GQ India ਮੁਤਾਬਕ ਧੋਨੀ ਦੀ
ਨੈਟਵਰਥ 750 ਤੋਂ 800 ਕਰੋੜ ਰੁਪਏ
ਦੇ ਕਰੀਬ ਹੈ। ਆਓ ਜਾਣਦੇ ਹਾਂ ਕਿ ਕ੍ਰਿਕਟ ਦੇ ਇਲਾਵਾ ਉਨ੍ਹਾਂ ਕੋਲ ਹੋਰ ਕਿੱਥੋ ਕਮਾਈ
ਆਉਂਦੀ ਹੈ। ਸਾਲ 2014 ਅਤੇ 2015 ਵਿਚ ਉਹ ਇਕਲੌਤੇ ਭਾਰਤੀ ਐਥਲੀਟ ਸਨ, ਜਿਨ੍ਹਾਂ ਨੂੰ
ਫੋਰਬਸ ਦੇ ਟਾਪ 100 ਐਥਲੀਟਾਂ ਵਿਚ ਜਗ੍ਹਾ ਮਿਲੀ ਸੀ। ਇਸ ਦੌਰਾਨ ਉਨ੍ਹਾਂ ਦੀ ਰੈਂਕਿੰਗ
ਕਰਮਵਾਰ 22 ਅਤੇ 23 ਰਹੀ ਸੀ। ਇਸ ਲਿਸਟ ਵਿਚ ਉਨ੍ਹਾਂ ਦੀ ਸਭ ਤੋਂ ਉੱਤਮ ਰੈਂਕਿੰਗ 16ਵੇਂ
ਪਾਏਦਾਨ ਦੀ ਰਹੀ ਹੈ। MS Dhoni ਨੂੰ ਸਾਲ 2016 ਵਿਚ ਅਪੈਰਲ ਬਰੈਂਡ ‘ਸੇਵੇਨ’ ਦਾ
ਬਰੈਂਡ ਅੰਬੈਸਡਰ ਬਨਣ ਨੂੰ ਕਿਹਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਇਸ ਬਰੈਂਡ ਦੇ
ਫੁੱਟਵੀਅਰ ਕੁਲੈਕਸ਼ਨ ਦੀ ਓਨਰਸ਼ਿਪ ਹੀ ਹਾਸਲ ਕਰ ਲਈ। ਇਸ ਨੂੰ ਧੋਨੀ ਦਾ ਮਾਸਟਰਸਟਰੋਕ ਕਿਹਾ
ਜਾ ਸਕਦਾ ਹੈ। ਜਦੋਂ ਰਾਂਚੀ ਵਿਚ ਇਸ ਦਾ ਪਹਿਲਾ ਸਟੋਰ ਖੁੱਲਿ੍ਹਆ ਸੀ ਤਾਂ ਧੋਨੀ ਨੇ
ਇੰਸਟਾਗ੍ਰਾਮ ’ਤੇ ਖੁਦ ਇਸ ਦੀ ਤਸਵੀਰ ਸਾਂਝੀ ਕੀਤੀ ਸੀ।
ਧੋਨੀ ਟੀਮ ਇੰਡੀਆ ਵੱਲੋਂ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਵਿਕੇਟ ਦੇ ਪਿੱਛੇ
ਗਜਬ ਦੀ ਫੁਰਤੀ ਅਤੇ ਦੌੜ ਵਿਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਧੋਨੀ ਸਪੋਰਟਸਫਿਟ
ਵਰਲਡ ਪ੍ਰਾਈਵੇਟ ਲਿਮਿਟਡ ਨਾਮ ਤੋਂ ਇਕ ਜਿੰਮ ’ਤੇ ਵੀ ਮਾਲਿਕਾਨਾ ਹੱਕ ਰੱਖਦੇ ਹਨ। ਇਸ
ਕੰਪਨੀ ਕੋਲ ਦੇਸ਼ ਭਰ ਵਿਚ 200 ਤੋਂ ਜ਼ਿਆਦਾ ਜਿੰਮ ਹਨ। ਧੋਨੀ ਨੇ ਕਈ ਹੋਰ ਖੇਡਾਂ ਵਿਚ ਵੀ
ਪੈਸਾ ਲਗਾ ਰੱਖਿਆ ਹੈ। ਕਦੇ ਫੁੱਟਬਾਲ ਵਿਚ ਗੋਲਕੀਪਰ ਬਨਣ ਦਾ ਸੁਫ਼ਨਾ ਵੇਖਣ ਵਾਲੇ ਧੋਨੀ
ਇੰਡੀਅਨ ਸੁਪਰਲੀਗ ਟੀਮ 'Chennaiyin FC' ਦੇ ਮਾਲਕ ਹਨ। ਨਾਲ ਹੀ ਉਹ ਇਕ ਹਾਕੀ ਟੀਮ ਦੇ
ਵੀ ਮਾਲਕ ਹਨ। ਇਹ ਟੀਮ ਰਾਂਚੀ ਦੀ ਹਾਕੀ ਕਲੱਬ ਰਾਂਚੀ ਰੇਜ ਦੇ ਨਾਮ ਤੋਂ ਹੈ।
ਗੱਡੀਆਂ ਦੇ ਸ਼ੌਕੀਨ ਧੋਨੀ ਨੇ ਮੋਟਰ ਵ੍ਹੀਕਲਸ ਦੇ ਪੈਸ਼ਨ ਨੂੰ ਵੀ ਆਪਣੇ ਕਾਰੋਬਾਰ ਵਿਚ
ਸ਼ਾਮਲ ਕੀਤਾ ਹੈ। ਉਨ੍ਹਾਂ ਕੋਲ ਸ਼ਾਨਦਾਰ ਬਾਈਕਸ ਅਤੇ ਕਾਰਾਂ ਦਾ ਇਕ ਸ਼ਾਨਦਾਰ ਬੇੜਾ ਹੈ ਪਰ
ਇਸ ਦੇ ਇਲਾਵਾ ਧੋਨੀ ਸੁਪਰਸਪੋਰਟ ਵਰਲਡ ਚੈਂਪੀਅਨਸ਼ਿਪ ਵਿਚ ‘ਮਾਹੀ ਰੇਸਿੰਗ ਟੀਮ’ ਇੰਡੀਆ
ਦੇ ਮਾਲਿਕ ਹਨ। ਉਹ ਇਸ ਟੀਮ ਦੇ ਐਕਟਰ ਅੱਕੀਨੇਨੀ ਨਾਗਾਰਜੁਨ ਨਾਲ ਪਾਰਟਨਰਸ਼ਿਪ ਵਿਚ ਮਾਲਿਕ
ਹਨ। ਕਪਤਾਨ ਧੋਨੀ ਦੀ ਬਰਾਂਡ ਏਂਡਾਰਸਮੈਂਟਸ ਵਿਚ ਵੀ ਭਾਰੀ ਮੰਗ ਰਹੀ ਹੈ। ਇਸ ਤੋਂ
ਉਨ੍ਹਾਂ ਦੀ ਭਾਰੀ ਕਮਾਈ ਹੁੰਦੀ ਰਹੀ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਧੋਨੀ ਕੋਲ
ਕਈ ਏਂਡਾਰਸਮੈਂਟ ਹਨ। ਫਿਲਹਾਲ ਉਨ੍ਹਾਂ ਕੋਲ ਪੈਪਸੀ, ਸਟਾਰ , ਗੋਡੈਡੀ, ਬੋਸ, ਸਨਿਕਰਸ,
ਵੀਡੀਓਕਾਨ, ਬੂਸਟ, ਓਰਿਐਂਟ ਇਲੈਕਟ੍ਰਿਕ, ਨੇਟਮੇਡਸ ਵਰਗੇ ਬਰਾਂਡਸ ਨਾਲ ਸੰਧੀ ਹੈ।
ਹੋਟਲ ਕਾਰੋਬਾਰ ਜ਼ਰੀਏ ਵੀ ਐਮ.ਐਸ. ਧੋਨੀ ਚੰਗੀ ਕਮਾਈ ਕਰਦੇ ਹਨ। ਝਾਰਖੰਡ ਵਿਚ ਉਨ੍ਹਾਂ
ਦਾ ਇਕ 5 ਸਿਤਾਰਾ ਹੋਟਲ ਹੈ, ਜਿਸਦਾ ਨਾਮ ‘ਹੋਟਲ ਮਾਹੀ ਰੈਜ਼ੀਡੈਂਸੀ’ ਹੈ। ਇਹ ਧੋਨੀ ਦਾ
ਇੱਕਮਾਤਰ ਹੋਟਲ ਹੈ ਅਤੇ ਇਸ ਦੀ ਕੋਈ ਹੋਰ ਬ੍ਰਾਂਚ ਨਹੀਂ ਹੈ। ਧੋਨੀ ਦਾ ਇਹ ਹੋਟਲ ਰਾਂਚੀ
ਦੇ ਧੁਰਵਾ ਇਲਾਕੇ ਵਿਚ ਹੈ।