:: ਕੋਰੋਨਾ: ਹੁਣ ਖਾੜੀ ਦੇਸ਼ਾਂ ਨੇ ਮੰਗੀ ਭਾਰਤ ਤੋਂ ਮਦਦ, ਦਵਾਈ ਨਹੀਂ ਬਲਕਿ ਇਸ ਚੀਜ਼ ਦੀ ਕੀਤੀ ਮੰਗ   :: ਲਾਕਡਾਊਨ 2 ਦੀ ਉਲਟੀ ਗਿਣਤੀ ਸ਼ੁਰੂ, ਜੋ ਇਲਾਕੇ/ਜ਼ਿਲੇ ਗ੍ਰੀਨ ਜ਼ੋਨ ਚ ਉੱਥੇ ਹਟੇਗੀ ਪਾਬੰਦੀ   :: ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ   :: ਪਿਛਲੇ 24 ਘੰਟਿਆਂ ਚ ਮਹਾਰਾਸ਼ਟਰ ਅਤੇ ਗੁਜਾਰਤ ਚ ਕੋਰੋਨਾ ਦਾ ਸਭ ਤੋਂ ਵਧੇਰੇ ਕਹਿਰ   :: ਚੀਨ ਵਿਚੋਂ ਨਿਕਲ ਕੇ ਅਮਰੀਕੀ ਕੰਪਨੀਆਂ UP ਆਉਣ, ਤਾਂ ਮਿਲਣਗੀਆਂ ਮਨਮੁਤਾਬਕ ਸਹੂਲਤਾਂ - ਯੋਗੀ   :: ਲਾਕਡਾਊਨ: ਗਰੀਬਾਂ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਸਿੱਖ ਭਾਈਚਾਰੇ ਦੇ ਲੋਕ   :: ਠਾਕਰੇ ਨੇ ਯੋਗੀ ਨੂੰ ਫੋਨ ਕਰ ਕੇ ਪੁਜਾਰੀਆਂ ਦੇ ਕਤਲ ਤੇ ਚਿੰਤਾ ਜਤਾਈ   :: PM ਮੋਦੀ ਨੇ ਦਿੱਤੇ ਸੰਕੇਤ ਇੱਥੇ ਵਧੇਗਾ ਲਾਕਡਾਊਨ, ਜਾਣੋ ਕੀ ਤੁਹਾਡਾ ਸੂਬਾ ਹੈ ਇਸ ਲਿਸਟ ਚ   :: ਦੇਸ਼ ਚ ਕੋਰੋਨਾ ਦੇ 1396 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 27892 ਹੋਈ   :: ਕੋਰੋਨਾ ਤੋਂ ਜੰਗ ਚ ਮਿਲ ਰਹੀ ਕਾਮਯਾਬੀ, 28 ਦਿਨਾਂ ਤੋਂ 16 ਜ਼ਿਲ੍ਹਿਆਂ ਚ ਨਹੀਂ ਮਿਲਿਆ ਕੋਈ ਨਵਾਂ ਕੇਸ   :: ਲਾਕਡਾਊਨ ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼:   :: Covid-19: 6 ਹਜ਼ਾਰ ਤੋਂ ਵੱਧ ਭਾਰਤੀ ਬਾਹਰਲੇ ਮੁਲਕਾਂ ਚ ਪਾਜ਼ੀਟਿਵ, 40 ਦੀ ਮੌਤ   :: ਕੋਰੋਨਾ ਦੇ 1,429 ਨਵੇਂ ਮਾਮਲੇ, 52 ਲੋਕਾਂ ਦੀ ਮੌਤ   :: ਪੀ.ਐਮ. ਮੋਦੀ ਨੇ ਦਿੱਤੀ ਰਮਜ਼ਾਨ ਦੀ ਵਧਾਈ, ਟਵਿੱਟਰ ਤੇ ਲਿਖਿਆ- ਰਮਜ਼ਾਨ ਮੁਬਾਰਕ!   :: ਲਾਕਡਾਊਨ ਦੌਰਾਨ ਦੂਜੇ ਸੂਬਿਆਂ ਚ ਫਸੇ ਮਜ਼ਦੂਰਾਂ ਲਈ ਯੋਗੀ ਸਰਕਾਰ ਵੱਡਾ ਫੈਸਲਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕੋਰੋਨਾ ਨਾਲ ਮੁਕਾਬਲਾ ਕਰੇਗਾ ਇਹ ਖਾਸ ਰੋਬੋਟ, ਨਰਸਾਂ ਅਤੇ ਕਰਮਚਾਰੀਆਂ ਨੂੰ ਮਿਲੇਗੀ ਮਦਦ PRINT ਈ ਮੇਲ
covid 19 iti cuttack develops low cost robotsਓਡੀਸ਼ਾ :20(ਮੀਡੀਦੇਸਪੰਜਾਬ)- ਕੋਰੋਨਾ ਵਾਇਰਸ ਦਾ ਕਹਿਰ ਭਾਰਤ 'ਚ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਾਇਰਸ ਨਾਲ ਮੁਲਾਬਲਾ ਕਰਨ ਲਈ ਹਰ ਪੱਧਰ 'ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਕੋਸ਼ਿਸ਼ ਵਿਚ ਓਡੀਸ਼ਾ ਦੇ ਸ਼ਹਿਰ ਕਟਕ ਵਿਚ ਸਥਿਤ ਸਰਕਾਰ ਵਲੋਂ ਸੰਚਾਲਤ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਵੀ ਜੁੜ ਗਿਆ ਹੈ। ਇਸ ਆਈ. ਟੀ. ਆਈ. ਨੇ ਕੋਵਿਡ-19 ਨਾਲ ਮੁਕਾਬਲਾ ਕਰਨ ਲਈ ਦੋ ਘੱਟ ਲਾਗਤ ਵਾਲੇ ਰੋਬੋਟ ਤਿਆਰ ਕੀਤੇ ਹਨ। ਜੋ ਕਿ ਸਿਹਤ ਕਰਮਚਾਰੀਆਂ ਅਤੇ ਨਰਸਾਂ ਨੂੰ ਵਾਇਰਸ ਤੋਂ ਬਚਾ ਸਕਦੇ ਹਨ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਦੀ ਲੋੜ ਨੂੰ ਘਟਾ ਸਕਦੇ ਹਨ।

PunjabKesari

ਆਈ. ਟੀ. ਆਈ. ਕਟਕ ਦੇ ਪ੍ਰਿੰਸੀਪਲ ਰਿਸ਼ੀਕੇਸ਼ ਮੋਹੰਤੀ ਨੇ ਕਿਹਾ ਕਿ ਹਰੇਕ ਰੋਬੋਟ ਦੀ ਕੀਮਤ 2.5 ਲੱਖ ਰੁਪਏ ਦੇ ਨੇੜੇ-ਤੇੜੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦਿਆਂ ਸੰਸਥਾ ਨੇ ਇਕ ਨਵੀਂ ਸ਼ੁਰੂਆਤ ਟੀਮ ਗਠਿਤ ਕੀਤੀ ਹੈ, ਜਿਸ ਨੇ ਆਪਣੀ ਪ੍ਰਯੋਗਸ਼ਾਲਾ 'ਚ ਰੋਬੋਟ ਵਿਕਸਿਤ ਕੀਤੇ ਹਨ। ਇਹ ਰੋਬੋਟ ਕੋਰੋਨਾ ਨਾਲ ਪੀੜਤ ਮਰੀਜ਼ਾਂ ਨੂੰ ਹਸਪਤਾਲ 'ਚ ਸੇਵਾ ਮੁਹੱਈਆ ਕਰਵਾਉਣਗੇ। ਦੋ ਰੋਬੋਟਾਂ 'ਚੋਂ ਇਕ ਸਰਵਿਸ ਰੋਬੋਟ ਹੈ, ਜਿਸ ਦਾ ਨਾਂ ਹੈ- ਸੀਓ੍-ਬੋਟ, ਜੋ ਕਿ ਪਹੀਏ 'ਤੇ ਚਲ ਸਕਦਾ ਹੈ। ਇਸ ਦੀ ਹੱਥ ਵਰਗੀ ਬਣਤਰ ਟ੍ਰੇਅ ਨੂੰ ਫੜੀ ਰੱਖ ਸਕਦੀ ਹੈ ਅਤੇ 20 ਕਿਲੋ ਤੱਕ ਭਾਰ ਲੈ ਕੇ ਜਾ ਸਕਦੀ ਹੈ।
PunjabKesari

ਇਹ ਕੋਵਿਡ-19 ਹਸਪਤਾਲਾਂ 'ਚ ਰੋਗੀ ਨੂੰ ਖਾਣਾ-ਪਾਣੀ ਅਤੇ ਦਵਾਈਆਂ ਲੈ ਜਾਣ ਅਤੇ ਆਉਣ-ਜਾਣ ਨੂੰ ਵਰਤੀ ਜਾ ਸਕਦੀ ਹੈ। ਇਸ ਨਾਲ ਮਰੀਜ਼ਾਂ ਦੀ ਸੇਵਾ ਕਰਨ ਵਾਲੇ ਕਰਮਚਾਰੀਆਂ ਦਾ ਜ਼ੋਖਮ ਘੱਟੇਗਾ। ਮਰੀਜ਼ਾਂ ਦੀ ਸੇਵਾ ਕਰ ਰਹੇ ਨਰਸ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਤੋਂ ਮਦਦ ਮਿਲੇਗੀ। ਇਸ ਨਾਲ ਉਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚ ਸਕਦੇ ਹਨ। ਇਸ ਦੇ ਜ਼ਰੀਏ ਮਰੀਜ਼ਾਂ ਦੀ ਕਾਰਜਸ਼ੈਲੀ 'ਤੇ ਵੀ ਨਜ਼ਰ ਰੱਖ ਸਕਦੇ ਹਾਂ। ਇਸ ਰੋਬੋਟ ਵਿਚ ਵਾਇਰਲੈੱਸ ਕਮਿਊਨਿਕੇਸ਼ਨ ਪ੍ਰੋਟੋਕਾਲ ਦੀ ਵਰਤੋਂ ਕੀਤੀ ਗਈ ਹੈ।

ਦੂਜੇ ਰੋਬੋਟ ਦਾ ਨਾਮ ਨਿਗਾ-ਬੋਟ (NIGA-BOT) ਹੈ, ਇਕ ਟੈਲੀ-ਹਾਜ਼ਰੀ ਰੋਬੋਟ ਹੈ, ਜਿਸ ਦੀ ਵਰਤੋਂ ਡਾਕਟਰਾਂ ਵਲੋਂ ਨਿਗਰਾਨੀ ਅਤੇ ਟੈਲੀ ਸਲਾਹ-ਮਸ਼ਵਰੇ ਲਈ ਕੀਤੀ ਜਾ ਸਕਦੀ ਹੈ। ਜੋ ਕਿ ਲਾਈਵ ਵੀਡੀਓ ਸਟ੍ਰੀਮਿੰਗ ਜ਼ਰੀਏ ਰੋਗੀਆਂ ਨਾਲ ਦੂਰ ਤੋਂ ਗੱਲ ਕਰ ਸਕਦੇ ਹਨ। ਇਹ ਰੋਬੋਟ ਇਕ ਪਹੀਆਦਾਰ ਮੋਬਾਇਲ ਪਲੇਟਫਾਰਮ ਨਾਲ ਵੀ ਸਮਰੱਥ ਹੈ ਅਤੇ ਇਸ 'ਚ ਵੀਡੀਓ ਕਾਲਿੰਗ ਲਈ ਇਕ ਇੰਟਐਕਟਿਵ ਡਿਵਾਈਸ ਵੀ ਹੈ। ਇਸ ਰੋਬੋਟ ਦੀ ਵਰਤੋਂ ਸਿਹਤ ਕਰਮਚਾਰੀ ਕਰ ਸਕਦੇ ਹਨ, ਜਿਨ੍ਹਾਂ ਨੂੰ ਨਿਗਰਾਨੀ ਲਈ ਮਰੀਜ਼ਾਂ ਦੇ ਬਿਸਤਰ ਦੇ ਕਈ ਚੱਕਰ ਲਾਉਣੇ ਪੈਂਦੇ ਹਨ।

 
< Prev   Next >

Advertisements

Advertisement
Advertisement

Advertisement
Advertisement
Advertisement
Advertisement
Advertisement
Advertisement
Advertisement
Advertisement
Advertisement