:: ਕਸ਼ਮੀਰ ਦੇ ਵਿਕਾਸ ’ਚ ਨੌਜਵਾਨ ਸ਼ਾਮਲ ਹੋਣ ਤਾਂ ਅੱਤਵਾਦੀਆਂ ਦੇ ਨਾਪਾਕ ਮਨਸੂਬੇ ਹੋਣਗੇ ਫੇਲ੍ਹ: ਸ਼ਾਹ   :: ਲਖਨਊ: ਮੋਦੀ ਨੇ 9 ਮੈਡੀਕਲ ਕਾਲਜਾਂ ਦਾ ਕੀਤਾ ਉਦਘਾਟਨ, ਜਨਤਾ ਨੂੰ ਪੁੱਛਿਆ- ‘ਦੱਸੋ ਪਹਿਲਾਂ ਕਦੇ ਅਜਿਹਾ ਹੋਇਆ?’   :: UP ਚੋਣਾਂ: ਕਾਂਗਰਸ ਨੇ 10 ਲੱਖ ਰੁਪਏ ਤਕ ਦਾ ਮੁਫ਼ਤ ਸਰਕਾਰੀ ਇਲਾਜ ਕਰਾਉਣ ਦਾ ਕੀਤਾ ਵਾਅਦਾ   :: ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'   :: PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ   :: 15 ਦਿਨਾਂ ਤੋਂ ਮੰਡੀ 'ਚ ਰੁਲ਼ ਰਹੇ ਕਿਸਾਨ ਨੇ ਝੋਨੇ ਨੂੰ ਲਾਈ ਅੱਗ, ਵਰੁਣ ਗਾਂਧੀ ਨੇ ਸਾਂਝੀ ਕੀਤੀ ਵੀਡੀਓ   :: ਬਿਨਾਂ ਲਾੜੀ ਤੋਂ ਪਰਤੀ ਬਰਾਤ, ਕਾਰਨ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ   :: ‘ਮੇਡ ਇਨ ਇੰਡੀਆ’ ਨੂੰ ਲੈ ਕੇ ਸਰਕਾਰ ਦੋਹਰੀ ਜ਼ੁਬਾਨ ’ਚ ਕਰ ਰਹੀ ਹੈ ਗੱਲ : ਰਾਹੁਲ ਗਾਂਧੀ   :: ਸੰਸਦ ਦਾ ਸਰਦ ਰੁੱਤ ਸੈਸ਼ਨ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ   :: ਕਿਸਾਨ ਅੰਦੋਲਨ: ਸੁਪਰੀਮ ਕੋਰਟ ਦੀ ਟਿੱਪਣੀ ਮਗਰੋਂ ਰਾਕੇਸ਼ ਟਿਕੈਤ ਬੋਲੇ, ''ਗਾਜ਼ੀਪੁਰ ਬਾਰਡਰ ਖਾਲੀ ਕਰ ਰਹੇ ਹਾਂ ਦਿੱਲੀ   :: ਤਰੁਣ ਚੁੱਘ ਦੇ ਬੇਟੇ ਦੇ ਵਿਆਹ 'ਚ ਪੁੱਜੇ ਪੀ.ਐੱਮ. ਮੋਦੀ, ਲਾੜੇ ਅਤੇ ਲਾੜੀ ਨੂੰ ਦਿੱਤਾ ਅਸ਼ੀਰਵਾਦ   :: ਰਾਹੁਲ ਦਾ ਸਰਕਾਰ ’ਤੇ ਤੰਜ਼- ‘ਇਹ ਲੋਕ ਜਿੰਨਾ ਦੇਸ਼ ਨੂੰ ਤੋੜਨਗੇ, ਓਨਾਂ ਹੀ ਅਸੀਂ ਜੋੜਾਂਗੇ’   :: ਭਾਰਤ-ਪਾਕਿ ਕ੍ਰਿਕਟ 'ਤੇ ਓਵੈਸੀ ਨੇ ਘੇਰੀ ਕੇਂਦਰ ਸਰਕਾਰ , PM ਮੋਦੀ 'ਤੇ ਉਠਾਏ ਵੱਡੇ ਸਵਾਲ   :: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ   :: ਕਸ਼ਮੀਰ ’ਚ ਹਿੰਸਾ ਰੋਕਣ ’ਚ ਅਸਫ਼ਲ ਹੋ ਰਹੀ ਹੈ ਮੋਦੀ ਸਰਕਾਰ : ਰਾਹੁਲ ਗਾਂਧੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਦਿੱਲੀ ਦੇ ਚਾਂਦਨੀ ਚੌਕ ਦਾ ਇਹ ਨਾਂ ਕਿਵੇਂ ਪਿਆ, ਜਾਣੋ ਇਸ ਇਤਿਹਾਸਕ ਥਾਂ ਦਾ ਹੁਣ ਤੱਕ ਦਾ ਸਫ਼ਰ PRINT ਈ ਮੇਲ
bbc news

ਆਗਰੇ ਦੇ ਕਿਲ੍ਹੇ ਵਿੱਚ ਚਹਿਲ ਪਹਿਲ ਹੈ। ਨਵੇਂ ਬਣੇ ਬਾਦਸ਼ਾਹ ਖ਼ੁਰਮ ਦੀ ਤਾਜ ਪੋਸ਼ੀ 14 ਫ਼ਰਵਰੀ 1628 ਨੂੰ ਹੋ ਰਹੀ ਹੋ।

ਅੰਜੂਮੰਦ ਆਰਾ ਇਸ ਮੌਕੇ 'ਤੇ ਹੋਣ ਵਾਲੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਪਰ ਰੌਸ਼ਨ ਆਰਾ ਥੱਕ ਕੇ ਸੌਂ ਚੁੱਕੀ ਹੈ।

ਬਾਕੀ ਬੱਚੇ ਦਾਰਾ, ਸ਼ੁਜਾ ਅਤੇ ਔਰੰਗਜ਼ੇਬ ਤੀਰ ਅੰਦਾਜ਼ੀ ਦੇ ਅਭਿਆਸ ਲਈ ਜਾ ਚੁੱਕੇ ਹਨ। ਜਹਾਂ ਆਰਾ ਨੂੰ ਕੋਈ ਕੰਮ ਨਹੀਂ ਹੈ ਅਤੇ ਉਹ ਮਹਿਲ ਦੇ ਕੋਨੇ ਵਿੱਚ ਬਣੀ ਮਸਜਿਦ ਵੱਲ ਰੁਖ਼ ਕਰਦੀ ਹੈ, ਜਿਸ ਵਿੱਚ ਆਮ ਤੌਰ 'ਤੇ ਹਰਮ (ਸ਼ਾਹੀ ਔਰਤਾਂ ਦਾ ਨਿਵਾਸ) ਦੀਆਂ ਔਰਤਾਂ ਹੀ ਜਾਂਦੀਆਂ ਹਨ।

ਚਾਂਦਨੀ ਚੌਕ ਪਿਛਲੇ 370 ਸਾਲ ਤੋਂ ਭਾਰਤੀ ਇਤਿਹਾਸ ਦੇ ਉਤਰਾ-ਚੜਾਅ ਦਾ ਗਵਾਹ ਹੈ
ਚਾਂਦਨੀ ਚੌਕ ਪਿਛਲੇ 370 ਸਾਲ ਤੋਂ ਭਾਰਤੀ ਇਤਿਹਾਸ ਦੇ ਉਤਰਾ-ਚੜਾਅ ਦਾ ਗਵਾਹ ਹੈ

ਮਸਜਿਦ ਵਿੱਚ ਜਹਾਂ ਆਰਾ ਨੂੰ ਇੱਕ ਹੋਰ ਔਰਤ ਨਮਾਜ ਕਰਦੀ ਦਿਖੀ। ਉਹ ਉਸਦੀ ਭਗਤੀ ਵਿੱਚ ਖ਼ਲਲ ਪਾਏ ਬਿਨ੍ਹਾਂ ਹੀ ਮਹਿਲ ਬਾਰੇ ਸੋਚ ਰਹੀ ਹੈ, ਜਿੱਥੇ ਉਹ ਛੇ ਸਾਲ ਪਹਿਲਾਂ ਰਹਿੰਦੀ ਸੀ ਅਤੇ ਫ਼ਿਰ ਛੇ ਸਾਲ ਤੱਕ ਉਹ ਮਾਂਡੂ, ਬਹਾਦਰਪੁਰ, ਉਦੈਪਰੁ ਅਤੇ ਨਾਸਕ ਵਿੱਚ ਜਲਾਵਤਨੀ ਦਾ ਜੀਵਨ ਬਿਤਾਕੇ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਵਾਪਸ ਆਈ ਸੀ

ਔਰਤ ਆਪਣੀ ਨਮਾਜ਼ ਪੂਰੀ ਕਰਦੀ ਹੈ ਅਤੇ ਭਰੀ ਦੁਪਿਹਰ ਜਹਾਂ ਆਰਾ ਨੂੰ ਮਸਜਿਦ ਵਿੱਚ ਇਕੱਲਿਆਂ ਦੇਖ ਕੇ ਹੈਰਾਨ ਹੋ ਜਾਂਦੀ ਹੈ।

ਜਹਾਂ ਆਰਾ ਉਸ ਨੂੰ ਪਛਾਣ ਲੈਂਦੀ ਹੈ। ਉਹ ਫ਼ਤਿਹਪੁਰੀ ਦੀ ਬੇਗ਼ਮ ਹੈ, ਜਹਾਂ ਆਰਾ ਦੀ ਮਤਰੇਈ ਮਾਂ। ਦੋਵੇਂ ਗੱਲਾਂ ਕਰਨ ਲੱਗਦੀਆਂ ਹਨ।

ਫ਼ਤਿਹਪੁਰੀ ਬੇਗ਼ਮ ਉਜਾੜ ਦੁਆਲੇ ਵੱਲ ਦੇਖਦਿਆਂ ਕਹਿੰਦੀ ਹੈ, "ਇੱਕ ਦਿਨ ਮੈਂ ਵੀ ਇੱਕ ਮਸਜਿਦ ਬਣਵਾਉਂਗੀ। ਹੁਣ ਖ਼ੁਰਮ ਸ਼ਹਿਨਸ਼ਾਹ ਬਣ ਚੁੱਕਿਆ ਹੈ ਤਾਂ ਸ਼ਾਇਦ ਉਹ ਮੈਨੂੰ ਇਸ ਵਾਸਤੇ ਪੈਸੇ ਦੇ ਦੇਵੇ।"

ਜਹਾਂ ਆਰਾ ਨੇ ਸੁਪਨਾ ਦੇਖਣ ਵਾਗੂੰ ਕਿਹਾ, "ਮੈਂ ਵੀ ਇੱਕ ਮਸਜਿਦ ਦਾ ਖਾਕਾ ਤਿਆਰ ਕਰਾਂਗੀ ਜਿਸਦੇ ਗੁੰਬਦ ਉੱਚੇ ਅਤੇ ਥੱਲੇ ਲਹਿਰੀਆਂ ਪੈਟਰਨ ਦੇ ਸਿਆਹ ਸਫ਼ੈਦ ਸੰਗਮਰਮਰ ਦੇ ਹੋਣਗੇ।"

ਇਹ ਕੋਈ ਆਮ ਔਰਤਾਂ ਨਹੀਂ ਹਨ ਬਲਕਿ ਇੱਕ ਹਿੰਦੂਸਤਾਨ ਦੇ ਨਵੇਂ ਤਾਜਪੋਸ਼ ਮੁਗਲ ਬਾਦਸ਼ਾਹ ਸ਼ਹਾਬੂਦੀਨ ਮੁਹੰਮਦ ਸ਼ਾਹਜਹਾਂ ਦੀ ਪਤਨੀ ਫ਼ਤਿਹਪੁਰੀ ਬੇਗ਼ਮ ਹੈ ਅਤੇ ਦੂਜੀ ਅੰਜੁਮੰਦ ਬੇਗ਼ਮ ਯਾਨੀ ਮੁਮਤਾਜ ਮਹਿਲ ਵਿੱਚ ਜਨਮ ਲੈਣ ਵਾਲੀ ਸ਼ਾਹਜਹਾਂ ਦੀ ਵੱਡੀ ਧੀ ਜਹਾਂ ਆਰਾ ਹੈ, ਜਿਸ ਨੇ ਨਾ ਸਿਰਫ਼ ਆਗਰੇ ਦੀ ਜਾਮਾ ਮਸਜਿਦ ਦਾ ਨਿਰਮਾਣ ਕਰਵਾਇਆ ਬਲਕਿ ਦਿੱਲੀ ਦੇ ਚਾਂਦਨੀ ਚੌਂਕ ਦਾ ਸੁਪਨਾ ਵੀ ਉਸੇ ਨੇ ਹੀ ਦੇਖਿਆ ਸੀ ਅਤੇ ਹਕੀਕਤ ਅੱਜ ਸਾਡੇ ਸਾਹਮਣੇ ਹੈ।

ਉਹ ਹੀ ਚਾਂਦਨੀ ਚੌਕ, ਜੋ ਭਾਰਤ ਦੀ ਰਾਜਧਾਨੀ ਦਿੱਲੀ ਵਿੱਚਲੀ ਪੁਰਾਣੀ ਦਿੱਲੀ ਦਾ ਦਿਲ ਹੈ, ਅਤੇ ਜੋ ਬਾਦਸ਼ਾਹ ਸ਼ਾਹਜਹਾਂ ਵਲੋਂ ਵਸਾਏ ਗਏ ਸ਼ਹਿਰ ਸ਼ਾਹਜਹਾਂਨਾਬਾਦ ਦਾ ਦਿਲ ਹੋਇਆ ਕਰਦਾ ਸੀ। ਚਾਂਦਨੀ ਚੌਕ ਪਿਛਲੇ 370 ਸਾਲਾਂ ਤੋਂ ਭਾਰਤ ਦੇ ਇਤਿਹਾਸਿਕ ਉਤਰਾ-ਚੜ੍ਹਾਅ ਦਾ ਗਵਾਹ ਰਿਹਾ ਹੈ।

ਹੁਣ ਦਿੱਲੀ ਸਰਕਾਰ ਨੇ ਚਾਂਦਨੀ ਚੌਕ ਦੀ ਪੁਰਾਣੀ ਰੌਣਕ ਮੁੜ-ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ।

ਫਤਿਹਪੁਰੀ ਮਸਜਿਦ ਤੋਂ ਲੈ ਕੇ ਲਾਲ ਕਿਲ੍ਹੇ ਦੇ ਮੈਦਾਨ ਤੱਕ ਲਗਭਗ ਸਵਾ-ਕਿਲੋਮੀਟਰ ਵਿੱਚ ਫ਼ੈਲੇ ਇਸ ਬਾਜ਼ਾਰ ਵਿੱਚ ਅੱਜ ਕੱਲ੍ਹ ਸਜਾਵਟ ਦਾ ਕੰਮ ਚੱਲ ਰਿਹਾ ਹੈ।

ਸਰਕਾਰ ਮੁਤਾਬਕ ਇਸ ਨੂੰ ਕਾਰ ਫ੍ਰੀ ਜ਼ੋਨ ਬਣਾਇਆ ਜਾ ਰਿਹਾ ਹੈ ਅਤੇ ਇਸ ਨੂੰ ਸਜਾਵਟ ਦੇ ਪੁਰਾਣੇ ਢੰਗ ਨਾਲ ਸਜਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਇਲਾਕਾ ਨਵੰਬਰ ਤੱਕ ਆਮ ਲੋਕਾਂ ਲਈ ਖੁੱਲ੍ਹ ਜਾਵੇਗਾ।

ਨਵਾਂ ਸ਼ਹਿਰ ਅਤੇ ਨਵੀਂ ਰਾਜਧਾਨੀ

ਅਸਲ ਵਿੱਚ ਚਾਂਦਨੀ ਚੌਕ ਦੇ ਫ਼ੇਸ ਲਿਫਟ ਦਾ ਵਿਚਾਰ ਸਭ ਤੋਂ ਪਹਿਲਾਂ ਸੰਨ 2004 ਵਿੱਚ ਆਇਆ ਸੀ।

ਉਸ ਤੋਂ ਬਾਅਦ ਸੰਨ 2008 ਵਿੱਚ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਸ਼ਾਹਜਹਾਂਨਾਬਾਦ ਰੀਡਵਲੇਪਮੈਂਟ ਕਾਰਪੋਰੇਸ਼ਨ ਦਾ ਗਠਨ ਕੀਤਾ ਪਰ ਉਸ ਉੱਤੇ ਸੰਨ 2018 ਤੱਕ ਕੋਈ ਵੀ ਅਮਲ ਨਾ ਹੋ ਸਕਿਆ।

ਇੰਨਾਂ ਦਿਨਾਂ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਸੜਕਾਂ ਖਾਲੀ ਹਨ ਅਤੇ ਚਾਂਦਨੀ ਚੌਕ ਵੀ ਉਜੜਿਆ ਹੋਇਆ ਹੈ।

ਕੀ ਇਸ ਦੀ ਪੁਰਾਣੀ ਰੌਣਕ ਵਾਪਸ ਆ ਸਕਦੀ ਹੈ? ਆਓ ਜਹਾਂ ਆਰਾ ਦਾ ਭਵਨ ਨਿਰਮਾਣ ਕਲਾ ਪ੍ਰਤੀ ਪਿਆਰ ਅਤੇ ਚਾਂਦਨੀ ਚੌਕ ਨਾਲ ਜੁੜੇ ਸਵਾਲਾਂ ਦੇ ਜੁਆਬ ਲੱਭੀਏ।

ਜਹਾਂ ਆਰਾ ਦਾ ਭਵਨ ਨਿਰਮਾਣ ਕਲਾ ਪ੍ਰਤੀ ਪਿਆਰ

ਜਦੋਂ ਸ਼ਾਹਜਹਾਂ ਹਿੰਦੁਸਦਾਨ ਦੇ ਬਾਦਸ਼ਾਹ ਬਣੇ ਤਾਂ ਉਨ੍ਹਾਂ ਨੂੰ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਅਤੇ ਸ਼ਾਨ ਦਾ ਮੁਜ਼ਾਹਰਾ ਕਰਨ ਲਈ ਇੱਕ ਨਵੇਂ ਸ਼ਹਿਰ ਅਤੇ ਰਾਜਧਾਨੀ ਦੀ ਜ਼ਰੂਰਤ ਮਹਿਸੂਸ ਹੋਈ।

ਇਸ ਲਈ ਉਨ੍ਹਾਂ ਨੇ ਪੁਰਾਣੇ ਇਤਿਹਾਸਿਕ ਸ਼ਹਿਰ ਦਿੱਲੀ ਦੇ ਨੇੜੇ ਇੱਕ ਜਗ੍ਹਾ ਚੁਣੀ ਅਤੇ ਇੱਕ ਕੰਧਾਂ ਨਾਲ ਘਿਰੇ ਸ਼ਹਿਰ ਅਤੇ ਕਿਲ੍ਹੇ ਦਾ ਨਕਸ਼ਾ ਬਣਵਾਇਆ।

ਸੰਨ 1639 ਵਿੱਚ ਇਹ ਕੰਮ ਸ਼ੁਰੂ ਹੋਇਆ ਜੋ ਕਿ ਦੱਸ ਸਾਲਾਂ ਦੀ ਮਿਹਨਤ ਅਤੇ ਬੇਤਹਾਸ਼ਾ ਪੈਸੇ ਖ਼ਰਚ ਕਰਨ ਤੋਂ ਬਾਅਦ ਸੰਨ 1649 ਵਿੱਚ ਤਿਆਰ ਹੋ ਕੇ ਸਾਹਮਣੇ ਆਇਆ।

ਜਿਥੋਂ ਤੱਕ ਚਾਂਦਨੀ ਚੌਕ ਬਾਜ਼ਾਰ ਦਾ ਸਵਾਲ ਹੈ ਤਾਂ ਇਹ ਉਸ ਤੋਂ ਇੱਕ ਸਾਲ ਬਾਅਦ ਯਾਨਿ 1650 ਵਿੱਚ ਤਿਆਰ ਹੋਇਆ।

ਜਦੋਂ ਬਾਦਸ਼ਾਹ ਨੇ ਇਸ ਬਾਜ਼ਾਰ ਦੀ ਸੈਰ ਕੀਤੀ ਤਾਂ ਉਨ੍ਹਾਂ ਨੇ ਆਪਣੀ ਧੀ ਅਤੇ ਬੇਗ਼ਮ ਜਹਾਂ ਆਰਾ ਦੀ ਪਸੰਦ ਦੀ ਤਾਰੀਫ਼ ਕੀਤੀ।

ਸ਼ਹਿਜ਼ਾਦੀ ਨੇ ਆਗਰੇ ਦੇ ਬਾਜ਼ਾਰ ਦੇਖੇ ਸਨ ਅਤੇ ਆਪਣੀ ਮਾਂ ਦੇ ਨਾਲ ਉਥੇ ਖ਼ਰੀਦਦਾਰੀ ਵੀ ਕੀਤੀ ਸੀ ਪਰ ਆਗਰੇ ਦੀਆਂ ਤੰਗ ਗਲੀਆਂ, ਪਿਤਾ ਸ਼ਾਹਜਹਾਂ ਦੀ ਤਰ੍ਹਾਂ ਉਹ ਵੀ ਭੁਲਾ ਨਾ ਸਕੀ।

ਇਸ ਲਈ ਉਸ ਨੇ ਜਿਸ ਬਾਜ਼ਾਰ ਦਾ ਨਕਸ਼ਾ ਤਿਆਰ ਕੀਤਾ ਉਸ ਵਿੱਚ ਦੋਵੇਂ ਪਾਸੇ ਝੂਮਦੇ ਦਰਖ਼ਤ, ਸੜਕ ਦੇ ਵਿਚਕਾਰੋਂ ਵਗਦੀ ਨਹਿਰ ਅਤੇ ਲੰਬੇ ਚੌੜੇ ਦੋਨੋਂ ਕਿਨਾਰੇ, ਦੂਰ ਤੱਕ ਜਾਂਦੀ ਸਿੱਧੀ ਸੜਕ, ਆਪਣੇ ਆਪ ਵਿੱਚ ਸ਼ਾਹੀ ਮਾਣ ਅਤੇ ਸ਼ਾਨ ਦਾ ਨਮੂਨਾ ਸੀ।

ਸ਼ਹਿਜ਼ਾਦੀ ਜਹਾਂ ਆਰਾ (1614-1681) ਦੀ ਮਾਂ ਮੁਮਤਾਜ ਬੇਗ਼ਮ ਦੀ ਮੌਤ ਤੋਂ ਬਾਅਦ, 17 ਸਾਲ ਦੀ ਕੋਮਲ ਉਮਰ ਵਿੱਚ ਮੁਗ਼ਲ ਹਰਮ ਦਾ ਬੋਝ ਉਸ ਦੇ ਮੋਢਿਆਂ 'ਤੇ ਪੈ ਗਿਆ ਸੀ ਪਰ ਉਸ ਨੇ ਜਿਸ ਹੁਨਰ ਨਾਲ ਇਸ ਨੂੰ ਨਿਭਾਇਆ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।

ਸ਼ਾਹਜਹਾਂ ਅਤੇ ਜਹਾਂ ਆਰਾ ਦੀ ਵਸਤੂਕਲਾ ਵਿੱਚ ਰੁਚੀ

ਜਹਾਂ ਆਰਾ ਨੇ 12 ਸਾਲ ਦੀ ਉਮਰ ਵਿੱਚ ਇੱਕ ਡਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਇਸ ਡਾਇਰੀ ਵਿੱਚ ਵਸਤੂਕਲਾ ਬਾਰੇ ਜ਼ਿਕਰ ਉਦੋਂ ਆਉਂਦਾ ਹੈ ਜਦੋਂ ਸ਼ਾਹਜਹਾਂ ਬਿਮਾਰ ਹੋ ਕੇ ਬੁਰਹਾਨਪੁਰ ਵਾਪਸ ਚਲੇ ਗਈ।

ਇੱਕ ਵਾਰ ਜੁੰਮੇ (ਸ਼ੁੱਕਰਵਾਰ) ਦੀ ਨਮਾਜ਼ ਪੜ੍ਹਨ ਉਹ ਸਾਰੇ ਉਥੋਂ ਦੀ ਜਾਮਾ ਮਸਜਿਦ ਜਾਂਦੇ ਹਨ ਤਾਂ ਸ਼ਾਹਜਹਾਂ ਦਰਵਾਜੇ 'ਤੇ ਖੜ੍ਹ ਜਾਂਦੇ ਹਨ ਫ਼ਿਰ ਨਮਾਜ਼ ਤੋਂ ਬਾਅਦ ਮਸਜਿਦ ਦਾ ਨਿਰੀਖਣ ਕਰਦੇ ਹਨ ਅਤੇ ਇਮਾਮ ਸਾਹਿਬ ਨੂੰ ਮਿਲਕੇ ਪੁੱਛਦੇ ਹਨ ਕਿ, "ਮਸਜਿਦ ਦੀ ਆਖਰੀ ਵਾਰ ਮੁਰੰਮਤ ਕਦੋਂ ਹੋਈ ਸੀ ਅਤੇ ਕੀ ਉਹ ਉਨ੍ਹਾਂ ਨੂੰ ਇਸ ਦੀ ਮੁਰੰਮਤ ਦੀ ਇਜ਼ਾਜਤ ਦਿੰਦੇ ਹਨ।" ਇਮਾਮ ਸਾਹਿਬ ਬਹੁਤ ਸ਼ੁਕਰਗੁਜ਼ਾਰ ਹੋਏ।

ਜਹਾਂ ਆਰਾ ਲਿਖਦੀ ਹੈ, "ਪਿਤਾ ਉਸ ਸਮੇਂ ਸਭ ਤੋਂ ਵੱਧ ਖ਼ੁਸ਼ ਹੁੰਦੇ ਸਨ ਜਦੋਂ ਉਹ ਕੋਈ ਨਿਰਮਾਣ ਕਰ ਰਹੇ ਹੁੰਦੇ ਸਨ। ਉਨ੍ਹਾਂ ਨੂੰ ਇਮਾਰਤਾਂ ਦੇ ਨਕਸ਼ਿਆਂ ਦੇ ਪੁਲੰਦਿਆਂ ਨਾਲ ਬੈਠਣ ਅਤੇ ਵਸਤੂਕਾਰ, ਜਿਹੜੇ ਸੰਗਮਰਮਰ ਤਰਾਸ਼ਦੇ ਹਨ, ਉਨਾਂ ਉੱਪਰ ਚਿੱਤਰਕਾਰੀ ਕਰਦੇ ਹਨ ਅਤੇ ਉਨਾਂ ਦੇ ਰੰਗ ਅਤੇ ਪਾਲਿਸ਼ ਤੈਅ ਕਰਦੇ ਹਨ।"

"ਇਸ ਦੇ ਨਾਲ ਗੱਲਬਾਤ ਕਰਨ ਤੋਂ ਬਿੰਨਾਂ ਕੁਝ ਵੀ ਪਸੰਦ ਨਹੀਂ ਸੀ। ਆਗਰੇ ਦੇ ਮਹਿਲ ਵਿੱਚ ਉਹ ਘੁੰਮ-ਘੁੰਮ ਕੇ ਯੋਜਨਾ ਬਣਾਉਂਦੇ ਕਿ ਉਹ ਕਿਸ ਤਰ੍ਹਾਂ ਦਾ ਨਿਰਮਾਣ ਕਰਨਗੇ ਅਤੇ ਕਿਸ ਕਿਸਮ ਦਾ ਬਦਲਾਅ ਲਿਆਉਣਗੇ।"

ਲਾਲ ਕਿਲਾ
ਅਸਲ ਵਿੱਚ ਚਾਂਦਨੀ ਚੌਕ ਦੇ ਫ਼ੇਸ ਲਿਫਟ ਦਾ ਵਿਚਾਰ ਸਭ ਤੋਂ ਪਹਿਲਾਂ ਸੰਨ 2004 ਵਿੱਚ ਆਇਆ

ਅੱਜ ਕੱਲ੍ਹ ਉਹ ਰੋਜ਼ ਸੰਗਤਰਾਸ਼ ਅਤੇ ਵਸਤੂਕਲਾ ਦੇ ਮਾਹਰਾਂ ਨਾਲ ਬੈਠਦੇ ਅਤੇ ਗੁੰਬਦ, ਮੀਨਾਰ ਅਤੇ ਸਤੂਨ ਦੀ ਸਜਾਵਟ ਅਤੇ ਉਨਾਂ ਦੇ ਪੈਟਰਨ ਬਾਰੇ ਸੋਚ ਵਿਚਾਰ ਕਰਦੇ ਸਨ।

ਉਹ ਮਸਜਿਦ ਦੇ ਗੁੰਬਦ ਨੂੰ ਸੰਗਮਰਮਰ ਨਾਲ ਢੱਕਣਾ ਚਾਹੁੰਦੇ ਹਨ ਅਤੇ ਮੀਨਾਰਾਂ 'ਤੇ ਸਫ਼ੇਦ ਅਤੇ ਕਾਲੇ ਰੰਗ ਦਾ ਪੈਟਰਨ ਚਾਹੁੰਦੇ ਹਨ।

ਉਨ੍ਹਾਂ ਨੂੰ ਆਪਣੀਆਂ ਇਮਾਰਤਾਂ ਵਿੱਚ ਸੰਗਮਰਮਰ ਦਾ ਇਸਤੇਮਾਲ ਬਹੁਤ ਪਸੰਦ ਹੈ। ਉਹ ਕਦੀ ਕਦੀ ਆਪ ਵੀ ਡਿਜ਼ਾਈਨ ਕਰਦੇ ਹਨ।

ਕੱਲ੍ਹ ਸ਼ਾਮ ਉਹ ਆਪਣੇ ਮੇਜ਼ 'ਤੇ ਬੈਠ ਕੇ ਖਿੜੇ ਹੋਏ ਲਿਲ੍ਹੀ ਦੇ ਫੁੱਲ ਅਤੇ ਉੱਡਦੇ ਬੱਦਲਾਂ ਦੀ ਡਰਾਇੰਗ ਬਣਾ ਰਹੇ ਸੀ ਜੋ ਕਿ ਸਤੂਨਾਂ ਨੇ ਉਭਾਰਨਾਂ ਚਾਹੁੰਦੇ ਹਨ। ਰੌਸ਼ਨ ਆਰਾ ਅਤੇ ਮੈਂ ਉਨ੍ਹਾਂ ਨੂੰ ਦੇਖ ਰਹੇ ਸੀ।

ਰੌਸ਼ਨ ਆਰਾ ਨੇ ਪੁੱਛਿਆ, "ਅੱਬੂ ਤੁਸੀਂ ਇਹ ਕਿੱਥੋਂ ਸਿੱਖਿਆ?" ਅੱਬੂ ਨੇ ਜੁਆਬ ਦਿੱਤਾ ਜਦੋਂ ਉਹ ਛੋਟੇ ਸੀ ਤਾਂ ਚਿੱਤਰਕਾਰਾਂ ਦੇ ਨਾਲ ਉਨ੍ਹਾਂ ਦੇ ਕਮਰੇ ਵਿੱਚ ਬੈਠਦੇ ਸਨ। ਉਨ੍ਹਾਂ ਨੇ ਮੈਨੂੰ ਚਿੱਤਰ ਬਣਾਉਣੇ ਸਿਖਾਏ।

"ਮੈਂ ਕਿਹਾ ਕਿ ਇੱਕ ਵਾਰ ਮੈਂ ਤੇ ਦਾਰਾ, ਦਾਦਾ ਜਹਾਂਗੀਰ ਨਾਲ ਉਥੇ ਗਏ ਸੀ, ਉਨ੍ਹਾਂ ਨੂੰ ਪੇਟਿੰਗ ਬਹੁਤ ਪਸੰਦ ਸੀ, ਹੈ ਨਾ? "

ਅੱਬੂ ਨੇ ਜੁਆਬ ਦਿੱਤਾ, "ਹਾਂ ਮੈਂ ਉਥੇ ਆਪਣੇ ਦਾਦਾ ਅਕਬਰ ਨਾਲ ਜਾਂਦਾ ਸੀ ਉਹ ਵੀ ਪੇਟਿੰਗ ਬਹੁਤ ਪਸੰਦ ਕਰਦੇ ਸੀ ਪਰ ਉਹ ਇਮਾਰਤਾ ਬਣਵਾਉਣਾ ਜ਼ਿਆਦਾ ਪਸੰਦ ਕਰਦੇ ਸਨ ਅਤੇ ਮੈਂ ਉਨ੍ਹਾਂ ਵਰਗਾ ਹਾਂ...ਉਨ੍ਹਾਂ ਨੇ ਫ਼ਤਿਹਪੁਰ ਸੀਕਰੀ ਵਿੱਚ ਇੰਨੇ ਖ਼ੂਬਸੂਰਤ ਮਹਿਲ ਬਣਵਾਏ, ਉਨ੍ਹਾਂ ਮੈਨੂੰ ਸਿਖਾਇਆ ਕਿ ਕਿਸ ਤਰ੍ਹਾਂ ਇੱਕ ਸ਼ਹਿਰ ਨੂੰ ਆਬਾਦ ਕਰਨ ਦਾ ਖਾਕਾ ਤਿਆਰ ਕੀਤਾ ਜਾਂਦਾ ਹੈ, ਮਹਿਲ ਬਣਾਏ ਜਾਂਦੇ ਹਨ ਅਤੇ ਵੱਡੇ-ਵੱਡੇ ਦਰਵਾਜ਼ੇ ਬਣਾਏ ਜਾਂਦੇ ਹਨ।

ਚਾਂਦਨੀ ਚੌਕ ਦਾ ਖਾਕਾ

ਜਹਾਂ ਆਰਾ ਦੀ ਡਾਇਰੀ ਦੇ ਇਹ ਪੰਨੇ ਦੱਸਦੇ ਹਨ ਕਿ ਕਿਵੇਂ ਸ਼ਾਹਜਹਾਂ ਨੇ ਬਾਦਸ਼ਾਹ ਬਣਨ ਤੋਂ ਬਾਅਦ 'ਦੁਨੀਆਂ ਦੇ ਪਸੰਦੀਦਾ ਸ਼ਹਿਰ ਦਿੱਲੀ' ਦੀ ਬੁਨਿਆਦ ਰੱਖੀ, ਕਿੰਨੇ ਮਹਿਲ ਬਣਵਾਏ ਅਤੇ ਕਿੰਨੇ ਦਰਵਾਜ਼ੇ ਬਣਵਾਏ, ਜਿੰਨਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਐਮ. ਵਸੀਮ ਰਾਜਾ ਦੱਸਦੇ ਹਨ ਕਿ ਕਿਸ ਤਰ੍ਹਾਂ ਜਹਾਂ ਆਰਾਂ ਨੇ ਅੱਗੇ ਚੱਲ ਕਿ ਸ਼ਾਹਜਹਾਂ ਦੇ ਸ਼ਹਿਰ ਦਿੱਲੀ ਵਿੱਚ ਆਪਣੇ ਸੁਪਨੇ ਨੂੰ ਪੂਰਾ ਕੀਤਾ।

ਉਨ੍ਹਾਂ ਨੇ ਦੱਸਿਆ, ਉਸ ਸਮੇਂ ਦਿੱਲੀ ਯਾਨਿ ਸ਼ਾਹਜਹਾਂਨਾਬਾਦ ਵਿੱਚ ਲਗਭਗ 16-17 ਨਿਰਮਾਣ ਦੇ ਕੰਮ ਚੱਲ ਰਹੇ ਸਨ ਜਿਹੜੇ ਔਰਤਾਂ ਦੀ ਦੇਖ ਰੇਖ ਵਿੱਚ ਬਣ ਰਹੇ ਸਨ ਅਤੇ ਅੱਧੀ ਦਰਜਨ ਦਾ ਨਿਰਮਾਣ ਜਹਾਂ ਆਰਾ ਦੀ ਨਿਗਰਨੀ ਵਿੱਚ ਹੋ ਰਿਹਾ ਸੀ, ਜਿੰਨਾਂ ਵਿੱਚ ਚਾਂਦਨੀ ਚੌਕ, ਮਹਿਲ ਦੇ ਨਾਲ ਵਾਲਾ ਬਗ਼ੀਚਾ ਅਤੇ ਬੇਗ਼ਮ ਦੀ ਸਰਾਂ ਮੁੱਖ ਹਨ।

ਜਾਮੀਆ ਮਿਲੀਆ ਇਸਲਾਮੀਆਂ ਦਿੱਲੀ ਦੇ ਇਤਿਹਾਸ ਅਤੇ ਸਭਿਆਚਾਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਰਹੀਮਾ ਜਾਵੇਦ ਰਸ਼ੀਦ ਨੇ ਜਹਾਂ ਆਰਾ ਦੇ ਗਿਆਨ, ਸੂਫ਼ੀਆਂ ਪ੍ਰਤੀ ਭਗਤੀ ਅਤੇ ਉਨ੍ਹਾਂ ਦੀ ਦਿਆਲਤਾ, ਦਰਬਾਰ ਵਿੱਚ ਉਨ੍ਹਾਂ ਦੀ ਰਣਨੀਤੀ ਅਤੇ ਬਗ਼ੀਚਿਆਂ ਅਤੇ ਵਰਤੂਕਲਾ ਪ੍ਰਤੀ ਉਸ ਦੇ ਲਗਾਅ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, "ਜਿੱਥੇ ਜਿੱਥੇ ਮੁਗ਼ਲ ਰਾਜੇ ਆਪਣੀ ਛਾਪ ਛੱਡ ਰਹੇ ਸੀ, ਉੱਥੇ ਜਹਾਂ ਆਰਾ ਵੀ ਆਪਣੀ ਛਾਪ ਛੱਡ ਰਹੀ ਸੀ।"

ਉਨ੍ਹਾਂ ਅੱਗੇ ਕਿਹਾ, "ਹਾਲਾਂਕਿ ਅਸੀਂ ਅੱਜ ਵੀ ਇਸ (ਪੁਰਾਣੀ ਦਿੱਲੀ) ਸ਼ਹਿਰ ਨੂੰ ਸ਼ਾਹਜਹਾਂ ਦੇ ਨਾਮ ਨਾਲ ਜਾਣਦੇ ਹਾਂ ਪਰ ਇਸ ਦਾ ਜੋ ਦਿਲ ਹੈ ਉਹ ਚਾਂਦਨੀ ਚੌਕ ਹੈ ਕਿਉਂਕਿ ਜਿੰਨੀਆਂ ਵੀ ਮੁੱਖ ਆਰਥਿਕ ਗਤੀਵਿਧੀਆਂ ਹਨ ਜਾਂ ਜਿੰਨੀਆਂ ਵੀ ਸਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ਹਨ ਸਭ ਦਾ ਕੇਂਦਰ ਚਾਂਦਨੀ ਚੌਕ ਹੀ ਰਿਹਾ ਹੈ।"

ਉਨ੍ਹਾਂ ਨੇ ਦੱਸਿਆ ਇਮਾਰਤਾਂ ਸੁਨੇਹੇ ਦਿੰਦੀਆਂ ਹਨ ਅਤੇ ਵਸਤੂਕਲਾ, ਹਕੂਮਤਾਂ ਅਤੇ ਸੁਲਤਾਨਾਂ ਅਤੇ ਸ਼ਖਸੀਅਤਾਂ ਦਾ ਪ੍ਰਤੀਬਿੰਬ ਹੁੰਦੀਆਂ ਹਨ।

ਮੁਗ਼ਲ ਵਸਤੂਕਲਾ ਵਿੱਚ ਔਰਤਾਂ ਦਾ ਜ਼ਿਕਰ ਇਸ ਤਰ੍ਹਾਂ ਨਹੀਂ ਹੋਇਆ ਜਿਸ ਦੀਆਂ ਉਹ ਹੱਕਦਾਰ ਸਨ।

ਪਰ ਆਗਰੇ ਦੀ ਜਾਮਾ ਮਸਜਿਦ ਦੇ ਮੁੱਖ ਦੁਆਰ 'ਤੇ ਲੱਗੇ ਸ਼ਿਲਾਲੇਖ ਵਿੱਚ ਜਹਾਂ ਆਰਾ ਦੇ ਜ਼ਿਕਰ ਤੋਂ ਉਸ ਦੀ ਉੱਚੀ ਥਾਂ ਦਾ ਪਤਾ ਲੱਗਦਾ ਹੈ।

ਚਾਂਦਨੀ ਚੌਕ ਦੇ ਬਾਰੇ ਡਾਕਟਰ ਰਹੀਮਾ ਨੇ ਕਿਹਾ,"ਸਭ ਜਾਣਦੇ ਹਨ ਇਸਦਾ ਨਾਮ ਚਾਂਦਨੀ ਚੌਕ ਕਿਉਂ ਪਿਆ। ਇਸਦੇ ਵਿੱਚ ਇੱਕ ਤਲਾਅ ਹੁੰਦਾ ਸੀ, ਜਿਸ ਵਿੱਚ ਜਮੁਨਾ ਵਿੱਚੋਂ ਕੱਢੀ ਗਈ 'ਸਵਰਗ ਨਹਿਰ' ਦਾ ਪਾਣੀ ਆਉਂਦਾ ਸੀ। ਰਾਤ ਨੂੰ ਜਦੋਂ ਚੰਨ ਦੀ ਰੌਸ਼ਨੀ ਉਸ ਪਾਣੀ ਤੇ ਪੈਂਦੀ ਤਾਂ ਚਾਰੇ ਪਾਸੇ ਰੌਸ਼ਨੀ ਫ਼ੈਲ ਜਾਂਦੀ ਸੀ।

ਇੱਕ ਦੂਸਰੇ ਇਤਿਹਾਸਕਾਰ ਦਾ ਕਹਿਣਾ ਹੈ ਕਿ ਚਾਂਦਨੀ ਚੌਕ ਵਿੱਚ ਇੱਕ ਪਾਸੇ ਨਹਿਰ ਦਾ ਪਾਣੀ ਵਗਦਾ ਸੀ ਅਤੇ ਉਹ ਨਹਿਰ ਮਹਿਲ ਅਤੇ ਚਾਂਦਨੀ ਚੌਕ ਵਿੱਚੋਂ ਲੰਘਦੇ ਹੋਏ ਫ਼ਤਿਹਪੁਰੀ ਮਸਜਿਦ ਵੱਲੋਂ ਨਿਕਲਦੀ ਸੀ।

ਡਾਕਟਰ ਰਹੀਮਾ ਚਾਂਦਨੀ ਚੌਕ ਦੇ ਨਿਰਮਾਣ ਬਾਰੇ ਕਹਿੰਦੀ ਹੈ, "ਜਹਾਂ ਆਰਾ ਨੇ ਮਹਿਸੂਸ ਕੀਤਾ ਕਿ ਸ਼ਾਹਜਹਾਂਬਾਦ ਵਿੱਚ ਇੱਕ ਬਾਜ਼ਾਰ ਹੋਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਨੇ ਪੈਸੇ ਲਾਕੇ ਇੱਕ ਬਾਜ਼ਾਰ ਬਣਵਾਇਆ ਜਿਥੇ ਸੜਕ ਦੇ ਦੋਵੇਂ ਪਾਸੇ ਦੁਕਾਨਾਂ ਸਨ।"

"18ਵੀਂ ਸਦੀ ਦੇ ਜਿਹੜੇ ਫ਼ਾਰਸੀ ਸਰੋਤ ਹਨ, ਉਨ੍ਹਾਂ ਵਿੱਚ ਦਿੱਲੀ ਦੀਆਂ ਸਾਰੀਆਂ ਵਿੱਤੀ ਅਤੇ ਸਭਿਆਚਾਰਕ ਗਤੀਵਿਧੀਆਂ ਚਾਂਦਨੀ ਚੌਕ ਅਤੇ ਉਸ ਨੇੜੇ-ਤੇੜੇ ਹੁੰਦੀਆਂ ਦੱਸੀਆਂ ਗਈਆਂ ਹਨ।

ਦੱਖਣ ਦੇ ਇੱਕ ਯਾਤਰੀ, ਦਰਗਾਹ ਕੁਲੀ ਖਾਨ ਸਾਲਾਰ ਜੰਗ ਨੇ ਆਪਣੀ ਕਿਤਾਬ 'ਮਾਰਕਾ ਦਿੱਲੀ' ਵਿੱਚ ਚਾਂਦਨੀ ਚੌਕ ਬਾਰੇ ਲਿਖਿਆ ਹੈ।

ਉਹ ਦਿੱਲੀ ਆਉਂਦੇ ਰਹਿੰਦੇ ਸਨ। ਉਨ੍ਹਾਂ ਦੇ ਫ਼ਾਰਸੀ ਕੰਮ ਦਾ ਅਨੁਵਾਦ ਦਿੱਲੀ ਯੂਨੀਵਰਸਿਟੀ ਦੇ ਫ਼ਾਰਸੀ ਦੇ ਪ੍ਰੋਫੈਸਰ ਨੂਰੁਲ ਹਸਨ ਅੰਸਾਰੀ ਨੇ ਉਰਦੂ ਵਿੱਚ ਕੀਤਾ ਹੈ ਅਤੇ ਯੂਨੀਵਰਸਿਟੀ ਨੇ ਇਸ ਨੂੰ ਪ੍ਰਕਾਸ਼ਤ ਕੀਤਾ ਹੈ।

ਇਤਿਹਸਿਕ ਕਿਤਾਬਾਂ ਵਿੱਚ ਚਾਂਦਨੀ ਚੌਕ ਦਾ ਜ਼ਿਕਰ

ਦਰਗਾਹ ਕੁਲੀ ਖ਼ਾਨ ਚਾਂਦਨੀ ਚੌਕ ਬਾਰੇ ਲਿਖਦੇ ਹਨ, "ਚਾਂਦਨੀ ਚੌਕ ਦੂਜੇ ਚੌਕਾਂ ਦੇ ਮੁਕਾਬਲੇ ਵੱਧ ਰੰਗੀਨ ਹੈ ਅਤੇ ਦੂਜਿਆਂ ਦੇ ਮੁਕਾਬਲੇ ਵੱਧ ਸਜਿਆ ਹੋਇਆ ਹੈ। ਸੈਰ ਸਪਾਟੇ ਦੇ ਸ਼ੌਕੀਨ ਲੋਕ ਇਥੇ ਸੈਰ ਕਰਦੇ ਹਨ ਅਤੇ ਮਨੋਰੰਜਨ ਦਾ ਸ਼ੌਕ ਰੱਖਣ ਵਾਲੇ ਇਥੇ ਦ੍ਰਿਸ਼ ਦੇਖ ਕੇ ਆਨੰਦ ਲੈਂਦੇ ਹਨ।"

"ਰਾਹ ਵਿੱਚ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਹਨ ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਚੀਜ਼ਾਂ ਵਿਕਣ ਲਈ ਇਥੇ ਹਨ। ਹਰ ਕੋਨੇ ਵਿੱਚ ਕੋਈ ਨਾ ਕੋਈ ਦੁਰਲੱਭ ਚੀਜ਼ ਦਿਖਾਈ ਦੇ ਜਾਂਦੀ ਹੈ। ਹਰ ਕੋਨੇ ਵਿੱਚ ਇੱਕ ਸੋਹਣੀ ਚੀਜ਼ ਮਨ ਮੋਹ ਲੈਂਦੀ ਹੈ। ਇਸ ਬਾਜ਼ਾਰ ਦਾ ਰਸਤਾ ਕਿਸੇ ਖ਼ੁਸ਼ਕਿਸਮਤ ਵਿਅਕਤੀ ਦੇ ਮੱਥੇ ਅਤੇ ਕਿਸੇ ਦਿਆਲੂ ਦੀਆਂ ਬਾਹਾਂ ਜਿੰਨਾ ਚੌੜਾ ਹੈ।"

"ਨਹਿਰ ਵਿੱਚ ਸਵਰਗ ਦਾ ਫ਼ੁਹਾਰਾ ਬਹਿ ਰਿਹਾ ਹੈ। ਹਰ ਦੁਕਾਨ ਵਿੱਚ ਲਾਲ ਅਤੇ ਗੌਹਰ (ਮੋਤੀਆਂ) ਦਾ ਖ਼ਜਾਨਾ ਹੈ ਅਤੇ ਹਰ ਕਾਰਖਾਨੇ ਵਿੱਚ ਮੋਤੀਆਂ ਦੇ ਢੇਰ ਹਨ...ਠੀਕ ਚੌਕ ਵਿੱਚ ਚਾਹ ਦੀਆਂ ਦੁਕਾਨਾਂ ਹਨ, ਜਿਥੇ ਰੋਜ਼ ਕਵੀ ਇਕੱਠੇ ਹੁੰਦੇ ਹਨ ਅਤੇ ਮਹਿਫਲਾਂ ਲਾਉਂਦੇ ਹਨ।"

"ਵੱਡੇ ਵੱਡੇ ਲੋਕ ਵੀ ਆਪਣੇ ਉੱਚੇ ਅਹੁਦਿਆਂ ਅਤੇ ਰਸੂਖ਼ ਦੇ ਬਾਵਜੂਦ ਚਾਂਦਨੀ ਚੌਕ ਦੇਖਣ ਆਉਂਦੇ ਹਨ। ਇਥੇ ਹਨ ਰੋਜ਼ ਇੰਨੀਆਂ ਪੁਰਾਣੀਆਂ ਅਤੇ ਅਦਭੁੱਤ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਕਿ ਜੇ ਕੁਰਾਨ ਦਾ ਖ਼ਜਾਨਾ ਵੀ ਹੱਥ ਆ ਜਾਵੇ ਤਾਂ ਵੀ ਉਹ ਬਹੁਤ ਨਾ ਹੋਵੇ।"

ਡਾਕਟਰ ਰਹੀਮਾ ਦਾ ਕਹਿਣਾ ਹੈ ਕਿ ਜੇ ਤੁਸੀਂ ਆਪ ਇੱਕ ਲੱਖ ਰੁਪਿਆ ਲੈ ਕੇ ਤੁਰੋਂ ਤਾਂ ਚਾਂਦਨੀ ਚੌਕ ਵਿੱਚ ਕੁਝ ਘੰਟਿਆਂ ਵਿੱਚ ਹੀ ਇਸ ਨੂੰ ਖ਼ਰਚ ਕਰ ਸਕਦੇ ਹੋ। ਦੁਨੀਆਂ ਭਰ ਦਾ ਸਭ ਤੋਂ ਵਧੀਆ ਸਮਾਨ ਇਥੇ ਵੇਚਿਆ ਜਾਂਦਾ ਹੈ।

ਦਰਗਾਹ ਕੁਲੀ ਖ਼ਾਨ ਲਿਖਦੇ ਹਨ,"ਇੱਕ ਅਮੀਰਜ਼ਾਦੇ ਨੌਜਵਾਨ ਨੂੰ ਇਸ ਚੌਕ ਦੀ ਸੈਰ ਕਰਨ ਦੀ ਇੱਛਾ ਹੋਈ। ਉਸਦੀ ਮਾਂ ਨੇ ਉਸ ਦੀ ਲਾਚਾਰੀ 'ਤੇ ਦੁੱਖ ਦਾ ਪ੍ਰਗਟਾਅ ਕਰਦਿਆਂ ਉਸ ਨੂੰ ਉਸ ਦੇ ਬਾਪ ਦੀ ਵਿਰਾਸਤ ਵਿੱਚੋਂ ਇੱਕ ਲੱਖ ਰੁਪਏ ਦੇ ਦਿੱਤੇ ਅਤੇ ਕਿਹਾ ਹਾਲਾਂਕਿ ਇੰਨਾਂ ਪੈਸਿਆਂ ਨਾਲ ਚਾਂਦਨੀ ਚੌਕ ਵਿਚਲੀਆਂ ਬੇਹੱਦ ਖ਼ੂਬਸੂਰਤ ਅਤੇ ਦੁਰਲੱਭ ਚੀਜ਼ਾਂ ਨੂੰ ਨਹੀਂ ਖਰੀਦਿਆ ਜਾ ਸਕਦਾ, ਪਰ ਕਿਉਂਕਿ ਤੇਰਾ ਦਿਲ ਉਥੇ ਜਾਣ ਨੂੰ ਕਰਦਾ ਹੈ ਇਸ ਲਈ ਇਸ ਛੋਟੀ ਜਿਹੀ ਰਕਮ ਨਾਲ ਆਪਣੀ ਪਸੰਦ ਦੀਆਂ ਕੁਝ ਜ਼ਰੂਰੀ ਚੀਜ਼ਾਂ ਖਰੀਦ ਲਵੀਂ।"

ਡਾਕਟਰ ਰਹੀਮਾ ਕਹਿੰਦੀ ਹੈ ਕਿ ਜਹਾਂ ਆਰਾ ਨੇ ਜੋ ਸਰਾਂ ਬਣਵਾਈ ਸੀ ਉਸ ਦਾ ਉਦੇਸ਼ ਵੱਡੇ ਵਪਾਰੀਆਂ ਦੇ ਠਹਿਰਾ ਦਾ ਟਿਕਾਣਾ ਬਣਾਉਣਾ ਸੀ, ਇਸਲਾਮੀ ਨਜ਼ਰੀਏ ਨਾਲ ਇਹ ਯਾਤਰੀਆਂ ਦੇ ਰੁਕਣ ਦੀ ਜਗ੍ਹਾ ਸੀ।

ਇਸ ਤਰ੍ਹਾਂ, ਅੱਜ ਦੇ ਦੌਰ ਦੇ ਮਸ਼ਹੂਰ ਨਾਵਲਕਾਰ ਅਲੀ ਅਕਬਰ ਨਾਤਿਕ ਨੇ 'ਮਾਰਕਾ ਦਿੱਲੀ' ਵਿੱਚ ਜਿਥੇ ਕਿਲ੍ਹੇ ਅਤੇ ਸਵਰਗ ਨਹਿਰ ਜਾ ਜ਼ਿਕਰ ਕੀਤਾ ਹੈ ਉਥੇ ਹੀ ਚਾਂਦਨੀ ਚੌਕ ਦਾ ਇੱਕ ਖਾਕਾ ਵੀ ਖਿੱਚਿਆ ਹੈ। ਇਸਦੀ ਇਤਿਹਾਸਿਕ ਹੈਸੀਅਤ ਜੋ ਵੀ ਹੋਵੇ ਚਾਂਦਨੀ ਚੌਕ ਦਾ ਦ੍ਰਿਸ ਮਨ ਮੋਹ ਲੈਣ ਵਾਲਾ ਹੈ।

ਉਹ ਲਿਖਦੇ ਹਨ,"ਜਦ ਲਾਲ ਕਿਲ੍ਹਾ ਬਣ ਚੁੱਕਿਆ ਸੀ ਤਾਂ ਨਹਿਰ ਨੂੰ ਅੱਗੇ ਚਾਂਦਨੀ ਚੌਕ ਬਾਜ਼ਾਰ ਵਿੱਚ ਜਾਰੀ ਕਰ ਦਿੱਤਾ ਗਿਆ। ਇਹ ਨਹਿਰ ਯਮੁਨਾ ਦੇ ਕਿਲੇ ਦੀ ਬਾਹਰੀ ਦੀਵਾਰ ਦੇ ਨਾਲ ਨਾਲ ਲਿਆ ਕੇ ਉੱਤਰ ਦਿਸ਼ਾ ਤੋਂ ਸ਼ਹਿਰ ਵਿੱਚ ਦਾਖ਼ਲ ਕੀਤੀ ਗਈ ਸੀ। ਅਤੇ ਸ਼ੁਰੂ ਤੋਂ ਲੈ ਕਿ ਕੰਢਿਆਂ ਤੱਕ ਪੂਰੀ ਤਰ੍ਹਾਂ ਲਾਲ ਪੱਥਰਾਂ ਨਾਲ ਬਣਾਈ ਗਈ ਸੀ।"

ਅਸਲ ਵਿੱਚ, ਸ਼ਾਹਜਹਾਂਨਾਬਾਦ ਦੀ ਹੋਂਦ ਇਸ ਨਹਿਰ ਵਿੱਚ ਨਾਲ ਹੀ ਤਿਆਰ ਕੀਤੀ ਹੋਈ ਸੀ...ਇਹ ਉਹ ਹੀ ਚਾਂਦਨੀ ਚੌਕ ਦਾ ਬਾਜ਼ਾਰ ਹੈ, ਜਿਸ ਨੂੰ ਸ਼ਾਹਜਹਾਂ ਦੀ ਧੀ ਜਹਾਂ ਆਰਾ ਨੇ ਬਣਵਾਇਆ ਸੀ।

ਇਸ ਬਾਜ਼ਾਰ ਦੀ ਸਥਿਤੀ ਇਹ ਹੈ ਕਿ ਕਿਲ੍ਹੇ ਦੇ ਸਾਹਮਣੇ 480 ਗਜ ਦੇ ਮੈਦਾਨ ਨੂੰ ਛੱਡਕੇ ਸ਼ਹਿਹ ਦੀ ਹੱਦ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੈਦਾਨ ਦੇ ਬਰਾਬਰ ਇੱਕ ਚੌਕ ਹੈ।

ਜਿਥੇ ਸ਼ਹਤੂਤ ਦੇ ਅਣਗਿਣਤ ਹਰੇ ਭਰੇ ਦਰਖ਼ਤਾਂ ਦੀ ਛਾਂ ਹੈ, ਝੁੰਡ ਦੇ ਝੁੰਡ ਪਿਪਲਾਂ ਦੀ ਛਾਂ ਵਿੱਚ ਸ਼ਹਿਰ ਦੇ ਵੱਡੇ ਲੋਕਾਂ ਦੀਆਂ ਸਵਾਰੀਆਂ ਚੱਲਦੀਆਂ ਹਨ, ਕੁਲੀਨ ਲੋਕਾਂ ਦੀਆਂ ਪਾਲਕੀਆਂ ਉੱਠਦੀਆਂ ਹਨ, ਆਮ ਲੋਕਾਂ ਦੀਆਂ ਊਠ ਗੱਡੀਆਂ ਚੱਲਦੀਆਂ ਅਤੇ ਪੈਦਲ ਤੁਰਨ ਵਾਲਿਆਂ ਦੀ ਰੌਣਕ ਰਹਿੰਦੀ ਹੈ।

ਇਸੇ ਤਰ੍ਹਾਂ ਨਵੀਂ ਰਾਜਧਾਨੀ ਵਿੱਚ ਕਿਲ੍ਹੇ ਅਤੇ ਰਾਣੀ ਦੇ ਬਗ਼ੀਚੇ ਦਰਮਿਆਨ, ਜਹਾਂ ਆਰਾ ਨੇ ਇੱਕ ਬਹੁਤ ਵੱਡੀ ਸਰਾਂ ਦਾ ਬਣਵਾਈ। ਜਿਸ ਦੇ ਨਿਸ਼ਾਨ ਹੁਣ ਨਹੀਂ ਰਹੇ, ਪਰ ਉਸਦੇ ਵਰਣਨ ਤੋਂ ਪਤਾ ਲੱਗਦਾ ਹੈ ਕਿ ਇਹ ਕਿਸੇ ਪੰਜ ਤਾਰਾ ਹੋਟਲ ਤੋਂ ਘੱਟ ਨਹੀਂ ਹੋਵੇਗੀ।

ਜਿਯਾ-ਉਦ-ਦੀਨ ਬ੍ਰਨੀ ਇਤਾਲਵੀ ਯਾਤਰੀ ਮਨੂਚੀ ਦਾ ਹਾਵਲਾ ਦਿੰਦੇ ਹੋਏ ਲਿਖਦੇ ਹਨ, "ਇਸ ਸ਼ਹਿਜ਼ਾਦੀ ਨੇ ਆਪਣੀ ਯਾਦਗਾਰ ਬਣਾਉਣ ਦੇ ਇਰਾਦੇ ਨਾਲ ਸ਼ਹਿਰ ਵਿੱਛ ਕਿਲ੍ਹੇ 'ਚ ਇੱਕ ਮੈਦਾਨ ਵਿੱਚ ਇੱਕ ਸਰਾਂ ਬਣਾਉਣ ਦਾ ਹੁਕਮ ਦਿੱਤਾ। ਇਹ ਸਾਰੇ ਭਾਰਤ ਵਿੱਚ ਵੱਧ ਸੋਹਣੀ ਸਰਾਂ ਸੀ।"

"ਉੱਪਰ ਦੇ ਕਮਰੇ ਸੋਹਣੀ ਕਾਰੀਗਰੀ ਨਾਲ ਸਜਾਏ ਗਏ ਅਤੇ ਇਸ ਵਿੱਚ ਖ਼ੂਬਸੂਰਤ ਬਾਗ਼ ਵੀ ਹੈ, ਜਿਸ ਵਿੱਚ ਫ਼ੁਹਾਰੇ ਲੱਗੇ ਹੋਏ ਹਨ। ਇਸ ਸਰਾਂ ਵਿੱਚ ਵੱਡੇ ਵੱਡੇ ਮੁਗ਼ਲ ਅਤੇ ਇਰਾਨੀ ਵਪਾਰੀਆਂ ਤੋਂ ਇਲਾਵਾ ਕੋਈ ਨਹੀ ਸੀ ਠਹਿਰਦਾ।"

"ਆਲਾ ਹਜ਼ਰਤ ਇਮਾਰਤ ਦਾ ਨਿਰਖਣ ਕਰਨ ਦੇ ਆਏ ਸਨ ਜਿਹੜੀ ਉਨ੍ਹਾਂ ਦੀ ਪਿਆਰੀ ਬੇਗ਼ਮ ਲਈ ਤਿਆਰ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਸ਼ਹਿਜ਼ਾਦੀ ਦੀ ਉਦਾਰਤਾ ਅਤੇ ਧਾਰਮਿਕਤਾ ਦੀ ਬਹੁਤ ਤਾਰੀਫ਼ ਕੀਤੀ।"

ਡਾਕਟਰ ਐਮ.ਵਸੀਮ ਰਾਜਾ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ, "ਇਹ ਕਾਰਵਾਂ ਸਰਾਂ ਚਾਂਦਨੀ ਚੌਕ ਦੀ ਸੜਕ ਦੇ ਪੂਰਬ ਵਿੱਚ ਸੀ। ਉਨ੍ਹਾਂ ਨੇ ਹਰਬ੍ਰਟ ਚਾਰਲਸ ਫ਼ਿਸ਼ਾਵੇ ਦੇ ਹਾਵਾਲੇ ਨਾਲ ਦੱਸਿਆ ਕਿ ਉਨ੍ਹਾਂ ਨੂੰ 1909 ਵਿੱਚ ਇਸ ਸਰ੍ਹਾਂ ਦਾ ਜ਼ਿਕਰ ਕੀਤਾ ਸੀ ਅਤੇ ਲਿਖਿਆ ਸੀ ਕਿ ਚਾਂਦਨੀ ਚੌਕ ਵਲੋਂ ਜਾਂਦੇ ਹੋਏ ਦੁਕਾਨਾਂ ਨੂੰ ਲੰਘਣ ਤੋਂ ਬਾਅਦ, ਸ਼ਹਿਜ਼ਾਦੀ ਜਹਾਂ ਆਰਾ ਬੇਗ਼ਮ ਦੀ ਕਾਰਵਾਂ ਸਰਾਂ ਹੈ।

ਉਨ੍ਹਾਂ ਨੇ ਆਪਣੇ ਜ਼ਮਾਨੇ ਦੇ ਮਸ਼ਹੂਰ ਇਤਿਹਾਸਕਾਰ ਬ੍ਰਨਿਯਰ ਦੇ ਹਵਾਲੇ ਨਾਲ ਦੱਸਿਆ ਕਿ, ਉਨ੍ਹਾਂ ਨੇ ਸਰਾਂ ਨੂੰ ਦਿੱਲੀ ਦੀ ਸਭ ਤੋਂ ਉੱਚੀ ਇਮਾਰਤ ਕਿਹਾ ਹੈ ਅਤੇ ਇਸ ਦੀ ਤੁਲਨਾ ਫ਼ਰਾਂਸ ਦੇ ਸ਼ਾਹੀ ਪੈਲੇਸ ਨਾਲ ਕੀਤੀ, ਜਿਹੜਾ ਉਸ ਸਮੇਂ ਬਣਵਾਇਆ ਗਿਆ ਸੀ ਅਤੇ ਅੱਜ ਵੀ ਫ਼ਰਾਂਸ ਦੀਆਂ ਸਭ ਤੋਂ ਵਧੀਆਂ ਇਮਾਰਤਾਂ ਵਿੱਚ ਮੰਨਿਆ ਜਾਂਦਾ ਹੈ।

ਡਾਕਟਰ ਐੱਮ ਬਸੀਮ ਰਾਜਾ ਦੇ ਦੱਸਿਆ ਕਿ ਬਾਅਦ ਵਿੱਚ, "ਉਸ ਸਰਾਂ ਨੂੰ ਟਾਊਨ ਹਾਲ ਵਿੱਚ ਬਦਲ ਦਿੱਤਾ ਗਿਆ ਅਤੇ ਇਸਦੇ ਚੌਰਾਹੇ ਨੂੰ ਘੰਟਾ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ।"

ਚਾਂਦਨੀ ਚੌਕ ਨੇ ਇਸ ਤੋਂ ਪਹਿਲਾਂ ਨਾਦਰ ਸ਼ਾਹ ਦੇ ਹਮਲੇ ਨੂੰ ਵੀ ਝੱਲਿਆ ਸੀ, ਸ਼ਾਹਜਹਾਂਨਾਬਾਦ ਦੀ ਨੀਂਹ ਰੱਖਣ ਤੋਂ ਠੀਕ 100 ਸਾਲ ਬਾਅਦ, ਯਾਨੀ ਸੰਨ 1739 ਵਿੱਚ ਮੁਹੰਮਦ ਸ਼ਾਹ ਰੰਗੀਲਾ ਦੇ ਸ਼ਾਸਨਕਾਲ ਵਿੱਚ ਨਾਦਰ ਸ਼ਾਹ ਨੇ ਜਿੱਤੂ ਅੰਦਾਜ 'ਚ ਦਿੱਲੀ ਵਿੱਚ ਪ੍ਰਵੇਸ਼ ਕੀਤੀ ਸੀ ਅਤੇ ਚਾਂਦਨੀ ਚੌਕ ਦੇ ਨੇੜੇ ਇੱਕ ਤਿਰਾਹੇ ਤੇ ਬਹਿਕੇ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ, ਜਿਹੜਾ ਕਈ ਦਿਨਾਂ ਤੱਕ ਚਲਦਾ ਰਿਹਾ।

ਚਾਂਦਨੀ ਚੌਕ ਪਰ ਬਾਦਸ਼ਾਹਾਂ ਦੀਆਂ ਸਵਾਰੀਆਂ ਅਤੇ ਜਲੂਸ ਲੰਘਦੇ ਸਨ। ਡਾਕਟਰ ਰਹੀਮਾ ਕਹਿੰਦੀ ਹੈ ਕਿ ਅਸਲ ਵਿੱਚ ਸ਼ਾਹਜਹਾਨਾਬਾਦ ਦੀ ਸਥਾਪਨਾ ਜਹਾਂ ਆਰਾ ਦਾ ਸੁਪਨਾ ਸੀ, ਜਿਹੜਾ ਆਗਰਾ ਦੀਆਂ ਤੰਗ ਗਲੀਆਂ ਵਿੱਚ ਪੂਰਾ ਨਹੀਂ ਸੀ ਹੋ ਸਕਦਾ।

ਉਨ੍ਹਾਂ ਨੂੰ ਵੱਡੇ ਵਿਸ਼ਾਲ ਜਲੂਸ ਚਾਹੀਦੇ ਸਨ ਜਿਹੜੇ ਲੰਬੇ ਸਮੇਂ ਤੱਕ ਚਾਂਦਨੀ ਚੌਕ ਤੋਂ ਦਿੱਲੀ ਦੇ ਲਾਲ ਕਿਲੇ ਤੱਕ ਚਲਦੇ ਰਹੇ, ਹਾਲਾਂਕਿ ਚਾਂਦਨੀ ਚੌਕ ਗਦਰ ਦੌਰਾਨ ਉਜੜ ਗਿਆ ਸੀ।

ਇਸ ਲਈ ਉਰਦੂ ਦੇ ਪ੍ਰਸਿੱਧ ਸ਼ਾਇਰ ਅਤੇ 1857 ਦੀ ਜੰਗ ਦੇ ਚਸ਼ਮਦੀਦ ਅਸਦੁਲ੍ਹਾ ਖਾਂ ਗ਼ਾਲਿਬ ਨੇ ਦਿੱਲੀ ਦੀ ਤਬਾਹੀ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, "ਭਾਈ ਕੀ ਪੁੱਛਦੇ ਹੋ, ਕੀ ਲਿਖਾਂ ਦਿੱਲੀ ਦੀ ਹਸਤੀ ਕਈ ਚੀਜ਼ਾਂ 'ਤੇ ਅਧਾਰਿਤ ਸੀ। ਲਾਲ ਕਿਲ੍ਹਾ, ਚਾਂਦਨੀ ਚੌਕ, ਰੋਜ਼ ਜਾਮਾ ਮਸਜਿਦ ਤੇ ਇੱਕਠੇ ਹੋਣਾ, ਹਰ ਹਫ਼ਤੇ ਜਮੁਨਾ ਪੁਲ ਦੀ ਸੈਰ, ਹਰ ਸਾਲ ਫ਼ੂੱਲਾਂ ਵਾਲਿਆਂ ਦਾ ਮੇਲਾ, ਇਹ ਪੰਜ ਗੱਲਾਂ ਹੁਣ ਨਹੀਂ ਫ਼ਿਰ, ਦੱਸੋ ਦਿੱਲੀ ਕਿੱਥੇ ਹੈ?"

ਗਦਰ ਤੋਂ ਕੁਝ ਸਮਾਂ ਪਹਿਲਾਂ, ਸਰ ਸਈਦ ਅਹਮਦ ਖਾਨ ਨੇ 'ਆਸਾਰੂਸਨਾਦੀਦ' ਵਿੱਚ ਚਾਂਦਨੀ ਚੌਕ ਵਿੱਚ ਉਸ ਤਰ੍ਹਾਂ ਲਿਖਿਆ ਹੈ, "ਲਾਲ ਕਿਲ੍ਹੇ ਦੇ ਲਹੋਰੀ ਗੇਟ ਤੋਂ ਅੱਗੇ ਜਿਹੜਾ ਖੁੱਲ੍ਹਾ ਚੌੜਾ ਬਾਜ਼ਾਰ ਸੀ ਅਤੇ ਜਿਸਦਾ ਨਾਮ ਕਿਸੇ ਜ਼ਮਾਨੇ ਵਿੱਚ ਲਹੌਰੀ ਬਾਜ਼ਾਰ ਹੁੰਦਾ ਸੀ, ਉਸ ਨੂੰ ਜਹਾਂ ਆਰਾ ਨੇ ਬਣਵਾਇਆ ਸੀ।"

"ਕਿਲ੍ਹੇ ਦੇ ਲਹੌਰੀ ਦਰਵਾਜ਼ੇ ਤੋਂ 480 ਗ਼ਜ ਦੀ ਦੂਰੀ ਤੇ ਇੱਕ ਚੌਕ 80 ਵਰਗ ਗ਼ਜ ਦਾ ਸੀ। ਇਸ ਚੌਕ ਵਿੱਚ ਪੁਲਿਸ ਚਬੂਤਰਾ ਹੈ। ਇਸ ਚੌਕ ਤੋਂ 400 ਗ਼ਜ ਅੱਗੇ ਇੱਕ ਪਾਸੇ ਚੌਕ ਹੈ ਅਤੇ ਇਸ ਨੂੰ ਚਾਂਦਨੀ ਚੌਕ ਕਹਿੰਦੇ ਹਨ।"

"ਇਸ ਤੋਂ ਅੱਗੇ 460 ਗ਼ਜ ਲੰਬਾ ਬਾਜ਼ਾਰ ਹੈ ਅਤੇ ਇਸ ਦਰਮਿਆਨ ਇੱਕ ਨਹਿਰ ਬਹਿੰਦੀ ਹੈ। ਇਸ ਬਾਜ਼ਾਰ ਦੇ ਅਖ਼ੀਰ ਵਿੱਚ ਇੱਕ ਸੁਨਿਹਰੀ ਮਸਜਿਦ ਹੈ।"

ਗ਼ਦਰ ਤੋਂ ਬਾਅਦ ਫ਼ਿਰ ਬਹਾਲ ਹੋਈ ਦਿੱਲੀ

ਗ਼ਦਰ ਵਿੱਚ ਉਜੜਨ ਤੋਂ ਬਾਅਦ, ਦਿੱਲੀ ਹੌਲੀ ਹੌਲੀ ਫ਼ਿਰ ਬਹਾਲ ਹੋਈ ਕਿਉਂਕਿ ਇਹ ਸ਼ਹਿਰ ਕਈ ਵਾਰ ਉਜੜਿਆ ਅਤੇ ਕਈ ਵਾਰ ਵਸਿਆ।

ਸੰਨ 1911 ਵਿੱਚ ਜਦੋਂ ਅੰਗਰੇਜ਼ਾਂ ਨੇ ਕਲਕੱਤਾ ਦੀ ਬਜ਼ਾਏ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ਤਾਂ ਦਿੱਲੀ ਵਿੱਚ ਨਵੀਂ ਦਿੱਲੀ ਬਣਨੀ ਸ਼ੁਰੂ ਹੋਈ, ਪਰ ਚਾਰਦਿਵਾਰੀ ਵਿੱਚ ਘਿਰੀ ਦਿੱਲੀ ਹਰ ਗਤਿਵਿਧੀ ਦਾ ਹਿੱਸਾ ਰਹੀ।

ਇਸ ਤੋਂ ਪਹਿਲਾਂ, ਸੰਨ 1908 ਵਿੱਚ ਚਾਂਦਨੀ ਚੌਕ ਵਿੱਚ ਨਹਿਰ ਦੀ ਜਗ੍ਹਾ ਟ੍ਰਾਮ (ਚਾਰ ਪਹੀਆ ਗੱਡੀ) ਚੱਲਣ ਲੱਗੇ ਸਨ।

ਇਹ ਆਪਣੇ ਸਿਖ਼ਰ 'ਤੇ 1921 ਵਿੱਚ ਸੀ ਜਦੋਂ 15ਕਿਲੋਮੀਟਰ ਦੇ ਫ਼ਾਸਲੇ 'ਤੇ ਖੁੱਲ੍ਹੇ ਟ੍ਰਾਮ ਚਲਦੇ ਸਨ। ਜੋ ਕਿ ਜਾਮਾ ਮਸਜਿਦ, ਚਾਂਦਨੀ ਚੌਕ, ਚਾਵੜੀ ਬਾਜ਼ਾਰ, ਕਟਰਾ, ਲਾਲ ਕੂਆਂ ਅਤੇ ਫ਼ਤਿਹਪੁਰੀ ਨੂੰ ਸਬਜ਼ੀ ਮੰਡੀ, ਸਦਰ ਬਾਜ਼ਾਰ, ਪਹਾੜ ਗੰਜ ਅਤੇ ਅਜਮੇਰੀ ਗੇਟ ਨਾਲ ਜੋੜਦੀ ਸੀ।

ਸੰਨ 1963 ਵਿੱਚ ਦਿੱਲੀ ਵਿੱਚੋਂ ਟ੍ਰਾਮਾਂ ਨੂੰ ਵੀ ਬਾਹਰ ਕਰ ਦਿੱਤਾ ਗਿਆ, ਪਰ ਚਾਂਦਨੀ ਚੌਕ ਦਿੱਲੀ ਦਾ ਕੇਂਦਰ ਬਣਿਆ ਰਿਹਾ।

ਚਾਂਦਨੀ ਚੌਕ ਦੀ ਜਿਹੜੀ ਸੜਕ ਲਹੌਰੀ ਗੇਟ ਤੋਂ ਫ਼ਤਿਹਪੁਰੀ ਤੱਕ ਜਾਂਦੀ ਸੀ ਉਸ ਵਿੱਚੋਂ ਬਹੁਤ ਸਾਰੀਆਂ ਸੜਕਾਂ ਅਤੇ ਬਾਜ਼ਾਰ ਨਿਕਲਦੇ ਸਨ।

ਜਿਵੇਂ ਜਿਥੇ ਅੱਜ ਗੁਰੂਦੁਆਰਾ ਸੀਸ ਗੰਜ ਸਾਹਿਬ ਹੈ, ਕਦੀ ਉਥੇ ਉਰਦੂ ਬਾਜ਼ਾਰ ਹੋਇਆ ਕਰਦਾ ਸੀ। ਲਹੌਰੀ ਬਾਜ਼ਾਰ ਕੋਤਵਾਲੀ ਚੌਕ ਅਤੇ ਚਾਂਦਨੀ ਚੌਕ ਦੇ ਵਿਚਾਲੇ ਫ਼ੈਲਿਆ ਹੋਇਆ ਸੀ। ਹੁਣ ਉਥੇ ਨਾ ਤਾਂ ਟਾਊਨ ਹਾਲ ਹੈ ਅਤੇ ਨਾ ਹੀ ਘੰਟਾ ਘਰ।

ਇਸੇ ਤਰ੍ਹਾਂ ਚਾਂਦਨੀ ਚੌਕ ਤੋਂ ਫ਼ਤਿਹਪੁਰੀ ਮਸਜਿਦ ਤੱਕ ਫ਼ਤਿਹਪੁਰੀ ਬਾਜ਼ਾਰ ਫ਼ੈਲਿਆ ਹੋਇਆ ਸੀ।

ਇਸ ਤੋਂ ਇਲਾਵਾ, ਇਸ ਦੇ ਆਲੇ ਦੁਆਲੇ ਗਲੀਆਂ, ਮੁਹੱਲੇ ਅਤੇ ਹਵੇਲੀਆਂ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਅੱਜ ਵੀ ਉਥੇ ਹਨ, ਚਾਹੇ ਕਿੰਨੀ ਵੀ ਖ਼ਸਤਾ ਹਾਲਤ ਵਿੱਚ ਹਨ।

ਚਾਂਦਨੀ ਚੌਕ ਤੋਂ ਇੱਕ ਰਾਹ ਗ਼ਾਲਿਬ ਦੀ ਹਵੇਲੀ ਤੱਕ ਵੀ ਜਾਂਦਾ ਹੈ ਜਦਕਿ ਇਕ ਰਾਹ ਹਕਸਰ ਦੀ ਉਸ ਹਵੇਲੀ ਨੂੰ ਜਾਂਦਾ ਹੈ ਜਿਥੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ 8 ਫ਼ਰਵਰੀ, 1916 ਨੂੰ ਕਮਲਾ ਨਹਿਰੂ ਨਾਲ ਵਿਆਹ ਹੋਇਆ ਸੀ। ਯਾਨਿ ਨਹਿਰੂ ਦੀ ਬਰਾਤ ਚਾਂਦਨੀ ਚੌਕ ਵਿੱਚੋਂ ਹੁੰਦੀ ਹੋਈ ਗਈ ਸੀ।

ਚਾਂਦਨੀ ਚੌਕ ਅੱਜ ਵੀ ਦਿੱਲੀ ਦਾ ਸਭ ਤੋਂ ਮਸਰੂਫ਼ ਬਾਜ਼ਾਰ ਹੈ ਅਤੇ ਵਿਆਹ ਦੀ ਖ਼ਰੀਦਦਾਰੀ ਲਈ ਲੋਕਾਂ ਨੂੰ ਅੱਜ ਵੀ ਇਥੇ ਜਾਣਾ ਹੀ ਪਸੰਦ ਹੈ ਕਿਉਂਕਿ ਜਿੰਨੀ ਤਰ੍ਹਾਂ ਦੀਆਂ ਚੀਜ਼ਾਂ ਇਥੇ ਮਿਲਦੀਆਂ ਹਨ ਹੋਰ ਕਿਤੇ ਨਹੀਂ ਮਿਲਦੀਆਂ।

ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੀ ਇੱਕ ਸਹਾਇਕ ਪੁਰਾਤੱਤਵ ਵਿਗਿਆਨੀ ਸਲਮਾ ਦਾ ਕਹਿਣਾ ਹੈ ਕਿ ਸਮੇਂ ਦੇ ਫ਼ੇਰ ਬਦਲ ਦੇ ਬਾਵਜੂਦ ਚਾਂਦਨੀ ਚੌਕ ਦੀ ਚਮਕ ਹਮੇਸ਼ਾ ਕਾਇਮ ਰਹੀ ਹੈ।

ਜਿਵੇਂ ਪਹਿਲਾਂ ਉਥੇ ਇੱਕ ਲੱਖ ਰੁਪਏ ਖ਼ਰਚ ਕਰਨਾ ਬਹੁਤ ਸੌਖਾ ਸੀ ਉਸੇ ਤਰ੍ਹਾਂ ਅੱਜ ਵੀ ਰਾਹ 'ਤੇ ਆਉਣ ਜਾਣ ਵਾਲਿਆਂ ਨੂੰ ਚੀਜ਼ਾਂ ਆਕਰਸ਼ਿਤ ਕਰਦੀਆਂ ਹਨ।

ਚਾਂਦਨੀ ਚੌਕ ਦੇ ਫ਼ੇਸ ਲਿਫਟ ਦੇ ਨਾਲ, ਦਿੱਲੀ ਸਰਕਾਰ ਨੇ ਇੱਕ ਵਾਰ ਫ਼ਿਰ ਟ੍ਰਾਮ ਚਲਾਉਣ ਦੀ ਯੋਜਨਾ ਵੀ ਬਣਾਈ ਹੈ।

ਜਿਹੜੀ ਕਿ ਨਵੇਂ ਪੁਰਾਣੇ ਦਾ ਇੱਕ ਤਰ੍ਹਾਂ ਦਾ ਮੇਲ ਹੋ ਸਕਦੇ ਹਨ। ਪਰ ਜਿਸ ਤਰ੍ਹਾਂ ਦਾ ਨਕਸ਼ਾ ਤਿਆਰ ਕੀਤਾ ਗਿਆ ਹੈ ਉਸ ਵਿੱਚ ਟ੍ਰਾਮ ਦੀ ਗੁੰਜਾਇਸ਼ ਘੱਟ ਹੀ ਨਜ਼ਰ ਆਉਂਦੀ ਹੈ।

ਦਿੱਲੀ ਸਰਕਾਰ ਨੇ ਚਾਂਦਨੀ ਚੌਕ ਦੇ ਜਲੌਅ ਨੂੰ ਮੁੜ ਬਹਾਲ ਕਰਨ ਲਈ 90 ਕਰੋੜ ਰੁਪਏ ਦੀ ਇੱਕ ਵੱਡੀ ਯੋਜਨਾ ਬਣਾਈ ਹੈ ਅਤੇ ਇਸਦਾ ਖਾਕਾ ਤਿਆਰ ਕੀਤਾ ਗਿਆ।

ਇਸ ਨੇ ਜਨਵਰੀ 2020 ਤੱਕ ਤਿਆਰ ਹੋਣਾ ਸੀ ਪਰ ਦੇਰੀ ਹੁੰਦੀ ਗਈ ਅਤੇ ਕੋਰੋਨਾ ਮਹਾਂਮਾਰੀ ਕਰਕੇ ਹੋਰ ਦੇਰੀ ਹੋ ਗਈ।

ਸਹਾਇਕ ਪੁਰਾਤੱਤਵ ਵਿਗਿਆਨੀ ਸਲਮਾ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਪੁਰਾਣਾ ਚਾਂਦਨੀ ਚੌਕ ਵਾਪਸ ਬਣ ਸਕਦਾ ਹੈ, ਤਾਂ ਉਨ੍ਹਾਂ ਨੇ ਕਿਹਾ ਸੰਭਵ ਨਹੀਂ ਹੈ, ਪਰ ਸਰਕਾਰ ਦੀ ਕੋਸ਼ਿਸ਼ ਸ਼ਲਾਘਾਯੋਗ ਹੈ।

ਉਨ੍ਹਾਂ ਨੇ ਕਿਹਾ, "ਮੁਗ਼ਲ ਨਿਰਮਾਣ ਦੀ ਮੁਰੰਮਤ ਪਹਿਲਾਂ ਵੀ ਕੀਤੀ ਗਈ ਹੈ, ਪਰ ਮੁਰੰਮਤ ਵੀ ਠੀਕ ਢੰਗ ਨਾਲ ਨਹੀਂ ਹੋ ਸਕਦੀ, ਤਾਂ ਫ਼ਿਰ ਇਤਿਹਾਸ ਦੇ ਪੰਨਿਆਂ ਤੇ ਗੁਆਚੀ ਕਿਸੇ ਚੀਜ਼ ਨੂੰ ਮੁੜ ਸਥਾਪਿਤ ਕਰਨਾ ਅਕਾਲਪਨਿਕ ਹੈ।"

 
< Prev   Next >

Advertisements

Advertisement
Advertisement
Advertisement
Advertisement
Advertisement