ਜੈਕਲੀਨ ਫਰਨਾਂਡਿਜ਼ : ਅਲਾਦੀਨ ਦਾ ਚਿਰਾਗ |
|
|
ਜਿਸ ਨਾਇਕਾ ਨੂੰ ਤੇ ਉਹ ਵੀ ਨਵੀਂ ਹੋਵੇ ਅਮਿਤਾਭ ਬੱਚਨ ਵਾਲੀ ਫ਼ਿਲਮ ਕਰਨ ਨੂੰ ਮਿਲ ਜਾਵੇ ਤਾਂ ਸਮਝੋ ਉਸ ਨੂੰ ਅਲਾਦੀਨ ਦਾ ਚਿਰਾਗ ਹੀ ਮਿਲ ਗਿਆ। ਸ੍ਰੀਲੰਕਾ ਤੇ ਮਲੇਸ਼ੀਆ ਦੋਵਾਂ ਦਾ ਸੰਗਮ ਹੈ ਅਭਿਨੇਤਰੀ ਜੈਕਲੀਨ ਫਰਨਾਂਡਿਜ਼ ਜਿਸ ਦੇ ਮਾਪੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਸਨੀਕ ਹਨ ਤੇ ਇਹੀ ਉਹ ਖੁਸ਼ਨਸੀਬ ਨਾਇਕਾ ਹੈ ਜੋ ਫ਼ਿਲਮ 'ਅਲਾਦੀਨ ਦਾ ਮੈਜ਼ਿਕ ਲੈਂਪ' ਨਾਲ ਭਾਰਤੀ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ।
ਬਹਿਰੀਨ ਵਿਖੇ ਪੜ੍ਹੀ ਜੈਕਲੀਨ ਬਹੁ ਸੱਭਿਆਚਾਰ ਦੀ ਪ੍ਰਤੀਕ ਆਪਣੇ-ਆਪ ਨੂੰ ਮੰਨਦੀ ਹੈ ਤੇ ਉਸ ਦਾ ਕਹਿਣਾ ਹੈ ਕਿ ਭਾਰਤ ਦੇ ਨਾਲ-ਨਾਲ ਸ੍ਰੀਲੰਕਾ/ਅਰਬ ਦੇਸ਼ਾਂ ਤੇ ਮਲੇਸ਼ੀਆ ਨੂੰ ਵੀ ਉਸ 'ਤੇ ਫ਼ਖਰ ਹੋਵੇਗਾ ਕਿ ਉਹ ਰਿਤੇਸ਼ ਦੇਸ਼ਮੁਖ ਤੇ ਅਮਿਤਾਭ ਬੱਚਨ ਨਾਲ ਫ਼ਿਲਮ ਕਰਕੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਪ੍ਰਤੀਨਿਧਤਾ ਬਾਲੀਵੁੱਡ 'ਚ ਕਰ ਰਹੀ ਹੈ।
ਜੈਕਲੀਨ ਦੀ ਚੁਸਤੀ-ਫੁਰਤੀ ਦਾ ਕਾਰਨ ਉਸ ਦਾ ਖਿਡਾਰਨ ਰਹਿਣਾ ਵੀ ਹੈ ਤੇ ਦੌੜਾਂ 'ਚ ਹਮੇਸ਼ਾ ਉਹ ਮੱਲਾਂ ਮਾਰਦੀ ਰਹੀ ਹੈ। ਜਿਥੋਂ ਤੱਕ ਅਭਿਨੈ ਦਾ ਸਵਾਲ ਹੈ ਤਾਂ ਡਰਾਮੇ ਕਰਕੇ ਉਸ ਨੇ ਆਪਣੀ ਪ੍ਰਤਿਭਾ ਨੂੰ ਸੰਵਾਰਿਆ ਹੈ।
ਸੁਜੋਏ ਘੋਸ਼ ਜਿਹੇ ਮੰਨੇ-ਪ੍ਰਮੰਨੇ ਹੋਏ ਨਿਰਦੇਸ਼ਕ ਦੀ ਨਿਰਦੇਸ਼ਨਾ 'ਚ ਕੰਮ ਕਰਨਾ ਜੈਕਲੀਨ ਨੂੰ ਇਕ ਅਹਿਮ ਪ੍ਰਾਪਤੀ ਲਗਦੀ ਹੈ। ਜੈਕਲੀਨ ਕਹਿੰਦੀ ਹੈ ਕਿ ਜਾਦੂਈ ਚਿਰਾਗ ਦੀਆਂ ਕਹਾਣੀਆਂ ਭਾਰਤੀ ਇਤਿਹਾਸ ਦਾ ਹਿੱਸਾ ਹਨ ਤੇ ਐਹੋ ਜਿਹੀ ਦਿਲਚਸਪ ਫ਼ਿਲਮ ਕਰਕੇ ਉਹ ਪ੍ਰਸੰਨ ਹੈ।
|