:: ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ : ਨਰਿੰਦਰ ਮੋਦੀ   :: ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ   :: ਕੋਰੋਨਾ ਵੈਕਸੀਨ ਨੂੰ ਲੈ ਕੇ ਆਈ ਚੰਗੀ ਖ਼ਬਰ, ਇਹ ਵੈਕਸੀਨ ਹੈ ਵਧੇਰੇ ਕਾਰਗਰ   :: 3 ਨੇਤਾਵਾਂ ਨੇ ਮਹਿਬੂਬਾ ਮੁਫਤੀ ਦੀ ਪਾਰਟੀ ਛੱਡੀ, ਕਿਹਾ- ਦੇਸ਼ ਭਗਤ‍ੀ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ   :: ਰਾਜਨਾਥ ਨੇ ਕੀਤੀ ਸ਼ਸਤਰ ਪੂਜਾ, ਚੀਨ ਨੂੰ ਸਖਤ ਸੰਦੇਸ਼- ਕੋਈ ਨਹੀਂ ਲੈ ਸਕੇਗਾ ਇਕ ਇੰਚ ਵੀ ਜ਼ਮੀਨ   :: ਪੰਜਾਬ ਚ ਭਾਜਪਾ ਨੂੰ ਇਕ ਹੋਰ ਵੱਡਾ ਝਟਕਾ, ਇਸ ਵੱਡੇ ਨੇਤਾ ਨੇ ਛੱਡੀ ਪਾਰਟੀ   :: ਹੁਸ਼ਿਆਰਪੁਰ ਕਾਂਡ ਤੇ BJP ਦਾ ਵਾਰ, ਹਾਥਰਸ ਜਾਣ ਵਾਲੇ ਹੁਣ ਚੁੱਪ ਕਿਉਂ   :: ਹੁਣ ਚਾਂਦੀ ਦੇ ਹੋਣਗੇ ਭਗਵਾਨ ਜਗਨਨਾਥ ਪੁਰੀ ਮੰਦਿਰ ਦੇ ਦਰਵਾਜ਼ੇ, ਭਗਤ ਨੇ ਦਾਨ ਕੀਤੀ 2500 ਕਿਲੋਗ੍ਰਾਮ ਚਾਂਦੀ   :: ਤੇਜਸਵੀ ਨਾਲ ਸਾਂਝੀ ਰੈਲੀ ਚ ਬੋਲੇ ਰਾਹੁਲ- PM ਮੋਦੀ ਨੇ ਕੀਤਾ ਹੈ ਫੌਜ ਦਾ ਅਪਮਾਨ   :: ਤਿਰੰਗੇ ਤੇ ਬੋਲੀ ਮਹਿਬੂਬਾ- ਕਸ਼ਮੀਰ ਤੋਂ ਇਲਾਵਾ ਕੋਈ ਦੂਜਾ ਝੰਡਾ ਨਹੀਂ ਚੁੱਕਾਂਗੀ   :: ਸਮੁੰਦਰੀ ਮਿਸ਼ਨ ਲਈ ਭਾਰਤੀ ਜਲ ਸੈਨਾ ਦੀਆਂ ਪਾਇਲਟਾਂ ਬੀਬੀਆਂ ਦਾ ਪਹਿਲਾ ਬੈਚ ਤਿਆਰ   :: ਮੋਦੀ ਦਾ ਰਾਸ਼ਟਰ ਦੇ ਨਾਮ ਸੰਦੇਸ਼, ਬੋਲੇ- ਜਦੋਂ ਤੱਕ ਵੈਕਸੀਨ ਨਹੀਂ ਆ ਜਾਂਦੀ, ਕੋਰੋਨਾ ਨਾਲ ਜੰਗ ਜਾਰੀ ਹੈ   :: ਜੇਕਰ ਤੁਹਾਡੇ ਕੋਲ ਵੀ ਹੈ 5-10 ਰੁਪਏ ਵਾਲਾ ਇਹ ਸਿੱਕਾ ਤਾਂ ਤੁਸੀਂ ਬਣ ਸਕਦੇ ਹੋ ਲੱਖਪਤੀ   :: ਹਵਾ ਪ੍ਰਦੂਸ਼ਣ ਨਾਲ ਲੜਾਈ ਲਈ ਅੱਗੇ ਆਉਣ ਯੂ. ਪੀ, ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ: ਕੇਜਰੀਵਾਲ   :: LAC ਤੇ ਹਥਿਆਰਾਂ ਨਾਲ ਚੀਨੀ ਫੌਜੀਆਂ ਦੀ ਮੌਜੂਦਗੀ ‘‘ਬਹੁਤ ਗੰਭੀਰ‘‘ ਸੁਰੱਖਿਆ ਚੁਣੌਤੀ: ਜੈਸ਼ੰਕਰ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਕਿਸਾਨਾਂ ਦੇ ਮਾਮਲਿਆਂ ਤੇ ਗੁਮਰਾਹ ਕਰ ਰਹੀ ਹੈ ਕਿਸਾਨ ਦੀ ਧੀ PRINT ਈ ਮੇਲ
daughter is misleading on farmers   issuesਜਲੰਧਰ  ਸਤੰਬਰ20(ਮੀਡੀਦੇਸਪੰਜਾਬ)-  ਖੇਤੀਬਾੜੀ ਨਾਲ ਸਬੰਧਤ ਬਿੱਲਾਂ ਦੇ ਖ਼ਿਲਾਫ਼ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ ਤੋਂ ਦਿੱਤੇ ਗਏ ਅਸਤੀਫ਼ੇ 'ਤੇ 'ਜਾਗੋ' ਪਾਰਟੀ ਨੇ ਸਵਾਲ ਚੁੱਕਦੇ ਹੋਏ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ

ਕਥਿਤ ਕਿਸਾਨ ਪ੍ਰੇਮ 'ਤੇ ਚੁਟਕੀ ਲਈ ਹੈ। ਹਰਸਿਮਰਤ ਬਾਦਲ ਵਲੋਂ ਆਪਣੇ-ਆਪ ਨੂੰ ਕਿਸਾਨ ਦੀ ਧੀ ਦੱਸਣ 'ਤੇ ਬੋਲਦੇ ਹੋਏ ਜੀ. ਕੇ. ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸਮੇਂ ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ, 1700 ਕਰੋੜ ਰੁਪਏ ਦਾ ਕੀਟਨਾਸ਼ਕ ਘਪਲਾ ਅਕਾਲੀ ਮੰਤਰੀ ਤੋਤਾ ਸਿੰਘ ਨੇ ਕੀਤਾ ਸੀ ਅਤੇ ਹੁਣ 2020 'ਚ ਸ਼੍ਰੋਮਣੀ ਕਮੇਟੀ ਨੇ 60 ਕਰੋੜ ਰੁਪਏ ਦਾ ਦੇਸ਼ੀ ਘਿਓ ਅਤੇ ਸੁੱਕਾ ਦੁੱਧ ਪਾਊਡਰ ਖ਼ਰੀਦਣ ਦਾ ਠੇਕਾ ਪੰਜਾਬ ਦੇ ਵੇਰਕਾ ਦੀ ਜਗ੍ਹਾ ਮਹਾਰਾਸ਼ਟਰ ਦੀ ਸਨੋਈ ਡੇਅਰੀ ਨੂੰ ਦਿੱਤਾ ਸੀ, ਤਦ ਕਿਸਾਨ ਦੀ ਇਹ ਧੀ ਕਿੱਥੇ ਸੀ? ਹੁਣ ਤਾਂ ਸਤਲੁਜ ਜਮਨਾ ਲਿੰਕ ਨਹਿਰ ਉੱਤੇ ਦਸਤਾਵੇਜ਼ ਸਾਹਮਣੇ ਆ ਗਏ ਹਨ ਕਿ ਅਕਾਲੀ ਸਰਕਾਰ ਨੇ ਦੇਵੀ ਲਾਲ ਦੇ ਨਾਲ ਮਿਲ ਕੇ ਸਭ ਕੁੱਝ ਕਰਵਾਇਆ ਸੀ ਅਤੇ ਸ਼ਾਇਦ ਇਸ ਬਦਲੇ ਹਰਿਆਣਾ 'ਚ ਹੋਟਲਾਂ ਦੇ ਪਲਾਟ ਵੀ ਇਨ੍ਹਾਂ ਨੂੰ ਮਿਲੇ ਸਨ।

ਜੀ. ਕੇ. ਨੇ ਕਿਹਾ ਕਿ ਮੈਂ ਅਰਦਾਸ ਕਰਦਾ ਹਾਂ ਕਿ ਹਰਸਿਮਰਤ ਦੀ ਤਰ੍ਹਾਂ ਹਰ ਕਿਸਾਨ ਦੀ ਧੀ ਹੋਵੇ ਪਰ ਇਹ ਕਿਸਾਨ ਦੀ ਧੀ ਕਿਸਾਨਾਂ ਦੇ ਮਾਮਲਿਆਂ 'ਤੇ ਗੁਮਰਾਹ ਕਰ ਰਹੀ ਹੈ। ਅੱਜ ਸੱਚ ਇਹ ਹੈ ਕਿ ਪੰਜਾਬ ਦਾ ਕਿਸਾਨ ਦੀ ਧੀ ਦੇ ਵਿਆਹ ਲਈ ਤੜਫਦਾ ਉਸਦਾ ਪਿਤਾ ਖ਼ੁਦਕੁਸ਼ੀ ਕਰ ਰਿਹਾ ਹੈ, ਕਿਸਾਨ ਦੀ ਧੀ ਨੂੰ ਐੱਨ. ਆਰ. ਆਈ. ਲਾੜਾ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ 2 ਕੋਰ ਵੋਟਰ ਸਨ, ਪੰਥ ਅਤੇ ਕਿਸਾਨ ਪਰ ਅੱਜ ਦੋਨੋਂ ਅਕਾਲੀ ਦਲ ਨੂੰ ਛੱਡ ਗਏ ਹਨ। ਹਰਸਿਮਰਤ ਕਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਸਾਨੀ ਕੀਤੀ ਸੀ, ਮੈਂ ਇਸ ਲਈ ਕਿਸਾਨਾਂ ਦੀ ਗੱਲ ਕਰ ਰਹੀ ਹਾਂ। ਗੁਰੂ ਅਰਜਨ ਸਾਹਿਬ ਨੇ 'ਪੋਥੀ' ਨੂੰ 'ਪਰਮੇਸ਼ਰ' ਕਿਹਾ ਸੀ, ਇਸ ਲਈ ਅੱਜ ਗ਼ਾਇਬ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਉੱਤੇ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੰਦੇ? ਜਦੋਂ ਕਿ ਪਰਮੇਸ਼ਰ ਦਾ ਆਦਰ ਰੱਖਣ ਵਿੱਚ ਸੁਖਬੀਰ ਦੇ ਲਿਫ਼ਾਫ਼ੇ ਤੋਂ ਨਿਕਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਾਇਮ ਨਹੀਂ ਰਿਹਾ ਹੈ। ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਾਲੀਵੁੱਡ ਵਿਚ ਨਸ਼ੇ ਦੀ ਗੱਲ ਕਰਦੇ ਹਨ ਪਰ ਪੰਜਾਬ ਵਿਚ ਅਕਾਲੀ ਸਰਕਾਰ ਦੇ ਸਮੇਂ ਫੈਲੇ ਨਸ਼ੇ ਉੱਤੇ ਚੁੱਪ ਰਹਿੰਦੇ ਹਨ।

ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਉੱਤੇ ਕਰੋੜਾਂ ਰੁਪਏ ਦੇ ਡਰੱਗਜ਼ ਮਾਮਲੇ 'ਚ ਪਰਿਵਰਤਨ ਨਿਦੇਸ਼ਾਲਾ ਜਾਂਚ ਕਰ ਰਿਹਾ ਹੈ, ਪਰ ਸਿਰਸਾ ਨੂੰ ਇਹ ਨਜ਼ਰ ਨਹੀਂ ਆਉਂਦਾ। ਜੀ. ਕੇ. ਨੇ ਕਾਲੀ ਸੂਚੀ ਖ਼ਤਮ ਕਰਨ ਸਹਿਤ ਕਈ ਪੰਥਕ ਕਾਰਜ ਸਰਕਾਰ ਪਾਸੋਂ ਕਰਵਾਉਣ ਦੇ ਹਰਸਿਮਰਤ ਦੇ ਦਾਅਵੇ ਉੱਤੇ ਕਿਹਾ ਕਿ ਜੇਕਰ ਹਰਸਿਮਰਤ ਦੀ ਇੰਨੀ ਚਲਦੀ ਸੀ ਤਾਂ ਜਗਦੀਸ਼ ਟਾਈਟਲਰ ਦੇ ਖ਼ਿਲਾਫ਼ ਮੇਰੇ ਵੀਡੀਓ ਖ਼ੁਲਾਸੇ ਦੇ ਬਾਵਜੂਦ ਟਾਈਟਲਰ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਿਉਂ ਨਹੀਂ ਕਰਵਾਈ ਗਈ? ਕਾਲੀ ਸੂਚੀ ਅਤੇ ਕਕਾਰ ਮਾਮਲੇ ਉੱਤੇ ਬਤੌਰ ਦਿੱਲੀ ਕਮੇਟੀ ਪ੍ਰਧਾਨ ਮੈਨੂੰ ਦਿੱਲੀ ਹਾਈਕੋਰਟ ਕਾਹਤੋਂ ਜਾਣਾ ਪਿਆ? ਗੁਰਦੁਆਰਾ ਗਿਆਨ ਗੋਦੜੀ ਸਾਹਿਬ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਸਾਹਿਬ ਪੰਥ ਦੇ ਹਵਾਲੇ ਕਿਉਂ ਨਹੀਂ ਹੋਏ?

 
< Prev   Next >

Advertisements

Advertisement
Advertisement
Advertisement