਣ ਵਾਲਿਆਂ ਦੀ ਸੂਚੀ ਵਿੱਚ ਬੇਸ਼ੱਕ ਉਹ ਇਕ ਨੰਬਰ ਵਾਂਗੂੰ ਗਿਣੇ ਗਏ ਪਰ ਪੰਜਾਬ, ਜੋ ਗੁਰਾਂ ਦੇ ਨਾਮ ’ਤੇ ਜਿਉਂਦਾ ਅਤੇ ਗਾਉਂਦਾ ਹੈ, ਉਸ ਲਈ ਭਾਈ ਨਿਰਮਲ ਸਿੰਘ ਖਾਲਸਾ ਵੱਡਾ ਘਾਟਾ ਹੈ। ਜਿਵੇਂ ਤੁਰ ਜਾਣ ਵਾਲਿਆਂ ਨਾਲ ਤੁਰਿਆ ਨਹੀਂ ਜਾਂਦਾ ਅਤੇ ਜੱਗ ਦੀ ਇਹ ਰੀਤ ਹੈ ‘ਜੰਮਣਾ ਤੇ ਮਰਨਾ’। ਇਸ ਸਭ ਦੇ ਵਿਚਕਾਰ ਭਾਈ ਨਿਰਮਲ ਸਿੰਘ ਖਾਲਸਾ ਸਾਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੇ ਰਸਭਿੰਨੇ ਸਰਵਣ ਕੀਤੇ ਕੀਰਤਨ ਦੀ ਆਵਾਜ਼ ਬਾਕੀ ਹੈ ਆਖਰ... 

ਲੁਧਿਆਣੇ ਤੋਂ ਪੰਜਾਬੀ ਅਦਬ ਦੇ ਪਿਆਰੇ ਅਦੀਬ ਗੁਰਭਜਨ ਗਿੱਲ ਜੀ ਨੇ ਉਨ੍ਹਾਂ ਨੂੰ ਆਪਣੀ ਰਚਨਾ ਮਾਰ ਸੱਚ ਕੁਝ ਇੰਝ ਸ਼ਰਧਾਂਜਲੀ ਦਿੱਤੀ ਹੈ :-

  ਮਹਿਕਵੰਤ, ਸੁਰ ਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ।
ਅੰਮ੍ਰਿਤ ਵੇਲੇ ਪਾਈ ਚਿੱਠੀ, ਕੌਣ ਬਨੇਰੇ ਆਣ ਧਰ ਗਿਆ। 
ਸਾਰੀ ਉਮਰ ਬਿਤਾਈ ਜਿਸ ਨੇ, ਗੁਰ ਚਰਨਾਂ ਦੀ ਪ੍ਰੀਤੀ ਅੰਦਰ। 
ਸੱਜਣ ਦੇ ਤੁਰ ਜਾਣ ਤੇ ਲੱਗਿਆ, ਸੁਰ ਦੀ ਖਾਲੀ ਧਰਤ ਕਰ ਗਿਆ।

 
< Prev   Next >

Advertisements

Advertisement
Advertisement
Advertisement
Advertisement
Advertisement